Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਐਲੀ ਲਿਲੀ ਦੇ ਕੋਵਿਡ-19 ਐਂਟੀਬੌਡੀ ਟਰੀਟਮੈਂਟ ਨੂੰ ਹੈਲਥ ਕੈਨੇਡਾ ਨੇ ਦਿੱਤੀ ਇਜਾਜ਼ਤ

November 23, 2020 05:12 AM

ਟੋਰਾਂਟੋ, 22 ਨਵੰਬਰ (ਪੋਸਟ ਬਿਊਰੋ) : ਕੋਵਿਡ-19 ਇਨਫੈਕਸ਼ਨਜ਼ ਦੇ ਇਲਾਜ ਲਈ ਹੈਲਥ ਕੈਨੇਡਾ ਵੱਲੋਂ ਐਲੀ ਲਿਲੀ ਐਂਡ ਕੰਪਨੀ ਦੀ ਐਂਟੀਬੌਡੀ ਥੈਰੇਪੀ ਦੀ ਐਮਰਜੰਸੀ ਵਰਤੋਂ ਲਈ ਇਜਾਜ਼ਤ ਦੇ ਦਿੱਤੀ ਗਈ ਹੈ|
ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਵਿੱਚ ਆਖਿਆ ਗਿਆ ਕਿ ਬਾਲਗਾਂ ਤੇ 12 ਸਾਲ ਤੋਂ ਉੱਤੇ ਉਮਰ ਵਰਗ ਦੇ ਬੱਚਿਆਂ, ਜਿਨ੍ਹਾਂ ਵਿੱਚ ਕਰੋਨਾਵਾਇਰਸ ਦੀ ਮੱਠੀ ਤੋਂ ਦਰਮਿਆਨੀ ਇਨਫੈਕਸ਼ਨ ਹੈ, ਦੇ ਇਲਾਜ ਲਈ ਸਿੰਗਲ ਐਂਟੀਬੌਡੀ ਟਰੀਟਮੈਂਟ (ਜਿਸ ਨੂੰ ਬਾਮਲਾਨਿਵੀਮੈਬ ਆਖਿਆ ਜਾਂਦਾ ਹੈ) ਦੀ ਇਜਾਜ਼ਤ ਦੇ ਦਿੱਤੀ ਗਈ ਹੈ| ਲਿਲੀ ਨੇ ਆਖਿਆ ਕਿ ਇਹ ਇਲਾਜ ਉਨ੍ਹਾਂ ਲਈ ਹੈ ਜਿਨ੍ਹਾਂ ਵਿੱਚ ਕੋਵਿਡ-19 ਦੇ ਗੰਭੀਰ ਲੱਛਣ ਵੱਧ ਰਹੇ ਹੋਣ ਤੇ ਜਾਂ ਫਿਰ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣ ਦੀ ਨੌਬਤ ਆ ਜਾਵੇ| ਇਹ ਉਨ੍ਹਾਂ ਮਰੀਜ਼ਾਂ ਲਈ ਨਹੀਂ ਹੈ ਜਿਹੜੇ ਪਹਿਲਾਂ ਹੀ ਹਸਪਤਾਲ ਦਾਖਲ ਹੋਣ ਜਾਂ ਜਿਨ੍ਹਾਂ ਨੂੰ ਆਕਸੀਜ਼ਨ ਦੀ ਲੋੜ ਹੋਵੇ|
ਲਿਲੀ ਦੇ ਚੇਅਰਮੈਨ ਤੇ ਸੀਈਓ ਡੇਵਿਡ ਏæਰਿੱਕਸ ਨੇ ਇੱਕ ਰਲੀਜ਼ ਵਿੱਚ ਆਖਿਆ ਕਿ ਕੈਨੇਡਾ ਵਿੱਚ ਸਾਡੀ ਦਵਾਈ ਨੂੰ ਆਥੋਰਾਈਜ਼ ਕੀਤੇ ਜਾਣ ਨਾਲ ਹੁਣ ਅਸੀਂ ਬਾਮਲਾਨਿਵੀਮੈਬ ਦੁਨੀਆ ਭਰ ਵਿੱਚ ਮੌਜੂਦ ਮਰੀਜ਼ਾਂ ਨੂੰ ਉਪਲਬਧ ਕਰਵਾਉਣ ਦਾ ਟੀਚਾ ਮਿਥਿਆ ਹੈ| ਇਹ ਫੈਸਲਾ ਇੰਡਸਟਰੀ ਤੇ ਸਰਕਾਰਾਂ ਦਰਮਿਆਨ ਮਜ਼ਬੂਤ ਸਾਂਝ ਦੀ ਸ਼ਾਹਦੀ ਭਰਦਾ ਹੈ| ਇਸ ਨਾਲ ਜਲਦੀ ਤੋਂ ਜਲਦੀ ਕੋਵਿਡ-19 ਮੈਡੀਸਿਨ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਸਕੇਗੀ|
ਰਿੱਕਸ ਨੇ ਆਖਿਆ ਕਿ ਇਹ ਇਲਾਜ ਜਲਦ ਹੀ ਕੈਨੇਡਾ ਵਿੱਚ ਉਪਲਬਧ ਹੋਵੇਗਾ| ਇੱਕ ਅੰਦਾਜ਼ੇ ਮੁਤਾਬਕ ਸਾਲ 2020 ਦੇ ਅੰਤ ਤੱਕ ਲਿਲੀ ਵੱਲੋਂ ਬਾਮਲਾਨਿਵੀਮੈਬ ਦੀਆਂ ਇੱਕ ਮਿਲੀਅਨ ਡੋਜ਼ਿਜ਼ ਤਿਆਰ ਕੀਤੇ ਜਾਣ ਦੀ ਸੰਭਾਵਨਾ ਹੈ| ਰਲੀਜ਼ ਅਨੁਸਾਰ ਅਗਲੇ ਸਾਲ ਦੇ ਸੁæਰੂ ਵਿੱਚ ਇਸ ਦਵਾਈ ਦੀ ਵਰਤੋਂ ਦੁਨੀਆ ਭਰ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ