Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਤਰਕਸ਼ੀਲ ਸੁਸਾਇਟੀ ਦਾ ਐਜੂਕੇਟਿਵ ਅਤੇ ਅਵੇਅਰਨੈੱਸ ਸੈਮੀਨਾਰ ਸੰਪਨ

November 28, 2018 10:48 AM

(ਹਰਜੀਤ ਬੇਦੀ): ਆਪਣੇ ਮੈਂਬਰਾਂ ਨੂੰ ਵੱਖ ਵੱਖ ਵਿਸਿ਼ਆਂ ਬਾਰੇ ਜਾਗਰੂਕ ਕਰਨ ਦੀ ਨੀਤੀ ਤਹਿਤ ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦਾ ਐਜੂਕੇਟਿਵ ਅਤੇ ਅਵੇਅਰਨੇੱਸ ਸੈਮੀਨਾਰ 25 ਨਵੰਬਰ ਨੂੰ ਮਰੋਕ ਲਾਅ ਆਫਿਸ ਬਰੈਂਪਟਨ ਵਿਖੇ ਪੂਰੀ ਸਫਲਤਾ ਨਾਲ ਨੇਪਰੇ ਚੜ੍ਹਿਆ। ਇਸ ਵਿੱਚ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਲੋਕ ਪੱਖੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਹੋਏ।
ਇਸ ਸੈਮੀਨਾਰ ਵਿੱਚ ਤਰਕਸ਼ੀਲ ਲਹਿਰ ਦੇ ਕੌਮਾਂਤਰੀ ਆਗੂ ਬਲਵਿੰਦਰ ਬਰਨਾਲਾ ਨੇ ਤਰਕਸ਼ੀਲਤਾ ਅਤੇ ਧਰਮ ਵਿਸ਼ੇ ਤੇ ਆਪਣਾ ਪੇਪਰ ਪੜ੍ਹਿਆ। ਇਸ ਵਿੱਚ ਉਹਨਾਂ ਨੇ ਤਰਕਸੀਲਤਾ ਅਤੇ ਧਰਮ ਦੀ ਮਨੁੱਖੀ ਜੀਵਨ ਵਿੱਚ ਸਾਰਥਕਤਾ ਬਾਰੇ ਵਿਚਾਰ ਪੇਸ਼ ਕੀਤੇ। ਇਸੇ ਤਰ੍ਹਾ ਡਾ: ਬਲਜਿੰਦਰ ਸੇਖੌਂ ਨੇ ਸਮਾਜਵਾਦ ਦਾ ਸੰਕਟ ਬਾਰੇ ਆਪਣਾ ਪੇਪਰ ਸਰੋਤਿਆਂ ਦੇ ਰੂਬਰੂ ਪੇਸ਼ ਕੀਤਾ । ਇਸ ਉਪਰੰਤ ਇਹਨਾਂ ਵਿਸਿ਼ਆਂ ਤੇ ਸਰੋਤਿਆਂ ਵਲੋਂ ਸਵਾਲ ਅਤੇ ਉਪਰੋਕਤ ਬੁਲਾਰਿਆਂ ਵਲੋਂ ਉਹਨਾਂ ਦੇ ਜਵਾਬਾਂ ਦਾ ਸਿਲਸਿਲਾ ਚੱਲਿਆ। ਇਸ ਸਾਰੀ ਬਹਿਸ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਧਰਮ ਮਨੁੱਖ ਦੇ ਪਰਿਵਾਰਕ, ਸਮਾਜਿਕ, ਰਾਜਨੀਤਕ ਅਤੇ ਆਰਥਿਕ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦਾ। ਧਾਰਮਿਕ ਆਦਰਸ਼ਵਾਦ ਇਹਨਾਂ ਮਸਲਿਆਂ ਦਾ ਕਤਈ ਹੱਲ ਨਹੀਂ ਹੋ ਸਕਦਾ। ਜੇ ਧਰਮ ਮਨੁੱਖੀ ਬਰਾਬਰੀ ਦਾ ਆਲੰਬਰਦਾਰ ਹੁੰਦਾ ਤਾਂ ਧਾਰਮਿਕ ਸਥਾਨਾ ਤੇ ਦਾਖਲੇ ਸਬੰਧੀ ਰੌਲਾ ਨਾ ਪੈਂਦਾ ਅਤੇ ਨਾਂ ਹੀ ਇੱਕੋ ਧਰਮ ਨੂੰ ਮੰਨਣ ਵਾਲੇ ਜਾਤਾਂ ਅਤੇ ਫਿਰਕਿਆਂ ਦੇ ਨਾਂ ਤੇ ਵੱਖਰੇ ਵੱਖਰੇ ਧਰਮ ਸਥਾਨ ਉਸਾਰਦੇ। ਮਨੁੱਖੀ ਜੀਵਨ ਨਾਲ ਸਬੰਧਤ ਇਹ ਮਸਲੇ ਸਿਰਫ ਤਰਕਸ਼ੀਲ ਸੋਚ ਅਪਣਾ ਕੇ ਹੀ ਹੱਲ ਹੋ ਸਕਦੇ ਹਨ। ਇਸੇ ਤਰ੍ਹਾਂ ਸਮਾਜਵਾਦ ਦੇ ਸੰਕਟ ਬਾਰੇ ਵਿਚਾਰ ਵਟਾਂਦਰੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਰੂਸ ਵਿੱਚ ਸਟਾਲਿਨ ਤੱਕ ਅਤੇ ਚੀਨ ਵਿੱਚ ਵੀ ਸਮਾਜਵਾਦ ਕਾਫੀ ਸਮਾਂ ਕਾਮਯਾਬੀ ਨਾਲ ਸਫਲ ਰਿਹਾ ਪਰ ਉਲਟ ਇਨਕਲਾਬ ਆਉਣ ਕਰ ਕੇ ਇਹ ਸੰਕਟ ਵਿੱਚ ਆ ਗਿਆ। ਬਹਿਸ ਦੌਰਾਨ ਆਮ ਵਿਚਾਰ ਇਹ ਸੀ ਕਿ ਵਧੀਆ ਸਮਾਜ ਦੀ ਹੋਂਦ ਸਮਾਜਵਾਦੀ ਢਾਂਚੇ ਵਿੱਚ ਹੀ ਸੰਭਵ ਹੈ। ਸਰਮਾਏਦਾਰੀ ਦੇ ਕਿਲੇ ਢਹਿ ਢੇਰੀ ਹੋ ਰਹੇ ਹਨ ਤੇ ਉਹਨਾਂ ਨੇ ਆਪਣੀ ਹੋਂਦ ਕਾਇਮ ਰੱਖਣ ਲਈ ਸਾਰੇ ਸੰਸਾਰ ਦੇ ਆਮ ਲੋਕਾਂ ਨੂੰ ਬਲਦੀ ਦੇ ਬੂਥੇ ਪਾਇਆ ਹੋਇਆ ਹੈ ਤੇ ਹਥਿਆਰਾਂ ਦੀ ਅੰੰਨ੍ਹੀ ਦੌੜ ਕਾਰਣ ਆਮ ਲੋਕਾਂ ਦੀ ਲੋੜਾ ਦੀ ਪੂਰਤੀ ਪਿੱਛੇ ਧੱਕ ਦਿੱਤੀ ਗਈ ਹੈ। ਸਮਾਜਵਾਦ ਹੀ ਮਨੁੱਖਤਾ ਨੂੰ ਸਹੀ ਢਾਂਚਾ ਦੇਣ ਦਾ ਰਾਹ ਹੈ।
ਇਸ ਤੋਂ ਬਿਨਾਂ ਤਰਕਸੀਲ ਸੁਸਾਇਟੀ ਦੇ ਅਗਲੇ ਸਾਲਾਂ ਦੇ ਪਰੋਗਰਾਮਾਂ ਦੀ ਰੂਪ-ਰੇਖਾ ਬਾਰੇ ਗੱਲਬਾਤ ਕੀਤੀ ਗਈ। ਅਗਲੇ ਸਾਲ 14 ਅਪਰੈਲ 2019 ਨੂੰ ਜਲ੍ਹਿਆਂਵਾਲਾ ਬਾਗ ਦੁਖਾਂਤ ਦੀ ਸਤਾਬਦੀ ਨੂੰ ਸਮਰਪਿਤ ਪਰੋਗਰਾਮ ਕਰਨ ਦਾ ਫੈਸਲਾ ਕੀਤਾ ਗਿਆ। ਮੀਡੀਆ ਰਾਹੀਂ ਅੰਧ-ਵਿਸ਼ਵਾਸ਼ ਫੈਲਾਉਣ ਵਿਰੁੱਧ ਫੈਡਰਲ ਅਤੇ ਪਰੋਵਿੰਸਲ ਪੱਧਰ ਤੇ ਕਾਨੂੰਨ ਬਣਾਉਣ ਲਈ ਸੁਸਾਇਟੀ ਵਲੋਂ ਲੋਕਾਂ ਦੇ ਸਹਿਯੋਗ ਨਾਲ ਕੋਸਿ਼ਸ਼ ਕੀਤੀ ਜਾਵੇਗੀ। ਸੁਸਾਇਟੀ ਵਲੋਂ ਲੋਕਾਂ ਨੂੰ ਤਰਕਸ਼ੀਲ ਵਿਚਾਰਧਾਰਾ ਅਪਣਾਉਣ ਅਤੇ ਸੁਸਾਇਟੀ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ।
ਪਰੋਗਰਾਮ ਵਿੱਚ ਇੰਡੋ ਕਨੇਡੀਅਨ ਵਰਕਰਜ ਐਸੋ: ਸਰੋਕਾਰਾਂ ਦੀ ਆਵਾਜ, ਕਨੇਡੀਅਨ ਪੰਜਾਬੀ ਸਾਹਿਤ ਸਭਾ, ਸੀਨੀਅਰਜ਼ ਐਸੋ:, ਪ਼ੰਜਾਬ ਪੈਨਸ਼ਨਰਜ਼ ਐਸੋ:, ਚੇਤਨਾ ਕਲਚਰਲ ਮੰਚ ਅਤੇ ਹੋਰ ਅਗਾਂਹ-ਵਧੂ ਜਥੇਬੰਦੀਆਂ ਦੇ ਨੁਮਾਇੰਦੇ, ਲਹਿੰਦੇ ਪੰਜਾਬ ਦੀ ਲੋਕਪੱਖੀ ਔਰਤ ਕਾਰਕੁਨ, ਵੈਨਕੂਵਰ ਤੋਂ ਆਏ ਸੁਰਿੰਦਰਜੀਤ ਤੇ ਪਰਵਾਰ ਅਤੇ ਸਮੂਹ ਮੈਂਬਰਾਂ ਦਾ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ। ਕਿਸੇ ਵੀ ਤਰ੍ਹਾਂ ਦੀ ਮਾਨਸਿਕ ਉਲਝਣ ਤੋਂ ਬਚਣ, ਵਹਿਮਾਂ ਭਰਮਾਂ ਤੋਂ ਛੁਟਕਾਰਾ ਪ੍ਰਾਪਤ ਕਰਨ, ਤਰਕਸ਼ੀਲ ਸਾਹਿਤ ਪ੍ਰਾਪਤ ਕਰਨ ਜਾਂ ਸੁਸਾਇਟੀ ਸਬੰਧੀ ਕਿਸੇ ਵੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450, ਡਾ: ਬਲਜਿੰਦਰ ਸੇਖੌਂ ਨਾਲ 905-781-1197 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

 
Have something to say? Post your comment