Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਕੁੜੱਤਣ ਤੇ ਨਫਰਤ ਨਾਲ ਸਾਕਾਰਾਤਮਕ ਤੇ ਲਾਹੇਵੰਦ ਨਤੀਜੇ ਨਹੀਂ ਨਿਕਲਦੇ

November 29, 2018 08:09 AM

-ਆਕਾਰ ਪਟੇਲ
ਛੇ ਦਸੰਬਰ 1992 ਨੂੰ ਮੇਰੇ 23ਵੇਂ ਜਨਮ ਦਿਨ 'ਚ ਕੁਝ ਦਿਨ ਬਾਕੀ ਸਨ। ਉਸ ਸ਼ਾਮ ਮੈਂ ਆਪਣੇ ਦੋਸਤ ਰਾਜੀਵ ਦੇਸਾਈ ਦੇ ਘਰ ਸੀ ਅਤੇ ਉਸ ਨੇ ਮੈਨੂੰ ਕਿਹਾ ਕਿ ਬਾਬਰੀ ਮਸਜਿਦ ਨੂੰ ਡੇਗ ਦਿੱਤਾ ਗਿਆ ਹੈ।
ਮੈਂ ਇਹ ਸੋਚ ਕੇ ਹੈਰਾਨ ਹੋ ਗਿਆ ਕਿ ਕੁਝ ਨਵਾਂ ਅਤੇ ਹਿੰਸਕ ਹੋਇਆ ਹੈ। ਅਗਲੇ ਦਿਨ ਮੈਂ ਸੂਰਤ ਦੀ ਕੱਪੜਾ ਮਾਰਕੀਟ 'ਚ ਆਪਣੀ ਛੋਟੀ ਜਿਹੀ ਦੁਕਾਨ ਖੋਲ੍ਹਣ ਗਿਆ ਤਾਂ ਸਾਰੀਆਂ ਦੁਕਾਨਾਂ ਬੰਦ ਸਨ। ਮੈਂ ਇਹ ਪੁੱਛਣ ਲਈ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਮੈਂ ਕੀ ਕਰਾਂ ਅਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਕੁਝ ਦੇਰ ਉਡੀਕ ਕਰਨੀ ਅਤੇ ਫਿਰ ਪਰਤ ਆਉਣਾ ਚਾਹੀਦਾ ਹੈ। ਪਰਤਦੇ ਸਮੇਂ ਇੱਕ ਕਲੋਨੀ 'ਚ ਮੇਰੀ ਬਾਈਕ ਨੂੰ ਰੋਕ ਕੇ ਮੇਰੇ ਤੋਂ ਮੇਰਾ ਨਾਂਅ ਪੁੱਛਿਆ ਗਿਆ। ਮੈਂ ਆਪਣਾ ਨਾਂਅ ਦੱਸਿਆ ਅਤੇ ਫਿਰ ਉਸ ਵਿਅਕਤੀ ਨੇ ਕਿਹਾ ਕਿ ‘‘ਕ੍ਰਿਪਾ ਕਰ ਕੇ ਦੁਬਾਰਾ ਇਥੇ ਵਾਪਸ ਨਾ ਆਉਣਾ।”
ਆਪਣੇ 8ਵੀਂ ਮੰਜ਼ਿਲ 'ਤੇ ਫਲੈਟ ਤੋਂ ਮੈਂ ਦੇਖ ਸਕਦਾ ਸੀ ਕਿ ਬਾਅਦ ਦੁਪਹਿਰ ਇੱਕ ਵਜੇ ਤੱਕ ਸੂਰਤ 'ਚ ਕਈ ਥਾਵਾਂ ਉਤੇ ਧੂੰਏਂ ਦੇ ਗੁਬਾਰ ਉਠ ਰਹੇ ਸਨ। ਇਸ ਤੋਂ ਪਹਿਲਾਂ ਮੈਂ ਕਦੇ ਵੀ ਇੰਨੀ ਵੱਡੀ ਪੱਧਰ 'ਤੇ ਹਿੰਸਾ ਨਹੀਂ ਦੇਖੀ ਸੀ ਅਤੇ ਨਹੀਂ ਸੋਚਿਆ ਸੀ ਕਿ ਕੁਝ ਦਿਨਾਂ 'ਚ 500 ਤੋਂ ਵੱਧ ਲੋਕਾਂ, ਜ਼ਿਆਦਾਤਰ ਮੁਸਲਮਾਨਾਂ ਨੂੰ ਸ਼ਹਿਰ ਵਿੱਚ ਕੱਟ ਦਿੱਤਾ ਜਾਵੇਗਾ। ਇਹ ਧੂੰਏਂ ਦੇ ਗੁਬਾਰ ਮੁਸਲਮਾਨਾਂ ਦੇ ਘਰਾਂ ਤੇ ਕਾਰੋਬਾਰੀ ਅਦਾਰਿਆਂ ਤੋਂ ਉਠ ਰਹੇ ਸਨ, ਜਿਨ੍ਹਾਂ ਨੂੰ ਯੋਜਨਾਬੱਧ ਢੰਗ ਨਾਲ ਲੁੱਟਿਆ ਅਤੇ ਸਾੜਿਆ ਜਾ ਰਿਹਾ ਸੀ। ਨਿਸ਼ਚਿਤ ਤੌਰ 'ਤੇ ਮੇਰਾ ਰੋਮਾਂਚ ਉਸ ਸਮੇਂ ਹਵਾ ਹੋ ਗਿਆ, ਜਦੋਂ ਮੈਨੂੰ ਅਹਿਸਾਸ ਹੋਇਆ ਕਿ ਕੁਝ ਨਵਾਂ ਤੇ ਹਿੰਸਕ ਜ਼ਰੂਰ ਹੋਇਆ ਹੈ, ਪਰ ਇਹ ਕਿਸੇ ਵੀ ਤਰ੍ਹਾਂ ਸਾਕਾਰਾਤਮਕ ਨਹੀਂ ਸੀ।
ਅਸੀਂ ਮੁਸਲਮਾਨਾਂ ਨੂੰ ਢਾਂਚਾ ਡੇਗਣ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਦੇ ਰਹੇ ਸੀ। ਕਿਉਂ? ਇਸ ਦਾ ਜਵਾਬ ਦੇਣਾ ਆਸਾਨ ਨਹੀਂ ਸੀ। ਲੇਖਕ ਵੀ ਐਸ ਨਾਇਪਾਲ, ਜੋ ਕੋਈ ਵੀ ਭਾਰਤੀ ਭਾਸ਼ਾ ਨਹੀਂ ਬੋਲਦੇ ਸਨ, ਪਰ ਸਾਡੇ ਸਮਾਜ ਨੂੰ ਕਾਫੀ ਡੂੰਘਾਈ ਨਾਲ ਸਮਝਣ ਦੇ ਸਮਰੱਥ ਸਨ, ਨੇ ਮਹਿਸੂਸ ਕੀਤਾ ਕਿ ਮਸਜਿਦ ਦੇ ਵਿਰੁੱਧ ਅੰਦੋਲਨ ਸਾਕਾਰਾਤਮਕ ਚੀਜ਼ ਸੀ। ਉਨ੍ਹਾਂ ਦਾ ਸਪੱਸ਼ਟੀਕਰਨ ਇਹ ਸੀ ਕਿ ਭਾਰਤੀ ਸਮਾਜ ਉਸੇ ਰਸਤੇ 'ਤੇ ਸੀ, ਜਿਸ 'ਤੇ ਇਸ ਨੂੰ ਹੋਣਾ ਚਾਹੀਦਾ ਸੀ; ਭਾਵ ਗਰੀਬ, ਗੰਦਾ ਅਤੇ ਗੈਰ-ਕਲਪਨਾਸ਼ੀਲ, ਕਿਉਂਕਿ ਹਿੰਦੂ ਮਾਨਸਿਕਤਾ ਬਸਤੀਵਾਦੀ ਰਹੀ ਹੈ ਤੇ ਇਸ ਨੂੰ ਉਸ ਤੋਂ ਆਜ਼ਾਦ ਹੋਣ ਦੀ ਲੋੜ ਸੀ। ਤਬਾਹੀ ਦੇਕਾਰਨ ਪੈਦਾ ਹਿੰਸਾ ਅਤੇ ਊਰਜਾ ਸਾਕਾਰਾਤਮਕ ਬੌਧਿਕ ਤਬਦੀਲੀ ਲਿਆਏਗੀ।
ਇਹ ਬੌਧਿਕਤਾ 'ਤੇ ਨਹੀਂ, ਸਗੋਂ ਉਨ੍ਹਾਂ ਦੇ ਤਜਰਬਿਆਂ 'ਤੇ ਆਧਾਰਤ ਸੀ। ਜੇ ਕੋਈ ਇਸ ਬਾਰੇ ਗੰਭੀਰਤਾ ਪੂਰਵਕ ਸੋਚੇ ਤਾਂ ਇਹ ਕਾਫੀ ਬੇਹੂਦਾ ਹੈ। ਇਸ ਤੋਂ ਇਹ ਅਨੁਮਾਨ ਲੱਗਦਾ ਹੈ ਕਿ ਵੱਖ-ਵੱਖ ਸਾਮਰਾਜਾਂ-ਅਫਗਾਨ, ਤੁਰਕ, ਮੁਗਲ ਤੇ ਪਰਸ਼ੀਅਨਾਂ ਵੱਲੋਂ ਜਿੰਨੀਆਂ ਵੀ ਸਦੀਆਂ ਤੱਕ ਸ਼ਾਸਨ ਕੀਤਾ ਗਿਆ, ਉਨ੍ਹਾਂ 'ਚ ਉਹ ਸਾਰੇ ਇੱਕ ਦੂਜੇ ਨਾਲ ਲੜਦੇ ਰਹੇ, ਜੋ ਇੱਕ ਲਗਾਤਾਰ ਚੱਲਣ ਵਾਲੀ ਚੀਜ਼ ਸੀ। ਇਸ ਤੋਂ ਇਹ ਅਨੁਮਾਨ ਲੱਗਦਾ ਹੈ ਕਿ ਬਸਤੀਵਾਦੀ ਸ਼ਾਸਕ, ਜੋ ਮੁਸਲਮਾਨ ਨਹੀਂ ਸਨ (ਮਿਸਾਲ ਵਜੋਂ ਬੜੌਦਾ ਵਿੱਚ ਮਰਾਠਾ ਗਾਇਕਵਾੜ ਜਾਂ ਗਵਾਲੀਅਰ 'ਚ ਸਿੰਧੀਆ), ਵੱਖ ਸਨ ਅਤੇ ਉਨ੍ਹਾਂ ਨੇ ਆਪਣੀ ਜਨਤਾ 'ਤੇ ਨਾ ਕੋਈ ਟੈਕਸ ਲਾਇਆ ਅਤੇ ਨਾ ਉਸ ਦਾ ਦਮਨ ਕੀਤਾ ਸੀ। ਇਸ ਤੋਂ ਇਹ ਵੀ ਅਨੁਮਾਨ ਲੱਗਦਾ ਹੈ ਕਿ ਭਾਰਤ ਦੇ ਸਾਰੇ ਹਿੱਸਿਆਂ 'ਤੇ ਮੁਸਲਮਾਨਾਂ ਦਾ ਸ਼ਾਸਨ ਰਿਹਾ। ਇਹ ਸੱਚ ਨਹੀਂ ਹੈ।
ਨਾਇਪਾਲ ਇੱਕ ਸਿਖਿਆ ਸ਼ਾਸਤਰੀ ਨਹੀਂ ਸਨ ਅਤੇ ਇਸ ਲਈ ਉਨ੍ਹਾਂ ਦੇ ਕਥਨਾਂ ਨੂੰ ਉਚਿਤ ਚੁਣੌਤੀ ਨਹੀਂ ਦਿੱਤੀ ਗਈ। ਕੋਈ ਵੀ ਸਹੀ ਵਿਦਵਾਨ ਏਨੇ ਢਿੱਲੇ ਤਰਕ ਨਹੀਂ ਦੇਵੇਗਾ ਅਤੇ ਨਾ ਕਿਸੇ ਨੇ ਦਿੱਤੇ ਹਨ। ਕੀ ਛੇ ਦਸੰਬਰ 1992 ਨੂੰ ਸਮੂਹਿਕ ਹਿੰਦੂ ਮਾਨਸਿਕਤਾ ਆਜ਼ਾਦ ਹੋ ਗਈ ਸੀ? ਨਹੀਂ, ਨਹੀਂ ਹੋਈ ਸੀ। ਅਸੀਂ ਕਿਸੇ ਵੀ ਤਰ੍ਹਾਂ ਵੱਖਰਾ ਰਾਸ਼ਟਰ ਨਹੀਂ ਹਾਂ। ਸਾਡੀ ਸਮੂਹਿਕ ਸੋਚ 'ਚ ਵੱਡੀ ਤਬਦੀਲੀ 1991 ਵਿੱਚ ਮਨਮੋਹਨ ਸਿੰਘ ਦੀਆਂ ਉਦਾਰ ਨੀਤੀਆਂ ਨਾਲ ਆਈ, ਨਾ ਕਿ 1992 ਦੀਆਂ ਜ਼ਾਲਿਮਾਨਾਂ ਕਾਰਵਾਈਆਂ ਨਾਲ।
ਸ਼ਾਇਦ ਨਾਇਪਾਲ ਦਾ ਮਤਲਬ ਲੰਮੇ ਸਮੇਂ ਤੋਂ ਹੋਵੇਗਾ, ਪਰ ਫਿਰ ਇੱਕ-ਚੌਥਾਈ ਸਦੀ ਇੱਕ ਲੰਮਾ ਸਮਾਂ ਹੈ ਅਤੇ ਅਸੀਂ ਪਹਿਲਾਂ ਤੋਂ ਇੱਕ ਅਜਿਹੇ ਸਮੇਂ ਵਿੱਚ ਰਹਿ ਰਹੇ ਹਾਂ, ਜਦੋਂ ਅੱਜ ਦੇ ਜ਼ਿਆਦਾਤਰ ਭਾਰਤੀ ਤਬਾਹੀ ਤੋਂ ਬਾਅਦ ਪੈਦਾ ਹੋਏ ਸਨ। ਨਿਸ਼ਚਿਤ ਤੌਰ 'ਤੇ ਇਸ ਨੇ ਉਨ੍ਹਾਂ ਨੂੰ ਪ੍ਰਭਾਵਤ ਨਹੀਂ ਕੀਤਾ ਹੋਵੇਗਾ।
ਇਥੇ ਕੋਈ ਆਜ਼ਾਦੀ ਨਹੀਂ ਹੈ। ਜੋ ਇੱਕ ਤਬਦੀਲੀ ਹੋਈ ਹੈ, ਉਹ ਇਹ ਕਿ ਅਸੀਂ ਇੱਕ ਰਾਸ਼ਟਰ ਦੇ ਤੌਰ ਉਤੇ ਆਪਣੇ ਪ੍ਰਗਟਾਵੇ ਵਿੱਚ ਵੱਧ ਆਸਾਨੀ ਨਾਲ ਫਿਰਕਾਪ੍ਰਸਤ ਬਣ ਗਏ ਹਾਂ। ਅੱਜ ਸਿਆਸੀ ਦਲ ਅਤੇ ਮਾਸ ਮੀਡੀਆ ਅਤੇ ਅਸੀਂ ਉਹ ਚੀਜ਼ਾਂ ਗੁਸਤਾਖੀ ਭਰੀਆਂ ਕਹਿ ਸਕਦੇ ਹਾਂ, ਜਿਨ੍ਹਾਂ ਨੂੰ 1992 ਤੋਂ ਪਹਿਲਾਂ ਕਹਿਣ ਵਿੱਚ ਸ਼ਾਇਦ ਝਿਜਕਦੇ ਸਨ। ਅਜਿਹੀਆਂ ਖਬਰਾਂ ਹਨ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਦੋ ਲੱਖ ਲੋਕ ਅਯੁੱਧਿਆ 'ਚ ਇਕੱਠੇ ਹੋਏ। ਉਧਵ ਠਾਕਰੇ ਅਤੇ ਉਨ੍ਹਾਂ ਦੇ ਬੇਟੇ ਦੀ ਅਗਵਾਈ ਵਿੱਚ ਲਗਭਗ 5000 ਸ਼ਿਵ ਸੈਨਿਕ ਵੀ ਗਏ। ਉਨ੍ਹਾਂ ਨੇ ਐਲਾਨ ਕੀਤਾ ਕਿ ਜੋ ਕੁਝ ਠੀਕ ਨਹੀਂ, ਕੀ ਇਹ ਅਯੁੱਧਿਆ 'ਚ ਅੰਤਿਮ ‘ਧਰਮ ਸਭਾ’ ਹੋਵੇਗੀ। ਉਨ੍ਹਾਂ ਦੇ ਅਜਿਹਾ ਕਰਨ ਦੇ ਪਿੱਛੇ ਕਾਰਨ ਇਹ ਹੈ ਕਿ ਉਹ ਭਾਜਪਾ ਸਰਕਾਰ 'ਤੇ ਚੋਣਾਂ ਤੋਂ ਪਹਿਲਾਂ ਮੰਦਰ ਬਣਾਉਣਾ ਸ਼ੁਰੂ ਕਰਨ ਲਈ ਦਬਾਅ ਬਣਾਉਣਾ ਚਾਹੁੰਦੇ ਹਨ। ਇਹ ਅਜਿਹਾ ਹੈ ਕਿ ਜਿਵੇਂ ਭਾਜਪਾ ਨੂੰ ਅਜਿਹਾ ਕਰਨ ਲਈ ਉਤਸ਼ਾਹ ਦੇਣ ਦੀ ਲੋੜ ਸੀ।
ਜੇ ਅੱਜ ਭਾਜਪਾ ਸੱਤਾ 'ਚ ਹੈ ਤਾਂ ਇਸ ਦੇ ਪਿੱਛੇ ਵੱਡਾ ਕਾਰਨ ਇਸ ਦੀਆਂ 1992 ਦੀਆਂ ਕਾਰਵਾਈਆਂ ਸਨ। ਜਿਸ ਭਾਵਨਾ ਨੇ ਉਸ ਸਮੇਂ ਭਾਜਪਾ ਨੂੰ ਲੋਕਪ੍ਰਿਯ ਬਣਾਇਆ ਸੀ, ਉਹ ਨਕਾਰਾਤਮਕ ਸੀ। ਇਸ ਦਾ ਅਰਥ ਇਹ ਸੀ ਕਿ ਉਹ ਫਿਰਕਾਪ੍ਰਸਤੀ ਤੋਂ ਪ੍ਰੇਰਿਤ ਸੀ। ਇਹ ਮੰਦਰ ਦੇ ਪੱਖ ਵਿੱਚ ਹੋਣ ਦੀ ਥਾਂ ਮਸਜਿਦ ਦੇ ਵਿਰੁੱਧ ਸੀ। ਇਹੋ ਕਾਰਨ ਹੈ ਕਿ ਰਾਮ ਜਨਮ ਭੂਮੀ ਅੰਦੋਲਨ ਤਬਾਹੀ ਤੋਂ ਬਾਅਦ ਖਤਮ ਹੋ ਗਿਆ ਅਤੇ ਇਸ ਕਾਰਨ ਹਿੰਸਾ ਪੈਦਾ ਹੋਈ। ਇਹ ਅੱਜ ਤੱਕ ਨਕਾਰਾਤਮਕ ਬਣੀ ਹੋਈ ਹੈ ਤੇ ਇਸ ਦਾ ਉਦੇਸ਼ ਹੋਰਨਾਂ ਭਾਰਤੀਆਂ ਨੂੰ ਸਜ਼ਾ ਦੇਣਾ ਹੈ। ਇਹ ਲੋਕ ਭਗਤੀ ਜਾਂ ਧਰਮ ਨਿਸ਼ਠਾ ਦੀ ਭਾਵਨਾ ਨਾਲ ਇਕੱਠੇ ਨਹੀਂ ਹੋ ਰਹੇ, ਇਹ ਜ਼ਿਆਦਾਤਰ ਨਫਰਤ ਦੀਆਂ ਭਾਵਨਾਵਾਂ ਕਾਰਨ ਹੈ। ਉਨ੍ਹਾਂ ਦੇ ਨਾਅਰਿਆਂ ਤੇ ਭਾਸ਼ਣਾਂ ਨੂੰ ਸੁਣੋ ਅਤੇ ਇਹ ਤੁਰੰਤ ਸਪੱਸ਼ਟ ਹੋ ਜਾਵੇਗਾ। ਇਸ ਤਰ੍ਹਾਂ ਦੀ ਕੁੜੱਤਣ ਅਤੇ ਨਫਰਤ ਨਾਲ ਕੁਝ ਵੀ ਸਾਕਾਰਾਤਮਕ ਤੇ ਲਾਹੇਵੰਦ ਸਿੱਟਾ ਨਹੀਂ ਨਿਕਲ ਸਕਦਾ। ਨਾਇਪਾਲ ਨੇ ਇਹ ਨਹੀਂ ਸਮਝਿਆ, ਪਰ ਫਿਰ ਉਨ੍ਹਾਂ ਲਈ ਦਾਅ ਬਹੁਤ ਉਚੇ ਨਹੀਂ ਸਨ। ਉਹ ਸਾਡੇ ਸਮਾਜ 'ਤੇ ਆਪਣੀ ਇੱਕ ਗੈਰ-ਰਸਮੀ ਰਾਇ ਦੇ ਸਕਦੇ ਸਨ ਅਤੇ ਫਿਰ ਇੰਗਲੈਂਡ ਸਥਿਤ ਆਪਣੇ ਘਰ ਲਈ ਵਾਪਸੀ ਦੀ ਫਲਾਈਟ ਫੜ ਲੈਂਦੇ।
ਅਸੀਂ ਇਸ ਦੇਸ਼ ਵਿੱਚ ਹੋਰਨਾਂ ਭਾਰਤੀਆਂ ਨਾਲ ਰਹਿਣਾ ਹੈ। ਸਾਨੂੰ ਉਨ੍ਹਾਂ ਦਾਨਵਾਂ ਤੋਂ ਚੌਕਸ ਰਹਿਣਾ ਚਾਹੀਦਾ ਹੈ, ਜਿਨ੍ਹਾਂ ਨੂੰ ਅਸੀਂ ਉਦੋਂ ਦੌੜਨ ਦਿੱਤਾ, ਜਦੋਂ ਅਸੀਂ ਸਮੂਹਿਕ ਹਿੰਦੂ ਮਾਨਸਿਕਤਾ ਨੂੰ ਆਜ਼ਾਦ ਕਰਵਾਉਣ ਚੱਲੇ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”