Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਕਿਰਤੀ ਦਾ ਸਬਰ ਸੰਤੋਖ..

November 29, 2018 08:08 AM

-ਡਾ. ਗਿਆਨ ਸਿੰਘ
ਸਾਲ 1980 ਵਿੱਚ ਪੀ ਐਚ ਡੀ ਡਿਗਰੀ ਦੀ ਰਜਿਸਟਰੇਸ਼ਨ ਕਰਵਾਉਣ ਲਈ ਆਪਣੀ ਖੋਜ ਦਾ ਵਿਸ਼ਾ ‘ਦਿਹਾਤੀ ਪੰਜਾਬ ਵਿੱਚ ਸੀਮਾਂਤ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਜੀਵਨ ਪੱਧਰ' ਚੁਣਿਆ। ਖੋਜ ਪੂਰੀ ਕਰਨ ਲਈ ਖੇਤੀ ਉਤਪਾਦਕਤਾ ਦੇ ਆਧਾਰ ਉਤੇ ਪੰਜਾਬ ਦੇ ਤਿੰਨ ਖੇਤਰਾਂ ਸ਼ਿਵਾਲਕ ਨੀਮ ਪਹਾੜੀ, ਕੇਂਦਰੀ ਮੈਦਾਨੀ ਅਤੇ ਦੱਖਣੀ ਪੱਛਮੀ ਖਿੱਤੇ ਵਿੱਚੋਂ ਰੋਪੜ, ਲੁਧਿਆਣਾ ਤੇ ਬਠਿੰਡਾ ਜ਼ਿਲੇ ਸਰਵੇਖਣ ਲਈ ਚੁਣੇ। ਇਸ ਖੋਜ ਲਈ ਸੀਮਾਂਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਦੋ ਵੱਖ-ਵੱਖ ਪ੍ਰਸ਼ਨਾਵਲੀਆਂ ਤਿਆਰ ਕੀਤੀਆਂ ਗਈਆਂ। ਦੋਵਾਂ ਪ੍ਰਸ਼ਨਾਵਲੀਆਂ ਵਿੱਚ ਵਖਰੇਵੇਂ ਦੇ ਬਾਵਜੂਦ ਸਮਾਨਤਾਵਾਂ ਜ਼ਿਆਦਾ ਸਨ। ਇਨ੍ਹਾਂ ਪ੍ਰਸ਼ਨਾਵਲੀਆਂ ਦੀ ਮਦਦ ਨਾਲ ਮੈਂ 1981 ਵਿੱਚ ਸੀਮਾਂਤ ਕਿਸਾਨਾਂ ਅਤੇ ਖੇਤ ਮਜ਼ਦੂਰ ਪਰਵਾਰਾਂ ਦੀ ਆਮਦਨ, ਖਪਤ ਖਰਚ, ਕਰਜ਼ੇ ਅਤੇ ਜਾਇਦਾਦ ਬਾਰੇ ਜਾਣਕਾਰੀ/ ਅੰਕੜੇ ਇਕੱਠੇ ਕੀਤੇ।
ਜਦੋਂ ਬਠਿੰਡੇ ਅਤੇ ਲੁਧਿਆਣੇ ਜ਼ਿਲਿਆਂ ਵਿੱਚ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਰੋਪੜ ਜ਼ਿਲੇ ਦੇ ਨੰਗਲ ਸ਼ਹਿਰ ਤੋਂ ਉਪਰਲੇ ਇਕ ਪਿੰਡ ਵਿੱਚੋਂ ਇਕ ਖੇਤ ਮਜ਼ਦੂਰ ਤੋਂ ਉਸ ਦੇ ਪਰਵਾਰ ਬਾਰੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰ ਰਿਹਾ ਸੀ ਤਾਂ ਮਨ ਬਹੁਤ ਉਦਾਸ ਹੋਇਆ। ਉਸ ਖੇਤ ਮਜ਼ਦੂਰ ਦਾ ਅੱਧ ਕੱਚਾ ਪੱਕਾ ਜਿਹਾ ਘਰ ਡੇਢ ਕੁ ਕਮਰਿਆਂ ਦਾ ਸੀ, ਨਾ ਕੋਈ ਰਸੋਈ ਅਤੇ ਨਾ ਗੁਸਲਖਾਨਾ। ਉਹ ਇਨਸਾਨ ਬਹੁਤ ਛੋਟੇ ਜਿਹੇ ਵਿਹੜੇ ਵਿੱਚ ਦੋ ਓਟਿਆਂ ਦੀ ਮਦਦ ਨਾਲ ਰਸੋਈ ਦਾ ਕੰਮ ਚਲਾ ਰਿਹਾ ਸੀ ਤੇ ਗੁਸਲਖਾਨੇ ਦਾ ਕੰਮ ਘਰ ਵਿੱਚ ਆਟਾ ਪੀਸਣ ਵਾਲੀ ਚੱਕੀ ਦੇ ਪੁਰਾਣੇ ਪੁੜ ਅਤੇ ਮੰਜਿਆਂ ਤੋਂ ਲੈ ਰਿਹਾ ਸੀ। ਉਸ ਦੀ ਆਮਦਨ ਦਾ ਪੱਧਰ ਬਹੁਤ ਜ਼ਿਆਦਾ ਨੀਵਾਂ ਸੀ, ਜਿਸ ਕਰਕੇ ਉਸ ਦਾ ਖਪਤ ਖਰਚ ਕੁਝ ਜ਼ਿਆਦਾ ਘੱਟ ਸੀ। ਉਸ ਦੇ ਸਿਰ ਉਪਰ ਬਹੁਤ ਥੋੜ੍ਹਾ ਕਰਜ਼ਾ ਅਤੇ ਉਹ ਵੀ ਵੱਡੇ ਕਿਸਾਨਾਂ ਦਾ ਸੀ, ਜਿਹੜਾ ਉਸ ਨੇ ਆਪਣੀ ਕਿਰਤ ਦੀ ਕਮਾਈ ਵਿੱਚੋਂ ਮੋੜਨ ਬਾਰੇ ਵਿਉਂਤਿਆ ਹੋਇਆ ਸੀ। ਇਸ ਲਈ ਉਸ ਨੂੰ ਆਪਣੇ ਪਹਿਲਾਂ ਤੋਂ ਨੀਵੇਂ ਖਪਤ ਪੱਧਰ ਨੂੰ ਹੋਰ ਨੀਵਾਂ ਕਰਨਾ ਆਉਂਦਾ ਸੀ। ਉਸ ਦੀ ਜਾਇਦਾਦ ਸਿਰਫ ਉਸ ਦਾ ਡੇਢ ਕਮਰਿਆਂ ਦਾ ਘਰ, ਬਹੁਤ ਹੀ ਜ਼ਿਆਦਾ ਛੋਟਾ ਵਿਹੜਾ, ਘਰ ਦੇ ਟੁੱਟੇ ਭੱਜੇ ਮੰਜੇ ਬਿਸਤਰੇ, ਬਰਤਨ ਅਤੇ ਟੁੱਟਿਆ ਜਿਹਾ ਸਾਈਕਲ ਸੀ।
ਇਸ ਖੇਤ ਮਜ਼ਦੂਰ ਤੋਂ ਪ੍ਰਸ਼ਨਾਵਲੀ ਦੇ ਸਾਰੇ ਉਤਰ ਲੈ ਕੇ ਬਹੁਤ ਜ਼ਿਆਦਾ ਉਦਾਸ ਹੁੰਦਿਆਂ ਹੋਇਆ ਮੈਂ ਪੁੱਛਿਆ, ‘ਤੁਹਾਨੂੰ ਤੁਹਾਡੀ ਗਰੀਬੀ ਦਾ ਕੀ ਕਾਰਨ ਲੱਗਦਾ ਹੈ?'
ਉਸ ਇਨਸਾਨ ਨੇ ਮੈਨੂੰ ਪੁੱਛਿਆ, ‘ਤੁਹਾਡੇ ਕੋਲ ਉਤਰ ਸੁਣਨ ਲਈ ਸਮਾਂ ਹੈ?'
ਮੈਂ ‘ਹਾਂ' ਵਿੱਚ ਜਵਾਬ ਦਿੰਦੇ ਹੋਏ ਕਿਹਾ, ‘ਤੁਹਾਡਾ ਸਾਰਾ ਉਤਰ ਸੁਣ ਕੇ ਹੀ ਜਾਵਾਂਗਾ।'
ਪ੍ਰਸ਼ਨਾਵਲੀ ਦੇ ਜਵਾਬ ਲੈਣ ਮੌਕੇ ਮੈਨੂੰ ਪਤਾ ਲੱਗ ਗਿਆ ਸੀ ਕਿ ਉਸ ਖੇਤ ਮਜ਼ਦੂਰ ਦਾ ਨਾਮ ਸੰਤੋਖ ਸਿੰਘ ਹੈ। ਉਸ ਨੇ ਦੱਸਿਆ ਕਿ ਉਹ ਗੁਰਸਿੱਖ ਹੈ। ਫੀਲਡ ਸਰਵੇਖਣ ਤੇ ਉਸ ਦੇ ਦੱਸਣ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਜ਼ਮੀਨ ਪਥਰੀਲੀ ਤੇ ਪਾਣੀ ਦੀ ਘਾਟ ਵਾਲੀ ਹੋਣ ਕਾਰਨ ਖੇਤੀ ਵਿੱਚ ਰੋਜ਼ ਦਿਹਾੜੀ ਦੱਪਾ ਨਹੀਂ ਮਿਲਦਾ, ਤੇ ਖੇਤੀਬਾੜੀ ਤੋਂ ਬਿਨਾਂ ਰੁਜ਼ਗਾਰ ਦਾ ਕੋਈ ਹੋਰ ਸਾਧਨ ਨਹੀਂ ਹੈ। ਉਹ ਇਨਸਾਨ ਆਪਣੀ ਬੜੀ ਘੱਟ ਕਮਾਈ ਨਾਲ ਹੀ ਸੰਤੁਸ਼ਟ ਸੀ। ਫਿਰ ਸੰਤੋਖ ਸਿੰਘ ਨੇ ਮੈਨੂੰ ਪੁੱਛਿਆ, ‘ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਗਰੀਬ ਹਾਂ?'
ਮੈਂ ਦੱਸਿਆ, ‘ਮੈਂ ਅਰਥ ਵਿਗਿਆਨ ਦਾ ਵਿਦਿਆਰਥੀ ਹਾਂ, ਸਾਡੇ ਵਿਸ਼ੇ ਵਿੱਚ ਗਰੀਬੀ ਦੇਖਣ ਲਈ ਆਮਦਨ, ਖਪਤ ਖਰਚ ਨੂੰ ਆਧਾਰ ਬਣਾਇਆ ਜਾਂਦਾ ਹੈ, ਜੋ ਤੁਹਾਡੇ ਸਬੰਧ ਵਿੱਚ ਬਹੁਤ ਜ਼ਿਆਦਾ ਨੀਵੇਂ ਪੱਧਰ 'ਤੇ ਹੈ, ਇਸੇ ਲਈ ਮੈਂ ਤੁਹਾਡੀ ਗਰੀਬੀ ਦੇ ਕਾਰਨ ਬਾਰੇ ਤੁਹਾਨੂੰ ਪੁੱਛਿਆ ਹੈ।'
ਇਸ ਤੋਂ ਬਾਅਦ ਸੰਤੋਖ ਸਿੰਘ ਨੇ ਕਿਹਾ, ‘ਰੋਜ਼ ਦਿਹਾੜੀ ਦੱਪਾ ਨਾ ਮਿਲਣ ਕਾਰਨ ਮੇਰੀ ਆਮਦਨ ਤੇ ਖਪਤ ਖਰਚ ਦੋਵੇਂ ਬਹੁਤ ਨੀਵੇਂ ਪੱਧਰ ਹਨ, ਰੋਜ਼ ਸ਼ਾਮ ਨੂੰ ਰੋਟੀ ਖਾਣ ਪਿੱਛੋਂ ਕੀਰਤਨ ਸੋਹਲੇ ਦਾ ਪਾਠ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹਾਂ ਕਿ ਵਾਹਿਗੁਰੂ ਨੇ ਕਿਰਤੀ ਨੂੰ ਦੋ ਡੰਗ ਦੀ ਰੋਟੀ ਦੇ ਦਿੱਤੀ ਹੈ। ਕਦੇ ਕਦਾਈ ਇਕ ਡੰਗ ਦੀ ਰੋਟੀ ਨਸੀਬ ਹੁੰਦੀ ਹੈ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੋਇਆ ਉਸ ਅੱਗੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਕੱਲ੍ਹ ਨੂੰ ਦੋ ਡੰਗ ਦੀ ਰੋਟੀ ਜੋਗੀ ਕਿਰਤ ਦੇ ਦੇਵੀਂ, ਕਿਉਂਕਿ ਭੁੱਖੇ ਢਿੱਡ ਦਿਹਾੜੀ ਦੱਪਾ ਵੀ ਨਹੀਂ ਕਰਿਆ ਜਾਂਦਾ।' ਅੱਗੇ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਨੂੰ ਕਦੇ ਇਹ ਲੱਗਿਆ ਹੀ ਨਹੀਂ ਕਿ ਉਹ ਗਰੀਬ ਹੈ।
ਕਿਰਤੀ ਸੰਤੋਖ ਸਿੰਘ ਦੀ ਸੰਤੋਖ ਭਰਪੂਰ ਜ਼ਿੰਦਗੀ ਦੇਖ ਕੇ ਉਸ ਦੇ ਸਿਦਕ, ਸਬਰ ਤੇ ਸੰਤੋਖ ਅੱਗੇ ਮੇਰਾ ਸਿਰ ਝੁਕ ਗਿਆ, ਪਰ ਅਰਥ ਵਿਗਿਆਨ ਦਾ ਵਿਦਿਆਰਥੀ ਹੋਣ ਕਾਰਨ ਉਸ ਦਿਨ ਅਤੇ ਅੱਜ ਵੀ ਮੈਂ ਆਪਣੇ ਦੇਸ਼ ਨੂੰ ਦੋ ਦੇਸ਼ਾਂ ਕਰੋੜਪਤੀਆਂ ਦਾ ਇੰਡੀਆ ਤੇ ਕਰੋੜਾਂ ਕਿਰਤੀਆਂ ਦਾ ਭਾਰਤ, ਵਿੱਚ ਵੰਡਿਆ ਹੋਣ ਅਤੇ ਦਿਨੋ ਦਿਨ ਇਸ ਵੰਡ ਦੇ ਤੇਜ਼ ਹੋਣ ਕਾਰਨ ਉਦਾਸ ਸੀ ਤੇ ਉਦਾਸ ਹਾਂ। ਸਵਾਲ ਹੈ ਕਿ ਬੇਲੋੜਾ ਧਨ ਇਕੱਠਾ ਕਰਨ ਵਾਲਿਆਂ ਨੂੰ ਸੰਤੋਖ ਵਿੱਚ ਰੱਖਣ ਲਈ ਕੀ ਉਪਰਾਲੇ ਕੀਤੇ ਜਾਣ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”