Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਜੀਐਮ ਦੇ ਫੈਸਲੇ ਤੋਂ ਨਿਰਾਸ਼ ਫੈਡਰਲ ਸਰਕਾਰ ਨੇ ਵਰਕਰਜ਼ ਦੀ ਮਦਦ ਕਰਨ ਦਾ ਪ੍ਰਗਟਾਇਆ ਤਹੱਈਆ

November 27, 2018 07:14 AM

ਓਟਵਾ, 26 ਨਵੰਬਰ (ਪੋਸਟ ਬਿਊਰੋ) : ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਜਨਰਲ ਮੋਟਰਜ਼ ਵੱਲੋਂ ਓਸ਼ਵਾ, ਓਨਟਾਰੀਓ ਵਿੱਚ ਆਪਣਾ ਸਾਰਾ ਕੰਮਕਾਜ ਬੰਦ ਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦ ਪੈਣ ਵਾਲੇ ਆਰਥਿਕ ਪ੍ਰਭਾਵਾਂ ਨੂੰ ਘਟਾਉਣ ਲਈ ਸਾਰੇ ਬਦਲਾਂ ਉੱਤੇ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫੈਡਰਲ ਸਰਕਾਰ ਨੇ ਉਨ੍ਹਾਂ ਸਾਰੇ ਕੈਨੇਡੀਅਨਾਂ ਦੀ ਮਦਦ ਕਰਨ ਦਾ ਵੀ ਤਹੱਈਆ ਪ੍ਰਗਟਾਇਆ ਹੈ ਜਿਹੜੇ ਇਸ ਕਾਰਨ ਬੇਰੋਜ਼ਗਾਰ ਹੋ ਜਾਣਗੇ।
ਇਨੋਵੇੇਸ਼ਨ, ਸਾਇੰਸ ਐਂਡ ਇਕਨੌਕਿਮ ਡਿਵੈਲਪਮੈਂਟ ਮੰਤਰੀ ਨਵਦੀਪ ਬੈਂਸ ਨੇ ਸੋਮਵਾਰ ਸਵੇਰੇ ਹਾਊਸ ਆਫ ਕਾਮਨਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜੀਐਮ ਦੇ ਇਸ ਐਲਾਨ ਤੋਂ ਸਾਨੂੰ ਕਾਫੀ ਨਿਰਾਸ਼ਾ ਹੋਈ ਹੈ। ਇਹ ਨਿਰਾਸ਼ਾਜਨਕ ਖਬਰ ਹੈ। ਸਾਡੇ ਅਰਥਚਾਰੇ ਲਈ ਇਹ ਅਹਿਮ ਸੈਕਟਰ ਹੈ। ਕਈ ਸਪਲਾਇਰ, ਕਈ ਅਕਾਦਮਿਕ ਸੰਸਥਾਵਾਂ, ਕਈ ਕਰਮਚਾਰੀ ਇਸ ਸੈਕਟਰ ਉੱਤੇ ਨਿਰਭਰ ਕਰਦੇ ਹਨ। ਜਿ਼ਕਰਯੋਗ ਹੈ ਕਿ ਸੋਮਵਾਰ ਨੂੰ ਜੀਐਮ ਨੇ ਇਹ ਐਲਾਨ ਕੀਤਾ ਸੀ ਕਿ ਉਹ 2019 ਦੇ ਅੰਤ ਤੱਕ ਇਸ ਪਲਾਂਟ ਦਾ ਸਾਰਾ ਕੰਮਕਾਜ ਬੰਦ ਕਰ ਦੇਵੇਗੀ। ਕੰਪਨੀ ਦਾ ਕਹਿਣਾ ਹੈ ਕਿ ਉਸ ਵੱਲੋਂ ਅਜਿਹਾ ਗਲੋਬਲ ਪੁਨਰਗਠਨ ਲਈ ਕੀਤਾ ਜਾ ਰਿਹਾ ਹੈ। ਇਸ ਕਾਰਨ ਅਮਰੀਕਾ ਵਿਚਲੇ ਪਲਾਂਟ ਵੀ ਪ੍ਰਭਾਵਿਤ ਹੋਣਗੇ।
ਬੈਂਸ ਨੂੰ ਵੀ ਇਸ ਪਲਾਂਟ ਨੂੰ ਖੁੱਲ੍ਹਾ ਰੱਖਣ ਲਈ ਕੋਈ ਰਾਹ ਲੱਭਦਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦਾ ਵੀ ਇਹੋ ਮੰਨਣਾ ਹੈ ਕਿ ਕੰਪਨੀ ਵੱਲੋਂ ਇਹ ਫੈਸਲਾ ਗਲੋਬਲ ਪੁਨਰਗਠਨ ਨੂੰੰੰ ਧਿਆਨ ਵਿੱਚ ਰੱਖ ਕੇ ਲਿਆ ਜਾ ਰਿਹਾ ਹੈ। ਐਤਵਾਰ ਨੂੰ ਜੀਐਮ ਦੇ ਇਸ ਫੈਸਲੇ ਬਾਰੇ ਪਤਾ ਲੱਗਣ ਤੋਂ ਬਾਅਦ ਹੁਣ ਕਾਮਿਆਂ ਦੀ ਮਦਦ ਕਰਨ ਲਈ ਲਿਬਰਲ ਸਾਰੇ ਬਦਲਾਂ ਉੱਤੇ ਕੰਮ ਕਰ ਰਹੇ ਹਨ। ਬੈਂਸ ਨੇ ਆਖਿਆ ਕਿ ਉਨ੍ਹਾਂ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਆਟੋ ਸੈਕਟਰ ਤੋਂ ਹੀ ਕੀਤੀ ਸੀ ਤੇ ਕੰਪਨੀ ਦੇ ਇਸ ਫੈਸਲੇ ਕਾਰਨ ਵਰਕਰਾਂ ਉੱਤੇ ਪੈਣ ਵਾਲੇ ਅਸਰ ਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਹਨ। ਅਸੀਂ ਆਟੋਮੋਟਿਵ ਸੈਕਟਰ ਤੇ ਆਟੋਮੋਟਿਵ ਵਰਕਰਜ਼ ਦੀ ਮਦਦ ਕਰਨੀ ਜਾਰੀ ਰੱਖਾਂਗੇ।
ਬੈਂਸ ਨੇ ਆਖਿਆ ਕਿ ਅਸੀਂ ਜਿਸ ਤਰ੍ਹਾਂ ਐਰੋਸਪੇਸ ਸੈਕਟਰ, ਆਇਲ ਐਂਡ ਗੈਸ ਸੈਕਟਰ ਦੀ ਹਿਫਾਜ਼ਤ ਕਰ ਰਹੇ ਹਾਂ ਉਸੇ ਤਰ੍ਹਾਂ ਹੀ ਅਸੀਂ ਆਟੋਮੋਟਿਵ ਸੈਕਟਰ ਦੀ ਵੀ ਰਾਖੀ ਕਰਾਂਗੇ। ਉਨ੍ਹਾਂ ਆਖਿਆ ਕਿ ਅਸੀਂ ਪ੍ਰੋਵਿੰਸ਼ੀਅਲ ਤੇ ਮਿਉਂਸਪਲ ਸਰਕਾਰਾਂ ਨਾਲ ਰਲ ਕੇ ਕੰਮ ਕਰਾਂਗੇ ਤੇ ਜਿਨ੍ਹਾਂ ਦੀਆਂ ਨੌਕਰੀਆਂ ਖੁੱਸਣਗੀਆਂ ਉਨ੍ਹਾਂ ਦੀ ਮਦਦ ਜ਼ਰੂਰ ਕਰਾਂਗੇ।
ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਜੀਐਮ ਦੇ ਇਸ ਫੈਸਲੇ ਤੋਂ ਪ੍ਰਭਾਵਿਤ ਹੋਣ ਵਾਲੇ ਪਰਿਵਾਰਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਫੈਡਰਲ ਸਰਕਾਰ ਉਹ ਸੱਭ ਕਰੇਗੀ ਜੋ ਉਹ ਕਰ ਸਕਦੀ ਹੈ। ਟਰੂਡੋ ਨੇ ਆਖਿਆ ਕਿ ਕੰਪਨੀ ਦੇ ਇਸ ਫੈਸਲੇ ਬਾਰੇ ਉਨ੍ਹਾਂ ਜੀਐਮ ਦੀ ਸੀਈਓ ਮੈਰੀ ਬਾਰਾ ਨਾਲ ਗੱਲਬਾਤ ਕਰਕੇ ਆਪਣੀ ਨਿਰਾਸ਼ਾ ਵੀ ਜ਼ਾਹਿਰ ਕੀਤੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕਾਮਿਆਂ ਦੀ ਮਦਦ ਲਈ ਉਨ੍ਹਾਂ ਤੋਂ ਜੋ ਬਣੇਗਾ ਉਹ ਕਰਨਗੇ। ਇਸ ਦੌਰਾਨ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਜੀਐਮ ਦੇ ਇਸ ਫੈਸਲੇ ਨੂੰ ਆਟੋ ਵਰਕਰਜ਼ ਤੇ ਸਾਰਿਆਂ ਲਈ ਵੱਡਾ ਝਟਕਾ ਦੱਸਿਆ। ਉਨ੍ਹਾਂ ਆਖਿਆ ਕਿ ਵਿਹਲੇ ਹੋਣ ਵਾਲੇ ਕਾਮਿਆਂ ਲਈ ਫੈਡਰਲ ਸਰਕਾਰ ਕੀ ਯੋਜਨਾ ਲਿਆਵੇਗੀ ਇਸ ਲਈ ਕੰਜ਼ਰਵੇਟਿਵ ਲਿਬਰਲਾਂ ਨੂੰ ਹਾਊਸ ਆਫ ਕਾਮਨਜ਼ ਵਿੱਚ ਬਹਿਸ ਕਰਨ ਲਈ ਦਬਾਅ ਪਾਉਣਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ