Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਕੋਵਿਡ-19 ਦੇ ਮਾਮਲਿਆਂ ਵਿੱਚ ਇਜਾਫੇ ਦੇ ਮੱਦੇਨਜ਼ਰ ਫੋਰਡ ਵੱਲੋਂ ਸਖ਼ਤ ਪਾਬੰਦੀਆਂ ਲਾਉਣ ਦਾ ਸੰਕੇਤ

November 13, 2020 06:53 AM

ਟੋਰਾਂਟੋ, 12 ਨਵੰਬਰ (ਪੋਸਟ ਬਿਊਰੋ) : ਕੋਵਿਡ-19 ਦੇ ਨਵੇਂ ਪੈਟਰਨ ਵਿੱਚ ਦਸੰਬਰ ਦੇ ਅੱਧ ਤੱਕ ਰੋਜ਼ਾਨਾ ਦੇ ਹਿਸਾਬ ਨਾਲ ਕਰੋਨਾਵਾਇਰਸ ਦੇ ਕੇਸ 6500 ਤੱਕ ਪਹੁੰਚਣ ਦੀ ਪੇਸ਼ੀਨਿਗੋਈ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਜੇ ਲੋਕਾਂ ਵੱਲੋਂ ਅਹਿਤਿਆਤ ਨਾ ਵਰਤੀ ਗਈ ਤਾਂ ਉਹ ਸਖਤ ਪਾਬੰਦੀਆਂ ਲਾਉਣ ਤੋਂ ਪਿੱਛੇ ਨਹੀਂ ਹਟਣਗੇ ਤੇ ਇਸ ਬਾਰੇ ਸ਼ੁੱਕਰਵਾਰ ਤੱਕ ਉਹ ਆਪਣਾ ਫੈਸਲਾ ਲੈ ਲੈਣਗੇ|
ਵੀਰਵਾਰ ਸ਼ਾਮ ਨੂੰ ਇੱਕ ਇੰਟਰਵਿਊ ਵਿੱਚ ਫੋਰਡ ਨੇ ਆਖਿਆ ਕਿ ਉਨ੍ਹਾਂ ਨੂੰ ਸਿਹਤ ਟੀਮ ਵੱਲੋਂ ਸਵੇਰ ਤੱਕ ਇਸ ਸਬੰਧ ਵਿੱਚ ਬ੍ਰੀਫ ਕੀਤਾ ਜਾਵੇਗਾ ਤੇ ਉਹ ਉਸ ਤੋਂ ਬਾਅਦ ਹੀ ਇਸ ਬਾਰੇ ਕੋਈ ਫੈਸਲਾ ਲੈਣਗੇ| ਫੋਰਡ ਨੇ ਆਖਿਆ ਕਿ ਉਹ ਨਵੇਂ ਮਾਡਲਿੰਗ ਡਾਟਾ ਨੂੰ ਲੈ ਕੇ ਸੌਕ ਵਿੱਚ ਹਨ| ਇਸ ਨਵੇਂ ਮਾਡਲਿੰਗ ਡਾਟਾ ਵਿੱਚ ਦਰਸਾਇਆ ਗਿਆ ਹੈ ਕਿ ਯੂਰਪ ਦੇ ਕਈ ਇਲਾਕਿਆਂ ਵਿੱਚ ਵਧੇ ਮਾਮਲਿਆਂ ਤੋਂ ਵੀ ਕਿਤੇ ਜ਼ਿਆਦਾ ਮਾਮਲੇ ਓਨਟਾਰੀਓ ਵਿੱਚ ਵਧਣਗੇ|
ਉਨ੍ਹਾਂ ਆਖਿਆ ਕਿ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਹੈ| ਉਨ੍ਹਾਂ ਆਖਿਆ ਕਿ ਇਸ ਦੀ ਕੋਈ ਤੁਕ ਨਹੀਂ ਬਣਦੀ ਕਿ ਪ੍ਰੋਵਿੰਸ ਇਸ ਸਮੱਸਿਆ ਨੂੰ ਕੰਟਰੋਲ ਕਰਨ ਲਈ ਕਈ ਬਿਲੀਅਨ ਖਰਚ ਰਹੀ ਹੋਵੇ ਤੇ ਲੋਕ ਪਬਲਿਕ ਹੈਲਥ ਵੱਲੋਂ ਜਾਰੀ ਗਾਈਡਲਾਈਨਜ਼ ਦੀ ਪਾਲਣਾ ਹੀ ਨਾ ਕਰਨ| ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਤੇ ਸਾਨੂੰ ਇਸ ਉੱਤੇ ਕਾਬੂ ਪਾਉਣਾ ਹੀ ਹੋਵੇਗਾ|
ਜ਼ਿਕਰਯੋਗ ਹੈ ਕਿ ਇਸ ਨਵੇਂ ਕੋਵਿਡ-19 ਮਾਡਲਿੰਗ ਡਾਟਾ ਵਿੱਚ ਦਰਸਾਇਆ ਗਿਆ ਹੈ ਕਿ ਜੇ ਕਰੋਨਾਵਾਇਰਸ ਦੇ ਮਾਮਲੇ ਰੋਜ਼ਾਨਾ ਤਿੰਨ ਫੀ ਸਦੀ ਦੀ ਦਰ ਨਾਲ ਵੱਧਦੇ ਹਨ ਤਾਂ ਓਨਟਾਰੀਓ ਵਿੱਚ 13 ਦਸੰਬਰ ਤੱਕ ਰੋਜ਼ਾਨਾ 3500 ਮਾਮਲੇ ਦਰਜ ਕੀਤੇ ਜਾਣਗੇ| ਜੇ ਇਨ੍ਹਾਂ ਮਾਮਲਿਆਂ ਵਿੱਚ ਪੰਜ ਫੀ ਸਦੀ ਦੀ ਦਰ ਨਾਲ ਵਾਧਾ ਹੋਵੇਗਾ ਤਾਂ ਓਨਟਾਰੀਓ ਵਿੱਚ ਇਸ ਅਰਸੇ ਤੱਕ ਹੀ ਅਜਿਹੇ ਮਾਮਲੇ ਰੋਜ਼ਾਨਾਂ 6500 ਤੱਕ ਅੱਪੜ ਜਾਣਗੇ| ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ 14 ਦਿਨਾਂ ਤੋਂ ਓਨਟਾਰੀਓ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ 3æ895 ਫੀ ਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ|

 
Have something to say? Post your comment