Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਬਰੈਂਪਟਨ ਬੋਰਡ ਆਫ ਟਰੇਡ ਵੱਲੋਂ ਨਵੇਂ ਚੇਅਰ ਬਣਨ ਉੱਤੇ ਮੈਨੀ ਮਾਨ ਦਾ ਸਵਾਗਤ

November 29, 2018 07:54 AM

ਬਰੈਂਪਟਨ, 28 ਨਵੰਬਰ (ਪੋਸਟ ਬਿਊਰੋ) : ਬੋਰਡ ਆਫ ਟਰੇਡ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਬਰੈਂਪਟਨ ਬੋਰਡ ਆਫ ਟਰੇਡ (ਬੀਬੀਓਟੀ) ਵੱਲੋਂ 2019 ਲਈ ਬੋਰਡ ਆਫ ਡਾਇਰੈਕਟਰਜ਼ ਦਾ ਚੇਅਰ ਬਣਨ ਉੱਤੇ ਮਨਪ੍ਰੀਤ (ਮੈਨੀ) ਮਾਨ ਦਾ ਸਵਾਗਤ ਕੀਤਾ ਗਿਆ। 2018 ਲਈ ਬੋਰਡ ਦੇ ਚੇਅਰ ਵਜੋਂ ਸੇਵਾ ਨਿਭਾਉਣ ਵਾਲੇ ਹੈਦਰ ਸਟਰੈਟੀ ਤੋਂ ਮਾਨ ਇਹ ਅਹੁਦਾ ਸਾਂਭਣਗੇ। ਮੈਨੀ ਮਾਨ ਕੋਲ ਸਕੋਸ਼ੀਆਬੈਂਕ, ਸੀਆਈਬੀਸੀ ਤੇ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ ਵਿੱਚ ਕੰਮ ਕਰਨ ਦਾ 20 ਸਾਲ ਤੋਂ ਵੀ ਵੱਧ ਦਾ ਤਜਰਬਾ ਹੈ। ਮੈਨੀ ਅਜਿਹੇ ਸਮਰਪਿਤ ਵਿਅਕਤੀਆਂ ਦੀ ਟੀਮ ਨੂੰ ਸਾਂਭਦੇ ਹਨ ਜਿਹੜੇ ਕੈਨੇਡਾ ਦੀਆਂ ਨਿੱਕੀਆਂ ਤੇ ਦਰਮਿਆਨੀ ਗ੍ਰੋਥ ਵਾਲੀਆਂ ਕੰਪਨੀਆਂ ਨੂੰ ਵਿੱਤੀ ਤੇ ਹੋਰ ਸਲਾਹ ਮਸ਼ਵਰਾ ਦਿੰਦੇ ਹਨ। ਇਸ ਤੋਂ ਪਹਿਲਾਂ ਮੈਨੀ ਬੀਬੀਓਟੀ ਦੇ ਡਾਇਰੈਕਟਰ, ਐਗਜ਼ੈਕਟਿਵ ਕਮੇਟੀ ਦੇ ਮੈਂਬਰ ਤੇ ਫਾਇਨਾਂਸ ਦੇ ਵਾਈਸ ਚੇਅਰ ਦਾ ਅਹੁਦਾ ਸਾਂਭ ਚੁੱਕੇ ਹਨ। ਇਸ ਤੋਂ ਇਲਾਵਾ ਮਾਨਸਿਕ ਤੌਰ ਉੱਤੇ ਪਰੇਸ਼ਾਨ ਤੇ ਕਿਸੇ ਲਤ ਦਾ ਸਾਹਮਣਾ ਕਰ ਰਹੇ ਪੁਰਸ਼ਾਂ ਤੇ ਮਹਿਲਾਵਾਂ ਨੂੰ ਵੀ ਮੈਨੀ ਸਹੀ ਸੇਧ ਦੇ ਕੇ ਬਿਜ਼ਨਸ ਕੋਚਿੰਗ ਰਾਹੀਂ ਸਫਲਤਾਪੂਰਬਕ ਆਪਣੇ ਕਾਰੋਬਾਰ ਚਲਾਉਣ ਲਈ ਪ੍ਰੇਰਿਤ ਕਰ ਚੁੱਕੇ ਹਨ। ਇੱਥੇ ਦੱਸਣਾ ਬਣਦਾ ਹੈ ਕਿ 2019 ਵਿੱਚ ਬਰੈਂਪਟਨ ਬੋਰਡ ਆਫ ਟਰੇਡ ਦਾ ਮੁੱਖ ਟੀਚਾ ਨਿਵੇਕਲੇਪਣ ਤੇ ਕੌਮਾਂਤਰੀ ਟਰੇਡ ਉੱਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਇਸ ਦੇ ਨਾਲ ਹੀ ਬੋਰਡ ਵੱਲੋਂ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਤੇ ਵੱਖ ਵੱਖ ਕਾਰੋਬਾਰਾਂ ਨੂੰ ਚਲਾਉਣ ਵਾਲੀਆਂ ਵਿਲੱਖਣ ਸ਼ਖਸੀਅਤਾਂ ਦਾ ਬੋਰਡ ਆਫ ਡਾਇਰੈਕਟਰਜ਼ ਵਿੱਚ ਸ਼ਾਮਲ ਹੋਣ ਉੱਤੇ ਸਵਾਗਤ ਕੀਤਾ ਗਿਆ। ਇਨ੍ਹਾਂ ਵਿੱਚ ਸ਼ਾਅਨਾ ਕੇਅ ਜੋਨਜ਼ (ਮੋਟੀਫਾਇ ਦੀ ਬਾਨੀ), ਸ਼ਾਅਨਾ ਮੈਕਮਿਲਨ (ਡਾਇਰੈਕਟਰ ਆਫ ਮਾਰਕਿਟਿੰਗ, ਸੀਐਨ), ਕੰਵਰ ਧੰਜਲ (ਸੀਈਓ, ਜਸਟ ਇੰਸਟਰੂਮੈਂਟਸ, ਇਨਕਾਰਪੋਰੇਸ਼ਨ) ਸ਼ਾਮਲ ਹਨ। ਇਸ ਦੇ ਨਾਲ ਹੀ ਬੋਰਡ ਆਫ ਟਰੇਡ ਵੱਲੋਂ ਆਪਣੇ ਪੁਰਾਣੇ ਸਾਥੀਆਂ ਦਾ ਵੀ ਸਵਾਗਤ ਕੀਤਾ ਗਿਆ, ਇਨ੍ਹਾਂ ਵਿੱਚ ਮਨਪ੍ਰੀਤ ਮਾਨ (ਮੈਨੇਜਰ, ਬੀਡੀਸੀ, ਚੇਅਰ), ਹੈਦਰ ਸਟਰੈਟੀ, ਪਾਰਟਨਰ (ਡੈਲੌਇਟ ਪ੍ਰਾਈਵੇਟ, ਸਾਬਕਾ ਚੇਅਰ), ਵੈਨੇਸਾ ਵਾੲ੍ਹੀਟ (ਚੀਫ ਹਿਊਮਨ ਰਿਸੋਰਸਿਜ਼ ਆਫੀਸਰ, ਮੇਪਲ ਲੌਜ ਫਾਰਮਜ਼, ਚੇਅਰ-ਇਲੈਕਟ), ਜੋਹੇਨ ਰੈਪੋਸੀਓ (ਵੀਪੀ, ਆਪਰੇਸਨਜ, ਬੀਐਮਪੀ ਮੈਟਲਜ਼, ਵੀਪੀ, ਫਾਇਨਾਂਸ), ਟੀਨਾ ਚਿਊ (ਸੀਓਓ, ਮੈਂਡਾਰਿਨ ਕਾਰਪੋਰਸ਼ਨ), ਲੂਈ ਵੋਲੋਕੌਸ (ਲਾਯਰ, ਲਾਰੈਂਸ, ਲਾਰੈਂਸ, ਸਟੀਵਨਸਨ ਐਲਐਲਪੀ), ਡੌਨਾ ਪਾਸਕਲ (ਵੀਪੀ, ਐਚਆਰ ਐਂਡ ਟੇਲੈਂਟ ਮੈਨੇਜਮੈਂਟ, ਡਾਇਨਾਕੇਅਰ), ਮਿਸੇ਼ਲ ਮੈਕੌਲਮ (ਐਸੋਸਿਏਟ ਵੀਪੀ ਫੌਰ ਕੈਪੀਟਲ ਡਿਵੈਲਪਮੈਂਟ ਐਂਡ ਫੈਸਿਲਿਟੀਜ਼ ਮੈਨੇਜਮੈਂਟ, ਸ਼ਰੀਡਨ ਕਾਲਜ), ਹੈਦਰ ਆਰਥਰ (ਵਾਈਸ ਪ੍ਰੈਜ਼ੀਡੈਂਟ, ਕਸਟਮਰ ਕੇਅਰ, ਰੌਜਰਜ਼) ਸ਼ਾਮਲ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ