Welcome to Canadian Punjabi Post
Follow us on

11

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਮਨੋਰੰਜਨ

ਸ਼ਾਹਰੁਖ-ਸਲਮਾਨ ਦੇ ਨਾਲ ‘ਬੈਜੂ ਬਾਵਰਾ’

November 29, 2018 08:11 AM

ਸਾਲ 1952 ਵਿੱਚ ਬਣੀ ਮੀਨਾ ਕੁਮਾਰੀ ਅਤੇ ਭਾਰਤ ਭੂਸ਼ਣ ਦੀ ਜੋੜੀ ਵਾਲੀ ਇੱਕ ਫਿਲਮ ‘ਬੈਜੂ ਬਾਵਰਾ’ ਵੱਡੀ ਮਿਊਜ਼ੀਕਲ ਹਿੱਟ ਫਿਲਮ ਸੀ। ਇਸ ਦੇ ਗਾਣੇ ਅੱਜ ਤੱਕ ਸੁਣੇ ਜਾਂਦੇ ਹਨ। ਵਿਜੇ ਭੱਟ ਦੇ ਨਿਰਦੇਸ਼ਨ ਵਿੱਚ ਬਣੀ ਇਸ ਪ੍ਰੇਮ ਕਥਾ ਨੂੰ ਬਾਕਸ ਆਫਿਸ 'ਤੇ ਵੱਡੀ ਸਫਲਤਾ ਮਿਲੀ ਸੀ। ਪਿਛਲੇ ਕੁਝ ਸਮੇਂ ਤੋਂ ਇਸ ਫਿਲਮ ਨੂੰ ਲੈ ਕੇ ਮੀਡੀਆ ਦੇ ਗਲਿਆਰਿਆਂ ਵਿੱਚ ਚਰਚਾ ਗਰਮ ਹੋ ਰਹੀ ਹੈ ਅਤੇ ਇਸ ਦੇ ਲਈ ਉਨ੍ਹਾਂ ਨੇ ਕਾਨੂੰਨੀ ਕਾਰਵਾਈ ਵੀ ਪੂਰੀ ਕਰ ਲਈ ਹੈ।
‘ਪਦਮਾਵਤ’ ਦੇ ਬਾਅਦ ਭੰਸਾਲੀ ਦੇ ਨਿਰਦੇਸ਼ਨ ਵਿੱਚ ਵਾਪਸੀ ਨੂੰ ਵੀ ਇਸੇ ਰੀਮੇਕ ਨਾਲ ਜੋੜਿਆ ਜਾ ਰਿਹਾ ਸੀ, ਪਰ ਭੰਸਾਲੀ ਦੀ ਟੀਮ ਇਸ ਬਾਰੇ ਕੁਝ ਸਾਫ ਨਹੀਂ ਕਹਿ ਰਹੀ ਸੀ। ਇਸ ਦੌਰਾਨ ਦੋ ਵੱਖ-ਵੱਖ ਖਬਰਾਂ ਵਿੱਚ ਦੱਸਿਆ ਗਿਆ ਸੀ ਕਿ ਭੰਸਾਲੀ ਆਪਣੇ ਦੋ ਮਨਪਸੰਦ ਸਿਤਾਰਿਆਂ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨਾਲ ਫਿਰ ਕੰਮ ਕਰਨ ਜਾ ਰਹੇ ਹਨ। ‘ਦੇਵਦਾਸ’ ਵਿੱਚ ਸ਼ਾਹਰੁਖ ਅਤੇ ‘ਹਮ ਦਿਲ ਦੇ ਚੁਕੇ ਸਨਮ’ (ਸਲਮਾਨ ਨੇ ਭੰਸਾਲੀ ਦੀ ਫਿਲਮ ‘ਸਾਂਵਰੀਆ’ ਵਿੱਚ ਵੀ ਕੰਮ ਕੀਤਾ) ਵਿੱਚ ਸਲਮਾਨ ਨਾਲ ਕੰਮ ਕਰ ਚੁੱਕੇ ਭੰਸਾਲੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਦੋਵਾਂ ਨਾਲ ਅਲੱਗ ਅਲੱਗ ਫਿਲਮਾਂ ਬਣਾਉਣਗੇ। ਸਲਮਾਨ ਖਾਨ ਨੇ ਵੀ ਭੰਸਾਲੀ ਦੀ ਫਿਲਮ ਵਿੱਚ ਕੰਮ ਕਰਨ ਦਾ ਸੰਕੇਤ ਦਿੱਤਾ ਸੀ।

Have something to say? Post your comment