Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਦੁਨੀਆ ਦਾ ਹਰ ਵਿਅਕਤੀ ਹਮੇਸ਼ਾ ਜਵਾਨ ਬਣਿਆ ਰਹਿਣਾ ਚਾਹੁੰਦਾ ਹੈ

December 29, 2020 01:54 AM

-ਰੰਜਨਾ ਮਿਸ਼ਰਾ
ਪਿੱਛੇ ਜਿਹੇ ਇਜ਼ਰਾਈਲ ਦੇ ਵਿਗਿਆਨੀਆਂ ਨੇ ਇੱਕ ਕ੍ਰਾਂਤੀਕਾਰੀ ਖੋਜ ਕੀਤੀ ਹੈ, ਜਿਸ ਨਾਲ ਉਹ 75 ਸਾਲ ਦੀ ਉਮਰ 'ਚ 25 ਸਾਲ ਦੇ ਜਵਾਨ ਵਰਗਾ ਸਰੀਰ ਬਣਾਈ ਰੱਖੇਗਾ। ਜਿਹੜੇ ਬਜ਼ੁਰਗਾਂ 'ਤੇ ਇਹ ਪ੍ਰਯੋਗ ਕੀਤਾ ਗਿਆ ਹੈ, ਉਨ੍ਹਾਂ ਦਾ ਸਰੀਰ 25 ਸਾਲਾਂ ਦੇ ਨੌਜਵਾਨ ਵਰਗਾ ਹੋ ਗਿਆ ਹੈ। ਜੇ ਇਹ ਖੋਜ ਸਫਲ ਹੋਈ ਤਾਂ ਇਹ ਦੁਨੀਆ ਲਈ ਇੱਕ ਵਰਦਾਨ ਸਾਬਤ ਹੋਵੇਗੀ, ਕਿਉਂਕਿ ਦੁਨੀਆ 'ਚ ਹਰ ਵਿਅਕਤੀ ਹਮੇਸ਼ਾ ਜਵਾਨ ਰਹਿਣਾ ਚਾਹੀਦਾ ਹੈ। ਇਸ ਲਈ ਦੁਨੀਆ ਭਰ ਦੇ ਵਿਗਿਆਨੀ ਅਤੇ ਡਾਕਟਰ ਪਿਛਲੇ ਕਈ ਸਾਲਾਂ ਤੋਂ ਯਤਨਸ਼ੀਲ ਹਨ ਕਿ ਕੋਈ ਅਜਿਹਾ ਪ੍ਰਯੋਗ ਉਨ੍ਹਾਂ ਦੇ ਹੱਥ ਲੱਗ ਜਾਵੇ, ਜਿਸ ਨਾਲ ਮਨੁੱਖ ਦੇ ਬੁਢਾਪੇ 'ਤੇ ਰੋਕ ਲੱਗ ਸਕੇ ਅਤੇ ਉਹ ਮੌਤ ਤੱਕ ਜਵਾਨ ਰਹੇ।
ਇਜ਼ਰਾਈਲ ਦੀ ਤੇਲ ਅਵੀਵ ਯੂਨੀਵਰਸਿਟੀ ਤੇ ਸਮੀਰ ਮੈਡੀਕਲ ਸੈਂਟਰ ਦੇ ਵਿਗਿਆਨੀਆਂ ਨੇ ਇਹ ਖੋਜ 64 ਸਾਲ ਤੋਂ ਵੱਧ ਉਮਰ ਦੇ 35 ਵਿਅਕਤੀਆਂ 'ਤੇ ਕੀਤੀ ਹੈ। ਇਨ੍ਹਾਂ 'ਚੋਂ ਕਿਸੇ ਵੀ ਵਿਅਕਤੀ ਨੂੰ ਸਿਹਤ ਦੀ ਕੋਈ ਗੰਭੀਰ ਬੀਮਾਰੀ ਨਹੀਂ ਸੀ। ਇਨ੍ਹਾਂ 35 ਵਿਅਕਤੀਆਂ ਨੂੰ ਹਫਤੇ 'ਚ 5 ਦਿਨ 90 ਮਿੰਟ ਲਈ ਸ਼ੁੱਧ ਆਕਸੀਜਨ ਦਿੱਤੀ ਜਾਂਦੀ ਸੀ, ਇਸ ਦੇ ਲਈ ਉਨ੍ਹਾਂ ਬਜ਼ੁਰਗਾਂ ਨੂੰ ਇੱਕ ਪ੍ਰੈਸ਼ਰਾਈਜ਼ਡ ਚੈਂਬਰ 'ਚ ਭੇਜਿਆ ਜਾਂਦਾ ਸੀ। ਇਹ ਖੋਜ ਤਿੰਨ ਮਹੀਨੇ ਚੱਲੀ ਅਤੇ ਤਿੰਨ ਮਹੀਨਿਆਂ ਬਾਅਦ ਜੋ ਨਤੀਜੇ ਸਾਹਮਣੇ ਆਏ, ਉਸ ਨੇ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ।
ਖੋਜੀਆਂ ਨੇ ਦਾਅਵਾ ਕੀਤਾ ਕਿ ਇਸ ਪ੍ਰਯੋਗ ਦੇ ਬਾਅਦ ਇਨ੍ਹਾਂ ਬਜ਼ੁਰਗਾਂ ਦੀ ਨਾ ਸਿਰਫ ਉਮਰ ਵਧਣੀ ਬੰਦ ਹੋ ਗਈ, ਸਗੋਂ ਸੈੱਲਾਂ ਦੇ ਪੱਧਰ ਅਤੇ ਉਨ੍ਹਾਂ ਦੇ ਸਰੀਰ ਕਿਸੇ 25 ਸਾਲ ਦੇ ਨੌਜਵਾਨ ਵਰਗੇ ਹੀ ਹੋ ਗਏ, ਭਾਵ ਸਿਰਫ ਤਿੰਨ ਮਹੀਨਿਆਂ 'ਚ ਇਨ੍ਹਾਂ ਵਿਗਿਆਨੀਆਂ ਨੇ ਰਿਸਰਵ ਏਜਿੰਗ ਦੀ ਪ੍ਰਕਿਰਿਆ ਨੂੰ ਸਫਲਤਾ ਪੂਰਵਕ ਕਰ ਦਿੱਤਾ। ਜਦੋਂ ਕੋਈ ਵਿਅਕਤੀ ਆਪਣੀ ਵਰਤਮਾਨ ਉਮਰ ਤੋਂ ਘੱਟ ਉਮਰ ਦਾ ਦਿਸਣ ਲੱਗਦਾ ਹੈ ਤਾਂ ਉਸ ਨੂੰ ਰਿਸਰਵ ਏਜਿੰਗ ਕਹਿੰਦੇ ਹਨ ਭਾਵ ਉਸ ਦੀ ਉਮਰ ਉਲਟੀ ਦਿਸ਼ਾ 'ਚ ਜਾਣ ਲੱਗਦੀ ਹੈ ਅਤੇ ਉਹ ਮੁੜ ਜਵਾਨ ਦਿਸਣ ਲੱਗਦਾ ਹੈ। ਵਿਗਿਆਨੀਆਂ ਨੇ ਇਸ ਪ੍ਰਯੋਗ 'ਚ ਉਮਰ ਵਧਾਉਣ ਵਾਲੀਆਂ ਦੋ ਪ੍ਰਕਿਰਿਆਵਾਂ 'ਤੇ ਕੰਟਰੋਲ ਹਾਸਲ ਕਰ ਲਿਆ। ਸਰੀਰ 'ਚ ਕ੍ਰੋਮੋਜੋਮਸ ਪਾਏ ਜਾਂਦੇ ਹਨ, ਇਹ ਸਰੀਰ 'ਚ ਮੌਜੂਦ ਡੀ ਐਨ ਏ ਤੋਂ ਤਿਆਰ ਹੁੰਦੇ ਹਨ। ਇਨ੍ਹਾਂ ਕ੍ਰੋਮੋਜੋਮਸ 'ਚ ਵਿਅਕਤੀ ਦੀ ਪੂਰੀ ਜੈਨੇਟਿਕ ਜਾਣਕਾਰੀ ਲੁਕੀ ਹੁੰਦੀ ਹੈ। ਇਨ੍ਹਾਂ ਕ੍ਰੋਮੋਜੋਮਸ ਦੇ ਆਖਰੀ ਸਿਰੇ ਨੂੰ ਟੈਲੋਮੀਅਰ ਕਹਿੰਦੇ ਹਨ, ਸੌਖੀ ਭਾਸ਼ਾ 'ਚ ਸਮਝੀਏ ਤਾਂ ਇਹ ਗੱਡੀ ਦੇ ਅੱਗੇ ਅਤੇ ਪਿੱਛੇ ਲੱਗੇ ਬੰਪਰਾਂ ਵਰਗੇ ਹੁੰਦੇ ਹਨ। ਕ੍ਰੋਮੋਜੋਮਸ ਆਪਣੀ ਗਿਣਤੀ ਲਗਾਤਾਰ ਵਧਾਉਂਦੇ ਰਹਿੰਦੇ ਹਨ ਤੇ ਆਪਣੀਆਂ ਕਾਪੀਆਂ ਤਿਆਰ ਕਰਦੇ ਰਹਿੰਦੇ ਹਨ। ਇਸ ਦੌਰਾਨ ਪੁਰਾਣੇ ਅਤੇ ਨਵੇਂ ਕ੍ਰੋਮੋਜੋਸਮ ਨੂੰ ਕਿਸੇ ਦੁਰਘਟਨਾ ਜਾਂ ਟੱਕਰ ਤੋਂ ਬਚਾਉਣ ਦਾ ਕੰਮ ਟੈਲੋਮੀਅਰ ਕਰਦੇ ਹਨ, ਪਰ ਹੋਣ ਵਾਲੀ ਟੱਕਰ ਨਾਲ ਟੈਲੋਮੀਅਰ ਘਸਣ ਲੱਗਦੇ ਹਨ ਅਤੇ ਲੰਬਾਈ 'ਚ ਛੋਟੇ ਹੁੰਦੇ ਜਾਂਦੇ ਹਨ। ਜਦੋਂ ਇਹ ਲੰਬਾਈ 'ਚ ਬੜੇ ਛੋਟੇ ਹੋ ਜਾਂਦੇ ਹਨ ਤਾਂ ਫਿਰ ਕ੍ਰੋਮੋਜੋਮਸ ਆਪਣੀਆਂ ਕਾਪੀਆਂ ਨਹੀਂ ਵਧਾ ਸਕਦੇ। ਇਸ ਦੇ ਕਾਰਨ ਨਵੀਆਂ ਸੈੱਲਾਂ ਦਾ ਬਣਨਾ ਰੁਕ ਜਾਂਦਾ ਹੈ। ਸੈੱਲ ਜਾਂ ਮਰ ਜਾਂਦੇ ਹਨ ਜਾਂ ਇਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਇੱਥੋਂ ਬੁਢਾਪਾ ਸ਼ੁਰੂ ਹੁੰਦਾ ਹੈ। ਸਿੱਟਾ ਇਹ ਹੋਇਆ ਕਿ ਸੈੱਲ ਬੁਢਾਪਾ ਜਾਂ ਗੰਭੀਰ ਬੀਮਾਰੀਆਂ ਦੇ ਕਾਰਨ ਬਣਦੇ ਹਨ। ਇਹ ਸੈੱਲ ਜੇਕਰ ਹਮੇਸ਼ਾ ਸੁਰੱਖਿਅਤ ਜਾਂ ਮਜ਼ਬੂਤ ਰਹਿਣ ਤਾਂ ਵਿਅਕਤੀ ਕਦੇ ਬੁੱਢਾ ਨਹੀਂ ਹੋਵੇਗਾ।
ਵਿਗਿਆਨੀਆਂ ਨੇ ਆਪਣੇ ਪ੍ਰਯੋਗ ਰਾਹੀਂ ਨਾ ਸਿਰਫ ਟੈਲੋਮੀਅਰ ਦੀ ਲੰਬਾਈ ਨੂੰ ਘੱਟ ਹੋਣ ਤੋਂ ਰੋਕਿਆ, ਸਗੋਂ ਆਕਸੀਜਨ ਥੈਰੇਪੀ ਦੇ ਕਾਰਨ ਨਕਾਰਾ ਹੋ ਚੁੱਕੀਆਂ ਸੈੱਲਾਂ ਦੀ ਗਿਣਤੀ ਵੀ ਘਟਣ ਲੱਗੀ ਹੈ। ਇਸ ਨਾਲ ਇਸ ਪ੍ਰਯੋਗ 'ਚ ਸ਼ਾਮਲ ਇਨ੍ਹਾਂ ਬਜ਼ੁਰਗਾਂ ਦੀ ਉਮਰ ਨਾ ਸਿਰਫ ਰੁਕ ਗਈ, ਸਗੋਂ ਨਵੇਂ ਅਤੇ ਤਾਜ਼ਾ ਸੈੱਲਾਂ ਦੇ ਬਣਨ ਨਾਲ ਉਨ੍ਹਾਂ ਦਾ ਸਰੀਰ ਨੌਜਵਾਨਾਂ ਵਰਗਾ ਹੋ ਗਿਆ। ਇਸ ਦੌਰਾਨ ਬਜ਼ੁਰਗਾਂ ਨੂੰ ਲਗਾਤਾਰ 90 ਮਿੰਟ ਲਈ ਆਕਸੀਜਨ ਨਹੀਂ ਦਿੱਤੀ ਜਾਂਦੀ ਸੀ ਸਗੋਂ ਵਿੱਚ-ਵਿੱਚ ਇਸ ਪ੍ਰਕਿਰਿਆ ਨੂੰ ਰੋਕ ਵੀ ਦਿੱਤਾ ਜਾਂਦਾ ਸੀ ਪਰ ਸਰੀਰ 'ਚ ਆਕਸੀਜਨ ਦੀ ਮਾਤਰਾ ਵਧਣ ਅਤੇ ਘਟ ਹੋਣ ਦਾ ਨਤੀਜਾ ਹੋਇਆ ਕਿ ਸਰੀਰ ਦੇ ਅੰਦਰ ਸ਼ੁਰੂ ਹੋਏ ਇਸ ਸੰਘਰਸ਼ ਨੇ ਇਨ੍ਹਾਂ ਬਜ਼ੁਰਗਾਂ ਨੂੰ ਮੁੜ ਤੋਂ ਜਵਾਨ ਬਣਾ ਦਿੱਤਾ। ਵਿਗਿਆਨੀਆਂ ਨੇ ਆਕਸੀਜਨ ਦੀ ਇਸ ਥੈਰੇਪੀ ਦੇ ਇਸ ਪ੍ਰਯੋਗ ਨੂੰ ਘਰ ਵਿੱਚ ਕਰਨ ਤੋਂ ਮਨ੍ਹਾ ਕੀਤਾ ਹੈ ਕਿਉਂਕਿ ਇਸ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।
ਕੁਝ ਸਮਾਂ ਪਹਿਲਾਂ ਇਜ਼ਰਾਈਲ ਦੇ ਇੱਕ ਮਸ਼ਹੂਰ ਲੇਖਕ ਯੁਵਲ ਨੋਹ ਹਰਾਰੀ ਨੇ ਆਪਣੀ ਪੁਸਤਕ ‘ਹੋਮੋਡੇਅਸ' ਵਿੱਚ ਲਿਖਿਆ ਸੀ ਕਿ ਧਾਰਮਿਕ ਲੋਕਾਂ ਲਈ ਮੌਤ ਬੇਸ਼ੱਕ ਪ੍ਰਮਾਤਮਾ ਵੱਲੋਂ ਲਿਆ ਹੋਇਆ ਵੱਡਾ ਫੈਸਲਾ ਹੋਵੇ, ਪਰ ਵਿਗਿਆਨੀਆਂ ਲਈ ਮੌਤ ਸਰੀਰ 'ਚ ਆਉਣ ਵਾਲਾ ਇੱਕ ਤਕਨੀਕੀ ਨੁਕਸ ਹੈ। ਸਰੀਰ ਇੱਕ ਮਸ਼ੀਨ ਵਾਂਗ ਹੈ ਅਤੇ ਜਦੋਂ ਇਸ 'ਚ ਕੋਈ ਤਕਨੀਕੀ ਨੁਕਸ ਪੈ ਜਾਂਦਾ ਹੈ ਤਾਂ ਇਹ ਗੈਰ ਸਰਗਰਮ ਹੋ ਜਾਂਦਾ ਹੈ ਤੇ ਇਸੇ ਨੂੰ ਮੌਤ ਕਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਕਨੀਕੀ ਨੁਕਸ ਨੂੰ ਵਿਗਿਆਨੀਆਂ ਵੱਲੋਂ ਪ੍ਰਯੋਗਸ਼ਾਲਾਵਾਂ 'ਚ ਦੂਰ ਕਰਕੇ ਮੌਤ ਨੂੰ ਟਾਲਿਆ ਜਾ ਸਕਦਾ ਹੈ। ਯੁਵਲ ਨੋਹ ਹਰਾਰੀ ਦੀ ਪੁਸਤਕ ਦਾ ਟਾਈਟਲ ‘ਹੋਮੋਡੇਅਸ' ਵੀ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਮਨੁੱਖ ਕਿਸੇ ਦੇਵਤਾ ਤੋਂ ਘੱਟ ਨਹੀਂ ਹੋਵੇਗਾ। ਲਾਤੀਨੀ ਭਾਸ਼ਾ 'ਚ ਹੋਮੋ ਦਾ ਮਤਲਬ ਮਨੁੱਖ ਅਤੇ ਡੇਅਸ ਦਾ ਮਤਲਬ ਦੇਵਤਾ। ਵਿਗਿਆਨੀ ਲੈਬਾਰਟਰੀਆਂ 'ਚ ਆਪਣੇ ਚਮਤਕਾਰੀ ਪ੍ਰਯੋਗ ਤੋਂ ਇਸ ਨੂੰ ਸੱਚ ਸਾਬਤ ਕਰ ਰਹੇ ਹਨ। ਹਜ਼ਾਰਾਂ ਸਾਲਾਂ ਤੋਂ ਮਨੁੱਖ ਆਪਣੇ ਬੁਢਾਪੇ ਨੂੰ ਰੋਕਣ ਤੇ ਮੌਤ ਨੂੰ ਟਾਲਣ ਲਈ ਯਤਨਸ਼ੀਲ ਹੈ। 5000 ਸਾਲ ਤੋਂ ਵੀ ਵੱਧ ਪੁਰਾਣੀ ਡਾਕਟਰੀ ਪ੍ਰਣਾਲੀ ਆਯੁਰਵੈਦ 'ਚ ਉਮਰ ਨੂੰ ਰੋਕਣ ਲਈ ਜਿਸ ਪ੍ਰਣਾਲੀ ਦੀ ਵਰਤੋਂ ਹੁੰਦੀ ਹੈ ਉਸ ਨੂੰ ਰਸਾਇਣ ਕਹਿੰਦੇ ਹਨ। ਉਦਾਹਰਣ ਲਈ ਜੜੀ-ਬੂਟੀਆਂ ਤੋਂ ਤਿਆਰ ਹੋਣ ਵਾਲਾ ਚਵਨਪਰਾਸ਼ ਇੱਕ ਕਿਸਮ ਦਾ ਰਸਾਇਣ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”