Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਕੁਝ ਦਿਨਾਂ ਵਿੱਚ ਜ਼ਿੰਦਗੀ ਬਦਲ ਗਈ : ਕਾਜਲ

December 30, 2020 08:41 AM

2004 ਵਿੱਚ ਫਿਲਮ ‘ਕਿਉਂ! ਹੋ ਗਯਾ ਨਾ’ ਨਾਲ ਡੈਬਿਊ ਕਰਨ ਪਿੱਛੋਂ ਕਾਜਲ ਅਗਰਵਾਲ ਨੇ ਸਾਊਥ ਫਿਲਮ ਇੰਡਸਟਰੀ ਦੀ ਰੁਖ਼ ਕਰ ਲਿਆ ਸੀ। ਉਥੇ ਇੱਕ ਤੋਂ ਇੱਕ ਹਿੱਟ ਫਿਲਮਾਂ ਦੇ ਕੇ ਸਾਊਥ ਦੀ ਲੀਡਿੰਗ ਅਭਿਨੇਤਰੀ ਬਣ ਗਈ। ਫਿਰ 2011 ਵਿੱਚ ਫਿਲਮ ‘ਸਿੰਘਮ’ ਨਾਲ ਉਸ ਨੇ ਬਾਲੀਵੁੱਡ ਵਿੱਚ ਸਫਲ ਵਾਪਸੀ ਕੀਤੀ। ਇਸ ਦੇ ਪਿੱਛੋਂ ਅੱਜ ਤੱਕ ‘ਸਪੈਸ਼ਲ 26’ ਅਤੇ ‘ਦੋ ਲਫਜ਼ੋਂ ਕੀ ਕਹਾਨੀ’ ਆਦਿ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਕਾਜਲ ਦੀ ਅਗਲੀ ਬਾਲੀਵੁੱਡ ਫਿਲਮ ਹੈ ‘ਮੁੰਬਈ ਸਾਗਾ’। ਉਂਝ ਪਿੱਛੇ ਜਿਹੇ ਉਹ ਆਪਣੇ ਵਿਆਹ ਬਾਰੇ ਸੁਰਖੀਆਂ ਵਿੱਚ ਰਹੀ ਹੈ। ਤੀਹ ਅਕਤੂਬਰ ਨੂੰ ਕਾਜਲ ਨੇ ਆਪਣੇ ਬੁਆਏ ਫਰੈਂਡ ਗੌਤਮ ਕਿਚਲੂ ਨਾਲ ਵਿਆਹ ਕਰ ਲਿਆ ਹੈ। ਗੌਤਮ ਇੱਕ ਬਿਜ਼ਨਸਮੈਨ ਹੈ। ਵਿਆਹ ਵਿੱਚ ਉਨ੍ਹਾਂ ਦੇ ਪਰਵਾਰ ਦੇ ਕਰੀਬੀ ਮੈਂਬਰ ਤੇ ਖਾਸ-ਖਾਸ ਦੋਸਤ ਸ਼ਾਮਲ ਹੋਏ ਸਨ। ਉਂਝ ਵਿਆਹ ਤੋਂ ਬਾਅਦ ਉਹ ਫਿਰ ਤੋਂ ਕੰਮ ਵਿੱਚ ਜੁਟ ਚੁੱਕੀ ਹੈ, ਕਿਉਂਕਿ ਉਸ ਦੀ ਝੋਲੀ ਵਿੱਚ ਹਿੰਦੀ ਸਣੇ ਦੱਖਣ ਦੀਆਂ ਕਈ ਵੱਡੀਆਂ ਫਿਲਮਾਂ ਹਨ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਕਾਜਲ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਕੋਵਿਡ 19 ਮਹਾਮਾਰੀ ਦੌਰਾਨ ਵਿਆਹ ਕੀਤਾ, ਤਜਰਬਾ ਕਿਹੋ ਜਿਹਾ ਰਿਹਾ?
- ਬਹੁਤ ਬਿਜ਼ੀ। ਕਰਵਾ ਚੌਥ ਤੱਕ ਜਸ਼ਨ ਜਾਰੀ ਸੀ। ਮਹਾਮਾਰੀ ਨੇ ਮੈਨੂੰ ਕੁਝ ਹੱਦ ਤੱਕ ਪ੍ਰੇਸ਼ਾਨ ਕੀਤਾ। ਇਸ ਨਾਲ ਸਾਡੇ 'ਚੋਂ ਬਹੁਤਿਆਂ ਦਾ ਦਿ੍ਰਸ਼ਟੀਕੋਣ ਬਦਲ ਗਿਆ। ਮੈਨੂੰ ਲੱਗਾ ਕਿ ਛੋਟਾ ਜਿਹਾ ਵਾਇਰਸ ਇੰਨਾ ਕਹਿਰ ਮਚਾ ਸਕਦਾ ਤੇ ਲੋਕਾਂ ਦੇ ਜੀਵਨ ਨੂੰ ਗੜਬੜ ਕਰ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਲੋਕ ਅਜੇ ਚੀਜ਼ਾਂ ਬਾਰੇ ਇੰਨੇ ਨਾਰਮਲ ਹਨ। ਉਹ ਕੋਵਿਡ ਵੀ ਭੁੱਲ ਗਏ। ਹੋ ਸਕਦਾ ਹੈ ਕਿ ਲੋਕ ਘਰ ਬੈਠੇ ਤੰਗ ਹੋਣ। ਜੀਵਨ ਆਮ ਅਤੇ ਹੌਲੀ-ਹੌਲੀ ਪਟੜੀ 'ਤੇ ਆ ਰਿਹਾ ਹੈ।
* ਕੀ ਕੋਰੋਨਾ ਨੇ ਤੁਹਾਡੇ ਰੁਟੀਨ ਨੂੰ ਪ੍ਰਭਾਵਤ ਕੀਤਾ?
- ਮੈਂ ਇਹ ਯਕੀਨੀ ਕੀਤਾ ਕਿ ਮੈਂ ਸਰਗਰਮ ਰਹਾਂ। ਵਿਸ਼ੇਸ਼ ਨਾਲ ਕੁਝ ਨਾ ਕਰਨ ਦੇ ਇਸ ਆਰਾਮ ਮੋਡ 'ਚ ਜਾਣਾ ਬਹੁਤ ਆਸਾਨ ਹੈ। ਸਾਡੇ ਵਰਗੇ ਲੋਕਾਂ, ਜਿਹੜੇ ਕੈਮਰੇ ਦਾ ਸਾਹਮਣਾ ਕਰਦੇ ਹਨ, ਲਈ ਵਰਕ ਫਰਾਮ ਹੋਮ ਦਾ ਕੋਈ ਮਤਲਬ ਨਹੀਂ। ਮੈਂ ਰੋਜ਼ ਸਵੇਰੇ ਪੰਜ ਵਜੇ ਉਠਦੀ ਹਾਂ। ਮੈਡੀਟੇਸ਼ਨ ਕਰਦੀ ਤੇ ਆਪਣਾ ਨਾਸ਼ਤਾ ਬਣਾਉਂਦੀ ਹਾਂ। ਮੈਂ ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕੀਤੀ। ਇੱਕ ਸਮੇਂ ਮੈਂ ਦੋ ਕੋਰਸ ਕਰ ਰਹੀ ਸੀ। ਮੈਂ ਨਿਊਸਾਇੰਸ ਤੇ ਕਵਾਂਟਮ ਫਿਜਿਕਸ ਲਈ ਕੋਰਸ ਕੀਤਾ। ਮੈਂ ਭਗਵਤ ਗੀਤਾ ਦਾ ਅਧਿਐਨ ਕੀਤਾ। ਮਾਸਕ ਪਹਿਨ ਕੇ ਸ਼ਾਮ ਨੂੰ ਟਹਿਲਣ ਜਾਂਦੀ ਸੀ। ਪਹਿਲਾਂ ਕੁਝ ਮਹੀਨਿਆਂ 'ਚ ਤਾਂ ਮੈਂ ਟਹਿਲਣ ਲਈ ਵੀ ਆਪਣੇ ਘਰੋਂ ਬਾਹਰ ਕਦਮ ਨਹੀਂ ਰੱਖਿਆ। ਮੈਂ ਘਰ 'ਚ ਹੀ ਘੁੰਮਦੀ ਅਤੇ ਤਾਜ਼ੀ ਹਵਾ ਦੇ ਲਈ ਖਿੜਕੀ ਕੋਲ ਬੈਠ ਜਾਂਦੀ ਸੀ। ਮੈਂ ਫੋਨ ਨਾਲ ਲੋਕਾਂ ਦੇ ਸੰਪਰਕ ਵਿੱਚ ਰਹਿੰਦੀ ਸੀ। ਫਿਰ ਮੈਂ ਪੜ੍ਹ ਕੇ ਅਤੇ ਟੀ ਵੀ ਦੇਖ ਕੇ ਸਮਾਂ ਗੁਜਾਰਿਆ। ਕਰਿਆਨੇ ਦਾ ਸਾਮਾਨ ਲੈਣ ਜਾਂਦੀ ਤੇ ਪੰਜ ਮਿੰਟ ਲਈ ਆਪਣੇ ਮੰਗੇਤਰ ਨੂੰ ਮਿਲਦੀ ਸੀ। ਜਦੋਂ ਦੋਵੇੇਂ ਧਿਆਨ ਰੱਖਦੇ ਸੀ ਕਿ ਅਸੀਂ ਮਾਸਕ ਪਹਿਨੇ ਹੋਣ।
* ਕੋਰੋਨਾ ਦਰਮਿਆਨ ਤੁਹਾਡੇ ਵਿਆਹ ਦੀਆਂ ਤਿਆਰੀਆਂ ਕਿਸ ਤਰ੍ਹਾਂ ਪੂਰੀਆਂ ਹੋਈਆਂ?
- ਵਿਆਹ ਦੀਆਂ ਤਿਆਰੀਆਂ ਲਈ ਸਾਨੂੰ ਕਾਫੀ ਮਿਹਨਤ ਕਰਨੀ ਪਈ। ਕੋਰੋਨਾ ਦੇ ਕਾਰਨ ਸਾਡੇ ਕੋਲ ਜ਼ਿਆਦਾ ਬਦਲ ਨਹੀਂ ਸਨ। ਅਸੀਂ ਚਾਹੁੰਦੇ ਸੀ ਕਿ ਸਾਡਾ ਵਿਆਹ ਅਜੇ ਵੀ ਇੱਕ ਵਿਆਹ ਵਾਂਗ ਲੱਗੇ ਤੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਜੋ ਵੀ ਸੰਭਵ ਹੋ ਸਕੇ, ਅਸੀਂ ਕਰੀਏ। ਅਸੀਂ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੇ ਟੈਸਟ ਕਰਵਾਏ ਤੇ ਸ਼ਹਿਰ ਤੋਂ ਬਾਹਰੋਂ ਆਏ ਮਹਿਮਾਨਾਂ ਨੂੰ ਕੁਆਰੰਟਾਈਨ 'ਚ ਰੱਖਿਆ। ਕੋਰੋਨਾ ਟੈਸਟ ਤੋਂ ਬਾਅਦ ਕਿਸੇ ਨੂੰ ਵਿਆਹ ਵਿੱਚ ਸ਼ਾਮਲ ਹੋਣ ਦਿੱਤਾ ਗਿਆ। ਬੇਸ਼ੱਕ ਸਮਾਰੋਹ 'ਚ ਸਾਰਿਆਂ ਨੇ ਮਾਸਕ ਪਹਿਨੇ ਸਨ ਅਤੇ ਅਸੀਂ ਭੋਜਨ ਦੌਰਾਨ ਵੀ ਸਮਾਜਕ ਦੂਰੀ ਬਣਾਈ ਰੱਖੀ। ਅਸੀਂ ਯਕੀਨੀ ਕੀਤਾ ਕਿ ਇੱਕ ਸੀਟ ਖਾਲੀ ਛੱਡੀ ਜਾਵੇ, ਪਰ ਹਮੇਸ਼ਾ ਥੋੜ੍ਹਾ ਜੋਖਮ ਰਹਿੰਦਾ ਹੀ ਹੈ, ਜਿਸ ਦੇ ਲਈ ਤੁਹਾਨੂੰ ਤਿਆਰ ਰਹਿਣਾ ਪੈਂਦਾ ਹਾ। ਸਾਨੂੰ ਮਹਿਮਾਨਾਂ ਦੀ ਲਿਸਟ ਵੀ ਛੋਟੀ ਕਰਨੀ ਪਈ, ਵਿਆਹ 'ਤੇ ਬੁਲਾਉਣ ਲਈ, ਪਰ ਅਸੀਂ ਆਪਣੀ ਖੁਸ਼ੀ ਨੂੰ ਘੱਟ ਨਹੀਂ ਹੋਣ ਦਿੱਤਾ। ਇਹ ਚੁਣੌਤੀ ਸੀ। ਕਿਉਂਕਿ ਸਾਡੇ ਵਿਆਹ 'ਚ ਬਜ਼ੁਰਗਾਂ ਜਿਵੇਂ ਮੇਰੀ ਦਾਦੀ, ਮੇਰੇ ਮਾਤਾ-ਪਿਤਾ ਅਤੇ ਸਹੁਰੇ ਪਰਵਾਰ, ਮੇਰੀ ਚਾਚੀ ਅਤੇ ਚਾਚਾ ਨੇ ਸ਼ਾਮਲ ਹੋਣਾ ਸੀ ਤਾਂ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਯਕੀਨੀ ਕਰਨਾ ਸੀ ਕਿ ਅਸੀਂ ਸੁਰੱਖਿਆ ਲਈ ਵਾਧੂ ਇੰਤਜ਼ਾਮ ਕਰੀਏ।
* ਕੀ ਤੁਹਾਨੂੰ ਮਹਾਮਾਰੀ ਦੌਰਾਨ ਵਿਆਹ ਕਰਨ ਦੇ ਆਪਣੇ ਫੈਸਲੇ 'ਤੇ ਅਫਸੋਸ ਹੈ?
- ਉਸ ਸਮੇਂ ਮੈਨੂੰ ਲੱਗਾ ਕਿ ਸਿਰਫ ਕੋਰਟ ਮੈਰਿਜ ਕਰਨੀ ਚਾਹੀਦੀ ਸੀ, ਪਰ ਮੈਨੂੰ ਖੁਸ਼ੀ ਹੈ ਕਿ ਮੈਂ ਅਜਿਹਾ ਨਹੀਂ ਕੀਤਾ। ਜੇ ਮੈਂ ਅਜਿਹਾ ਕਰਦੀ ਤਾਂ ਮੈਨੂੰ ਰਵਾਇਤੀ ਤੌਰ 'ਤੇ ਵਿਆਹ ਵਾਲਾ ਅਹਿਸਾਸ ਨਹੀਂ ਮਿਲ ਸਕਦਾ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਮੰਡਪ ਵਿੱਚ ਬੈਠੀ ਅਤੇ ਫੇਰੇ ਲਏ, ਕਿਉਂਕਿ ਇਹ ਮੇਰੇ ਲਈ ਮਹੱਤਵ ਪੂਰਨ ਹੈ। ਉਂਝ ਮੇਰੇ ਪਤੀ (ਗੌਤਮ ਕਿਚਲੂ) ਸਿਰਫ ਕਾਗਜ਼ਾਂ 'ਤੇ ਹਸਤਾਖਰ ਕਰ ਕੇ ਵਿਆਹ ਕਰਨ ਦੇ ਲਈ ਰਾਜ਼ੀ ਸੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਾਨੂੰ ਸੁਰੱਖਿਆ ਯਕੀਨੀ ਕਰਨ ਲਈ ਅਜਿਹਾ ਕਰਨਾ ਚਾਹੀਦਾ ਸੀ।
* ਕੀ ਤੁਹਾਨੂੰ ਲੱਗਦਾ ਹੈ ਕਿ ਕੁਝ ਚੀਜ਼ਾਂ ਹਮੇਸ਼ਾ ਲਈ ਬਦਲ ਗਈਆਂ ਹਨ?
- ਮੈਨੂੰ ਲੱਗਦਾ ਹੈ ਕਿ ਸਵੱਛਤਾ ਅਤੇ ਆਪਣੀ ਦੇਖਭਾਲ 'ਤੇ ਮੇਰਾ ਨਜ਼ਰੀਆ ਮੁੱਢਲੀ ਸੂਚੀ 'ਚ ਉਪਰ ਆ ਗਿਆ ਹੈ। ਯਾਤਰਾ ਤੇ ਕੰਮ ਜੀਵਨ ਸੰਤੁਲਨ 'ਤੇ ਮੇਰਾ ਨਜ਼ਰੀਆ ਬਦਲਿਆ ਹੈ। ਵਧੇਰੇ ਲੋਕਾਂ ਲਈ ਮਹਾਮਾਰੀ ਦਾ ਸਮਾਂ ਚੰਗਾ ਨਹੀਂ ਰਿਹਾ, ਮੈਨੂੰ ਲੱਗਦਾ ਹੈ ਕਿ ਮੈਂ ਇਸ ਤੋਂ ਬਹੁਤ ਕੁਝ ਸਿੱਖਿਆ ਹੈ। ਮੈਂ ਮਹਾਮਾਰੀ ਦੌਰਾਨ ਵਿਆਹ ਕੀਤਾ, ਜੋ ਮੇਰੇ ਜੀਵਨ ਦਾ ਸਭ ਤੋਂ ਵੱਡਾ ਬਦਲਾਅ ਹੈ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਪਿਛਲੇ ਮਹੀਨਿਆਂ 'ਚ ਮੇਰਾ ਜੀਵਨ ਬਦਲ ਗਿਆ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਪ੍ਰਤੀ ਮੇਰਾ ਨਜ਼ਰੀਆ ਬਦਲਿਆ ਹੈ। ਇਸ ਨੇ ਮੈਨੂੰ ਜ਼ਿਆਦਾ ਜ਼ਿੰਮੇਵਾਰ ਵਿਅਕਤੀ ਬਣਾ ਦਿੱਤਾ ਹੈ।
* ਅਗਲੇ ਪ੍ਰੋਜੈਕਟਾਂ ਬਾਰੇ ਦੱਸੋ?
- ਜਲਦੀ ਹੀ ਫਿਲਮ ‘ਮੁੰਬਈ ਸਾਗਾ’ ਵਿੱਚ ਆਵਾਂਗੀ। ਡਾਇਰੈਕਟਰ ਸੰਜੇ ਗੁਪਤਾ ਦੀ ਇਸ ਐਕਸ਼ਨ ਫਿਲਮ ਵਿੱਚ ਲੀਡ ਰੋਲ ਵਿੱਚ ਜਾਨ ਆਬਰਾਹਮ ਹਨ ਅਤੇ ਇਮਰਾਨ ਹਾਸ਼ਮੀ, ਜੈਕੀ ਸ਼ਰਾਫ, ਸੁਨੀਲ ਸ਼ੈੱਟੀ, ਪ੍ਰਤੀਕ ਬੱਬਰ, ਗੁਲਸ਼ਨ ਗਰੋਵਰ, ਅਮੋਲ ਗੁਪਤੇ ਤੇ ਰੋਹਿਤ ਰਾਏ ਤੋਂ ਬਿਨਾ ਹੋਰ ਕਈ ਵੱਡੇ ਕਲਾਕਾਰ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ