Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਦਿਲ ਦੀ ਜ਼ਿਆਦਾ ਸੁਣਦੀ ਹਾਂ : ਅਨੁਸ਼ਕਾ ਸ਼ਰਮਾ

December 30, 2020 08:44 AM

ਇੱਕ ਮਈ 1988 ਨੂੰ ਅਯੁੱਧਿਆ ਵਿੱਚ ਆਸ਼ਿਮਾ ਸ਼ਰਮਾ ਤੇ ਕਰਨਲ ਅਜੈ ਕੁਮਾਰ ਸ਼ਰਮਾ ਦੀ ਬੇਟੀ ਵਜੋਂ ਜਨਮੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਆਪਣਾ ਫਿਲਮ ਕਰੀਅਰ ਆਦਿੱਤਯ ਚੋਪੜਾ ਦੀ ਫਿਲਮ ‘ਰਬ ਨੇ ਬਨਾ ਦੀ ਜੋੜੀ’ (2008) ਨਾਲ ਸ਼ੁਰੂ ਕੀਤਾ ਸੀ। ਇਸ ਵਿੱਚ ਉਹ ਸ਼ਾਹਰੁਖ ਦੇ ਆਪੋਜ਼ਿਟ ਲੀਡ ਰੋਲ ਵਿੱਚ ਸੀ। ਇਹ ਬਾਕਸ ਆਫਿਸ 'ਤੇ ਜ਼ਬਰਦਸਤ ਹਿੱਟ ਸਾਬਤ ਹੋਈ। ‘ਜਦ ਤਕ ਹੈ ਜਾਨ’ ਵਿੱਚ ਅਨੁਸ਼ਕਾ ਨੂੰ ਯਸ਼ ਚੋਪੜਾ ਦੇ ਨਿਰਦੇਸ਼ਨ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਰਾਜ ਕੁਮਾਰ ਹਿਰਾਨੀ ਦੀ ਫਿਲਮ ‘ਪੀਕੇ’ ਵਿੱਚ ਉਹ ਆਮਿਰ ਖਾਨ ਦੀ ਹੀਰੋਇਨ ਬਣੀ। ‘ਸੁਲਤਾਨ’ ਵਿਚ ਉਹ ਸਲਮਾਨ ਦੇ ਆਪੋਜ਼ਿਟ ਸੀ। ਉਸ ਦੀਆਂ ਇਹ ਸਭ ਫਿਲਮਾਂ ਬਾਕਸ ਆਫਿਸ 'ਤੇ ਜ਼ਬਰਦਸਤ ਹਿੱਟ ਸਾਬਿਤ ਹੋਈਆਂ। ਅਨੁਸ਼ਕਾ ਸ਼ਰਮਾ ਇਸ ਸਾਲ ਰਿਲੀਜ਼ ‘ਅੰਗਰੇਜ਼ੀ ਮੀਡੀਅਮ’ ਦੇ ਇੱਕ ਸਪੈਸ਼ਲ ਗੀਤ ਵਿੱਚ ਨਜ਼ਰ ਆਈ ਸੀ। ਲੀਡ ਅਭਿਨੇਤਰੀ ਵਜੋਂ ਉਹ ਆਖਰੀ ਵਾਰ 2018 ਵਿੱਚ ਰਿਲੀਜ਼ ‘ਜ਼ੀਰੋ’ ਵਿੱਚ ਸ਼ਾਹਰੁਖ ਦੇ ਆਪੋਜ਼ਿਟ ਨਜ਼ਰ ਆਈ ਸੀ। ਉਸ ਨੇ ਭਾਵੇਂ ਐਕਟਿੰਗ ਤੋਂ ਬ੍ਰੇਕ ਲੈ ਲਿਆ ਹੋਵੇ, ਪਰ ਉਹ ਵੈੱਬ ਸੀਰੀਜ਼ ਅਤੇ ਫਿਲਮਾਂ ਬਣਾਉਣ ਵਿੱਚ ਪਹਿਲਾਂ ਤੋਂ ਵੱਧ ਸਰਗਰਮ ਹੈ। ਅਮੇਜਾਨ ਪ੍ਰਾਈਮ 'ਤੇ ਉਸ ਦੀ ਪਿਛਲੀ ਸੀਰੀਜ਼ ‘ਪਾਤਾਲ ਲੋਕ’ ਦੀ ਸਫਲਤਾ ਦੇ ਕੁਝ ਹੀ ਹਫਤਿਆ ਬਾਅਦ ਨੈੱਟਫਲਿਕਸ 'ਤੇ ਦੂਸਰੀ ਵੈੱਬ ਸੀਰੀਜ਼ ‘ਬੁਲਬੁਲ’ ਆਨ ਸਟਰੀਮ ਹੋਈ। ਪੇਸ਼ ਹਨ ਅਨੁਸ਼ਕਾ ਸ਼ਰਮਾ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ‘ਪਾਤਾਲ ਲੋਕ’ ਦੇ ਬਾਅਦ ‘ਬੁਲਬੁਲ' ਤੋਂ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਸਨ, ਪਰ ਇਸ ਨੇ ਨਿਰਾਸ਼ ਕੀਤਾ?
-ਇਸ ਦਾ ਨਿਰਮਾਣ ਮੈਂ ਆਪਣੇ ਭਰਾ ਕਰਣੇਸ਼ ਨਾਲ ਮਿਲ ਕੇ ਕੀਤਾ ਸੀ। ਇਸ ਦਾ ਨਿਰਦੇਸ਼ਨ ਅਵਿੰਤਾ ਦੱਤਾ ਨੇ ਕੀਤਾ ਸੀ। ਅਭਿਨੇਤਰੀ ਹੋਣ ਦੇ ਬਾਵਜੂਦ ਮੈਂ ਇਸ ਵਿੱਚ ਕੋਈ ਕਿਰਦਾਰ ਨਹੀਂ ਨਿਭਾਇਆ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਬਤੌਰ ਮੇਕਰ ਇਸ 'ਤੇ ਵੱਧ ਧਿਆਨ ਦੇ ਸਕੀਏ ਅਤੇ ਅਸੀਂ ਇੰਝ ਕੀਤਾ ਵੀ। ਮੈਂ ਮੰਨਦੀ ਹਾਂ ਕਿ ਇਸ ਨੂੰ ‘ਪਾਤਾਲ ਲੋਕ’ ਜਿੰਨੀ ਕਾਮਯਾਬੀ ਨਹੀਂ ਮਿਲੀ, ਪਰ ਹਰ ਵਾਰ ਇਹ ਸੰਭਵ ਵੀ ਨਹੀਂ ਹੈ।
* ‘ਪਾਤਾਲ ਲੋਕ’ ਤਲਖ ਸੋਸ਼ਿਓ ਪਾਲੀਟਿਕਲ ਸੱਚਾਈ 'ਤੇ ਆਧਾਰਤ ਵੈੱਬ ਸੀਰੀਜ਼ ਸੀ, ਜਦ ‘ਬੁਲਬੁਲ’ ਇੱਕ ਬਾਲਿਕਾ ਵਧੂ, ਜੋ ਇੱਕ ਆਤਮਘਾਤੀ ਮਹਿਲਾ ਬਣ ਜਾਂਦੀ ਹੈ, ਦੀ ਕਹਾਣੀ 'ਤੇ ਆਧਾਰਤ ਸੀ। ਹਰ ਵਾਰ ਨਵੇਂ-ਨਵੇਂ ਸਬਜੈਕਟ ਕਿੱਥੋਂ ਲੱਭ ਕੇ ਲਿਆਉਂਦੇ ਹੋ?
- ਨਿਸ਼ਚਿਤ ਹੀ ਹਰ ਵਾਰ ਨਵਾਂ ਸਬਜੈਕਟ ਸਿਲੈਕਟ ਕਰਨਾ ਕਾਫੀ ਔਖਾ ਅਤੇ ਚੁਣੌਤੀ ਪੂਰਨ ਹੁੰਦਾ ਹੈ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਰ ਵਾਰ ਅਜਿਹਾ ਸਬਜੈਕਟ ਚੁਣਾਂ, ਜਿਸ ਨੂੰ ਪਹਿਲਾਂ ਕਿਸੇ ਨੇ ਨਾ ਕੀਤਾ ਹੋਵੇ। ਇਹ ਮੁਸ਼ਕਲ ਹੋਣ ਦੇ ਨਾਲ-ਨਾਲ ਜੋਖਿਮ ਪੂਰਨ ਵੀ ਹੁੰਦਾ ਹੈ ਜਿਵੇਂ ‘ਪਾਤਾਲ ਲੋਕ’ ਜ਼ਬਰਦਸਤ ਸਫਲ ਹੋਣ ਦੇ ਬਾਵਜੂਦ ਉਸ ਦਾ ਵਿਰੋਧ ਵੀ ਖੂਬ ਹੋਇਆ। ਉਹ ਅੱਜ ਵੀ ਪਾਲੀਟਿਕਸ ਦੀ ਹਕੀਕਤ ਨੂੰ ਬਿਆਨ ਕਰਦੀ ਸੀ, ਇਸ ਲਈ ਉਸ ਨੂੰ ਬੈਨ ਕਰਨ ਦੀ ਮੰਗ ਵੀ ਉਠੀ ਸੀ, ਪਰ ਦਰਸ਼ਕਾਂ ਵੱਲੋਂ ਮਿਲੇ ਸਮਰਥਨ ਦੇ ਕਾਰਨ ਉਸ ਨੂੰ ਬੈਨ ਕਰਨ ਦੀ ਮੰਗ ਬੇਅਸਰ ਹੀ ਸਾਬਿਤ ਹੋਈ।
* ਸਾਬਕਾ ਮਹਿਲਾ ਕ੍ਰਿਕਟ ਕਪਤਾਨ ਝੂਲਨ ਗੋਸਵਾਮੀ ਦੀ ਬਾਇਓਪਿਕ ਵਿੱਚ ਤੁਸੀਂ ਉਨ੍ਹਾਂ ਦਾ ਕਿਰਦਾਰ ਨਿਭਾਉਣ ਵਾਲੇ ਸੀ, ਉਸ ਫਿਲਮ ਦਾ ਕੀ ਹੋਇਆ?
- ਕੋਰੋਨਾ ਕਾਰਨ ਕਾਫੀ ਪ੍ਰੋਜੈਕਟ ਫਿਲਹਾਲ ਠੰਢੇ ਬਸਤੇ ਵਿੱਚ ਹਨ। ਉਨ੍ਹਾਂ ਵਿੱਚੋਂ ਇੱਕ ਇਹ ਵੀ ਹੈ। ਸਾਨੂੰ ਸਾਰਿਆਂ ਨੂੰ ਬੱਸ ਹਾਲਾਤ ਨਾਰਮਲ ਹੋਣ ਦਾ ਉਡੀਕ ਹੈ।
* ਐਕਟਿੰਗ ਵਿੱਚ ਤੁਹਾਡੀ ਗੱਡੀ ਖੂਬ ਚੱਲ ਰਹੀ ਸੀ, ਇਸ ਦੇ ਬਾਵਜੂਦ ਤੁਸੀਂ ਪ੍ਰੋਡਿਊਸਰ ਬਣਨ ਦਾ ਫੈਸਲਾ ਲੈ ਕੇ ਬੇਕਾਰ ਦਾ ਸਿਰਦਰਦ ਕਿਉਂ ਲੈ ਲਿਆ?
- ਮੈਂ ਹਮੇਸ਼ਾ ਕੁਝ ਨਵਾਂ ਕਰਨਾ ਚਾਹੁੰਦੀ ਸੀ ਤੇ ਮੈਨੂੰ ਲੱਗਦਾ ਹੈ ਕਿ ਮੇਰੀ ਇਸੀ ਦ੍ਰਿੜਤਾ ਨਾਲ ਅੱਜ ਮੈਂ ਇਸ ਮੁਕਾਮ 'ਤੇ ਹਾਂ। ਮੈਂ ਉਸ ਵਕਤ ਸਿਰਫ 25 ਸਾਲ ਦੀ ਸੀ। ਫਿਲਮ ਬਣਾਉਣ ਦਾ ਮੈਨੂੰ ਤਜਰਬਾ ਅਤੇ ਜਾਣਕਾਰੀ ਨਹੀਂ ਸੀ। ਇਸ ਦੇ ਬਾਵਜੂਦ ਮੈਂ ਪ੍ਰੋਡਿਊਸਰ ਬਣੀ ਤੇ ਮੈਨੂੰ ਕਾਮਯਾਬੀ ਮਿਲੀ। ਉਸ ਵਕਤ ਕਈ ਲੋਕਾਂ ਨੇ ਨੇ ਮੈਨੂੰ ਪ੍ਰੋਡਕਸ਼ਨ ਵਿੱਚ ਆਉਣ ਤੋਂ ਮਨ੍ਹਾ ਕੀਤਾ ਸੀ, ਪਰ ਮੈਂ ਕਿਸੇ ਦੀ ਨਾ ਮੰਨੀ ਅਤੇ ਸਿਰਫ ਆਪਣੇ ਦਿਲ ਦੀ ਸੁਣੀ। ਮੈਂ ਸ਼ੁਰੂ ਤੋਂ ਅਜਿਹੀ ਹੀ ਹਾਂ। ਲੋਕਾਂ ਦੀ ਘੱਟ ਅਤੇ ਆਪਣੇ ਦਿਲ ਦੀ ਜ਼ਿਆਦਾ ਸੁਣਦੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ