ਵਾਅਨ, 12 ਨਵੰਬਰ (ਪੋਸਟ ਬਿਊਰੋ) : ਯੌਰਕ ਰੀਜਨਲ ਪਬਲਿਕ ਹੈਲਥ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੋਵਿਡ-19 ਦੇ 17 ਮਾਮਲੇ ਵਾਅਨ ਵਿੱਚ ਹੋਏ ਦੋ ਵਿਆਹ ਸਮਾਰੋਹਾਂ ਨਾਲ ਜੁੜੇ ਹੋਏ ਹਨ|
ਇਨ੍ਹਾਂ 17 ਨਵੇਂ ਮਾਮਲਿਆਂ ਵਿੱਚ ਯੌਰਕ ਪਬਲਿਕ ਹੈਲਥ ਨੇ ਆਖਿਆ ਕਿ 12 ਲੋਕ ਯੌਰਕ ਰੀਜਨ ਤੋਂ ਹਨ ਤੇ ਬਾਕੀ ਪੰਜ ਟੋਰਾਂਟੋ ਤੋਂ ਹਨ| ਸਿਹਤ ਅਧਿਕਾਰੀਆਂ ਨੇ ਕੋਵਿਡ-19 ਦੇ ਪਾਜ਼ੀਟਿਵ ਮਾਮਲਿਆਂ ਨੂੰ ਹੇਠ ਲਿਖੇ ਅਨੁਸਾਰ ਵੰਡਿਆ:
• ਪਹਿਲੇ ਵਿਆਹ ਲਈ 12 ਲੋਕਾਂ ਨੇ ਪ੍ਰੀ-ਵੈਡਿੰਗ ਈਵੈਂਟ ਵਿੱਚ ਹਿੱਸਾ ਲਿਆ
• ਦੂਜੇ ਵਿਆਹ ਲਈ 16 ਲੋਕਾਂ ਨੇ ਸਮਾਰੋਹ ਵਿੱਚ ਹਿੱਸਾ ਲਿਆ
• 9 ਲੋਕਾਂ ਨੇ ਦੋਵਾਂ ਵਿਆਹ ਸਮਾਰੋਹਾਂ ਵਿੱਚ ਹਿੱਸਾ ਲਿਆ
ਯੌਰਕ ਰੀਜਨ ਪਬਲਿਕ ਹੈਲਥ ਨੇ ਦੱਸਿਆ ਕਿ ਇਹ ਦੋ ਵੱਖ ਵੱਖ ਵਿਆਹ ਸਮਾਰੋਹ ਮਾਰਖਮ ਤੇ ਐਜੈਕਸ ਵਿੱਚ ਵੱਖੋ ਵੱਖਰੀਆਂ ਥਾਂਵਾਂ ਉੱਤੇ ਹੋਏ| ਦੋਵੇਂ ਵਾਅਨ ਵਿੱਚ ਦੋ ਵੱਖ ਬੈਂਕੁਏਟ ਹਾਲਜ਼ ਵਿੱਚ ਹੋਏ ਤੇ ਇਨ੍ਹਾਂ ਨੂੰ ਘੱਟ ਰਿਸਕ ਵਾਲਾ ਦੱਸਿਆ ਗਿਆ| ਪਹਿਲੇ ਵਿਆਹ ਸਮਾਰੋਹ, ਜੋ ਕਿ 28 ਅਕਤੂਬਰ ਨੂੰ ਹੋਇਆ ਸੀ, ਦੇ ਪੋਸਟ ਵੈਡਿੰਗ ਸਮਾਰੋਹ ਨੂੰ ਹਾਈ ਰਿਸਕ ਦੱਸਿਆ ਗਿਆ|
ਦੂਜਾ ਵਿਆਹ ਸਮਾਰੋਹ 30 ਅਕਤੂਬਰ ਨੂੰ ਹੋਇਆ| ਦੋਵਾਂ ਵਿਆਹਾਂ ਵਿੱਚ ਪ੍ਰੀ-ਵੈਡਿੰਗ ਤੇ ਪੋਸਟ ਵੈਡਿੰਗ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਹੀ ਹਾਈ ਰਿਸਕ ਮਾਮਲੇ ਦੱਸਿਆ ਗਿਆ|