Welcome to Canadian Punjabi Post
Follow us on

28

March 2024
 
ਅਪਰਾਧ

ਮੋਟਰ ਸਾਈਕਲ ਸਵਾਰ ਦਾ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰਕੇ ਕਤਲ

December 22, 2020 01:09 AM

ਪੱਟੀ, 21 ਦਸੰਬਰ (ਪੋਸਟ ਬਿਊਰੋ)- ਪੱਟੀ ਤੋਂ ਤਰਨ ਤਾਰਨ ਸੜਕ ਉਤੇ ਪਿੰਡ ਲੌਹਕਾ ਵਿਖੇ ਕੱਲ੍ਹ ਸ਼ਾਮ ਸਰਹਾਲੀ ਖੁਰਦ ਨੂੰ ਜਾ ਰਹੇ ਬੁਲਟ ਮੋਟਰ ਸਾਈਕਲ ਸਵਾਰ ਨੂੰ 2 ਮੋਟਰ ਸਾਈਕਲ ਸਵਾਰ ਅਣਪਛਾਤੇ ਲੋਕਾਂ ਨੇ ਪਿਸਤੌਲ ਨਾਲ 2 ਗੋਲੀਆਂ ਚਲਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਦੀ ਅੰਮ੍ਰਿਤਸਰ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਥਾਣਾ ਸਿਟੀ ਪੱਟੀ ਦੇ ਮੁਖੀ ਲਖਬੀਰ ਸਿੰਘ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਸਰਹਾਲੀ ਖੁਰਦ ਕੱਲ੍ਹ ਪੱਟੀ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕਿ ਬੱਸ ਅੱਡਾ ਲੌਹਕਾ ਵਿਖੇ ਪਿੱਛੋਂ ਆਏ 2 ਜਣਿਆਂਨੇ ਉਸ ਉਤੇ 2 ਗੋਲੀਆਂ ਚਲਾ ਦਿੱਤੀਆਂ, ਜੋ ਉਸ ਦੇ ਲੱਕ ਵਿੱਚ ਵੱਜੀਆਂ। ਘਟਨਾ ਦੀ ਸੂਚਨਾ ਮਿਲਣ 'ਤੇ ਪੱਟੀ ਪੁਲਸ ਮੌਕੇ 'ਤੇ ਪਹੁੰਚੀ। ਥਾਣਾ ਮੁਖੀ ਲਖਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 
Have something to say? Post your comment