Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਸਕਾਰਬੌਰੋ ਦੇ ਲਾਂਗ ਟਰਮ ਕੇਅਰ ਹੋਮ ਵਿੱਚ ਕੋਵਿਡ-19 ਆਊਟਬ੍ਰੇਕ ਕਾਰਨ 29 ਲੋਕ ਮਾਰੇ ਗਏ

November 13, 2020 12:13 AM

ਸਕਾਰਬੌਰੋ, 12 ਨਵੰਬਰ (ਪੋਸਟ ਬਿਊਰੋ) : ਸਕਾਰਬੌਰੋ ਦੇ ਲਾਂਗ ਟਰਮ ਕੇਅਰ ਹੋਮ ਵਿੱਚ ਆਊਟਬ੍ਰੇਕ ਰੋਕਣ ਦੀ ਕੋਸ਼ਿਸ਼ ਦੇ ਬਾਵਜੂਦ ਇੱਥੇ 29 ਵਿਅਕਤੀਆਂ ਦੀ ਮੌਤ ਹੋ ਗਈ|
ਕੈਨੇਡੀ ਲੌਜ ਲੌਂਗ ਟਰਮ ਕੇਅਰ ਹੋਮ ਦੇ 92 ਰੈਜ਼ੀਡੈਂਟਸ ਕੋਵਿਡ-19 ਵਾਇਰਸ ਲਈ ਪਾਜ਼ੀਟਿਵ ਆਏ| ਇਹ ਆਊਟਬ੍ਰੇਕ 2 ਅਕਤੂਬਰ ਨੂੰ ਸੁæਰੂ ਹੋਇਆ| ਕੈਨੇਡੀ ਰੋਡ ਤੇ ਐਲਸਮੇਅਰ ਰੋਡ ਨੇੜੇ ਇਸ ਹੋਮ ਨੂੰ ਆਪਰੇਟ ਕਰਨ ਵਾਲੇ ਰਵੇਰਾ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਇਸ ਸਮੇਂ ਇਸ ਹੋਮ ਵਿੱਚ 30 ਐਕਟਿਵ ਕੇਸ ਹਨ ਤੇ 32 ਰੈਜ਼ੀਡੈਂਟਸ ਪੂਰੀ ਤਰ੍ਹਾਂ ਰਿਕਵਰ ਕਰ ਚੁੱਕੇ ਹਨ|
ਹੈਲਥ ਅਧਿਕਾਰੀਆਂ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਫੈਸਿਲਿਟੀ ਦੇ 35 ਸਟਾਫ ਮੈਂਬਰ ਵੀ ਆਊਟਬ੍ਰੇਕ ਸ਼ੁਰੂ ਹੋਣ ਤੋਂ ਬਾਅਦ ਤੋਂ ਪਾਜ਼ੀਟਿਵ ਆ ਚੁੱਕੇ ਹਨ| ਇਨ੍ਹਾਂ ਵਿੱਚੋਂ 17 ਰਿਕਵਰ ਹੋ ਚੁੱਕੇ ਹਨ ਜਦਕਿ 18 ਹੋਮ ਆਈਸੋਲੇਸ਼ਨ ਵਿੱਚ ਹਨ| ਉਸੇ ਦਿਨ ਜਾਰੀ ਕੀਤੇ ਗਏ ਬਿਆਨ ਵਿੱਚ ਰਵੇਰਾ ਨੇ ਆਖਿਆ ਕਿ ਉਨ੍ਹਾਂ ਦੇ ਟੋਰਾਂਟੋ ਸਥਿਤ ਇੱਕ ਹੋਰ ਹੋਮ ਵਿੱਚ ਵੀ ਆਊਟਬ੍ਰੇਕ ਹੋਇਆ ਹੈ| 15 ਅਕਤੂਬਰ ਨੂੰ ਸ਼ੁਰੂ ਹੋਏ ਆਊਟਬ੍ਰੇਕ ਵਿੱਚ ਮੇਨ ਸਟਰੀਟ ਟੈਰੇਸ ਲਾਂਗ ਟਰਮ ਕੇਅਰ ਹੋਮ ਦੇ 7 ਰੈਜ਼ੀਡੈਂਟਸ ਮਾਰੇ ਜਾ ਚੁੱਕੇ ਹਨ| ਇਹ ਹੋਮ ਟੋਰਾਂਟੋ ਦੇ ਪੂਰਬੀ ਸਿਰੇ ਉੱਤੇ ਕਿੰਗਸਟਨ ਰੋਡ ਦੇ ਉੱਤਰ ਵੱਲ ਮੇਨ ਸਟਰੀਟ ਉੱਤੇ ਸਥਿਤ ਹੈ|
ਆਊਟਬ੍ਰੇਕ ਹੋਣ ਤੋਂ ਬਾਅਦ ਇੱਥੋਂ ਦੇ 86 ਰੈਜ਼ੀਡੈਂਟਸ ਪਾਜ਼ੀਟਿਵ ਪਾਏ ਗਏ ਜਿਨ੍ਹਾਂ ਵਿੱਚੋਂ 32 ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ| ਸਿਹਤ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਫੈਸਿਲਿਟੀ ਦੇ 15 ਸਟਾਫ ਮੈਂਬਰ ਵੀ ਪਾਜ਼ੀਟਿਵ ਆਏ ਹਨ| ਇਨ੍ਹਾਂ ਵਿੱਚ 12 ਠੀਕ ਹੋ ਚੁੱਕੇ ਹਨ ਤੇ ਤਿੰਨ ਅਜੇ ਸੈਲਫ ਆਈਸੋਲੇਸ਼ਨ ਕਾਰਨ ਆਪਣੇ ਘਰਾਂ ਵਿੱਚ ਹਨ|
ਰਵੇਰਾ ਨੇ ਆਖਿਆ ਕਿ ਉਹ ਟੋਰਾਂਟੋ ਪਬਲਿਕ ਹੈਲਥ ਨਾਲ ਰਲ ਕੇ ਕੰਮ ਕਰ ਰਹੇ ਹਨ ਤੇ ਦੋਵਾਂ ਹੋਮਜ਼ ਦੀ ਚੰਗੀ ਤਰ੍ਹਾਂ ਸਾਫ ਸਫਾਈ ਕਰਵਾਈ ਜਾ ਰਹੀ ਹੈ ਤੇ ਉਨ੍ਹਾਂ ਨੂੰ ਡਿਸਇਨਫੈਕਟ ਕੀਤਾ ਜਾ ਰਿਹਾ ਹੈ| ਸਾਰੇ ਰੈਜ਼ੀਡੈਂਟਸ ਦੀ ਦਿਨ ਵਿੱਚ ਦੋ ਵਾਰੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਆਪੋ ਆਪਣੇ ਕਮਰਿਆਂ ਵਿੱਚ ਹੀ ਰਹਿਣ ਲਈ ਆਖਿਆ ਜਾ ਰਿਹਾ ਹੈ| ਹਰੇਕ ਸ਼ਿਫਟ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸਟਾਫ ਮੈਂਬਰਾਂ ਦੀ ਜਾਂਚ ਕੀਤੀ ਜਾਂਦੀ ਹੈ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ