Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਪੀ.ਸੀ.ਐੱਚ.ਐਸ. ਸੀਨੀਅਰਜ਼ ਗਰੁੱਪ ਦੇ ਮੈਂਬਰਾਂ ਨੇ 'ਪਾਮਾ ਗੈਲਰੀ' ਦਾ ਟੂਰ ਲਗਾਇਆ

November 28, 2018 10:51 AM

ਬਰੈਂਪਟਨ, (ਡਾ. ਝੰਡ) -ਕੈਨੇਡਾ ਦੇ ਪੁਰਾਣੇ ਵਸਨੀਕਾਂ ਦੇ ਦੋ ਪ੍ਰਤੀਨਿਧਾਂ ਕੈਟ ਅਤੇ ਸ਼ੈਰਨ ਦੀ ਅਗਵਾਈ ਹੇਠ ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ (ਪੀ.ਸੀ.ਐੱਚ.ਐੱਸ.) ਸੀਨੀਅਰਜ਼ ਗਰੁੱਪ ਦੇ ਮੈਂਬਰਾਂ ਨੇ ਬੀਤੇ ਸ਼ੁੱਕਰਵਾਰ ਪੀਲ ਆਰਟ ਗੈਲਰੀ ਮਿਊਜ਼ੀਅਮ ਐਂਡ ਆਰਕਾਈਵਜ਼ ('ਪਾਮਾ') ਦਾ ਟੂਰ ਲਗਾਇਆ। ਇਸ ਦਾ ਸੁਚੱਜਾ ਪ੍ਰਬੰਧ 50 ਸਨੀਮੈਡੋ ਮੈਡੀਕਲ ਆਫਿ਼ਸਜ਼ ਸਥਿਤ ਪੀ.ਸੀ.ਐੱਚ.ਐੱਸ. ਦੇ ਆਫਿ਼ਸ ਵੱਲੋਂ ਕੀਤਾ ਗਿਆ। ਪੀ.ਸੀ.ਐੱਚ.ਐੱਸ. ਸੀਨੀਅਰਜ਼ ਦੇ ਸ਼ੁੱਕਰਵਾਰ ਵਾਲੇ ਗਰੁੱਪ ਦੇ ਸਾਰੇ ਮੈਂਬਰ ਦਿੱਤੇ ਹੋਏ ਸਮੇਂ ਸਵੇਰੇ 9.30 ਵਜੇ ਤੱਕ ਦਫ਼ਤਰ ਦੇ ਸਾਹਮਣੇ ਵਾਲੀ ਪਾਰਕਿੰਗ ਵਿਚ ਪਹੁੰਚ ਗਏ ਜਿੱਥੋਂ ਉਹ 10 ਕੁ ਮਿੰਟ ਬਾਅਦ ਆਈ ਸਕੂਲ ਬੱਸ ਵਿਚ ਸਵਾਰ ਹੋ ਕੇ ਬਰੈਂਪਟਨ ਡਾਊਨ ਟਾਊਨ ਕੈਨੇਡੀ ਰੋਡ ਤੇ ਮੇਨ ਸਟਰੀਟ ਦੇ ਨੇੜੇ ਇਕ ਵੱਡੀ ਇਮਾਰਤ ਵਿਚ ਬਰੈਂਪਟਨ ਸਿਟੀ ਵੱਲੋਂ ਬਣਾਏ ਗਏ ਅਜਾਇਬ ਘਰ 'ਪਾਮਾ' ਦੇ ਸਾਹਮਣੇ ਜਾ ਕੇ ਉੱਤਰੇ।
ਟੂਰ ਦੇ ਪ੍ਰਬੰਧਕਾਂ ਨੇ ਪਹਿਲਾਂ ਹੀ ਲੋੜੀਂਦੀਆਂ ਟਿਕਟਾਂ ਵਗ਼ੈਰਾ ਦਾ ਇੰਤਜ਼ਾਮ ਕੀਤਾ ਹੋਇਆ ਸੀ। ਉੱਥੇ ਪਹੁੰਚ ਕੇ ਉਨ੍ਹਾਂ ਵੱਲੋਂ ਲਿਆਂਦੀ ਗਈ ਚਾਹ ਅਤੇ ਸਨੈਕਸ ਵਗ਼ੈਰਾ ਲੈ ਕੇ ਮੈਂਬਰ ਦੋ ਗਰੁੱਪਾਂ ਵਿਚ ਗਾਈਡਾਂ ਦੀ ਅਗਵਾਈ ਵਿਚ ਮਿਊਜ਼ੀਅਮ ਦੇ ਦੇ ਵੱਖ-ਵੱਖ ਸੈੱਕਸ਼ਨਾਂ ਵੱਲ ਚੱਲ ਪਏ। ਪਹਿਲੇ ਗਰੁੱਪ ਦੀ ਅਗਵਾਈ ਮਿਸਟਰ ਕੈਟ ਖ਼ੁਦ ਕਰ ਰਹੇ ਸਨ ਅਤੇ ਦੂਸਰੇ ਦੀ ਅਗਵਾਈ ਮਿਊਜ਼ੀਅਮ ਦੇ ਇਕ ਕਰਮਚਾਰੀ ਨੇ ਕੀਤੀ। ਮਿਊਜ਼ੀਅਮ ਦੇ ਅੰਦਰ ਦਾਖ਼ਲ ਹੁੰਦਿਆਂ ਹੀ ਸੱਜੇ ਹੱਥ ਸਜਾਏ ਹੋਏ ਕੈਨੇਡਾ ਦੇ ਪੁਰਾਣੇ ਵਸਨੀਕਾਂ ਦੇ ਕੁਝ ਪੋਰਟਰੇਟ ਉਨ੍ਹਾਂ ਦੀਆਂ ਰਵਾਇਤੀ ਪੁਸ਼ਾਕਾਂ ਵਿਚ ਲਗਾਏ ਗਏ ਸਨ। ਉਸ ਤੋਂ ਅੱਗੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਸਬੰਧੀ ਕਈ ਚਿੱਤਰ ਅਤੇ ਚੀਜ਼ਾਂ-ਵਸਤਾਂ ਰੱਖੀਆਂ ਹੋਈਆਂ ਸਨ। ਖੇਤੀਬਾੜੀ ਲਈ ਵਰਤੇ ਜਾਂਦੇ ਸੰਦ ਹਲ, ਪੰਜਾਲੀ, ਖੁਰਪੇ, ਤੰਗਲੀਆਂ ਵਗ਼ੈਰਾ ਅਤੇ ਘਰਾਂ ਵਿਚ ਵਰਤੇ ਜਾਂਦੇ ਆਮ ਬਰਤਨ, ਚਰਖ਼ੇ, ਕਰੀਮ ਕੱਢਣ ਵਾਲੀ ਮਸ਼ੀਨ, ਪੈਰਾਂ ਨਾਲ ਚੱਲਣ ਵਾਲੀ ਸਿਲਾਈ ਮਸ਼ੀਨ ਆਦਿ ਬੜੇ ਸਲੀਕੇ ਨਾਲ ਸਜਾਏ ਗਏ ਸਨ।
ਮਿਊਜ਼ੀਅਮ ਦਾ ਇਕ ਪੂਰਾ ਸੈੱਕਸ਼ਨ ਕੈਨੇਡਾ ਦੀ 'ਫ਼ਸਟ ਨੇਸ਼ਨ' ਨੂੰ 'ਰੀਕੌਨਸਾਈਲ' ਕਰਨ ਬਾਰੇ ਦਰਸਾ ਰਿਹਾ ਸੀ ਜਿਸ ਵਿਚ ਵੱਖ-ਵੱਖ ਚਿੱਤਰਾਂ ਦੇ ਹੇਠਾਂ ਰੀਕੌਨਸਾਈਲੇਸਨ਼ ਨੂੰ ਪ੍ਰੀਭਾਸਿ਼ਤ ਕੀਤਾ ਗਿਆ ਸੀ, ਜਿਵੇਂ ਇਕ ਚਿੱਤਰ ਵਿਚ ਇਕ ਆਦਿਵਾਸੀ ਮਨੁੱਖ਼ ਇਕ ਵੱਡੇ ਸਾਰੇ ਰੁੱਖ ਦੇ ਤਣੇ ਨੂੰ ਜੱਫ਼ਾ ਮਾਰੀ ਖੜਾ ਸੀ ਅਤੇ ਉਸ ਦੇ ਹੇਠਾਂ ਲਿਖਿਆ ਸੀ ਕਿ ਰੀਕੌਨਸਾਈਲੇਸ਼ਨ ਫ਼ਸਟ ਨੇਸ਼ਨ ਦੇ ਸੱਭਿਆਚਾਰ ਅਤੇ ਭਾਸ਼ਾਵਾਂ ਨੂੰ ਬਚਾਉਣਾ ਹੈ। ਦੂਸਰੇ ਵਿਚ ਦਰਜ ਸੀ ਕਿ ਰੀਕੌਨਸਾਈਲੇਸ਼ਨ ਰੀਜ਼ਰਵਜ਼ ਵਿਚ ਰਹਿੰਦੇ ਬੱਚਿਆਂ ਲਈ ਸੁਚੱਜੀ ਸਿੱਖਿਆ ਦਾ ਪ੍ਰਬੰਧ ਕਰਨਾ ਹੈ, ਤੀਸਰੇ ਵਿਚ ਕੈਨੇਡਾ ਵਿਚ ਸਹੀ ਮਾਅਨਿਆਂ ਵਿਚ ਵਿਭਿੰਨਤਾ (ਡਾਈਵਰਸਿਟੀ) ਲਿਆਉਣ ਲਈ ਵੱਖ-ਵੱਖ ਭਾਸ਼ਾਵਾਂ ਪੰਜਾਬੀ, ਉਰਦੂ, ਅੰਗਰੇਜ਼ੀ, ਅਰਬੀ, ਪੁਰਤਗੇਜ਼ੀ, ਗੁਜਰਾਤੀ, ਮੈਂਡਾਰਿਨ, ਸਪੈਨਿਸ਼, ਤਾਮਿਲ ਆਦਿ ਨੂੰ ਮਾਨਤਾ ਦੇਣ ਬਾਰੇ ਕਾਫ਼ੀ ਲੰਮਾ-ਚੌੜਾ ਲਿਖਿਆ ਹੋਇਆ ਸੀ ਅਤੇ ਇਕ ਹੋਰ ਚਿੱਤਰ ਵਿਚ ਤਾਂ ਇਹ ਵੀ ਦਰਜ ਸੀ ਕਿ ਰੀਕੌਨਸਾਈਲੇਸ਼ਨ ਸਿਰਫ਼ ਫ਼ਸਟ ਨੇਸ਼ਨ ਕੋਲੋਂ ਦੋ ਵਾਰ ਮੁਆਫ਼ੀ ਮੰਗ ਲੈਣਾ ਹੀ ਨਹੀਂ ਹੈ, ਸਗੋਂ ਇਹ ਉਨ੍ਹਾਂ ਨਾਲ ਬਰਾਬਰੀ ਦਾ ਵਰਤਾਰਾ ਕਰਨਾ ਹੈ।
ਇਸ ਤਰ੍ਹਾਂ ਮਿਊਜ਼ੀਅਮ ਦੇ ਵੱਖ-ਵੱਖ ਸੈੱਕਸ਼ਨਾਂ ਨੂੰ ਨਿਹਾਰਦੇ ਹੋਏ ਸਾਰੇ ਮੈਂਬਰ ਸਾਢੇ ਕੁ ਬਾਰਾਂ ਵਜੇ ਫਿਰ ਇਕੱਠੇ ਹੋ ਗਏ ਅਤੇ ਸਾਹਮਣੇ ਖੜੀ ਸਕੂਲ ਵਿਚ ਬੈਠ ਕੇ ਵਾਪਸ ਪੀ.ਸੀ.ਐੱਚ.ਐੱਸ. ਦੇ ਆਫਿ਼ਸ ਵੱਲ ਚੱਲ ਪਏ। ਬੱਸ ਵਿਚ ਉਹ ਇਕ ਦੂਸਰੇ ਨਾਲ ਗੱਲਾਂ-ਬਾਤਾਂ ਕਰਦਿਆਂ ਕਹਿ ਰਹੇ ਸਨ ਕਿ ਮਿਊਜ਼ੀਅਮ ਵਿਚ ਕਾਫ਼ੀ ਕੁਝ ਨਵਾਂ ਅਤੇ ਗਿਆਨ-ਵਰਧਕ ਵੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਉਹ ਪੀ.ਸੀ.ਐੱਚ.ਐੱਸ. ਅਤੇ ਕੈਟ ਤੇ ਸ਼ੈਰਨ ਦਾ ਧੰਨਵਾਦ ਵੀ ਕਰ ਰਹੇ ਸਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ