Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਟੋਰਾਂਟੋ ਤੇ ਪੀਲ ਵਿੱਚ 28 ਦਿਨ ਦਾ ਲਾਕਡਾਊਨ ਅੱਜ ਤੋਂ

November 23, 2020 07:01 AM

ਟੋਰਾਂਟੋ, 22 ਨਵੰਬਰ (ਪੋਸਟ ਬਿਊਰੋ) : ਅਗਲੇ 28 ਦਿਨਾਂ ਤੱਕ ਇੱਕ ਵਾਰੀ ਫਿਰ ਸੋਮਵਾਰ ਤੋਂ ਸ਼ੁਰੂ ਕਰਕੇ ਟੋਰਾਂਟੋ ਤੇ ਪੀਲ ਰੀਜਨ ਵਿੱਚ ਲਾਕਡਾਊਨ ਲਾਇਆ ਜਾ ਰਿਹਾ ਹੈ|
ਇਸ ਲਾਕਡਾਊਨ ਦੇ ਬਾਵਜੂਦ ਸਕੂਲ, ਚਾਈਲਡ ਕੇਅਰ ਸੈਂਟਰ, ਫਾਰਮੇਸੀਜ਼, ਡਾਕਟਰ ਤੇ ਡੈਂਟਿਸਟ ਆਫਿਸਿਜ਼ ਖੁੱਲ੍ਹੇ ਰਹਿਣਗੇ| ਇਨ੍ਹਾਂ ਤੋਂ ਇਲਾਵਾ ਸੁਪਰਮਾਰਕਿਟਸ, ਗਰੌਸਰੀ ਸਟੋਰਜ਼, ਕਨਵੀਨੀਐਂਸ ਸਟੋਰਜ਼, ਹਾਰਡਵੇਅਰ ਸਟੋਰਜ਼, ਡਿਸਕਾਊਂਟ ਤੇ ਡਿਪਾਰਟਮੈਂਟ ਸਟੋਰ-ਟਾਈਪ ਰੀਟੇਲਰਜ਼, ਐਲਸੀਬੀਓ ਤੇ ਬੀਅਰ ਸਟੋਰਜ਼ ਦੇ ਨਾਲ ਨਾਲ ਸੇਫਟੀ ਸਪਲਾਈ ਸਟੋਰਜ਼ ਵੀ ਖੁੱਲ੍ਹੇ ਰਹਿਣਗੇ| ਵਿਅਕਤੀਗਤ ਤੌਰ ਉੱਤੇ ਸ਼ਾਪਿੰਗ ਕਰਨ ਵਾਲਿਆਂ ਦੀ ਤਾਦਾਦ ਵਿੱਚ 50 ਫੀ ਸਦੀ ਕਮੀ ਲਿਆਂਦੀ ਜਾਵੇਗੀ|
ਇਸ ਤੋਂ ਇਲਾਵਾ ਵੈੱਟ ਸਰਵਿਸਿਜ਼ ਜਾਰੀ ਰਹਿਣਗੀਆਂ| ਮੋਟਰ ਵ੍ਹੀਕਲ ਸੇਲਜ਼ ਦਾ ਕੰਮ ਅਪੁਆਇੰਟਮੈਂਟ ਨਾਲ ਹੀ ਹੋਵੇਗਾ| ਗਾਰਡਨ ਸੈਂਟਰਜ਼ ਤੇ ਪਲਾਂਟ ਨਰਸਰੀਜ਼ ਵੀ ਉਦੋਂ ਤੱਕ ਅਪੁਆਇੰਟਮੈਂਟ ਨਾਲ ਜਾਰੀ ਰਹਿਣਗੀਆਂ ਜਦੋਂ ਤੱਕ ਪਿੱਕਅੱਪ ਜਾਂ ਡਲਿਵਰੀ ਜਨਤਾ ਲਈ ਉਪਲਬਧ ਨਹੀਂ ਕਰਵਾਈ ਜਾਂਦੀ| ਸਖ਼ਤ ਪਬਲਿਕ ਹੈਲਥ ਮਾਪਦੰਡਾਂ ਨਾਲ ਆਊਟਡੋਰ ਮਾਰਕਿਟਸ ਵੀ ਖੁੱਲ੍ਹੀਆਂ ਰੱਖੀਆਂ ਜਾਣਗੀਆਂ|
ਬਿਨਾਂ ਛੋਟ ਦੇ ਜਿਹੜੀਆਂ ਥਾਂਵਾਂ ਬੰਦ ਰਹਿਣਗੀਆਂ
• ਹੇਅਰ ਸੈਲੌਂ ਤੇ ਬਾਰਬਰ ਸ਼ੌਪਜ਼
• ਨੇਲ ਸੈਲੌਂ
• ਟੈਟੂ ਪਾਰਲਰ
• ਕੈਸੀਨੋਜ਼, ਬਿੰਗੋ ਹਾਲਜ਼ ਤੇ ਗੇਮਿੰਗ ਅਦਾਰੇ
• ਐਮਿਊਜ਼ਮੈਂਟ ਪਾਰਕ
• ਸਟਰਿੱਪ ਕਲੱਬ, ਬਾਥਹਾਊਸਿਜ਼ ਤੇ ਸੈਕਸ ਕਲੱਬਜ਼
• ਮਿਊਜ਼ੀਅਮ, ਗੈਲਰੀਜ਼, ਸਾਇੰਸ ਸੈਂਟਰਜ਼, ਜ਼ੂ ਤੇ ਅਕੁਏਰੀਅਮਜ਼
ਛੋਟ ਨਾਲ ਜਿਹੜੀਆਂ ਥਾਂਵਾਂ ਬੰਦ ਰਹਿਣਗੀਆਂ
ਇੱਕ ਘਰ ਦੇ ਮੈਂਬਰਾਂ ਤੋਂ ਇਲਾਵਾ ਕਿਸੇ ਕਿਸਮ ਦੇ ਇੰਡੋਰ ਪਬਲਿਕ ਈਵੈਂਟਸ ਜਾਂ ਸੋਸ਼ਲ ਗੈਦਰਿੰਗਜ਼ ਦੀ ਇਜਾਜ਼ਤ ਨਹੀਂ ਹੋਵੇਗੀ| ਆਊਟਡੋਰ ਗੈਦਰਿੰਗਜ਼, ਜਿੱਥੇ ਫਿਜ਼ੀਕਲ ਡਿਸਟੈਂਸਿੰਗ ਰੱਖੀ ਜਾ ਸਕਦੀ ਹੈ, 10 ਵਿਅਕਤੀਆਂ ਦੇ ਇੱਕਠ ਤੱਕ ਸੀਮਤ ਰਹਿਣਗੀਆਂ| ਮਰਗ, ਵਿਆਹ ਤੇ ਧਾਰਮਿਕ ਸੇਵਾਵਾਂ ਵਿੱਚ ਵੀ ਇੰਡੋਰ ਤੇ ਆਊਟਡੋਰ ਇੱਕਠ ਲਈ ਸਿਰਫ 10 ਵਿਅਕਤੀਆਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ|
ਰੈਸਟੋਰੈਂਟ, ਬਾਰਜ਼, ਫੂਡ-ਡਰਿੰਕ ਵਾਲੇ ਸਥਾਨਾਂ ਉੱਤੇ ਇੰਡੋਰ ਤੇ ਆਊਟਡੋਰ ਸੇਵਾਵਾਂ ਦੀ ਮਨਾਹੀ ਹੋਵੇਗੀ ਪਰ ਇਨ੍ਹਾਂ ਥਾਂਵਾਂ ਉੱਤੇ ਡਰਾਈਵ ਥਰੂ ਜਾਂ ਟੇਕ ਆਊਟ ਦੀ ਖੁੱਲ੍ਹ ਹੋਵੇਗੀ| ਇਸ ਵਿੱਚ ਸ਼ਰਾਬ ਦੀ ਵਿੱਕਰੀ ਵੀ ਸ਼ਾਮਲ ਹੈ| ਰੀਟੇਲ ਮਾਲਜ਼ ਵਿੱਚ ਗੈਰ ਜ਼ਰੂਰੀ ਬਿਜ਼ਨਸਿਜ਼ ਲਈ ਕਰਬਸਾਈਡ ਪਿੱਕਅੱਪ ਜਾਂ ਡਲਿਵਰੀ ਹੋ ਸਕੇਗੀ ਪਰ ਵਿਅਕਤੀਗਤ ਸ਼ਾਪਿੰਗ ਦੀ ਮਨਾਹੀ ਹੋਵੇਗੀ| ਮਾਲਜ਼ ਦੇ ਅੰਦਰ ਮੌਜੂਦ ਅਸੈਂਸ਼ੀਅਲ ਬਿਜ਼ਨਸਿਜ਼ 50 ਫੀ ਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ| ਫੂਡ ਕੋਰਟਸ ਵੀ ਟੇਕ ਅਵੇਅ ਸਰਵਿਸ ਲਈ ਖੁੱਲ੍ਹੇ ਰਹਿਣਗੇ| ਇੱਕ ਲਾਈਨ ਵਿੱਚ ਖੜ੍ਹੇ ਹੋਣ ਸਮੇਂ  ਦੋ ਮੀਟਰ ਦੀ ਫਿਜ਼ੀਕਲ ਡਿਸਟੈਂਸਿੰਗ ਬਣਾਈ ਰੱਖਣਾ ਜ਼ਰੂਰੀ ਹੋਵੇਗਾ|
ਇਸ ਦੌਰਾਨ ਸਾਰੇ ਜਿੰਮ ਬੰਦ ਰਹਿਣਗੇ| ਸਾਰੀਆਂ ਇੰਡੋਰ ਫੈਸਿਲੀਟੀਜ਼ ਜਿਵੇਂ ਕਿ ਕੋਰਟਸ, ਪੂਲ ਤੇ ਰਿੰਕਸ ਬੰਦ ਰਹਿਣਗੇ| ਇੰਡੋਰ ਟੀਮ ਤੇ ਵਿਅਕਤੀਗਤ ਖੇਡਾਂ ਵੀ ਬੰਦ ਰਹਿਣਗੀਆਂ, ਕਮਿਊਨਿਟੀ ਸੈਂਟਰ ਤੇ ਮਲਟੀ ਪਰਪਸ ਫੈਸਿਲੀਟੀਜ਼ ਚਾਈਲਡ ਕੇਅਰ ਸੇਵਾਵਾਂ ਲਈ ਖੁੱਲ੍ਹੇ ਰਹਿ ਸਕਦੇ ਹਨ| ਆਊਟਡੋਰ ਖੇਡਾਂ, ਕਲਾਸਾਂ 10 ਵਿਅਕਤੀਆਂ ਤੱਕ ਸੀਮਤ ਕਰ ਦਿੱਤੀਆਂ ਗਈਆਂ ਹਨ|
ਮੀਟਿੰਗ ਤੇ ਈਵੈਂਟ ਸਪੇਸਿਜ਼ ਬੰਦ ਰੱਖੀਆਂ ਜਾਣਗੀਆਂ, ਮੈਂਟਲ ਹੈਲਥ ਤੇ ਅਡਿਕਸ਼ਨ ਸਪੋਰਟ ਸੇਵਾਵਾਂ 10 ਵਿਅਕਤੀਆਂ ਤੱਕ ਸੀਮਤ ਕਰ ਦਿੱਤੀਆਂ ਗਈਆਂ ਹਨ| ਡਰਾਈਵ ਇਨ ਥਿਏਟਰ-ਸਿਨੇਮਾਜ਼ ਦੀ ਇਜਾਜ਼ਤ ਹੋਵੇਗੀ| ਮੈਰੀਯæੁਆਨਾ ਡਿਸਪੈਂਸਰੀਜ਼ ਵੀ ਕਰਬਸਾਈਡ ਪਿੱਕਅੱਪ ਦੀ ਪੇਸ਼ਕਸ਼ ਹੀ ਕਰ ਸਕਣਗੀਆਂ, ਵਿਅਕਤੀਗਤ ਸ਼ਾਪਿੰਗ ਨਹੀਂ ਹੋ ਸਕੇਗੀ| ਡਰਾਈਵਿੰਗ ਸਿੱਖਣ ਲਈ ਵਿਅਕਤੀਗਤ ਇੰਸਟ੍ਰਕਸ਼ਨਜ਼ ਦੀ ਇਜਾਜ਼ਤ ਨਹੀਂ ਹੋਵੇਗੀ, ਵਰਚੂਅਲ ਇੰਸਟ੍ਰਕਸ਼ਨਜ਼ ਦੀ ਇਜਾਜ਼ਤ ਹੋਵੇਗੀ| ਹੌਰਸ ਰੇਸਿੰਗ ਦੀ ਨਹੀਂ ਸਿਰਫ ਟਰੇਨਿੰਗ ਦੀ ਇਜਾਜ਼ਤ ਹੋਵੇਗੀ|
ਹਾਊਸਕੀਪਿੰਗ, ਮੇਡਜ਼, ਨੈਨੀ ਸਰਵਿਸਿਜ਼, ਬੇਬੀਸਿਟਰਜ਼, ਮੇਨਟੇਨੈਂਸ ਸੇਵਾਵਾਂ ਪਬਲਿਕ ਹੈਲਥ ਮਾਪਦੰਡਾਂ ਦੇ ਦਾਇਰੇ ਵਿੱਚ ਰਹਿ ਕੇ ਉਪਲਬਧ ਹੋਣਗੀਆਂ| ਹੋਟਲ ਤੇ ਮੋਟਲ ਖੁੱਲ੍ਹੇ ਰਹਿ ਸਕਦੇ ਹਨ ਪਰ ਪੂਲਜ਼, ਫਿੱਟਨੈੱਸ ਸੈਂਟਰ ਤੇ ਮੀਟਿੰਗ ਰੂਮਜ਼ ਬੰਦ ਰਹਿਣਗੇ| ਲਾਇਬ੍ਰੇਰੀਜ਼ ਵਿੱਚ ਕਰਬਸਾਈਡ ਪਿੱਕਅੱਪ ਤੇ ਡਲਿਵਰੀ ਤੋਂ ਇਲਾਵਾ ਡੇਅਕੇਅਰ ਦੀ ਇਜਾਜ਼ਤ ਹੋਵੇਗੀ ਪਰ ਕੋਈ ਕਲਾਸਾਂ ਦੀ ਇਜਾਜ਼ਤ ਨਹੀਂ ਹੋਵੇਗੀ| ਨਾਈਟਕਲੱਬ ਵੀ ਟੇਕਆਊਟ, ਡਰਾਈਵ ਥਰੂ ਜਾਂ ਫੂਡ-ਡਰਿੰਕ ਸਰਵਿਸ ਦੀ ਡਲਿਵਰੀ ਲਈ ਖੁੱਲ੍ਹੇ ਰਹਿ ਸਕਦੇ ਹਨ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ