Welcome to Canadian Punjabi Post
Follow us on

11

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਮਨੋਰੰਜਨ

ਹਰ ਅਨੁਭਵ ਦਾ ਮਜ਼ਾ ਲੈ ਰਹੀ ਹਾਂ : ਕਿਆਰਾ

November 29, 2018 08:14 AM

‘ਲਸਟ ਸਟੋਰੀਜ਼’ ਰਾਹੀਂ ਚਰਚਾ ਵਿੱਚ ਆਈ ਕਿ ਕਿਆਰਾ ਜਲਦੀ ਕਈ ਹੋਰ ਹਿੰਦੀ ਤੇ ਤੇਲਗੂ ਫਿਲਮਾਂ 'ਚ ਨਜ਼ਰ ਆੇਗੀ। ਇਸ ਸਾਲ ਵੈੱਬ ਫਿਲਮ ‘ਲਸਟ ਸਟੋਰੀਜ਼’ ਵਿੱਚ ਸ਼ਾਨਦਾਰ ਅਭਿਨੈ ਨਾਲ ਸਿਰਫ ਕਿਆਰਾ ਅਡਵਾਨੀ ਨੇ ਆਪਣੀ ਬੋਲਡ ਇਮੇਜ ਬਣਾਈ ਹੈ, ਸਗੋਂ ਉਸ ਤੋਂ ਬਾਅਦ ਉਹ ਅਕਸਰ ਚਰਚਾ ਵਿੱਚ ਰਹਿਣ ਲੱਗੀ ਹੈ। ਫਿਲਮ ‘ਪਗਲੀ’ ਨਾਲ ਸ਼ੁਰੂ ਹੋਇਆ ਉਸ ਦਾ ਅਭਿਨੈ ਸਫਰ ‘ਐੱਮ ਐੱਸ ਧੋਨੀ’, ‘ਮਸ਼ੀਨ’, ‘ਲਸਟ ਸਟੋਰੀਜ਼’ ਅਤੇ ਤੇਲਗੂ ਫਿਲਮ ‘ਭਾਰਤ ਅਨੇ ਨੇਨੂ’ ਨਾਲ ਅੱਗੇ ਵਧਦਾ ਜਾ ਰਿਹਾ ਹੈ। ਅਭਿਨੇਤਾ ਅਸ਼ੋਕ ਕੁਮਾਰ ਤੇ ਸਈਦ ਜਾਫਰੀ ਦੀ ਰਿਸ਼ਤੇਦਾਰ ਕਿਆਰਾ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ। ਉਹ ਦਰਸ਼ਕਾਂ ਦਾ ਸੰਪੂਰਨ ਮਨੋਰੰਜਨ ਕਰਨ ਵਾਲੀ ਕਲਾਕਾਰ ਬਣਨਾ ਚਾਹੁੰਦੀ ਹੈ।
ਕਿਆਰਾ ਉਸ ਨੂੰ ਮਿਲ ਰਹੀ ਹਰਮਨ ਪਿਆਰਤਾ ਦਾ ਪੂਰਾ ਆਨੰਦ ਲੈ ਰਹੀ ਹੈ। ਆਪਣੇ ਕਰੀਅਰ ਦੇ ਅੱਜ ਤੱਕ ਦੇ ਸਫਰ ਤੋਂ ਉਤਸ਼ਾਹਤ ਕਿਆਰਾ ਕਹਿੰਦੀ ਹੈ, ‘‘ਬੇਸ਼ੱਕ ਅੱਜ ਤੱਕ ਦਾ ਮੇਰਾ ਕਰੀਅਰ ਬਹੁਤ ਰੋਮਾਂਚ ਭਰਿਆ ਰਿਹਾ ਹੈ। ਮੇਰਾ ਕਰੀਅਰ ਗ੍ਰਾਫ ਲਗਾਤਾਰ ਉਪਰ ਵੱਲ ਜਾ ਰਿਹਾ ਹੈ, ਮੈਂ ਫਿਲਮ ਨਗਰੀ 'ਚ ਆਪਣੀ ਹਰ ਅਨੁਭਵ ਦਾ ਮਜ਼ਾ ਲੈ ਰਹੀ ਹਾਂ ਤੇ ਜਾਣਦੀ ਹਾਂ ਕਿ ਅੱਗੇ ਆਉਣ ਵਾਲਾ ਸਮਾਂ ਮੇਰੇ ਲਈ ਵੱਡੀਆਂ ਸੰਭਾਵਨਾਵਾਂ ਨਾਲ ਭਰਿਆ ਹੋਵੇਗਾ।”
ਬਚਪਨ ਦੀ ਇੱਕ ਦਿਲਚਸਪ ਗੱਲ ਦੱਸਦੇ ਹੋਏ ਕਿਆਰਾ ਨੇ ਕਿਹਾ, ‘‘ਬਚਪਨ ਵਿੱਚ 8-9 ਮਹੀਨਿਆਂ ਦੀ ਉਮਰ ਵਿੱਚ ਮੰਮੀ ਨਾਲ ਬੱਚਿਆ ਦੇ ਸਾਮਾਨ ਲਈ ਇੱਕ ਐਡ ਫਿਲਮ ਕੀਤੀ ਸੀ, ਉਸ ਨਾਲ ਜੁੜਿਆ ਕਿੱਸਾ ਵੀ ਦਿਲਚਸਪ ਹੈ ਦਰਅਸਲ ਮੰਮੀ ਮੈਨੂੰ ਲੈ ਕੇ ਇੱਕ ਗਾਰਡਨ ਵਿੱਚ ਘੁੰਮ ਰਹੀ ਸੀ। ਉਥੇ ਇੱਕ ਐਡ ਏਜੰਸੀ ਨਾਲ ਜੁੜੇ ਕਿਸੇ ਵਿਅਕਤੀ ਨੇ ਸਾਨੂੰ ਦੇਖਿਆ ਤੇ ਮੰਮੀ ਤੋਂ ਪੁੱਛਿਆ ਕਿ ‘ਕੀ ਤੁਸੀਂ ਇੱਕ ਮਾਂ-ਬੇਟੀ ਦੀ ਐਡ ਵਿੱਚ ਕੰਮ ਕਰੋਗੇ।’ ਮੰਮੀ ਨੇ ਮਨ੍ਹਾ ਕਰ ਦਿੱਤਾ, ਪਰ ਉਹ ਬਹੁਤ ਬੇਨਤੀ ਕਰਨ ਲੱਗਾ। ਉਸ ਦੇ ਵਾਰ-ਵਾਰ ਕਹਿਣ ਉਤੇ ਮੰਮੀ ਤਿਆਰ ਹੋ ਗਈ ਤੇ ਇਸ ਤਰ੍ਹਾਂ ਮੈਂ ਮੰਮੀ ਨਾਲ ਉਹ ਐਡ ਕੀਤੀ ਸੀ। ਇਸ ਤੋਂ ਬਾਅਦ ਮੈ ਕੋਈ ਐਡ ਨਹੀਂ ਕੀਤੀ।”
ਉਸ ਨੂੰ ਦੱਖਣ ਦੀ ਸੁਪਰਹਿੱਟ ਫਿਲਮ ‘ਅਰਜੁਨ ਰੈੱਡੀ’ ਦੀ ਹਿੰਦੀ ਰੀਮੇਕ ‘ਕਬੀਰ ਸਿੰਘ’ ਵਿੱਚ ਸ਼ਾਹਿਦ ਕਪੂਰ ਦੇ ਆਪੋਜ਼ਿਟ ਲੀਡ ਰੋਲ ਲਈ ਸਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਕਰਣ ਜੌਹਰ ਦੀ ਫਿਲਮ ‘ਕਲੰਕ’ ਵਿੱਚ ਵੀ ਇੱਕ ਛੋਟੀ, ਪਰ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਏਗੀ। ਉਹ ਦੱਖਣ ਦੀਆਂ ਫਿਲਮਾਂ ਵਿੱਚ ਵੀ ਸਰਗਰਮ ਹੈ। ਉਹ ਦੱਸਦੀ ਹੈ, ‘‘ਮੈਂ ਇੱਕ ਹੋਰ ਤੇਲਗੂ ਫਿਲਮ ਸਾਈਨ ਕੀਤੀ ਹੈ ਰਾਮਚਰਨ ਨਾਲ। ਉਸ 'ਤੇ ਮੈਂ ਕੰਮ ਕਰ ਰਹੀ ਹੈ। ਮੈਂ ਬਾਲੀਵੁੱਡੇ ਤੇ ਤੇਲਗੂ ਦੋਵਾਂ ਦੇ ਦਰਸ਼ਕਾਂ ਲਈ ਕੰਮ ਕਰਨਾ ਚਾਹੁੰਦੀ ਹਾਂ। ਮੇਰੀ ਕੋਸ਼ਿਸ਼ ਦੋਵਾਂ ਨੂੰ ਬੈਲੇਂਸ ਕਰਨ ਦੀ ਹੈ।”

Have something to say? Post your comment