Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਬੌਰਿਸ ਜੌਹਨਸਨ ਦੇ ਮੁਤਾਬਕ 2 ਦਸੰਬਰ ਤੋਂ ਬਾਅਦ ਲਾਕਡਾਊਨ ਖ਼ਤਮ ਹੋ ਜਾਵੇਗਾ

November 26, 2020 02:05 AM

ਲੰਡਨ, 25 ਨਵੰਬਰ (ਪੋਸਟ ਬਿਊਰੋ)- ਇੰਗਲੈਂਡ ਦਾ ਦੂਜਾ ਲਾਕਡਾਊਨ ਅਗਲੇ ਹਫ਼ਤੇ ਖ਼ਤਮ ਹੋ ਸਕਦਾ ਹੈ ਅਤੇ ਇਸ ਤੋਂ ਬਾਅਦ ਪੜਾਅ ਦਰ ਪੜਾਅ ਲਾਕਡਾਊਨ ਹੋਵੇਗਾ, ਜਿਸ ਬਾਰੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋ ਦਸੰਬਰ ਤੋਂ ਬਾਅਦ ਤਿੰਨ ਟੀਅਰ ਸਿਸਟਮ ਫਿਰ ਲਾਗੂ ਹੋ ਜਾਵੇਗਾ।
ਬੋਰਿਸ ਜੌਹਨਸਨ ਨੇ ਕਿਹਾ ਕਿ ਯੂ ਕੇ ਸਰਕਾਰ ਵੱਲੋਂ ਕ੍ਰਿਸਮਿਸ ਮੌਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਾਲ ਕੋਰੋਨਾ ਪ੍ਰਭਾਵਿਤ ਇਲਾਕਿਆਂ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ।ਟੀਅਰ ਇੱਕ ਦੌਰਾਨ ਸਭ ਦੁਕਾਨਾਂ, ਜਿੰਮ, ਮਹਿਮਾਨ-ਨਿਵਾਜ਼ੀ ਕੇਂਦਰ, 10 ਵਜੇ ਤੱਕ ਪੱਬ ਅਤੇ ਰੈਸਟੋਰੈਂਟ ਖੁੱਲ੍ਹੇ ਰਹਿਣਗੇ, 6 ਤੋਂ ਵੱਧ ਲੋਕਾਂ ਦੇ ਮਿਲਣ ਤੇ ਪਾਬੰਦੀ ਹੋਵੇਗੀ, ਵਿਆਹ ਸਮਾਗਮਾਂ ਵਿੱਚ 15 ਅਤੇ ਅੰਤਮ ਰਸਮਾਂ ਮੌਕੇ 30 ਲੋਕ ਇਕੱਤਰ ਹੋ ਸਕਦੇ ਹਨ, ਖੇਡ ਸਟੇਡੀਅਮਾਂ ਤੇ ਲਾਈਵ ਸਮਾਗਮਾਂ ਸਬੰਧੀ ਬਾਹਰ 4000 ਅਤੇ ਅੰਦਰਲੇ ਸਮਾਗਮਾਂ ਵਿੱਚ 1000 ਤੱਕ ਲੋਕ ਇਕੱਤਰ ਹੋ ਸਕਣਗੇ। ਟੀਅਰ ਦੋ ਵਾਲੇ ਇਲਾਕਿਆਂ ਦੇ ਘਰਾਂ ਅੰਦਰ ਮਿਲਣ `ਤੇ ਪਾਬੰਦੀ, ਪਰ ਬਾਹਰ 6 ਲੋਕ ਮਿਲ ਸਕਣਗੇ, ਸਿਰਫ਼ ਭੋਜਣ ਪਰੋਸਣ ਵਾਲੇ ਪੱਬ, ਦੁਕਾਨਾਂ ਜਿੰਮ ਆਦਿ ਖੁੱਲ੍ਹਣਗੇ, ਖੇਡ ਅਤੇ ਹੋਰ ਸਮਾਗਮਾਂ ਵਿੱਚ ਬਾਹਰ 2000 ਅਤੇ ਅੰਦਰ 1000 ਲੋਕ ਇਕੱਠੇ ਹੋ ਸਕਣਗੇ। ਸ਼ਾਮੀ 10 ਵਜੇ ਤੋਂ ਬਾਅਦ ਸਭ ਕੁਝ ਬੰਦ ਹੋਵੇਗਾ। ਟੀਅਰ ਤਿੰਨ ਵਾਲੇ ਇਲਾਕਿਆਂ ਵਿੱਚ ਰੈਸਟੋਰੈਂਟ ਅਤੇ ਪੱਬ ਬੰਦ ਰਹਿਣਗੇ, ਘਰਾਂ ਦੇ ਅੰਦਰ ਅਤੇ ਬਾਹਰ ਲੋਕਾਂ ਦੇ ਮਿਲਣ `ਤੇ ਪਾਬੰਦੀ ਹੋਵੇਗੀ, ਵਿਆਹਾਂ ਅਤੇ ਲਾਈਵ ਸਮਾਗਮਾਂ `ਤੇ ਪਾਬੰਦੀ ਹੋਵੇਗੀ।ਪ੍ਰਧਾਨ ਮੰਤਰੀ ਨੇ ਆਕਸਫੋਰਡ ਅਸਟਰਾਜੈਨੇਕ ਵੈਕਸੀਨ ਦੇ 90 ਫੀਸਦੀ ਅਸਰਦਾਰ ਹੋਣ ਦੀ ਖ਼ਬਰ `ਤੇ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਚੰਗੀ ਖ਼ਬਰ ਹੈ ਅਤੇ ਇਸ ਨਾਲ ਮਾਰਚ 2021 ਤੱਕ ਜ਼ਿੰਦਗੀ ਆਮ ਵਾਂਗ ਕਰਨ ਦਾ ਟੀਚਾ ਹੋਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ