Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਕੀ ਮੱਧ ਪ੍ਰਦੇਸ਼ ਵਿੱਚ ਗਊ ਮੂਤਰ ਨਾਲ ਕਾਂਗਰਸ ਦੀ ਬੇੜੀ ਬੰਨੇ ਲੱਗ ਸਕੇਗੀ

November 29, 2018 08:10 AM

-ਸਈਦ ਨਕਵੀ
10 ਦਸੰਬਰ 1949 ਨੂੰ ਆਪਣੇ ਪਿਤਾ ਨੂੰ ਲਿਖੀ ਇੱਕ ਚਿੱਠੀ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਨੇ ਸ਼ੱਕ ਪ੍ਰਗਟਾਇਆ ਸੀ ਕਿ ਉਨ੍ਹਾਂ ਨੂੰ ਖੁਦ ‘ਜ਼ੋਹਰਾ ਬੇਗ਼ਮ' ਕਹਿਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਇਹ ਪਲਟਵਾਰ ਕਾਂਗਰਸ ਦੇ ਸੀਨੀਅਰ ਆਗੂ ਪੁਰਸ਼ੋਤਮ ਦਾਸ ਟੰਡਨ ਦੀ ਥਾਵਾਂ ਦੇ ਨਾਂਅ ਬਦਲਾਉਣ ਦੀ ਯੋਜਨਾ ਦੇ ਬਦਲੇ ਵਜੋਂ ਸੀ। ਇਹ ਚਿੱਠੀ ਉਦੋਂ ਲਿਖੀ ਗਈ ਸੀ, ਜਦੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਫਰੂਖਾਬਾਦ ਦੇ ਦੌਰੇ ਉਤੇ ਗਏ ਹੋਏ ਸਨ, ਜਿਸ ਦਾ ਨਾਂਅ ਪੁਰਸ਼ੋਤਮ ਦਾਸ ਟੰਡਨ ਬਦਲਣਾ ਚਾਹੁੰਦੇ ਸਨ। ਨਾਵਾਂ ਨੂੰ ਪੂਰੀ ਤਰ੍ਹਾਂ ਬਦਲਣ ਦੀ ਥਾਂ ਟੰਡਨ ਨੇ ਪੜਾਅਵਾਰ ਰਾਹ ਅਪਣਾਉਣ ਦਾ ਸੁਝਾਅ ਦਿੱਤਾ। ਸਾਰੇ ਸ਼ਹਿਰਾਂ, ਨਗਰਾਂ ਜਾਂ ਪਿੰਡਾਂ, ਜਿਨ੍ਹਾਂ ਦਾ ਨਾਂਅ ‘ਬਾਦ' ਨਾਲ ਖਤਮ ਹੁੰਦਾ ਹੋਵੇ (ਜਿਵੇਂ ਮਹਿਮੂਦਾਬਾਦ, ਮੁਰਾਦਾਬਾਦ, ਇਲਾਹਾਬਾਦ ਵਗੈਰਾ) ਦਾ ਅੰਤ ‘ਨਗਰ’ ਸ਼ਬਦ ਨਾਲ ਹੋਣਾ ਚਾਹੀਦਾ ਹੈ।
ਟੰਡਨ ਦੇ ਯੋਜਨਾ ਢਾਂਚੇ ਅਨੁਸਾਰ ਨਾਂਅ ਅੱਲਾਨਗਰ, ਪ੍ਰਯਾਗਨਗਰ ਆਦਿ ਹੋਣੇ ਚਾਹੀਦੇ ਹਨ। ਟੰਡਨ ਦਾ ਨਜ਼ਰੀਆ ਇੱਕ ਨਵਾਂ ਹਿੰਦੂ ਰਾਜ ਬਣਾਉਣ ਲਈ ਕਦਮ-ਦਰ-ਕਦਮ ਚੁੱਕਣਾ ਸੀ। ਜਦੋਂ ਉਨ੍ਹਾਂ ਨੂੰ ਇਸ ਬਾਰੇ ਨਹਿਰੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ (ਕਿਸੇ ਹੋਰ ਤੋਂ ਨਹੀਂ) ਤਾਂ ਉਹ ਕੌਮੀ ਭਾਸ਼ਾ ਵਰਗੇ ਇੱਕ ਮੁੱਦੇ ਨਾਲ ਸਾਹਮਣੇ ਆ ਗਏ, ਜਿਵੇਂ ਦੇਵਨਾਗਰੀ ਲਿੱਪੀ ਅਤੇ ਹਿੰਦੀ ਦਾ ਸੰਸਕ੍ਰਿਤੀਕਰਨ। ਇਥੋਂ ਤੱਕ ਕਿ ਮਹਾਤਮਾ ਗਾਂਧੀ ਨੇ ਵੀ ‘ਹਿੰਦੋਸਤਾਨੀ' ਦਾ ਸੁਝਾਅ ਦਿੱਤਾ ਸੀ। 1950 ਵਿੱਚ ਪ੍ਰਸ਼ੋਤਮ ਦਾਸ ਟੰਡਨ ਜਦੋਂ ਨਹਿਰੂ ਦੀ ਇੱਛਾ ਦੇ ਵਿਰੋਧ ਦੇ ਬਾਵਜੂਦ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਸਪੱਸ਼ਟ ਹੋ ਗਿਆ ਕਿ ਕਾਂਗਰਸ ਅੰਦਰ ਉਨ੍ਹਾਂ ਨੂੰ ਸਮਰਥਨ ਹਾਸਲ ਸੀ। ਬੇਸ਼ੱਕ ਨਹਿਰੂ ਬਾਅਦ ਵਿੱਚ ਸਹਿਮਤ ਹੋ ਗਏ, ਪਰ ਪਹਿਲਾਂ ਮਹਾਤਮਾ ਗਾਂਧੀ ਨੇ ਟੰਡਨ ਨੂੰ ‘ਰਾਜਰਿਸ਼ੀ’ ਦਾ ਖਿਤਾਬ ਦਿੱਤਾ ਸੀ।
ਮਈ 2014 ਵਿੱਚ ਪਾਰਲੀਮੈਂਟ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਨਰਿੰਦਰ ਮੋਦੀ ਨੇ ਕੁਝ ਅਜਿਹਾ ਕਿਹਾ, ਜੋ ਟੰਡਨ ਅਤੇ ਯਕੀਨੀ ਤੌਰ 'ਤੇ ਹਿੰਦੂਆਂ ਦੇ ਇੱਕ ਵੱਡੇ ਵਰਗ ਦੇ ਵਿਚਾਰਾਂ ਨਾਲ ਮੇਲ ਖਾਂਦਾ ਸੀ, ਜਿਨ੍ਹਾਂ 'ਚ ਵੱਡੀ ਗਿਣਤੀ ਵਿੱਚ ਕਾਂਗਰਸੀ ਵੀ ਸ਼ਾਮਲ ਸਨ, ਪਰ ਉਹ ਅਣਕਹੇ ਪਾਰਟੀ ਅਨੁਸ਼ਾਸਨ ਦੇ ਤਹਿਤ ਚੁੱਪਚਾਪ ਇਸ ਸੱਚ ਨੂੰ ਪਾਲਦੇ ਰਹੇ। ਮੋਦੀ ਨੇ ਕਿਹਾ ਸੀ ਕਿ ਦੇਸ਼ ਨੂੰ ‘ਗੁਲਾਮੀ ਦੇ 1200 ਸਾਲਾਂ' ਤੋਂ ਆਜ਼ਾਦ ਕਰਨਾ ਪਵੇਗਾ। ਇਹ ਇਤਿਹਾਸਕ ਬਿਆਨ ਸੀ, ਜਿਸ ਦੇ ਇਰਾਦੇ ਤਬਦੀਲੀ ਲਿਆਉਣ ਵਾਲੇ ਸਨ। ਪ੍ਰਧਾਨ ਮੰਤਰੀ ਨੂੰ ਛੱਡ ਦਿਓ, ਕਿਸੇ ਵੀ ਨੇਤਾ ਨੇ ‘ਮੁਸਲਿਮ ਕਾਲ' (ਮੁਗਲਾਂ ਦਾ ਦੌਰ) ਦਾ ਜ਼ਿਕਰ ਵਿਦੇਸ਼ੀ ਸ਼ਾਸਨ ਵਜੋਂ ਨਹੀਂ ਸੀ ਕੀਤਾ। ਇਹ ਮੋਦੀ ਦੀ ਪਾਰੀ ਦੀ ਸ਼ੁਰੂਆਤ ਸੀ ਤੇ ਉਮੀਦ ਕੀਤੀ ਜਾ ਰਹੀ ਸੀ ਕਿ ਚੌਕਸ ਵਿਦਵਾਨ ਹਰ ਪ੍ਰਗਟਾਵੇ ਅਤੇ ਬਰੀਕੀ ਨੂੰ ਫੜ ਲੈਣਗੇ, ਪਰ ਕਿਸੇ ਨੇ ਵੀ ਅਜਿਹਾ ਨਹੀਂ ਕੀਤਾ। ਇਸ ਦਾ ਕਾਰਨ ਇਹ ਮੰਨਿਆ ਜਾ ਸਕਦਾ ਹੈ ਕਿ ਮੋਦੀ ਨੇ ਜੋ ਕੁਝ ਵੀ ਕਿਹਾ, ਜ਼ਿਆਦਾਤਰ ਲੋਕ ਉਸ 'ਤੇ ਆਪਣੇ ਦਿਲੋਂ ਯਕੀਨ ਕਰਦੇ ਹਨ। ਇਥੇ ਮੈਂ ਗਾਲਿਬ ਦੀਆਂ ਲਿਖੀਆਂ ਸਤਰਾਂ ਦਾ ਜ਼ਿਕਰ ਕਰਨਾ ਚਾਹਾਂਗਾ :
ਦੇਖਨਾ ਤਕਰੀਰ ਕੀ ਲੱਜ਼ਤ ਕੀ ਜੋ ਉਸਨੇ ਕਹਾ
ਮੈਂਨੇ ਯਹ ਜਾਨਾ ਕਿ ਗੋਯਾ ਯਹ ਭੀ ਮੇਰੇ ਦਿਲ ਮੇਂ ਹੈ।
ਦੂਜੇ ਸ਼ਬਦਾਂ ਵਿੱਚ ਮੋਦੀ ਨੇ ਉਹ ਕਹਿ ਦਿੱਤਾ, ਜੋ ਕਾਂਗਰਸੀ ਕਦੇ ਵੀ ਕਹਿਣ ਦੀ ਹਿੰਮਤ ਨਹੀਂ ਕਰ ਸਕਣਗੇ। ਸੰਯੋਜਨ ਦੀ ਸੱਭਿਅਤਾ ਤਦੇ ਦਿਲਖਿਚਵੀਂ ਲੱਗਦੀ ਹੈ, ਜਦੋਂ ਉਸ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਢਾਂਚੇ 'ਚ ਅਪਣਾਇਆ ਗਿਆ ਹੋਵੇ। ਸਾਲ 1947 ਦੀ ਵੰਡ ਤੋਂ ਬਾਅਦ ਇਸ ਦੀ ਕਿਸਮਤ 'ਚ ਗੜਬੜ, ਪਤਨ ਲਿਖਿਆ ਸੀ। ਪ੍ਰੇਮ ਦੀਆਂ ਸ਼ਰਤਾਂ ਬਦਲਣੀਆਂ ਪਈਆਂ।
ਹਰਿਆਣਾ 'ਚ ਜਦੋਂ ਗੁੱਸੇ 'ਚ ਆਈ ਭੀੜ ਨੇ ਦੋ ਮੁਸਲਿਮ ਮੁੰਡਿਆਂ ਨੂੰ ਗਊ ਦਾ ਗੋਹਾ ਅਤੇ ਮੂਤਰ ਨਿਗਲਣ ਲਈ ਮਜਬੂਰ ਕੀਤਾ ਤਾਂ ਉਨ੍ਹਾਂ ਨੇ ਉਲਟੀ ਕਰ ਦਿੱਤੀ। ਜਦੋਂ ਮੈਂ ਇਹ ਕਹਾਣੀ ਮੁਰਲੀ ਮਨੋਹਰ ਜੋਸ਼ੀ ਨੂੰ ਦੱਸੀ ਤਾਂ ਉਨ੍ਹਾਂ ਨੇ ਮੇਰੇ ਵੱਲ ਭਾਵਨਾਹੀਣ ਢੰਗ ਨਾਲ ਦੇਖਿਆ। ਉਨ੍ਹਾਂ ਨੇ ਤੱਥ ਦੱਸਣ ਦੇ ਤਰੀਕੇ ਨਾਲ ਕਿਹਾ, ‘ਮੁੰਡਿਆਂ ਨੇ ਉਲਟੀ ਇਸ ਲਈ ਕਰ ਦਿੱਤੀ ਕਿ ਉਨ੍ਹਾਂ ਨੂੰ ਗਊ ਦੇ ਗੋਹੇ ਤੇ ਮੂਤਰ ਦੇ ਮੈਡੀਕਲ ਗੁਣਾਂ ਬਾਰੇ ਨਹੀਂ ਪਤਾ ਸੀ। ਕੁਝ ਤਰ੍ਹਾਂ ਦੇ ਬੁਖਾਰ ਹੋਣ 'ਤੇ ਮੇਰੀ ਮਾਂ ਤਾਜ਼ਾ ਗੋਹੇ ਦੀ ਇੱਕ ਗੋਲੀ ਨਿਗਲਣ ਲਈ ਦਿੰਦੀ ਸੀ।’ ਇਹ ਇਸ ਤਰ੍ਹਾਂ ਦੀ ਕਹਾਣੀ ਨਹੀਂ ਸੀ, ਜਿਸ ਨੂੰ ਭੁਲਾ ਦਿੱਤਾ ਜਾਵੇ। ਅਸਲ ਵਿੱਚ ਇਸ ਨੇ ਇਹ ਕਬੂਲਣ ਲਈ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਕਿੰਨੇ ਸਾਲਾਂ, ਸਦੀਆਂ ਜਾਂ ਦਹਿ-ਸਦੀਆਂ ਤੋਂ ਅਜਿਹੀਆਂ ਪਵਿੱਤਰ ਭੋਜਨ ਦੀਆਂ ਆਦਤਾਂ ਮੌਜੂਦ ਹਨ। ਮੇਰੇ ਯੋਗਾ ਟੀਚਰ ਨੂੰ ਯਾਦ ਹੈ ਕਿ ਬਿਹਾਰ ਵਿੱਚ ਕੜਾਕੇ ਦੀ ਠੰਢ ਦੌਰਾਨ ਗਊ ਮੂਤਰ ਕਿਵੇਂ ਉਨ੍ਹਾਂ ਨੂੰ ਗਰਮ ਰੱਖਦਾ ਸੀ। ਮੈਂ ਝਟਕੇ ਸਹਿਣ ਦੇ ਕਾਬਿਲ ਬਣ ਗਿਆ ਸੀ ਤੇ ਉਦੋਂ ਆਪਣੀਆਂ ਪਲਕਾਂ ਵੀ ਨਹੀਂ ਝਪਕਾ ਸਕਿਆ, ਜਦੋਂ ਮੇਰੇ ਰਸੋਈਏ, ਜੋ ਇੱਕ ਕੱਟੜ ਬ੍ਰਾਹਮਣ ਸੀ, ਨੇ ਕਈ ਰਸਮਾਂ ਦੀ ਸੂਚੀ ਗਿਣਾਈ, ਜੋ ਗਊ ਮੂਤਰ ਦੇ ਸੇਵਨ (ਚਾਹੇ ਜ਼ਰਾ ਜਿੰਨਾ ਸੰਕੇਤਕ ਤੌਰ 'ਤੇ ਕਿਉਂ ਨਾ ਹੋਵੇ), ਤੋਂ ਬਿਨਾਂ ਪੂਰੀਆਂ ਨਹੀਂ ਮੰਨੀਆਂ ਜਾਂਦੀਆਂ। ਕਾਂਗਰਸੀ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਦੇ ਰੋਜ਼ਾਨਾ ਭੋਜਨ ਵਿੱਚ ਦੋ ਲਿਟਰ ਗਊ ਮੂਤਰ ਵੀ ਇੱਕ ਹਿੱਸਾ ਹੁੰਦਾ ਸੀ।
ਕੋਈ ਹੈਰਾਨੀ ਨਹੀਂ ਕਿ ਦਿਗਵਿਜੇ ਸਿੰਘ, ਕਮਲਨਾਥ ਅਤੇ ਜਯੋਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ, ਜੋ ਉਨ੍ਹਾਂ ਨੇ ਪਿਛਲੇ ਦਿਨੀਂ ਭੋਪਾਲ ਵਿੱਚ ਮੀਡੀਆ ਨੂੰ ਜਾਰੀ ਕੀਤਾ, ਵਿੱਚ ਗਊ ਮੂਤਰ ਦੇ ਵਪਾਰਕ ਉਤਪਾਦਨ ਨੂੰ ਇੱਕ ਸਨਮਾਨ ਜਨਕ ਥਾਂ ਦਿੱਤੀ। ਇਸ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਹਰ ਪੰਚਾਇਤ 'ਚ ਗਊਸ਼ਾਲਾਵਾਂ ਖੋਲ੍ਹੀਆਂ ਜਾਣਗੀਆਂ। ਗਊ ਮੂਤਰ ਦੇ ਇੰਨੇ ਵੱਡੇ ਪੱਧਰ 'ਤੇ ਉਭਾਰ ਲਈ ਸਪੱਸ਼ਟ ਤੌਰ ਉਤੇ ‘ਅਮੂਲ' ਦੇ ਬਾਨੀ ਵਰਗੀਸ਼ ਕੁਰੀਅਨ ਵਰਗੀ ਸਮਝ ਵਾਲੀ ਉੱਦਮਤਾ ਦੀ ਲੋੜ ਹੋਵੇਗੀ।
ਜਦੋਂ ਮੈਂ ਸ਼ੋਸ਼ਲ ਮੀਡੀਆ 'ਤੇ ਖਪਤਕਾਰਾਂ ਨੂੰ ਗਊ ਮੂਤਰ ਸਿੱਧਾ ਆਪਣੇ ਹੱਥ ਵਿੱਚ ਲੈ ਕੇ ਪੀਂਦੇ ਦੇਖਣ ਲਈ ਵੀਡੀਓ ਦੇਖੇ ਤਾਂ ਮੈਨੂੰ ਸ਼ੱਕ ਹੋਇਆ। ਮੈਂ ਸੋਚਿਆ ਕਿ ਇਹ ਆਮ ਤੌਰ 'ਤੇ ਦਿਖਾਈਆਂ ਜਾਣ ਵਾਲੀਆਂ ਖਬਰਾਂ ਹਨ ਤਾਂ ਕਿ ਹਿੰਦੂ ਧਰਮ ਨੂੰ ਬਦਨਾਮ ਕੀਤਾ ਜਾ ਸਕੇ। ਮੈਨੂੰ ਬਹੁਤ ਘੱਟ ਜਾਣਕਾਰੀ ਸੀ ਕਿ ਪ੍ਰਮੋਸ਼ਨਲ ਵੀਡੀਓ ਸੀ। ਪਿੱਛੇ ਜਿਹੇ ਭੋਪਾਲ 'ਚ ਇਤਿਹਾਸਕ ਪ੍ਰੈੱਸ ਕਾਨਫਰੰਸ ਦੌਰਾਨ ਸੱਚ ਮੇਰੇ ਸਾਹਮਣੇ ਰੱਖ ਦਿੱਤਾ ਗਿਆ।
ਅੱਜ ਕੱਲ੍ਹ ਇਹ ਚਿੱਟੇ ਦਿਨ ਵਾਂਗ ਸਾਫ ਹੈ ਕਿ ਜੇ ਕਾਂਗਰਸ ਮੱਧ ਪ੍ਰਦੇਸ਼ 'ਚ ਜਿੱਤਦੀ ਹੈ ਅਤੇ ਆਪਣੇ ਸ਼ਬਦਾਂ 'ਤੇ ਕਾਇਮ ਰਹਿੰਦੀ ਹੈ ਤਾਂ ਬੋਤਲਬੰਦ ਗਊ ਮੂਤਰ ਲਈ ਮਾਰਕੀਟ 'ਚੋਂ ਹੋਰਨਾਂ ਡ੍ਰਿੰਕਸ ਨੂੰ ਬਾਹਰ ਕੱਢਣ ਦੇ ਚੰਗੇ ਮੌਕੇ ਹਨ, ਖਾਸ ਕਰ ਕੇ ਜਦੋਂ ਮਹੰਤ ਤੇ ਸਾਧੂ ਮੂਲ ਪਦਾਰਥ ਦੀ ਮੌਲਿਕ ਸ਼ੁਧਤਾ 'ਚ ਮਿਲਾਵਟ ਕਰ ਕੇ ਵੱਖ-ਵੱਖ ਤਰ੍ਹਾਂ ਦੇ ਫਲੇਵਰ ਤਿਆਰ ਕਰਨ ਨੂੰ ਮਨਜ਼ੂਰੀ ਦੇ ਦਿੰਦੇ ਹਨ। ਜੇ ਕਾਂਗਰਸ ਮੱਧ ਪ੍ਰਦੇਸ਼ ਵਿੱਚ ਜਿੱਤ ਕੇ ਆਉਂਦੀ ਹੈ ਤਾਂ ਉਸ ਲਈ 2019 ਦੀ ਪ੍ਰਚਾਰ ਮੁਹਿੰਮ 'ਚ ਇਸ ਪੀਣ ਵਾਲੇ ਪਦਾਰਥ ਨੂੰ ਰੱਦ ਕਰਨਾ ਮੁਸ਼ਕਲ ਹੋ ਜਾਵੇਗਾ। ਅਸਲ ਵਿੱਚ ਜਨਤਕ ਤੌਰ 'ਤੇ ਇਸ ਦਾ ਸੇਵਨ ਕਰਨਾ ਕਾਂਗਰਸ ਲਈ ਚੋਣਾਵੀ ਤੌਰ 'ਤੇ ਲਾਹੇਵੰਦ ਹੋ ਸਕਦਾ ਹੈ। ਜੇ ਵੱਡੀ ਗਿਣਤੀ ਵਿੱਚ ਮੀਡੀਆ ਦੇ ਕਈ ਕੈਮਰੇ ਜਨੇਊਧਾਰੀ ਕਾਂਗਰਸ ਪ੍ਰਧਾਨ ਨੂੰ ਸਰੋਤ ਤੋਂ ਸਿੱਧੇ ਗਊ ਮੂਤਰ ਪੀਂਦੇ ਹੋਏ ‘ਜ਼ੂਮ-ਇਨ’ ਕਰਦੇ ਹਨ ਤਾਂ ਉਹ ਸੰਸਾਰਕ ਪ੍ਰਚਾਰ 'ਚ ਰਿਕਾਰਡ ਤੋੜ ਦੇਣਗੇ। ਉਨ੍ਹਾਂ ਨੇ ਪਹਿਲਾਂ ਹੀ ਕੈਲਾਸ਼ ਮਾਨਸਰੋਵਰ ਯਾਤਰਾ ਤੇ ਇੱਕ ਤੋਂ ਬਾਅਦ ਇੱਕ ਮੰਦਰਾਂ ਵਿੱਚ ਜਾ ਕੇ ਹਿੰਦੂਆਂ ਦੀ ਸਾਖ ਦਾ ਇੱਕ ਨਵਾਂ ਪੈਮਾਨਾ ਤੈਅ ਕਰ ਦਿੱਤਾ ਹੈ, ਜਿਵੇਂ ਕਿ ਮੋਦੀ ਨੂੰ ਕਾਫੀ ਪਿੱਛੇ ਛੱਡਣਾ ਹੋਵੇ। ਇੱਕ ਭਰੋਸੇਯੋਗ ਹਿੰਦੂ ਪਾਰਟੀ ਦੀ ਅਗਵਾਈ ਕਰਨ ਦੇ ਰਾਹੁਲ ਗਾਂਧੀ ਦੇ ਰਾਹ 'ਚ ਅਸਲੀ ਰੁਕਾਵਟ ਉਨ੍ਹਾਂ ਦਾ ਪਰਵਾਰਵਾਦ ਹੈ। ਲੋਕਾਂ ਨੂੰ ਆਮ ਤੌਰ 'ਤੇ ਇਹ ਖਦਸ਼ਾ ਹੈ ਕਿ ਉਨ੍ਹਾਂ ਦੇ ਜੀਨਸ 'ਚ ਉਨ੍ਹਾਂ ਦੇ ਪੜਨਾਨਾ ਜਵਾਹਰ ਲਾਲ ਨਹਿਰੂ ਦੇ ਧਰਮ ਨਿਰਪੱਖਤਾ ਵਾਲੇ ਵਿਗਾੜ ਜਾਂ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਦੀ ਖੁਦ ਨੂੰ ‘ਜ਼ੋਹਰਾ ਬੇਗਮ’ ਨਾਂਅ ਦੇਣ ਦੀ ਜੋਸ਼ ਭਰੀ ਧਮਕੀ ਹੈ, ਜੇ ਫਰੂਖਾਬਾਦ ਦਾ ਨਾਂਅ ਬਦਲ ਕੇ ਫਰੂਖਨਗਰ ਕਰ ਦਿੱਤਾ ਜਾਂਦਾ ਹੈ, ਤਾਂ ਗਊ ਮੂਤਰ ਨੂੰ ਕੌਮੀ ਡਰਿੰਕ ਵਜੋਂ ਹੱਲਾਸ਼ੇਰੀ ਦੇਣ ਨਾਲ ਉਹ ਦੋਵਾਂ ਤੋਂ ਕਈ ਪ੍ਰਕਾਸ਼ ਵਰ੍ਹਿਆਂ ਦੀ ਦੂਰੀ ਬਣਾ ਲੈਣਗੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ