Welcome to Canadian Punjabi Post
Follow us on

29

March 2024
 
ਕੈਨੇਡਾ

ਵਾਤਾਵਰਣ ਨੂੰ ਬਚਾਉਣ ਲਈ ਓਨਟਾਰੀਓ ਸਰਕਾਰ ਨੇ ਪੇਸ਼ ਕੀਤੀ ਨਵੀਂ ਯੋਜਨਾ

November 30, 2018 08:10 AM

ਨੋਬਲਟਨ, ਓਨਟਾਰੀਓ, 29 ਨਵੰਬਰ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਪ੍ਰੋਵਿੰਸ ਦੇ ਕੈਪ ਐਂਡ ਟਰੇਡ ਸਿਸਟਮ ਨੂੰ ਬਦਲਣ ਲਈ ਆਪਣੀ ਨਵੀਂ ਕਲਾਈਮੇਟ ਯੋਜਨਾ ਤਹਿਤ ਵੱਡੀ ਪੱਧਰ ਉੱਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਲਈ ਸਵੱਛ ਤਕਨਾਲੋਜੀ ਵਿੱਚ ਪ੍ਰਾਈਵੇਟ ਨਿਵੇਸ਼ ਨੂੰ ਉਤਸ਼ਾਹਿਤ ਕਰਨ ਤੇ ਕਾਰਗੁਜ਼ਾਰੀ ਲਈ ਨਵੇਂ ਮਿਆਰ ਕਾਇਮ ਕਰਨ ਲਈ ਟੈਕਸ ਦਾਤਾਵਾਂ ਦਾ ਪੈਸਾ ਵਰਤੇਗੀ।
ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦੀ ਇਸ ਯੋਜਨਾ ਤਹਿਤ ਪ੍ਰੋਵਿੰਸ ਓਨਟਾਰੀਓ ਕਾਰਬਨ ਟਰਸਟ ਨਾਂ ਦੇ ਫੰਡ ਵਿੱਚ ਅਗਲੇ ਚਾਰ ਸਾਲਾਂ ਵਿੱਚ 400 ਮਿਲੀਅਨ ਡਾਲਰ ਖਰਚ ਕਰੇਗੀ। ਇਹ ਫੰਡ ਕੰਪਨੀਆਂ ਨੂੰ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘਟਾਉਣ ਲਈ ਨਵੀਆਂ ਪਹਿਲਕਦਮੀਆਂ ਵਿੱਚ ਨਿਵੇਸ਼ ਕਰਨ ਲਈ ਲੁਭਾਵੇਗਾ। ਐਨਵਾਇਰਮੈਂਟ ਮੰਤਰੀ ਰੌਡ ਫਿਲਿਪ ਨੇ ਆਖਿਆ ਕਿ ਇਹ ਯੋਜਨਾ ਇਹ ਯਕੀਨੀ ਬਣਾਵੇਗੀ ਕਿ ਓਨਟਾਰੀਓ ਪੈਰਿਸ ਸਮਝੌਤੇ ਦੀ ਤਰਜ਼ ਉੱਤੇ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਸਬੰਧੀ ਕੌਮਾਂਤਰੀ ਟੀਚਿਆਂ ਨੂੰ ਪੂਰਾ ਕਰੇ ਤੇ ਇਸ ਦੇ ਨਾਲ ਹੀ ਕੰਪਨੀਆਂ ਮੁਕਾਬਲੇਬਾਜ਼ੀ ਵਿੱਚ ਵੀ ਖਰੀਆਂ ਉਤਰਨ।
ਫਿਲਿਪ ਨੇ “ਪ੍ਰਿਜ਼ਰਵਿੰਗ ਐਂਡ ਪ੍ਰੋਟੈਕਟਿੰਗ ਆਰ ਐਨਵਾਇਰਮੈਂਟ ਫੌਰ ਫਿਊਚਰ ਜੈਨਰੇਸ਼ਨਜ਼ : ਅ ਮੇਡ ਇਨ ਓਨਟਾਰੀਓ ਐਨਵਾਇਰਮੈਂਟ ਪਲੈਨ” ਦਾ ਖੁਲਾਸਾ ਕਰਦਿਆਂ ਆਖਿਆ ਕਿ ਇਹ ਪਲੈਨ ਯਥਾਸਥਿਤੀ ਨੂੰ ਬਦਲਣ ਲਈ ਤਿਆਰ ਕੀਤਾ ਗਿਆ ਹੈ ਤੇ ਇਸ ਨਾਲ ਵਾਤਾਵਰਣ ਤੰਦਰੁਸਤ ਹੋਣ ਦੇ ਨਾਲ ਨਾਲ ਅਰਥਚਾਰਾ ਵੀ ਸਿਹਤਮੰਦ ਹੋਵੇਗਾ। ਉਨ੍ਹਾਂ ਆਖਿਆ ਕਿ ਸਾਡਾ ਪਲੈਨ ਵਿਅਕਤੀਆਂ, ਪਰਿਵਾਰਾਂ ਤੇ ਕਾਰੋਬਾਰੀਆਂ ਨੂੰ ਸਾਡੇ ਸਾਂਝੇ ਵਾਤਾਵਰਣ ਦੀ ਜਿ਼ੰਮੇਵਾਰੀ ਲੈਣ ਤੇ ਇਸ ਲਈ ਸਾਂਝੇ ਟੀਚਿਆਂ ਨੂੰ ਰਲ ਕੇ ਪੂਰਾ ਕਰਨ ਲਈ ਉਤਸਾਹਿਤ ਕਰੇਗਾ।
ਇਸ ਪਲੈਨ ਤਹਿਤ ਕਾਰਬਨ ਉੱਤੇ ਕੋਈ ਟੈਕਸ ਨਹੀਂ ਵਸੂਲਿਆ ਜਾਵੇਗਾ। ਓਨਟਾਰੀਓ ਦਾ ਨਵਾਂ ਕਾਰਬਨ ਟਰਸਟ ਆਸਟਰੇਲੀਆ ਦੇ ਅਮਿਸ਼ਨਜ਼ ਰਿਡਕਸ਼ਨ ਫੰਡ ਦੇ ਨਾਲ ਮੇਲ ਖਾਂਦਾ ਹੈ ਜਿਸ ਤਹਿਤ ਟੈਕਸਦਾਤਾਵਾਂ ਦੇ ਪੈਸੇ ਨੂੰ ਕਾਰੋਬਾਰਾਂ, ਕਿਸਾਨਾਂ ਤੇ ਜ਼ਮੀਨ ਦੇ ਮਾਲਕਾਂ ਨੂੰ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਤੇ ਸਵੱਛ ਤਕਨਾਲੋਜੀ ਅਪਨਾਉਣ ਲਈ ਵਰਤਿਆ ਜਾਂਦਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਆਸਟਰੇਲੀਆ ਦੇ ਅਜਿਹੇ ਸਿਸਟਮ ਕਾਰਨ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਵਿੱਚ ਵਾਧਾ ਹੋਇਆ ਤੇ ਹੁਣ ਚਿੰਤਾ ਇਹ ਬਣੀ ਹੋਈ ਹੈ ਕਿ ਓਨਟਾਰੀਓ ਸਰਕਾਰ ਦੀ ਇਸ ਨਵੀਂ ਯੋਜਨਾ ਨਾਲ ਵੀ ਉਹੋ ਜਿਹਾ ਕੁੱਝ ਹੀ ਇੱਥੇ ਹੋ ਸਕਦਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼