Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਨ ਮਨਾਇਆ

November 28, 2018 10:56 AM

(ਬਰੈਂਪਟਨ/ਬਾਸੀ ਹਰਚੰਦ) ਗਦਰ ਲਹਿਰ ਦੇ ਸ਼ਹੀਦਾਂ ਦੇ ਮਹਾਨ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਗੁਰੁ ਤੇਗ ਬਹਾਦਰ ਖਾਲਸਾ ਸਕੂਲ ਦੇ ਹਾਲ ਵਿੱਚ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ:ਵਰਿਆਮ ਸਿੰਘ ,ਮੰਚ ਦੇ ਪ੍ਰਧਾਂਨ ਬਲਦੇਵ ਸਿੰਘ ਸਹਿਦੇਵ ,ਪ੍ਰਿੰਸੀਪਲ ਸਰਬਣ ਸਿੰਘ, ਉਘੇ ਸਾਹਿਤਕਾਰ ਪੂਰਨ ਸਿੰਘ ਪਾਂਧੀ ਅਤੇ ਗੁਰਦਿਆ ਸਿੰਘ ਢੱਲਾ ਨੇ ਕੀਤੀ । ਕਰਤਾਰ ਸਿੰਘ ਸਰਾਭਾ ਨੂੰ ਛੇ ਸਾਥੀਆਂ ਸਮੇਤ 16 ਨਵੰਬਰ 1915 ਨੂੰ 19 ਸਾਲ ਦੀ ਉਮਰ ਵਿੱਚ ਲਹੌਰ ਜੇਲ ਵਿੱਚ ਫਾਸੀ ਦਿਤੀ ਗਈ। ਉਨਹਾਂ ਦਾ ਇਹ ਸ਼ਹੀਦੀ ਦਿਵਸ ਮਨਾਉਣ ਲਈ ਇਸ ਦਿਨ ਤੇ ਬੁਧੀਜੀਵੀਆਂ, ਸਮਾਜਿਕ ਕਾਰਕੁਨਾਂ,ਸੀਨੀਅਰਜ਼ ਦੀਆਂ ਕਲੱਬਾਂ ਦੇ ਸਹਿਯੋਗ ਨਾਲ ਹਾਲ ਵਿੱਚ ਭਰਵੀਂ ਹਾਜ਼ਰੀ ਸੀ।ਇਹ ਗੱਲ ਪਰਤੱਖ ਦਿਸਦੀ ਸੀ ਕਿ ਸ਼ਹੀਦਾਂ ਪ੍ਰਤੀ ਲੋਕਾ ਦੇ ਮਨਾਂ ਵਿੱਚ ਅਥਾਰ ਪਿਆਰ ਤੇ ਸਤਿਕਾਰ ਹੈ ਜਿੰਨਾਂ ਭਾਰਤ ਦੀ ਅਜ਼ਾਦੀ ਦੀ ਲੜਾਈ ਸੁ਼ਰੂ ਕੀਤੀ। ਡਾ: ਵਰਿਆਮ ਸਿੰਘ ਸੰਧੂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਸਮੇਂ ਦੱਸਿਆ ਕਿ ਜਦ ਉਹਨਾਂ ਨੂੰ ਫਾਸੀ ਦੀ ਸਜ਼ਾ ਸੁਣਾਈ ਗਈ ਤਾਂ ਅੰਗਰੇਜ਼ ਹਕੂਮਤ ਦੇ ਮਨ ਵਿੱਚ ਖੌਫ ਸੀ ਕਿ ਇਸ ਨਾਲ ਭਾਰਤ ਵਿੱਚ ਵੱਡੀ ਰੋਸ ਲਹਿਰ ਪੈਦਾ ਹੋ ਜਾਏਗੀ। ਇਸ ਲਈ ਵਾਇਸਰਾਏ ਲਾਰਡ ਹਾਰਡਿੰਗ ਵਿਸ਼ੇਸ਼ ਤੌਰ `ਤੇ ਪੰਜਾਬ ਆਏ ਅਤੇ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਕੌਂਸਲ ਬਣਾਈ। ਲ਼ਾਰਡ ਹਾਰਡਿੰਗ ਕਰਤਾਰ ਸਿੰਘ ਦੀ ਸਜ਼ਾ ਬਾਰੇ ਨਰਮ ਗੋਸ਼ਾ ਰੱਖਦਾ ਸੀ ਪਰ ਕੌਸਲ ਦੇ ਬਹੁ ਗਿਣਤੀ ਮੈਂਬਰ ਦੀ ਰਾਏ ਸੀ ਕਿ ਇਹ ਸੱਭ ਤੋਂ ਖਤਰਨਾਕ ਹੈ ਜੋ ਗਦਰ ਲਹਿਰ ਦੇ ਛੋਟੇ ਵੱਡੇ ਸੱਭ ਫੈਸਲੇ ਕਰਨ ਵਿੱਚ ਇਹ ਹਰ ਥਾਂ ਮੌਜੂਦ ਪਾਇਆ ਗਿਆ ਹੈ, ਇਹ ਹਰ ਸਾਜਿਸ਼ ਦੇ ਲਈ ਜੁੰਮੇਵਾਰ ਹੈ। ਉਨ੍ਹਾ ਵੱਲੋਂ ਛੇੜੀ ਅਜ਼ਾਦੀ ਦੀ ਚਿਣਗ ਭਾਰਤ ਦੇ ਨੌਜਵਾਨਾਂ ਦੇ ਦਿਲਾਂ ਵਿੱਚ ਭਾਂਬੜ ਬਣ ਕੇ ਮੱਚ ਉੱਠੀ ਜਿਸ ਵਿਚੋਂ ਸ੍ਰ: ਭਗਤ ਸਿੰਘ , ਚੰਦਰ ਸ਼ੇਖਰ, ਰਾਜ ਗੁਰੂ, ਸੁਖਦੇਵ,ਊਧਮ ਸਿੰਘ,ਬੀ ਕੇ ਦੱਤ ਅਤੇ ਹੋਰ ਅਨੇਕਾਂ ਸਿਰ ਲੱਥ ਯੋਧੇ ਪੈਦਾ ਹੋਏ। ਘਰ ਘਰ ਤੱਕ ਅੰਗਰੇਜ਼ਾਂ ਦੇ ਖਿਲਾਫ ਨਫਰਤ ਫੈਲ ਗਈ। ਅੰਤ ਉਹਨਾਂ ਨੂੰ ਭਾਰਤ ਛੱਡਣਾ ਪੈ ਗਿਆ।
ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਇਹਨਾਂ ਲਹਿਰਾਂ ਦੇ ਉਪਜਣ ਦੇ ਪਿਛੋਕੜ ਬੇਇਨਸਾਫੀ, ਗੈਰਮੁਲਕੀ ਹਕੂਮਤਾਂ ਦੁਆਰਾ ਲੁਟ ਖਸੁਟ, ਜ਼ੁਲਮ ਕਰਨ ਆਦਿ ਜਿਹੇ ਕਾਰਨ ਦੱਸੇ । ਉਹਨਾਂ ਸ਼ਹੀਦ ਕਰਤਾਰ ਸਿੰੰਘ ਸਰਾਭਾ ਤੇ ਸਾਥੀਆਂ ਦੀਆਂ ਕੁਰਬਾਨੀਆਂ ਬਾਰੇ, ਉਹਨਾਂ ਦੇ ਆਦਰਸ਼ਾਂ ਬਾਰੇ ਅਤੇ ਦੇਸ ਦੇ ਅਜੋਕੇ ਬਦਤਰ ਹਲਾਤਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।ਲੋਕਾਂ ਨੂੰ ਸੁਨੇਹਾ ਦਿੱਤਾ ਕਿ ਦੇਸ ਨੂੰ ਦਰਪੇਸ਼ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਸੁਚੇਤ ਹੋ ਕੇ ਸਰਗਰਮੀਆਂ ਕਰਨੀਆਂ ਲੋੜੀਦੀਆਂ ਹਨ। ਉਹ ਗਦਰੀ ਬਾਬੇ ਆਪਣਾ ਸੱਭ ਕੁੱਝ ਛੱਡ ਕੇ ਬਾਹਰੋਂ ਜਾ ਕੇ ਸਾਡੇ ਲਈ ਲੜੇ। ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਦੇ ਭਾਰਤੀ ਲੋਕਾਂ ਦੀ ਬਿਹਤਰੀ ਦੇ ਲਏ ਸੁਪਣਿਆਂ ਨੂੰ ਪੂਰਾ ਕਰਨ ਵਿੱਚ ਦੇਸ ਵਿੱਚ ਚਰਚਾ ਛੇੜੀਏ। ਬਲਦੇਵ ਸਿੰਘ ਸਹਿਦੇਵ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਅੱਜ ਵੀ ਭਾਰਤ ਵਿੱਚ ਉਵੇਂ ਹੀ ਨਾ ਬਰਾਬਰੀ, ਬੇਇਨਸਾਫੀ, ਭ੍ਰਿਸ਼ਟਾਚਾਰੀ, ਬੇਈਮਾਨੀ ਜੋਰਾਂ ਤੇ ਹੈ ਜਿਸ ਨੇ ਆਮ ਲੋਕਾਂ ਦਾ ਜੀਣਾ ਦੁਭਰ ਕੀਤਾ ਹੈ। ਇਸ ਖਿਲਾਫ ਲੜਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਜਲੀ ਹੋਵੇਗੀ। ਨਾਹਰ ਸਿੰਘ ਔਝਲਾ ਨੇ ਬਰੈਂਪਟਨ ਦੀਆਂ ਸਮੱਸਿਆਵਾਂ ਯੁਨੀਵਰਸਿਟੀ ਤੋਂ ਸਰਕਾਰ ਦਾ ਮੁਕਰ ਜਾਣਾ, ਵਧਦੀ ਅਬਾਦੀ ਲਈ ਹਸਪਤਾਲ ਅਤੇ ਮਿਨੀਮਮ ਵੇਜ ਫਰੀਜ਼ ਕਰਨੇ ਚਿੰਤਾ ਦਾ ਵਿਸ਼ਾ ਹੈ। ੇ ਪਿੰਸੀਪਲ ਸਰਬਣ ਸਿੰਘ, ਹਰਚੰਦ ਸਿੰਘ ਬਾਸੀ, ਪ੍ਰੋ: ਜਗੀਰ ਸਿੰਘ ਕਾਹਲੋਂ ਨੇ ਵੀ ਵਿਚਾਰ ਚਰਚਾ ਵਿੱਚ ਹਿਸਾ ਲਿਆ। ਕੁੰਢਾ ਸਿੰਘ ਢਿਲੋਂ ਅਤੇ ਕਿਰਪਾਲ ਰਿਸ਼ੀ,ਸੁਰਿੰਦਰ ਸਿੰਘ ਪਾਮਾ ਨੇ ਸਬੰਧਤ ਕਵਿਤਾਵਾਂ ਪੜੀਆਂ।
ਹੋਰ ਬੁਲਾਰੇ ਪ੍ਰਿੰਸੀਪਲ ਸੰਜੀਵ ਧਵਨ, ਗੁਰਦੇਵ ਸਿੰਘ ਮਾਨ, ਪੂਰਨ ਸਿੰਘ ਪਾਂਧੀ, ਡਾ: ਸੁਖਦੇਵ ਸਿੰਘ ਝੰਡ, ਸੁਰਿੰਦਰ ਸਿੰਘ ਪਾਮਾ, ਅੰਿਮ੍ਰਤ ਢਿਲੋਂ ਨੇ ਹਾਜਰੀ ਲਵਾਈ। ਹੋਰਨਾਂ ਸਮੇਤ ਹਰਿੰਦਰ ਸਿੰਘ ਮੱਲੀ, ਪਰਵੇਸ਼ ਸਿੰਘ ਕੰਗ, ਗੁਰਬਚਨ ਸਿੰਘ, ਨਿਰਮਲ ਸਿੰਘ ਸੀਰਾ। ਪਰਮਜੀਤ ਸਿੰਘ ਬੈਂਸ, ਲਾਲ ਸਿੰਘ ਚਾਹਲ, ਸਰਜਿੰਦਰ ਸਿੰਘ, ਹਰਿੰਦਰ ਤੱਖੜ ਕੁਲਜੀਤ ਸਿੰਘ ਜੰਜੂਆ, ਪਿਆਰਾ ਸਿੰਘ ਕੁਦੋਵਾਲ ਸਮੇਤ ਚੋਖੀ ਗਿਣਤੀ ਵਿੱਚ ਲੋਕ ਸਮਾਗਮ ਵਿੱਚ ਪਹੁੰਚੇ ਸਨ। ਚਾਹ ਪਾਣੀ ਦੀ ਸੇਵਾ ਕਾਮਰੇਡ ਸੁਖਦੇਵ ਧਾਲੀਵਾਲ ਦੇ ਪਰਿਵਾਰ ਨੂੰ ਬਹੁਤ ਹੀ ਖੁੱਲ੍ਹੇ ਦਿਲ ਨਾਲ ਕੀਤੀ

 
Have something to say? Post your comment