Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਮਹਾਮਾਰੀ ਵਿੱਚ ਮੌਕੇ ਤਲਾਸ਼ਦੇ ਨਕਲਚੀ

December 30, 2020 08:37 AM

-ਆਲੋਕ ਪੁਰਾਣਿਕ
ਕੋਰੋਨਾ ਤੋਂ ਦੁਖੀ ਪਬਲਿਕ ਨੇ ਕ੍ਰਿਕਟ ਆਈ ਪੀ ਐੱਲ ਬਹੁਤ ਦੇਖਿਆ। ਟੀ ਵੀ 'ਤੇ ਦਰਸ਼ਕ ਗਿਣਤੀ ਦੇ ਰਿਕਾਰਡ ਟੁੱਟ ਗਏ। ਪ੍ਰਸਾਰਕ ਦੀ ਝੋਲੀ ਭਰ ਗਈ ਤਾਂ ਜ਼ਾਹਿਰ ਹੈ ਉਸ ਦੀ ਮੁਸਕਾਨ ਚੌੜੀ ਹੋ ਗਈ ਹੋਵੇਗੀ, ਪਰ ਮੈਂ ਸੋਚਾਂ ਵਿੱਚ ਪੈ ਗਿਆ ਕਿ ਆਈ ਪੀ ਐੱਲ ਦੇ ਕਾਰੋਬਾਰੀ ਦੁਆ ਨਾ ਕਰਨ ਲੱਗ ਜਾਣ ਕਿ ਹਰ ਸਾਲ ਕੁਝ ਇਸੇ ਤਰ੍ਹਾਂ ਦਾ ਮਾਮਲਾ ਬਣ ਜਾਏ। ਆਖਿਰ ਕੋਰੋਨਾ ਟਾਈਪ ਹਾਲਾਤ ਵਿੱਚ ਆਈ ਪੀ ਐੱਲ ਕ੍ਰਿਕਟ ਜੇ ਧੂੰਆਂਧਾਰ ਕਮਾਈ ਦੇ ਗਿਆ, ਤਾਂ ਕੋਰੋਨਾ ਦੀ ਕਾਮਨਾ ਕੋਈ ਕਿਉਂ ਨਾ ਕਰੇ। ਕੈਮਿਸਟ ਤੇ ਹਸਪਤਾਲਾਂ ਦੇ ਬਾਅਦ ਆਈ ਪੀ ਐੱਲ ਵਾਲੇ ਕੋਰੋਨਾ ਦੇ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਹੋ ਗਏ। ਕੋਰੋਨਾ ਦਾ ਟੀਕਾ ਵਿਕਸਤ ਕਰਨ ਵਾਲੇ ਚਿੰਤਾ ਪ੍ਰਗਟਾ ਰਹੇ ਹਨ ਕਿ ਕਿਤੇ ਟੀਕੇ ਤੋਂ ਪਹਿਲਾਂ ਹੀ ਕੋਰੋਨਾ ਵਿਦਾ ਹੋ ਗਿਆ ਤਾਂ ਫਿਰ ਉਨ੍ਹਾਂ ਦੇ ਇਨਵੈਸਟਮੈਂਟ ਦਾ ਕੀ ਹੋਵੇਗਾ?
ਅਸਲੀ ਦੇ ਨਾਂਅ 'ਤੇ ਨਕਲੀ ਵੇਚਣ ਵਾਲਿਆਂ ਦੀਆਂ ਵਾਛਾਂ ਖਿੜੀਆਂ ਹੋਈਆਂ ਹਨ। ਅਜਿਹੇ ਹੀ ਇੱਕ ਨਕਲਚੀ ਨੇ ਕਿਹਾ ਕਿ ਜਿੰਨੀ ਅਸਲੀ ਵੈਕਸੀਨ ਵਿਕੇਗੀ, ਉਸ ਤੋਂ ਕਈ ਗੁਣਾ ਅਸੀਂ ਨਕਲੀ ਵੇਚਾਂਗਾ ਅਤੇ ਲੋਕਾਂ ਨੂੰ ਅਸਲੀ ਵੈਕਸੀਨ ਤੋਂ ਹੋਣ ਵਾਲੇ ਸਾਈਡ ਇਫੈਕਟ ਦੀ ਟੈਨਸ਼ਨ ਵੀ ਨਹੀਂ ਲੈਣੀ ਪਵੇਗੀ। ਅਸਲ ਵਿੱਚ ਕੋਰੋਨਾ ਵੈਕਸੀਨ ਤੋਂ ਜਿੰਨੀ ਉਮੀਦ ਪਬਲਿਕ ਨੇ ਨਹੀਂ ਲਾਈ, ਉਸ ਤੋਂ ਜ਼ਿਆਦਾ ਨਕਲਚੀਆਂ ਨੇ ਲਾਈ ਹੋਈ ਹੈ। ਪੂਰੀਆਂ ਤਿਆਰੀਆਂ ਹਨ। ਇਸ ਮੁਲਕ ਦੇ ਨਕਲਚੀ ਇੰਨੇ ਸਮਾਰਟ ਹਨ ਕਿ ਕਿਤੇ ਇਹ ਲੋਕ ਵੈਕਸੀਨ ਹੀ ਪਹਿਲਾਂ ਨਾ ਉਤਾਰ ਦੇਣ। ਕੋਰੋਨਾ ਵੈਕਸੀਨ ਵਿੱਚ ਕਿਸੇ ਦਾ 95 ਫੀਸਦੀ ਰਿਜ਼ਲਟ ਹੈ, ਕਿਸੇ ਦਾ ਨੱਬੇ ਫੀਸਦੀ। ਕੋਰੋਨਾ ਦੀ ਨਕਲੀ ਵੈਕਸੀਨਾਂ ਵਿੱਚ 2900 ਫੀਸਦੀ ਰਿਜ਼ਲਟ ਆਏਗਾ। ਮੈਨੂੰ ਅਜਿਹੇ ਇੱਕ ਨਕਲਚੀ ਨੇ ਦੱਸਿਆ ਕਿ 100 ਦਾ ਮਾਲ 3000 ਦਾ ਵਿਕੇਗਾ। ਬੜੇ ਆਸ਼ਾਵਾਦੀ ਹਨ ਲੋਕ। ਕੋਰੋਨਾ ਵਾਇਰਸ ਜੇ ਸੁਣ ਰਿਹਾ ਹੈ ਤਾਂ ਸਮਝ ਸਕਦਾ ਹੈ ਕਿ ਹਰ ਕੋਈ ਉਸ ਦਾ ਬੁਰਾ ਨਹੀਂ ਸੋਚਦਾ।
ਭਾਰਤੀਆਂ ਨੂੰ ਸਮਝਣਾ ਆਸਾਨ ਨਹੀਂ। ਕੋਰੋਨਾ ਦੀ ਚਿੰਤਾ ਹੈ, ਪਰ ਆਈ ਪੀ ਐੱਲ ਕ੍ਰਿਕਟ 'ਤੇ ਵੀ ਧਿਆਨ ਪੂਰਾ ਦਿੱਤਾ। ਉਸ ਦੇ ਬਾਅਦ ਸੈਲੇਬ੍ਰਿਟੀ ਵੀ ਘੱਟ ਨਹੀਂ। ਇੱਕ ਸੈਲੇਬ੍ਰਿਟੀ ਨੂੰ ਗਾਂਜੇ ਨਾਲ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਵੀ ਕੋਰੋਨਾ ਬਾਰੇ ਚਿੰਤਤ ਦਿਸੀ ਅਤੇ ਮਾਸਕ ਲਾ ਕੇ ਗ੍ਰਿਫਤਾਰ ਹੋਈ। ਗਾਂਜਾ ਸਿਹਤ ਨੂੰ ਨੁਕਸਾਨ ਪਹੁੰਚਾ ਦੇਵੇ, ਪਰ ਕੋਰੋਨਾ ਨੂੰ ਨੁਕਾਸਨ ਨਹੀਂ ਕਰਨ ਦੇਣਗੇ। ਗਾਂਜੇ ਦਾ ਦਮ ਵੀ ਮਾਸਕ ਲਾ ਕੇ ਹੀ ਲਾਇਆ ਜਾਏ ਅਤੇ ਕੋਰੋਨਾ ਚੇਤਨਾ ਕੀ ਹੁੰਦੀ ਹੈ, ਇਸ ਚੇਤਨਾ ਦਾ ਇਸਤੇਮਾਲ ਹੋਣਾ ਚਾਹੀਦਾ ਹੈ। ਇਨ੍ਹਾਂ ਸੈਲੇਬ੍ਰਿਟੀ ਨੂੰ ਇਸ਼ਤਿਹਾਰ ਵਿਚ ਦਿਖਾਇਆ ਜਾਏ-ਗਾਂਜਾ ਫੂਕਦੇ ਹੋਏ, ਫਿਰ ਮਾਸਕ ਲਾਉਂਦੇ ਹੋਏ, ਮਾਸਕ ਉਤਾਰ ਕੇ ਫਿਰ ਗਾਂਜਾ ਫੂਕਦੇ ਹੋਏ-ਮਾਸਕ ਹੈ ਜ਼ਰੂਰੀ-ਦਾ ਸੰਦੇਸ਼ ਨਾਲ ਚੱਲੇ। ਕੋਰੋਨਾ ਦੀ ਚਿੰਤਾ ਨਾਲ ਚੱਲਦੀ ਹੈ, ਗਾਂਜਾ ਵੀ ਨਾਲ ਚੱਲਦਾ ਹੈ। ਗਾਂਜੇ ਦੀ ਤਲਬ ਤੇ ਮਾਸਕ ਚੇਤਨਾ ਨਾਲ ਹੀ ਚੱਲਦੀ ਹੈ।
ਗਾਂਜਾ ਫੂਕਣ ਵਾਲਿਆਂ ਨੂੰ ਕੀ ਚਿੰਤਾ ਫੇਫੜਿਆਂ ਦੀ, ਪਰ ਕੋਰੋਨਾ ਮਾਸਕ ਦੀ ਚੇਤਨਾ ਹੈ, ਫੇਫੜੇ ਤਬਾਹ ਹੋਣ ਤਾਂ ਗਾਂਜੇ ਨਾਲ ਹੋਣ, ਕੋਰੋਨਾ ਨੂੰ ਤਬਾਹੀ ਨਹੀਂ ਮਚਾਉਣ ਦੇਣਗੇ। ਕਾਮੇਡੀਅਨ ਦੀ ਗ੍ਰਿਫਤਾਰੀ ਗਾਂਜੇ ਦੇ ਚੱਕਰ ਵਿੱਚ ਹੋਵੇ ਤਾਂ ਸੋਚਣਾ ਪੈਂਦਾ ਹੈ ਕਿ ਹੱਸਣ-ਹਸਾਉਣ ਵਾਲੇ ਲੋਕ ਵੀ ਗਾਂਜੇ ਦੇ ਚੱਕਰ ਵਿੱਚ ਕਿਉਂ ਪੈਂਦੇ ਹਨ। ਜਵਾਬ ਮਿਲ ਸਕਦਾ ਹੈ ਕਿ ਜਿਵੇਂ ਚੁਟਕਲਿਆਂ 'ਤੇ ਹੱਸਣ-ਹਸਾਉਣ ਦੀ ਕੋਸ਼ਿਸ਼ ਕਈ ਕਾਮੇਡੀਅਨ ਕਰਦੇ ਹਨ, ਉਨ੍ਹਾਂ 'ਤੇ ਹੱਸਣ ਦੇ ਲਈ ਸੁਣਨ ਵਾਲਿਆਂ ਦਾ ਵੀ ਗਾਂਜਾ ਪੀਣਾ ਜ਼ਰੂਰੀ ਹੈ। ਆਮ ਆਦਮੀ ਚੁਟਕਲਿਆਂ 'ਤੇ ਹੱਸ ਨਹੀਂ ਸਕਦਾ। ਜਿਨ੍ਹਾਂ ਔਰਤਾਂ ਦਾ ਕਿਸੇ ਰੋਗ, ਕਿਸੇ ਕਮਜ਼ੋਰੀ ਦਾ ਪੁਰਜ਼ੋਰ ਮਜ਼ਾਕ ਉਡਾਇਆ ਜਾਏ, ਉਨ੍ਹਾਂ 'ਤੇ ਹੱਸਣ ਲਈ ਅਣਮਨੁੱਖਤਾ ਦਾ ਅੰਸ਼ ਜ਼ਰੂਰੀ ਹੈ, ਇਹ ਅੰਸ਼ ਗਾਂਜੇ ਜਾਂ ਚਰਸ ਤੋਂ ਆ ਸਕਦਾ ਹੈ। ਕਾਮੇਡੀਅਨਾਂ ਦਾ ਗਾਂਜਾ ਲਾਉਣਾ ਏਦਾਂ ਸਮਝ ਵਿੱਚ ਆ ਸਕਦਾ ਹੈ।
ਇਧਰ ਗੌਰ ਨਾਲ ਦੇਖੋ ਤਾਂ ਕਈ ਤਰ੍ਹਾਂ ਦੇ ਅਪਰਾਧੀ ਮਾਸਕ ਲਾ ਕੇ ਫੋਟੋ ਖਿਚਵਾਉਂਦੇ ਹਨ। ਮਾਸਕ ਲਾ ਕੇ ਫੋਟੋ ਖਿਚਾਉਣ ਨਾਲ ਅਪਰਾਧੀ ਇਕਦਮ ਜਾਗਰੂਕ ਟਾਈਪ ਲੱਗਦਾ ਹੈ ਤੇ ਇੱਕ ਤਰ੍ਹਾਂ ਉਸ ਦੀ ਬਚਤ ਵੀ ਹੋ ਜਾਂਦੀ ਹੈ, ਕੋਈ ਪੂਰੀ ਤਰ੍ਹਾਂ ਪਛਾਣ ਨਹੀਂ ਸਕਦਾ। ਇਸ ਤਰ੍ਹਾਂ ਨਾਲ ਅੱਜ ਦਾ ਮਾਸਕਧਾਰੀ ਜੇਬਕਤਰਾ ਕੱਲ੍ਹ ਵਿਧਾਇਕ ਬਣਨ ਦੀ ਤਿਆਰੀ ਕਰ ਸਕਦਾ ਹੈ। ਕਾਮੇਡੀਅਨ ਵੀ ਮਾਸਕ ਵਿੱਚ, ਨੇਤਾ ਵੀ ਮਾਸਕ ਵਿੱਚ, ਆਮ ਆਦਮੀ ਵੀ ਮਾਸਕ ਵਿੱਚ ਹੈ, ਬੱਸ ਕੋਰੋਨਾ ਵਾਇਰਸ ਖੁੱਲ੍ਹੇਆਮ ਘੁੰਮ ਰਿਹਾ ਹੈ। ਕਿਉਂਕਿ ਸਾਲ ਖਤਮ ਹੋਣ ਵਾਲਾ ਹੈ ਤਾਂ ਸਾਲ ਦੇ ਤਮਾਮ ਪਹਿਲੂਆਂ ਦੀ ਚਰਚਾ ਵੀ ਸੁਭਾਵਿਕ ਹੋਵੇਗੀ। ਅਜਿਹੇ ਵਿੱਚ 2020 ਦਾ ਵਰਡ ਆਫ ਦ ਈਅਰ, ਸੈਲੇਬ੍ਰਿਟੀ ਆਫ ਦਿ ਈਅਰ ਦਾ ਖਿਤਾਬ ਕੋਰੋਨਾ ਦੀ ਝੋਲੀ ਵਿੱਚ ਹੀ ਜਾਏਗਾ। ਜਿਵੇਂ ਕਵੀ ਤੇ ਨੇਤਾ ਮੰਚ ਛੱਡਣ ਨੂੰ ਤਿਆਰ ਨਹੀਂ ਹੁੰਦੇ, ਉਵੇਂ ਹੀ ਇਹ ਮੋਇਆ ਵਾਇਰਸ ਵੀ ਪਿੱਛਾ ਛੱਡਣ ਦਾ ਨਾਂਅ ਨਹੀਂ ਲੈ ਰਿਹਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’