Welcome to Canadian Punjabi Post
Follow us on

26

January 2021
ਖੇਡਾਂ

ਮੈਸੀ ਨੇ ਪੇਲੇ ਦੀ ਬਰਾਬਰੀ ਕੀਤੀ

December 21, 2020 01:24 AM

ਬਾਰਸੀਲੋਨਾ, 20 ਦਸੰਬਰ (ਪੋਸਟ ਬਿਊਰੋ)- ਅਰਜਨਟੀਨਾ ਸੁਪਰਸਟਾਰ ਲਿਓਨ ਮੈਸੀ ਨੇ ਬਾਰਸੀਲੋਨਾ ਵੱਲੋਂ ਖੇਡਦੇ ਹੋਏ ਵੇਲੇਂਸੀਆ ਦੇ ਖਿਲਾਫ ਸਪੈਨਿਸ਼ ਲੀਗ ਲਾ ਲੀਗਾ ਵਿੱਚ ਵੱਡੀ ਪ੍ਰਾਪਤੀ ਦਰਜ ਕੀਤੀ ਹੈ।
ਮੈਸੀ ਨੇ ਇੱਕ ਫੁੱਟਬਾਲ ਕਲੱਬ ਵੱਲੋਂ ਖੇਡਦੇ ਹੋਏ ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ ਵਿੱਚ ਬਰਾਜੀਲ ਦੇ ਪ੍ਰਸਿੱਧ ਖਿਡਾਰੀ ਪੇਲੇ ਦੀ ਬਰਾਬਰੀ ਕਰ ਲਈ ਹੈ। ਉਸ ਨੇ ਬਾਰਸੀਲੋਨਾ ਦੇ ਲਈ ਬੀਤੇ ਦਿਨ 643ਵਾਂ ਗੋਲ ਕੀਤਾ। ਪੇਲੇ ਨੇ ਬਰਾਜੀਲ ਦੇ ਕਲੱਬ ਸਾਂਤੋਸ ਦੇ ਲਈ 19 ਸੈਸ਼ਨਾਂ ਵਿੱਚ 643 ਗੋਲ ਕੀਤੇ ਸਨ।ਅਰਜਨਟੀਨਾ ਦੇ 33 ਸਾਲਾ ਖਿਡਾਰੀ ਨੇ ਹਾਫ ਟਾਈਮ ਤੋਂ ਥੋੜ੍ਹਾ ਸਮਾਂ ਪਹਿਲਾਂ ਹੇਡਰ ਨਾਲ ਇਹ ਗੋਲ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪੈਨਾਲਟੀ ਨੂੰ ਵੇਲੇਂਸੀਆ ਦੇ ਕੀਪਰ ਜਾਮੇ ਡੋਮੇਨੇਕ ਨੇ ਰੋਕ ਦਿੱਤਾ ਸੀ। ਬਾਰਸੀਲੋਨਾ ਨੇ ਇਹ ਮੁਕਾਬਲਾ 2-1 ਨਾਲ ਆਪਣੇ ਨਾਂਅ ਕਰ ਲਿਆ। ਬਾਰਸਾ ਦੇ ਲਈ ਉਨ੍ਹਾਂ ਦੇ ਇਲਾਵਾ ਰੋਨਾਲਡ ਅਰਾਉਜੋ ਨੇ 52ਵੇਂ ਮਿੰਟ ਵਿੱਚ ਗੋਲ ਕੀਤਾ। ਵੇਲੇਂਸੀਆ ਦੇ ਲਈ ਇੱਕੋ ਇੱਕ ਗੋਲ ਮੁਕਟਾਰ ਦਿਆਖਾਬੀ ਨੇ 29ਵੇਂ ਮਿੰਟ ਵਿੱਚ ਕੀਤਾ ਸੀ।

Have something to say? Post your comment
ਹੋਰ ਖੇਡਾਂ ਖ਼ਬਰਾਂ
ਸਿਡਨੀ ਟੈਸਟ : ਭਾਰਤੀ ਕ੍ਰਿਕਟ ਖਿਡਾਰੀਆਂ ਵਿਰੁੱਧ ਨਸਲੀ ਟਿੱਪਣੀਆਂ
ਲਿਓਨ ਮੈਸੀ ਨੇ ਪੇਲੇ ਨੂੰ ਪਿੱਛੇ ਛੱਡਿਆ, ਅਗਲਾ ਰਿਕਾਰਡ ਤੋੜਨ ਉੱਤੇ ਨਜ਼ਰ ਟਿਕੀ
ਨਾਕਾਮੁਰਾ ਤੀਜੀ ਵਾਰ ਸਪੀਡ ਸ਼ਤਰੰਜ ਦਾ ਬਾਦਸ਼ਾਹ ਬਣਿਆ
ਭਾਰਤ ਦੀ ਚੋਟੀ ਦੀ ਟੈਨਿਸ ਖਿਡਾਰਨ ਅੰਕਿਤ ਰੈਣਾ ਨੇ ਆਈਟੀ ਐੱਫ ਡਬਲਜ਼ ਜਿੱਤਿਆ
ਵਿਸ਼ਵ ਚੈਪੀਅਨ ਕਾਰਲਸਨ ਨੂੰ ਹਰਾ ਕੇ ਵੇਸਲੀ ਸੋ ਓਪਨ ਸ਼ਤਰੰਜ ਦੇ ਸਕਿਲਿੰਗ ਚੈਂਪੀਅਨ ਬਣੇ
ਸੰਸਾਰ ਪ੍ਰਸਿੱਧ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਹਾਰਟ ਅਟੈਕ ਦੇ ਕਾਰਨ ਦੇਹਾਂਤ
ਏਸ਼ੀਅਨ ਟੈਨਿਸ ਦਾ ਚੈਂਪੀਅਨ ਮੈਦਵੇਦੇਵ ਬਣਿਆ
ਆਈ ਪੀ ਐੱਲ ਕ੍ਰਿਕਟ ਮੁੰਬਈ 5ਵੀਂ ਵਾਰ ਚੈਂਪੀਅਨ ਬਣਿਆ, ਦਿੱਲੀ ਨੂੰ 5 ਵਿਕਟਾਂ ਨਾਲ ਹਰਾਇਆ
ਨੇਮਾਰ ਨੇ ਹੈਟ੍ਰਿਕ ਦੀ ਮਦਦ ਨਾਲ ਰੋਨਾਲਡੋ ਦਾ ਰਿਕਾਰਡ ਤੋੜਿਆ
ਏਲਿਸਾ ਹਿਲੀ ਨੇ ਵਿਟਕਾਂ ਲੈਣ ਵਿੱਚ ਧੋਨੀ ਨੂੰ ਪਿੱਛੇ ਛੱਡਿਆ