Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ
 
ਨਜਰਰੀਆ

ਪਾਕਿਸਤਾਨ ਦੇ ਬਦ ਤੋਂ ਬਦਤਰ ਹੁੰਦੇ ਹਾਲਾਤ

December 30, 2020 08:32 AM

-ਦਰਬਾਰਾ ਸਿੰਘ ਕਾਹਲੋਂ
ਜੁਗਾਂ-ਜੁਗਾਂਤਰਾਂ ਤੋਂ ਭਾਰਤ ਦਾ ਰਾਜਨੀਤਕ, ਸਮਾਜਕ ਅਤੇ ਭੂਗੋਲਿਕ ਹਿੱਸਾ ਰਹੇ ਪਾਕਿਸਤਾਨ ਦੀ ਹੋਂਦ ਅਤੇ ਵਿਸ਼ੈਲੇ ਧਾਰਮਿਕ ਕੱਟੜਵਾਦ ਦੇ ਜ਼ਹਿਰ ਦੀ ਦੇਣ ਹੈ। ਦੱਸਣ ਯੋਗ ਹੈ ਕਿ 14 ਅਗਸਤ 1947 ਨੂੰ ਪਾਕਿਸਤਾਨ ਵਜੋਂ ਭਾਰਤ ਨਾਲੋਂ ਵੱਖ ਹੋ ਕੇ ਆਜ਼ਾਦ ਹੋਏ ਇਸ ਇਸਲਾਮਕ ਕੱਟੜਵਾਦੀ ਰਾਸ਼ਟਰ ਦੇ ਨਾਗਰਿਕਾਂ ਨੂੰ ਅਜੇ ਤੱਕ ਇੱਕ ਪਲ ਵੀ ਆਜ਼ਾਦੀ ਦਾ ਨਿੱਘ ਮਾਨਣਾ ਨਸੀਬ ਨਹੀਂ ਹੋਇਆ। ਇਹ ਬੁਰੀ ਤਰ੍ਹਾਂ ਸਰਾਪਿਆ ਖਿੱਤਾ ਬਣ ਕੇ ਰਹਿ ਗਿਆ ਹੈ। ਇਸ ਦਾ ਅਤਿ ਦੁਖਾਂਤ ਭਰਿਆ ਵਰਤਾਰਾ ਹੈ ਕਿ ਜਿਸ ਪਲ ਇਸ ਦੀ ਨਵੀਂ ਸਰਕਾਰ ਬਣਦੀ ਹੈ, ਉਸੇ ਪਲ ਉਸ ਦਾ ਰਾਜਨੀਤਕ, ਧਾਰਮਿਕ ਤੇ ਫੌਜੀ ਵਿਰੋਧ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇਸ ਦੀ ਹੋਂਦ ਦਾ ਦਾਰੋਮਦਾਰ ਬਦਨਾਮ ਖੁਫੀਆ ਏਜੰਸੀ ਆਈ ਐਸ ਆਈ, ਫੌਜੀ, ਮੁਲਾਣਾਵਾਦੀ ਧਾਰਮਿਕ ਕੱਟੜਤਾ ਅਤੇ ਸਾਮੰਤਵਾਦੀ ਸ਼ਕਤੀ ਦੀ ਨਿਰਭਰਤਾ ਉਤੇ ਹੈ।
ਇਸੇ ਲਈ ਨਿੱਤ ਦਿਨ ਦੀਆਂ ਸਾਜ਼ਿਸ਼ਾਂ ਤੇ ਰਾਜਨੀਤਕੇ ਉਥਲ-ਪੁਥਲ ਫੌਜੀ ਦਾ ਜਾਂ ਫੌਜ ਹਮਾਇਤੀ ਰਾਜ ਪਲਟੇ ਇਸ ਦੀ ਮੂੰਹ ਬੋਲਦੀ ਦਾਸਤਾਂ ਵੀ ਬਿਆਨ ਕਰਦੇ ਹਨ। ਫੌਜ ਦੀ ਹਮਾਇਤ ਨਾਲ ਸੱਤਾ ਵਿੱਚ ਆਈ ਇਮਰਾਨ ਖਾਨ ਦੀ ਤਹਿਰੀਕ ਏ ਇਨਸਾਫ ਪਾਰਟੀ ਦਾ ਇਸ ਸਮੇਂ ਦੇਸ਼ ਅੰਦਰ ਵਿਰੋਧ ਪਾਕਿਸਤਾਨ ਡੈਮੋਕ੍ਰੋਟਿਕ ਮੂਵਮੈਂਟ (ਪੀ ਡੀ ਐਮ) ਪੂਰੇ ਜ਼ੋਰ-ਸ਼ੋਰ ਨਾਲ ਕਰ ਰਹੀ ਹੈ। ਇਸ ਪਿੱਛੇ ਵੀ ਫੌਜ ਦੇ ਇੱਕ ਅਸੰਤੁਸ਼ਟ ਹਿੱਸੇ ਦਾ ਹੱਥ ਹੈ। ਪਾਕਿਸਤਾਨ ਅੰਦਰ ਸਭ ਪ੍ਰਧਾਨ ਮੰਤਰੀ ਫੌਜੀ ਸ਼ਕਤੀ ਦੀ ਦੇਣ ਰਹੇ ਹਨ। ਉਹ ਉਸੇ ਦੇ ਰਹਿਮੋ-ਕਰਮ 'ਤੇ ਆਪਣੇ ਅਹੁਦੇ 'ਤੇ ਰਹਿ ਸਕੇ ਹਨ। ਪੀ ਡੀ ਐੱਮ ਵਿੱਚੋਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਤਾਕਤਵਰ ਆਗੂ ਮਰੀਅਮ ਨਵਾਜ਼ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੱਤਾ ਤੋਂ ਲਾਂਭੇ ਹੋਣ ਨੂੰ ਕਹਿ ਰਹੀ ਹੈ। ਉਹ ਇਮਰਾਨ 'ਤੇ ਦੋਸ਼ ਲਾ ਰਹੀ ਹੈ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਹੋਈ ਨਹੀਂ, ਸਗੋਂ ਫੌਜ ਨੇ ਤੁਹਾਡੀ ਸਰਕਾਰ ਚੁਣੀ ਹੈ। ਵੈਸੇ ਇਹ ਧਮਕੀ ਜੁਮਲੇ ਤੋਂ ਵੱਧ ਕੇ ਕੁਝ ਵੀ ਨਹੀਂ ਹੈ।
ਵੈਸੇ ਪਾਕਿਸਤਾਨ ਅੰਦਰ ਲਗਾਤਾਰ ਰਾਜਨੀਤਕ ਉਥਲ ਪੁਥਲ, ਸਿੱਧੇ-ਅਸਿੱਧੇ ਤੌਰ 'ਤੇ ਫੌਜੀ ਪ੍ਰਭੂਤਵ ਹੋਣ ਕਰ ਕੇ ਨਿੱਤ ਦਿਨ ਵੱਖ-ਵੱਖ ਇਲਾਕਾਈ ਰਾਸ਼ਟਰਵਾਦੀ ਵੱਖਵਾਦੀ ਵੱਖਰੀ ਪਛਾਣ ਵਾਲੇ ਖੇਤਰਾਂ ਵਿੱਚ ਖੁਦਮੁਖਤਾਰ ਸੱਤਾ ਜਾਂ ਆਜ਼ਾਦ ਸੱਤਾ ਦੀ ਸਥਾਪਤੀ ਦੇ ਘੋਲ ਤੇਜ਼ ਹੋ ਰਹੇ ਹਨ। ਇਹ ਘੋਲ ਪਾਕਿਸਤਾਨ ਦੀ ਏਕਤਾ ਅਤੇ ਅਖੰਡਤਾ ਲਈ ਪ੍ਰਚੰਡ ਚੁਣੌਤੀ ਵਜੋਂ ਉਭਰ ਰਹੇ ਹਨ, ਕਿਉਂਕਿ ਇਹ ਇੱਕ ਤੋਂ ਬਾਅਦ ਇੱਕ ਸੰਕਟਗ੍ਰਸਤ ਰਾਜਨੀਤਕ ਲੀਡਰਸ਼ਿਪ ਵੱਲੋਂ ਪੈਦਾ ਸੰਕਟ ਦਰ ਸੰਕਟ ਵਿਵਸਥਾ ਦੀ ਉਪਜ ਹਨ। ਜੇ ਪਾਕਿਸਤਾਨ ਅੰਦਰ ਫੈਲੀ ਬਦਅਮਨੀ, ਬਦਹਵਾਸੀ ਤੇ ਅਸਹਿਮਤੀ ਦੇ ਤੇਜ਼ੀ ਨਾਲ ਚੱਲਦੇ ਦੌਰ 'ਤੇ ਝਾਤ ਮਾਰੀਏ ਤਾਂ ਪ੍ਰਤੀਤ ਹੁੰਦਾ ਹੈ ਕਿ ਕਿਵੇਂ ਵੱਖ-ਵੱਖ ਰਾਜਾਂ ਜਾਂ ਖਿੱਤਿਆਂ ਵਿੱਚ ਨੀਮ ਫੌਜੀ ਇਮਰਾਨ ਖਾਨ ਹਕੂਮਤ ਵੱਲੋਂ ਬਲੋਚਾਂ, ਸਿੰਧੀਆਂ, ਪਖਤੂਨਾਂ ਕਬਾਇਲੀਆਂ ਤੇ ਪੰਜਾਬੀਆਂ 'ਤੇ ਜ਼ੁਲਮ ਹੋ ਰਹੇ ਹਨ। ਇਨ੍ਹਾਂ ਜ਼ੁਲਮਾਂ ਦੇ ਵਿਰੋਧ 'ਚ ਉਹ ਆਪਣੀਆਂ ਕੌਮੀਅਤਾਂ ਦੀਆਂ ਆਜ਼ਾਦੀਆਂ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਇਹ ਵਿਰੋਧੀ ਆਵਾਜ਼ਾਂ ਮਿਲ ਕੇ ਤੇਜ਼ੀ ਨਾਲ ਬਗਾਵਤੀ ਤੇਵਰਾਂ ਵਿੱਚ ਬਦਲ ਰਹੀਆਂ ਹਨ।
ਦੱਖਣੀ ਵਜ਼ੀਰਸਤਾਨ ਤੋਂ ਨੈਸ਼ਨਲ ਅਸੈਂਬਲੀ ਮੈਂਬਰ ਅਲੀ ਖਾਨ ਨੂੰ ਪਾਕਿਸਤਾਨ ਦੀ ਫੌਜੀ ਪ੍ਰਾਕਸੀ ਰਾਹੀਂ ਚਲਾਈ ਜਾ ਰਹੀ ਕਮਜ਼ੋਰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਵੱਲੋਂ ਜ਼ੰਜੀਰਾਂ ਵਿੱਚ ਜਕੜ ਕੇ ਜੇਲ੍ਹ ਵਿੱਚ ਸੁੱਟਣ ਨਾਲ ਪਖਤੂਨਖਵਾ ਸਮੇਤ ਇਸ ਖਿੱਤੇ ਵਿੱਚ ਰੋਹ ਦੀ ਹਨੇਰੀ ਉਠ ਖੜ੍ਹੀ ਹੋਈ ਹੈ। ਇਸ ਦਾ ਭਾਂਬੜ ਉਦੋਂ ਮਚਿਆ ਜਦੋਂ ਕੈਨੇਡਾ ਵਿੱਚ ਅਜੋਕੇ ਬਲੋਚ ਰਾਸ਼ਟਰਵਾਦੀ ਅੰਦੋਲਨ ਦੀ ਨਾਮਵਰ ਆਗੂ ਕਰੀਮਾਂ ਮਹਿਰਾਬ ਨੂੰ ਭੇਤਭਰੀ ਹਾਲਤ ਵਿੱਚ ਕਤਲ ਕਰ ਦਿੱਤਾ ਗਿਆ। ਮਈ 2020 ਵਿੱਚ ਅਲੀ ਖਾਨ ਦੇ ਚਚੇਰੇ ਭਰਾ ਆਰਿਫ, ਜੋ ਰਾਸ਼ਟਰਵਾਦੀ-ਵੱਖਵਾਦੀ ਪਸ਼ਤੂ ਤਹੁਫਜ਼ ਲਹਿਰ ਦਾ ਆਗੂ ਸੀ, ਨੂੰ ਉਸ ਦੇ ਸਥਾਨਕ ਜ਼ਿਲੇ ਅੰਦਰ ਕੁਝ ਅਣਪਛਾਤੇ ਵਿਅਕਤੀਆਂ ਨੇ ਮਾਰ-ਮੁਕਾਇਆ ਸੀ। ਕੈਨੇਡਾ ਵਾਂਗ ਪਹਿਲਾਂ ਸਵੀਡਨ ਵਿੱਚ ਬਲੋਚ ਰਾਸ਼ਟਰਵਾਦੀ ਆਗੂ ਸਾਜਿਦ ਹੁਸੈਨ ਨੂੰ ਸਾਜ਼ਿਸ਼ੀ ਢੰਗ ਨਾਲ ਮਾਰ ਦਿੱਤਾ ਗਿਆ। ਉਹ ਉਥੇ ਜਲਾਵਤਨੀ ਦਾ ਜੀਵਨ ਬਤੀਤ ਕਰ ਰਿਹਾ ਸੀ ਕਿਉਂਕਿ ਉਹ ਹਕੂਮਤ ਦਾ ਸਤਾਇਆ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸ਼ੱਕੀ ਕਤਲਾਂ ਦਾ ਸੁਰਾਗ ਅਜੇ ਤੱਕ ਦੇਸ਼-ਵਿਦੇਸ਼ ਦੀ ਪੁਲਸ ਨਹੀਂ ਲਾ ਸਕੀ।
ਬਲੋਚਿਸਤਾਨ, ਪਾਕਿਸਤਾਨ ਦਾ ਅਜਿਹਾ ਪ੍ਰਾਂਤ ਹੈ, ਜੋ ਦੇਸ਼ ਵੰਡ ਤੋਂ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਪਾਕਿਸਤਾਨ ਦੇ ਸਿਵਲ ਅਤੇ ਫੌਜੀ ਹਾਕਮਾਂ ਵਿਰੁੱਧ ਆਪਣੀ ਆਜ਼ਾਦੀ ਦੀ ਜੰਗ ਲੜ ਰਿਹਾ ਹੈ। ਇਸ ਦੇ ਜੁਝਾਰੂ ਰਾਸ਼ਟਰਵਾਦੀ ਲੋਕਾਂ ਨੇ ਸੰਨ 1948 ਵਿੱਚ ਪਾਕਿਸਤਾਨ ਵੱਲੋਂ ਜਬਰੀ ਕਾਲਾਤ ਖੇਤਰ ਨੂੰ ਆਪਣੇ ਵਿੱਚ ਸ਼ਾਮਲ ਕਰ ਲੈਣ ਵਿਰੁੱਧ ਪੰਜ ਵਾਰ ਆਜ਼ਾਦੀ ਲਈ ਹੰਭਲੇ ਮਾਰੇ। ਸਿੰਧ ਪ੍ਰਾਂਤ ਵਿੱਚ ਵਿਰੋਧੀ ਕੌਮੀਅਤ ਨਾਲ ਸੰਬੰਧਤ ਰਾਸ਼ਟਰਵਾਦੀ ਲੋਕ ਆਪਣੀ ਖੁਦ-ਮੁਖਤਾਰ ਹੋਂਦ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਕਰਾਚੀ ਉਨ੍ਹਾਂ ਦੀਆਂ ਐਸੀਆਂ ਇਨਕਲਾਬੀ ਗਤੀਵਿਧੀਆਂ ਦਾ ਕੇਂਦਰ ਹੈ ਜਿੱਥੇ ਪਾਕਿਸਤਾਨ ਹਕੂਮਤ ਨਿਰੰਤਰ ਖੂਨ ਦੀ ਹੋਲੀ ਖੇਡਦੀ ਆ ਰਹੀ ਹੈ। ਆਜ਼ਾਦੀ ਤੋਂ ਪਹਿਲਾਂ ਪਖਤੂਨ ਆਗੂ ਬੱਚਾ ਖਾਨ ਨੇ ਗਾਂਧੀਵਾਦੀ ਢੰਗ ਨਾਲ ਆਜ਼ਾਦੀ ਦੀ ਲਹਿਰ ਚਲਾਈ ਸੀ, ਜੋ ਪਾਕਿਸਤਾਨ ਦੇ ਨਵੇਂ ਸ਼ਾਸਕਾਂ ਨੇ ਕੁਚਲ ਕੇ ਰੱਖ ਦਿੱਤੀ ਅਤੇ ਉਸ ਗਾਂਧੀਵਾਦੀ ਆਗੂ ਬੱਚਾ ਖਾਨ ਨੂੰ ਦੇਸ਼ ਧ੍ਰੋਹੀ ਗਰਦਾਨਿਆ ਗਿਆ।
ਪੂਰਬੀ ਪਾਕਿਸਤਾਨ ਦੀ ਬੰਗਲਾ ਦੇਸ਼ ਵਜੋਂ ਆਜ਼ਾਦੀ ਪਾਕਿਸਤਾਨ ਦੇ ਜਾਬਰ ਤੇ ਜ਼ੁਲਮ ਕਰਨ ਵਾਲੀ ਸਿਵਲ ਅਤੇ ਫੌਜੀ ਹਾਕਮਾਂ ਦੇ ਅਣਮਨੁੱਖੀ ਸ਼ਾਸਨ ਦਾ ਨਤੀਜਾ ਸੀ। ਇਸ ਖਿੱਤੇ ਦੀ ਆਜ਼ਾਦੀ ਅੱਜ ਵੀ ਬਲੋਚ, ਸਿੰਧੀ, ਪਖਤੂਨ ਅਤੇ ਨਵ-ਜਾਗ੍ਰਿਤ ਪੰਜਾਬੀ ਰਾਸ਼ਟਰਵਾਦੀਆਂ ਲਈ ਆਪੋ-ਆਪਣੇ ਖਿੱਤੇ ਵਿੱਚ ਆਜ਼ਾਦ ਖੁਦਮੁਖਤਾਰ ਹਕੂਮਤ ਸਥਾਪਤ ਕਰਨ ਲਈ ਚਾਨਣ-ਮੁਨਾਰੇ ਬਣੀ ਪਈ ਹੈ।
ਸਿੰਧ ਅੰਦਰ ਮੁਹਾਜਰ ਭਾਈਚਾਰੇ ਨੇ ਐੱਮ ਕਿਊ ਐੱਮ ਦੀ ਅਗਵਾਈ ਵਿੱਚ ਆਪਣੀ ਵੱਖਰੀ ਆਜ਼ਾਦ ਹੋਂਦ ਲਈ ਜੱਦੋਜਹਿਦ ਜਾਰੀ ਰੱਖੀ ਹੋਈ ਹੈ। ਇਸ ਲਹਿਰ ਨੂੰ ਜਨਰਲ ਪ੍ਰਵੇਜ਼ ਮੁਸ਼ੱਰਫ ਨੇ ਪੂਰੀ ਹਮਾਇਤ ਦਿੱਤੀ ਸੀ, ਪਰ ਉਸ ਤੋਂ ਬਾਅਦ ਇਸ ਨੂੰ ਅੱਤਵਾਦੀ ਤੇ ਵੱਖਵਾਦੀ ਗਰਦਾਨ ਕੇ ਕੁਚਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਪਾਕਿਸਤਾਨ ਤੋਂ ਵੱਖ ਹੋ ਕੇ ਆਪਣਾ ਖੁਦਮੁਖਤਾਰ ਰਾਜ ਚਲਾਉਣ ਦੀ ਪ੍ਰਬਲ ਇੱਛਾ ਅਕਸਰ ਬਲੋਚੀਆਂ, ਸਿੰਧੀਆਂ, ਸਿਰਾਇਕੀਆਂ, ਪਖਤੂਨਾਂ ਆਦਿ ਵਿੱਚ ਲਗਾਤਾਰ ਜਾਗ੍ਰਤੀ ਹੈ। ਜਿੱਥੇ ਕੁਝ ਖਾੜੀ ਦੇਸ਼ ਪਾਕਿਸਤਾਨ ਅੰਦਰ ਫੌਜੀ ਅਤੇ ਸਿਵਲ ਪ੍ਰਸ਼ਾਸਨ, ਕੱਟੜਵਾਦੀ ਮੁਲਾਣਾਵਾਦ ਤੋਂ ਤੰਗ ਖੁਦਮੁਖਤਾਰੀ ਲਈ ਸੰਘਰਸ਼ਸ਼ੀਲ ਕੌਮੀਅਤਾਂ ਦੀ ਅੰਦਰਖਾਤੇ ਹਮਾਇਤ ਕਰਦੇ ਹਨ ਉਥੇ ਮੈਗਾ ਪ੍ਰੋਜੈਕਟਾਂ ਨਾਲ ਸੰਬੰਧਤ ਬਹੁ ਰਾਸ਼ਟਰੀ ਕਾਰਪੋਰੇਟ ਤੇ ਪਾਕਿਸਤਾਨ ਨੂੰ ਆਪਣੀ ਬਸਤੀ ਵਜੋਂ ਸਥਾਪਤ ਕਰਨ ਦਾ ਚਾਹਵਾਨ ਪ੍ਰਸਾਰਵਾਦੀ ਚੀਨ ਉਨ੍ਹਾਂ ਨੂੰ ਦਬਾਉਣ ਵਿੱਚ ਮਦਦ ਕਰ ਰਹੇ ਹਨ।
1.62 ਬਿਲੀਅਨ ਡਾਲਰਾਂ ਨਾਲ ਅਪਗ੍ਰੇਡ ਕੀਤੀ ਅਤੇ ਚੀਨੀ ਐਂਡ ਬੈਲਟ 46 ਬਿਲੀਅਨ ਦੇ ਆਰਥਿਕ ਲਾਂਘੇ ਨਾਲ ਜੋੜੀ ਬਲੋਚਿਸਤਾਨ ਵਿੱਚ ਗਵਾਦਰ ਬੰਦਰਗਾਹ 24 ਵਰਗ ਕਿਲੋਮੀਟਰ ਇਲਾਕਾ ਸੁਰੱਖਿਆ ਪੱਖੋਂ ਕੰਡਿਆਲੀ ਤਾਰ ਨਾਲ ਘੇਰਿਆ ਗਿਆ। ਇਸ ਅੰਦਰ ਤੇ ਆਲੇ ਦੁਆਲੇ ਬਲੋਚਾਂ ਦੀ ਮਨਾਹੀ ਕੀਤੀ ਗਈ ਹੈ। ਉਨ੍ਹਾਂ ਨੂੰ ਰੁਜ਼ਗਾਰ ਤੇ ਰਿਹਾਇਸ਼ ਤੋਂ ਵੰਚਿਤ ਕੀਤਾ ਗਿਆ ਹੈ। ਇਹ ਸਾਰਾ ਖੇਤਰ ਚੀਨ ਦੀ ਕਾਲੋਨੀ ਬਣਾ ਚੁੱਕਾ ਹੈ। ਇਸ ਵਿਰੁੱਧ ਬਲੋਚ ਭਾਟੀਚਾਰਾ ਲਾਮਬੰਦ ਹੋ ਰਿਹਾ ਹੈ ਕਿਉਂਕਿ ਇਹ 43 ਸਾਲ ਲਈ ਚੀਨ ਨੂੰ ਲੀਜ਼ 'ਤੇ ਦੇ ਦਿੱਤੀ ਹੈ। ਕੋਰੋਨਾ ਮਹਾਮਾਰੀ ਦੇ ਬਾਵਜੂਦ ਪਾਕਿਸਤਾਨੀ ਹਾਕਮ ਪਸ਼ਤੂਨਾਂ ਵਿਰੁੱਧ ਦਮਨਕਾਰੀ ਹੱਥਕੰਡੇ ਅਪਣਾ ਰਹੇ ਹਨ।
ਪੀ ਟੀ ਐੱਮ ਦੇ ਮੁਖੀ ਮਨਜ਼ੂਰ ਪਸ਼ਟੀਨ, ਮੈਂਬਰ ਨੈਸ਼ਨਲ ਅਸੈਂਬਲੀ ਮੋਹਸਿਨ ਦਾਵਰ, ਬੀਬੀ ਸ਼ਾਨਾ ਇਜ਼ਾਜ਼, ਡਾਕਰ ਸੈਦੇ ਅਲਾਮ, ਮੁਹੰਮਦ ਉੱਲ੍ਹਾ ਮਹਿਸੂਦ ਆਦਿ ਵਿਰੁੱਧ ਕਰਾਚੀ ਵਿੱਚ ਮੀਟਿੰਗ ਕਰਨ ਦੇ ਦੋਸ਼ ਵਿੱਚ ਧਾਰਾ 153 ਏ, 120 ਬੀ, 505 ਬੀ, 188, 506 ਦਾ ਕੇਸ ਕੀਤਾ ਗਿਆ ਹੈ। ਵਿਸ਼ਵ ਦੇ ਵਿੱਤੀ ਸੰਗਠਨਾਂ, ਚੀਨ ਅਤੇ ਅਮਰੀਕੀ ਰਾਸ਼ਟਰਾਂ ਸਮੇਤ ਖਾੜੀ ਦੇਸ਼ਾਂ ਦੇ ਕਰਜ਼ੇ ਹੇਠ ਗਲ ਗਲ ਦੱਬੇ ਪਾਕਿਸਤਾਨ ਅਤੇ ਇਸ ਦੇ ਦਮਨਕਾਰੀ ਫੌਜੀ, ਸਿਵਲ ਅਤੇ ਕੱਟੜ ਮੁਲਾਣਾਵਾਦੀ ਹਾਕਮਾਂ ਲਈ ਬਲੋਚ, ਪਖਤੂਨ, ਸਿੰਧੀ-ਸਿਰਾਇਕੀ ਆਦਿ ਕੌਮੀਅਤਾਂ ਨੂੰ ਬਹੁਤਾ ਚਿਰ ਬਸਤੀਆਂ ਬਣਾ ਕੇ ਰੱਖਣਾ ਸੰਭਵ ਨਹੀਂ ਹੋਵੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’