Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਭਾਰਤ

ਕਾਂਗਰਸ ਦਾ ਕਲੇਸ਼ ਵਧਿਆ ਗੁਲਾਮ ਨਬੀ ਆਜ਼ਾਦ ਕਹਿੰਦੈ: ਫਾਈਵ ਸਟਾਰ ਹੋਟਲਾ ਵਿੱਚੋਂ ਚੋਣਾਂ ਨਹੀਂ ਜਿੱਤੀਆਂ ਜਾਣੀਆਂ

November 23, 2020 02:46 PM

ਨਵੀਂ ਦਿੱਲੀ, 22 ਨਵੰਬਰ, (ਪੋਸਟ ਬਿਊਰੋ)- ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਹੱਦੋਂ ਵੱਧ ਖ਼ਰਾਬ ਪ੍ਰਦਰਸ਼ਨ ਮਗਰੋਂ ਕਾਂਗਰਸ ਦਾ ਰਿਸਦਾ ਅੰਦਰੂਨੀ ਜ਼ਖ਼ਮ ਹੋਰ ਡੂੰਘਾ ਹੋਣ ਲੱਗ ਪਿਆ ਹੈ। ਇਸ ਦੀਪੁਣ-ਛਾਣ ਦਾ ਸਵਾਲ ਚੁੱਕਣ ਵਾਲੇ ਪਾਰਟੀ ਦੇ ਸੀਨੀਅਰ ਆਗੂਆਂ ਉੱਤੇਹਾਈ-ਕਮਾਂਡ ਦੇ ਸਮਰਥਕਾਂ ਵੱਲੋਂ ਜਵਾਬੀ ਹਮਲਾ ਰੁਕਣ ਦਾ ਨਾਂਅਨਹੀਂ ਲੈ ਰਿਹਾ ਤੇ ਜਵਾਬ ਵਿਚ ਸੀਨੀਅਰ ਲੀਡਰ ਵੀ ਬੋਲਣ ਲੱਗ ਪਏ ਹਨ।
ਅੱਜ ਐਤਵਾਰ ਨੂੰ ਕਾਂਗਰਸ ਲੀਡਰਸ਼ਿਪ ਦੇ ਵਫ਼ਾਦਾਰ ਮੰਨੇ ਜਾਂਦੇ ਸਲਮਾਨ ਖੁਰਸ਼ੀਦ ਨੇ ਜਦੋਂ ਲੀਡਰਸਿ਼ਪ ਵਿਰੁੱਧ ਸਵਾਲ ਉਠਾਉਣ ਵਾਲਿਆਂ ਉੱਤੇ ਦੋਸ਼ ਲਾਇਆ ਤਾਂ ਜਵਾਬ ਵਿਚ ਪਾਰਟੀ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਯਾਦ ਦਿਵਾ ਦਿੱਤਾ ਕਿ ਕਾਂਗਰਸ ਪਾਰਟੀ ਜ਼ਮੀਨ ਨਾਲੋਂ ਸੰਬੰਧ ਗੁਆਈ ਫਿਰਦੀ ਹੈ ਤੇ ਇੱਥੇ ਕੋਈ ਵੀ ਅਹੁਦੇਦਾਰ ਬਣ ਕੇ ਆਪਣਾ ਇੱਕ ਲੈਟਰਹੈੱਡ ਅਤੇ ਇੱਕ ਵਿਜ਼ਟਿੰਗ ਕਾਰਡ ਛਪਵਾ ਕੇ ਸੰਤੁਸ਼ਟ ਹੋ ਜਾਂਦਾ ਹੈ।
ਕਰੀਬ ਤਿੰਨ ਮਹੀਨੇ ਪਹਿਲਾਂ ਕਾਂਗਰਸ ਲੀਡਰਸਿ਼ਪ ਵਿਰੁੱਧ ਉੱਠੀ ਆਵਾਜ਼ ਤੋਂ ਛਿੜੇ ਉਸ ਵਿਵਾਦ ਦੇ ਮੁਕਾਬਲੇ ਇਸ ਵਾਰ ਕਾਂਗਰਸ ਵਿਚ ਮਾਮਲਾ ਹੋਰ ਗੰਭੀਰ ਹੁੰਦਾ ਜਾਪਦਾ ਹੈ। ਮਾਹੌਲ ਇੱਕ ਵਾਰ ਓਹੀਹੈ, ਕਿਉਂਕਿ ਪਿਛਲੀ ਵਾਰ ਵਾਂਗ ਇਸ ਵਾਰ ਵੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਬਿਮਾਰ ਹਨ ਤੇ ਉਹ ਦਿੱਲੀ ਤੋਂ ਬਾਹਰ ਹਨ ਅਤੇ ਦਿੱਲੀ ਵਿਚ ਉਨ੍ਹਾਂ ਦੇ ਪੱਕੇ ਭਗਤਾਂ ਨੇ ਮੋਰਚਾ ਮੱਲਿਆ ਹੋਇਆ ਹੈ, ਜਿਹੜੇ ਸੀਨੀਅਰ ਆਗੂਆਂ ਨੂੰ ਕਿਸੇ ਵੀ ਹੋਰ ਪਾਰਟੀ ਵਿੱਚ ਜਾਣ ਤੱਕ ਦੀਆਂ ਗੱਲਾਂ ਕਹਿਣ ਲੱਗ ਪਏ ਹਨ। ਇਸ ਵਾਰ ਸੀਨੀਅਰ ਆਗੂ ਵੀ ਅੱਗੋਂ ਚੁੱਪ ਰਹਿਣ ਦੀ ਥਾਂ ਲੜਾਈ ਨੂੰ ਸਿਰੇ ਲਾਉਣਾ ਚਾਹੁੰਦੇ ਹਨ। ਇਸ ਖੇਡ ਵਿੱਚ ਰੋਜ਼ ਕੋਈ ਨਾ ਕੋਈ ਸੀਨੀਅਰ ਆਗੂ ਆਪਣੀ ਗੱਲ ਜਨਤਕ ਤੌਰ ਉੱਤੇ ਰੱਖਣ ਲੱਗ ਪਿਆ ਹੈ। ਬਿਹਾਰ ਵਿਧਾਨ ਸਭਾ ਚੋਣਾਂ ਦੀ ਹਾਰ ਬਾਰੇਪਹਿਲਾਂ ਕਪਿਲ ਸਿੱਬਲ ਤੇ ਫਿਰ ਸਾਬਕਾ ਖਜਾਨਾ ਮੰਤਰੀ ਪੀ. ਚਿਦੰਬਰਮ ਨੇ ਸਵਾਲ ਉਠਾਏ ਸਨ ਅਤੇ ਅੱਜ ਐਤਵਾਰ ਗੁਲਾਮ ਨਬੀ ਆਜ਼ਾਦ ਨੇ ਕਹਿ ਦਿੱਤਾ ਹੈ ਕਿ ‘ਫਾਈਵ ਸਟਾਰ ਹੋਟਲਾਂ ਵਿਚ ਬੈਠ ਕੇ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ, ਇੱਥੇ ਲੋਕ ਟਿਕਟ ਮਿਲਣ ਤੋਂ ਬਾਅਦ ਫਾਈਵ ਸਟਾਰ ਹੋਟਲ ਦੇ ਡੀਲਕਸ ਕਮਰੇ ਲੱਭਦੇ ਹਨ, ਪਰ ਜਿੱਥੇ ਸੜਕਾਂ ਖ਼ਰਾਬ ਹੋਣ, ਓਥੇ ਜਾਣਾ ਨਹੀਂਚਾਹੁੰਦੇ।` ਪਾਰਲੀਮੈਂਟ ਦੇ ਉਤਲੇ ਹਾਊਸ, ਰਾਜ ਸਭਾ ਵਿੱਚ ਕਾਂਗਰਸ ਦੇ ਲੀਡਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਜਾਂ ਸੂਬਾ ਪ੍ਰਧਾਨ ਜੇ ਚੋਣਾਂ ਜਿੱਤ ਕੇ ਆਵੇ ਤਾਂ ਉਸ ਨੂੰ ਮਹੱਤਵ ਦਾ ਪਤਾ ਹੈ, ਏਥੇ ਕੋਈ ਵੀ ਲੀਡਰ ਬਣ ਜਾਂਦਾ ਹੈ।` ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਇਸ ਵੇਲੇ ਆਜ਼ਾਦੀ ਤੋਂ ਬਾਅਦ ਆਪਣੇ 72 ਸਾਲਾਂ ਦੇ ਰਿਕਾਰਡ ਦੇ ਸਭ ਤੋਂ ਹੇਠਲੇ ਸਿਰੇ ਉੱਤੇ ਹੈ ਅਤੇ ਲੋਕ ਸਭਾ ਦੀਆਂ ਦੋ ਚੋਣਾਂ ਵਿਚ ਇਹਲਗਾਤਾਰ ਵਿਰੋਧੀ ਧਿਰ ਦੀ ਨੇਤਾ ਵੀ ਨਹੀਂ ਬਣਾ ਸਕੀ। ਫਿਰ ਵੀ ਗੁਲਾਮ ਨਬੀ ਆਜ਼ਾਦ ਨੇ ਆਪਣੇ ਬਿਆਨ ਵਿੱਚ ਗਾਂਧੀ ਪਰਿਵਾਰ ਨੂੰ ਬਿਹਾਰ ਦੀਆਂ ਚੋਣਾਂ ਵਿੱਚ ਹਾਰ ਲਈ ਜ਼ਿੰਮੇਵਾਰ ਦੱਸਣ ਦੀ ਥਾਂ ਇਹ ਕਿਹਾ ਕਿ ਕੋਵਿਡ ਕਾਰਨ ਉਹ ਬਹੁਤ ਕੁਝ ਕਰਨਹੀਂ ਸਕਦੇ ਸਨ। ਇਸ ਬਿਆਨ ਦਾ ਅਸਿੱਧਾ ਨਿਸ਼ਾਨਾ ਕਾਂਗਰਸ ਹਾਈ ਕਮਾਂਡ ਹੀ ਸੀ।
ਵਰਨਣ ਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸੋਨੀਆ ਗਾਂਧੀ ਨੂੰ ਨਾਰਾਜ਼ਗੀ ਵਾਲਾ ਪੱਤਰ ਲਿਖਣ ਵਾਲੇ 23 ਆਗੂਆਂ ਦੀ ਅਗਵਾਈ ਵੀ ਗੁਲਾਮ ਨਬੀ ਆਜ਼ਾਦ ਨੇ ਕੀਤੀ ਸੀ। ਹਾਲੇ ਦੋਦਿਨ ਪਹਿਲਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਕਮੇਟੀ ਬਣਾ ਕੇ ਕੁਝ ਸੀਨੀਅਰ ਆਗੂ ਉਸ ਵਿਚ ਲਏ ਸਨ, ਪਰ ਨਾਰਾਜ਼ ਸੀਨੀਅਰ ਆਗੂ ਇਸ ਪਾਰਟੀ ਵਿੱਚ ਕੁਝ ਵੱਡੇ ਸੁਧਾਰ ਚਾਹੁੰਦੇ ਹਨ, ਜਿਸ ਦੇ ਬਗੈਰ ਪਾਰਟੀ ਦੇ ਅੰਦਰਲਾ ਇਹ ਕਲੇਸ਼ ਰੁਕਣ ਦਾ ਕੋਈ ਸੰਕੇਤ ਨਹੀਂ ਦੇ ਰਿਹਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ