Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਫੇਲ੍ਹ ਪਾਸ ਦੀ ਕਹਾਣੀ

November 12, 2020 08:34 AM

-ਸੁਪਿੰਦਰ ਸਿੰਘ ਰਾਣਾ
ਗੱਲ 1986 ਦੀ ਹੈ, ਅੱਠਵੀਂ ਦੇ ਬੋਰਡ ਦੇ ਪੇਪਰ ਦੇ ਕੇ ਵਿਹਲੇ ਪਿੰਡ ਦੀਆਂ ਗਲੀਆਂ ਵਿੱਚ ਸਵੇਰੇ ਸ਼ਾਮ ਛਾਲਾਂ ਮਾਰਦੇ ਫਿਰਦੇ ਸਾਂ। ਨਾ ਪੜ੍ਹਾਈ ਦਾ ਫਿਕਰ, ਨਾ ਸਕੂਲ ਜਾਣ ਦਾ ਡਰ। ਇੱਕ ਦਿਨ ਧਰਮਸ਼ਾਲਾ ਕੋਲ ਸਾਡੀਆਂ ਸ਼ਰਾਰਤਾਂ ਤੋਂ ਤੰਗ ਆਏ ਅਧਖੜ੍ਹ ਜਿਹੀ ਉਮਰ ਦੇ ਸ਼ਖ਼ਸ ਨੇ ਕਿਹਾ, ‘‘ਤੁਹਾਡਾ ਪਰਸੋਂ ਨੂੰ ਨਤੀਜਾ ਆਉਣ ਵਾਲਾ, ਲੱਗ ਜੂ ਪਤਾ ਬੱਚੂ ਤੁਹਾਡੀ ਔਕਾਤ ਦਾ। ਜੇ ਫੇਲ੍ਹ ਹੋ ਗਏ ਕਿਸੇ ਨੇ ਅੱਗੇ ਪੜ੍ਹਨ ਨਹੀਂ ਲਾਉਣਾ।'' ਪਿਤਾ ਜੀ ਨੇ ਤਾਂ ਪਹਿਲਾਂ ਹੀ ਕਿਹਾ ਹੋਇਆ ਸੀ ਕਿ ਜੇ ਫੇਲ੍ਹ ਹੋ ਗਏ ਤਾਂ ਅੱਗੇ ਪੜ੍ਹਨ ਬਾਰੇ ਨਾ ਸੋਚਣਾ।
ਅਸੀਂ ਪਿੰਡ ਦੇ ਅੱਠ ਜਣੇ ਜਮਾਤੀ ਸਾਂ। ਇਸ ਵਾਰ ਅਸੀਂ ਵੱਡੇ ਮੁੰਡਿਆਂ ਦੀ ਰੀਸੋ ਰੀਸ ਫ਼ਿਲਮਾਂ ਦੇਖਣ ਲੱਗ ਪਏ। ਇਹ ਲਤ ਲੱਗਣ ਕਾਰਨ ਪੜ੍ਹਾਈ ਵਿੱਚ ਧਿਆਨ ਘਟ ਗਿਆ। ਘਰੋਂ ਅਸੀਂ ਸਕੂਲ ਜਾਂਦੇ, ਪਰ ਓਥੇ ਪਹੁੰਚਣ ਦੀ ਥਾਂ ਝੋਲੇ ਚੁੱਕ ਕੇ ਸਿਨਮੇ ਜਾ ਵੜਦੇ। ਪਿਤਾ ਜੀ ਬੜੇ ਸਖ਼ਤ ਸੁਭਾਅ ਦੇ ਸਨ। ਫ਼ਿਲਮ ਦੇਖਣ ਵੇਲੇ ਤਾਂ ਮੈਨੂੰ ਉਨ੍ਹਾਂ ਦਾ ਡਰ ਮਹਿਸੂਸ ਨਾ ਹੋਇਆ, ਜਦੋਂ ਨਤੀਜਾ ਆਉਣ ਦਾ ਦਿਨ ਨੇੜੇ ਆਉਣ ਲੱਗ ਪਿਆ ਤਾਂ ਡਰ ਕਾਰਨ ਖਾਣਾ-ਪੀਣਾ ਘੱਟ ਗਿਆ। ਨਤੀਜੇ ਵਾਲੇ ਦਿਨ ਅਸੀਂ ਡਰਦੇ ਰੱਬ ਕਰਦੇ ਸਕੂਲ ਪਹੁੰਚੇ। ਬਲੈਕ ਬੋਰਡ `ਤੇ ਆਪਣਾ ਰੋਲ ਨੰਬਰ ਅਤੇ ਨਾਂ ਦੇਖ ਕੇ ਮੈਂ ਛਾਲਾਂ ਚੁੱਕ ਲਈਆਂ, ‘‘ਓ ਮੈਂ ਤਾਂ ਬਈ ਪਾਸ ਹੋ ਗਿਆ।'' ਪਾਸ ਕੀ, ਜਮਾਤ ਵਿੱਚੋਂ ਤੀਜੇ ਨੰਬਰ ਉੱਤੇ ਆਇਆ ਸੀ। ਸਾਡੇ ਨਾਲ ਦੇ ਕਈ ਜਣੇ ਪਾਸ ਹੋ ਗਏ ਪਰ ਦੋ ਦਾ ਰੋਲ ਨੰਬਰ ਬਲੈਕ ਬੋਰਡ ਉੱਤੇ ਨਾ ਹੋਣ ਕਰਕੇ ਅਸੀਂ ਮਾਸਟਰਾਂ ਤੋਂ ਉਨ੍ਹਾਂ ਬਾਰੇ ਪੁੱਛਣ ਲੱਗ ਪਏ। ਉਨ੍ਹਾਂ ਕਿਹਾ ਕਿ ਇੱਕ ਬਲੈਕ ਬੋਰਡ ਦੂਜੇ ਬੰਨੇ ਪਿਆ ਹੈ। ਜਦ ਅਸੀਂ ਉਧਰ ਗਏ ਤਾਂ ਉਤੇ ਲਿਖਿਆ ਹੋਇਆ ਸੀ। ਫੇਲ੍ਹ ਹੋਣ ਵਾਲਿਆਂ ਦੀ ਸੂਚੀ। ਉਸ ਵਿੱਚ ਸਭ ਤੋਂ ਉਤੇ ਸਾਡੇ ਦੋ ਸਾਥੀਆਂ ਰਾਮਸਰੂਪ ਉਰਫ਼ ਗੋਲੂ ਤੇ ਹਰੀਸ਼ ਦਾ ਨਾਮ ਲਿਖਿਆ ਹੋਇਆ ਸੀ। ਅਸੀਂ ਸਾਰੇ ਮਾਯੂਸ ਹੋ ਗਏ ਸਾਂ। ਸਾਨੂੰ ਆਪਣੇ ਪਾਸ ਹੋਣ ਦਾ ਚਾਅ ਨਾ ਰਿਹਾ। ਉਲਟਾ ਇਹ ਡਰ ਸਤਾਉਣ ਲੱਗਿਆ ਕਿ ਘਰ ਜਾ ਕੇ ਇਨ੍ਹਾਂ ਦੀ ਕੀ ਹਾਲ ਬਣੇਗਾ!
ਸਹਿਮਦੇ ਸਹਿਮਦੇ ਕੱਚੇ ਰਸਤੇ ਨੂੰ ਹੋ ਕੇ ਪਿੰਡ ਪਹੁੰਚ ਗਏ। ਮੈਂ ਜਦੋਂ ਘਰ ਪਹੁੰਚਿਆ ਤਾਂ ਮਾਂ ਨੇ ਪੁੱਛਿਆ, ‘‘ਪੁੱਤ ਕੀ ਬਣਿਆ ਤੇਰੇ ਨਤੀਜੇ ਦਾ।'' ਮੈਂ ਕਿਹਾ ਕਿ ਜਮਾਤ ਵਿੱਚੋਂ ਤੀਜੇ ਨੰਬਰ ਉੱਤੇ ਆਇਆ ਹਾਂ। ਮਾਂ ਬਹੁਤ ਖੁਸ਼ ਹੋਈ ਅਤੇ ਉਸ ਨੇ ਮੈਨੂੰ ਘੁੱਟ ਕੇ ਸੀਨੇ ਲਾ ਲਿਆ। ਢੇਰ ਸਾਰੀਆਂ ਅਸੀਸਾਂ ਦਿੱਤੀਆਂ। ਫਿਰ ਮਾਂ ਨੇ ਬਾਕੀਆਂ ਬਾਰੇ ਪੁੱਛਿਆ। ਮੈਂ ਢਿੱਲਾ ਜਿਹਾ ਮੂੁੰਹ ਕਰਕੇ ਗੋਲੂ ਤੇ ਹਰੀਸ਼ ਬਾਰੇ ਦੱਸ ਦਿੱਤਾ।
ਸ਼ਾਮ ਨੂੰ ਅਸੀਂ ਗੋਲੂ ਤੇ ਹਰੀਸ਼ ਦੇ ਘਰ ਨਾ ਗਏ। ਸਾਨੂੰ ਡਰ ਸੀ ਕਿ ਉਨ੍ਹਾਂ ਦੇ ਮਾਪਿਆਂ ਨੇ ਕਹਿਣਾ ਹੈ ਕਿ ਤੁਸੀਂ ਆਪ ਪਾਸ ਹੋ ਗਏ, ਸਾਡੇ ਮੁੰਡੇ ਫੇਲ੍ਹ ਕਰਵਾ ਦਿੱਤੇ। ਦੋ ਤਿੰਨ ਦਿਨ ਉਦਾਸ ਜਿਹੇ ਘੁੰਮਦੇ ਰਹੇ। ਦੋਵਾਂ ਦੀ ਪੜ੍ਹਾਈ ਦਾ ਫਿਕਰ ਵੀ ਸੀ। ਉਨ੍ਹਾਂ ਦਿਨਾਂ ਵਿੱਚ ਹੀ ਅਸੀਂ ਪਿੰਡ ਛੱਡ ਕੇ ਸ਼ਹਿਰ ਆ ਗਏ ਅਤੇ ਹੌਲੀ ਹੌਲੀ ਇਨ੍ਹਾਂ ਸਾਥੀਆਂ ਨਾਲ ਮੇਲ-ਜੋਲ ਘਟ ਗਿਆ। ਕਿਰਾਏ ਦਾ ਘਰ ਅਤੇ ਅਤਿ ਦੀ ਗਰੀਬੀ ਹੋਣ ਕਾਰਨ ਗੋਲੂ ਦੇ ਪਰਵਾਰ ਵਾਲਿਆਂ ਨੇ ਉਸ ਨੂੰ ਦੁਬਾਰਾ ਬੜੀ ਮੁਸ਼ਕਿਲ ਨਾਲ ਪੜ੍ਹਨ ਪਾਇਆ ਸੀ। ਅਸੀਂ ਉਸ ਦੇ ਪਿਤਾ ਦੀ ਦੀਆਂ ਮਿੰਨਤਾਂ ਵੀ ਕੀਤੀਆਂ। ਖ਼ੈਰ! ਗੋਲੂ ਡਟ ਗਿਆ ਤੇ ਖੂਬ ਮਿਹਨਤ ਕਰਨ ਲੱਗ ਪਿਆ। ਸਾਡੇ ਉਤੇ ਵੀ ਅਸਰ ਪਿਆ। ਅਸੀਂ ਫ਼ਿਲਮਾਂ ਦੇਖਣੀਆਂ ਤੇ ਹੋਰ ਮਾੜੀਆਂ ਆਦਤਾਂ ਛੱਡ ਦਿੱਤੀਆਂ ਅਤੇ ਸਾਰਾ ਧਿਆਨ ਪੜ੍ਹਾਈ ਵਿੱਚ ਲਾ ਦਿੱਤਾ। ਵਕਤ ਬੀਤਿਆ ਅਤੇ ਪੜ੍ਹ ਲਿਖ ਕੇ ਸਾਰੇ ਆਪੋ-ਆਪਣੇ ਕਿੱਤਿਆਂ ਉੱਤੇ ਲੱਗ ਪਏ। ਗੋਲੂ ਸਿਰਫ਼ ਦਸਵੀਂ ਜਮਾਤ ਹੀ ਕਰ ਸਕਿਆ। ਉਹ ਘਰ ਦੀ ਗਰੀਬੀ ਕਾਰਨ ਫੈਕਟਰੀ ਵਿੱਚ ਲਗ ਗਿਆ। ਫਿਰ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਫੈਕਟਰੀ ਵਿੱਚ ਠੇਕੇਦਾਰ ਬਣ ਗਿਆ ਅਤੇ ਉਹ ਹੋਰਨਾਂ ਨੂੰ ਨੌਕਰੀ ਦੇਣ ਵਾਲਾ ਬਣ ਗਿਆ ਸੀ।
ਪਿਛਲੇ ਦਿਨੀਂ ਅਸੀਂ ਜਦੋਂ ਲਾਗਲੇ ਪਿੰਡ ਕਿਸੇ ਭੋਗ `ਤੇ ਗਏ ਤਾਂ ਉਥੇ ਉਹ ਵੀ ਗਿਆ ਹੋਇਆ ਸੀ। ਭੋਗ ਮਗਰੋਂ ਪਿੰਡ ਦੇ ਨੌਜਵਾਨ ਉਸ ਨੂੰ ਆਪੋ-ਆਪਣੇ ਘਰ ਨੂੰ ਖਿੱਚ ਰਹੇ ਸਨ। ਅਸੀਂ ਤਿੰਨ ਚਾਰ ਜਣੇ ਉਸ ਨਾਲ ਦੋ ਤਿੰਨ ਨੌਜਵਾਨਾਂ ਦੇ ਘਰ ਗਏ ਜਿੱਥੇ ਨੌਜਵਾਨਾਂ ਨੇ ਸਾਡੀ ਖੂਬ ਆਓ ਭਗਤ ਕੀਤੀ। ਉਥੇ ਕਈਆਂ ਦੇ ਮਾਪੇ ਗੋਲੂ ਅੱਗੇ ਹੱਥ ਜੋੜਦੇ ਰਹੇ ਕਿ ਜੇ ਉਹ ਇਨ੍ਹਾਂ ਨੂੰ ਰੁਜ਼ਗਾਰ ਨਾ ਦਿੰਦਾ ਤਾਂ ਇਨ੍ਹਾਂ ਨੇ ਪਿੰਡ ਦੇ ਹੋਰ ਨੌਜਵਾਨਾਂ ਵਾਂਗ ਗਲਤ ਰਾਹ ਪੈ ਜਾਣਾ ਸੀ। ਅਸੀਸਾਂ ਦੀ ਝੜੀ ਲੱਗ ਰਹੀ ਸੀ- ਪੁੱਤ ਤੂੰ ਧਰ-ਧਰ ਭੁੱਲੇਂ..। ਕਈ ਘਰਾਂ ਵਿੱਚ ਜਾਣ ਮਗਰੋਂ ਜਦੋਂ ਅਸੀਂ ਕਾਰ ਵਿੱਚ ਬੈਠ ਕੇ ਆਪਣੀ ਮੰਜ਼ਿਲ ਵੱਲ ਜਾ ਰਹੇ ਸਾਂ ਤਾਂ ਮੈਂ ਉਤਸੁਕਤਾ ਵਸ ਪੁੱਛਿਆ, ‘‘ਗੋਲੂ, ਤੂੰ ਇਨ੍ਹਾਂ ਨੂੰ ਨੌਕਰੀ ਦੇਣ ਵੇਲੇ ਕੀ ਦੇਖਦਾ ਏਂ?''
ਆਖਣ ਲੱਗਿਆ, ‘‘ਭਾਈ ਮੈਂ ਜਦੋਂ ਇਨ੍ਹਾਂ ਦੀ ਇੰਟਰਵਿਊ ਲੈਂਦਾ ਹਾਂ ਤਾਂ ਇਹ ਦੇਖਦਾ ਹਾਂ ਕਿ ਕਿਹੜਾ ਨੌਜਵਾਨ ਨੌਕਰੀ ਲਈ ਵੱਧ ਲੋੜਵੰਦ ਹੈ। ਉਸੇ ਨੂੰ ਨੌਕਰੀ ਤੇ ਰੱਖ ਲਈਦਾ।'' ਫਿਰ ਬੋਲਿਆ, ‘‘ਜਿਹੜਾ ਨੌਜਵਾਨ ਕਿਸੇ ਨਾ ਕਿਸੇ ਜਮਾਤ ਵਿੱਚ ਫੇਲ੍ਹ ਹੋਇਆ ਹੁੰਦਾ ਹੈ, ਉਸ ਨੂੰ ਨੌਕਰੀ ਜ਼ਰੂਰ ਦਿੰਦਾ ਹਾਂ। ਮੈਨੂੰ ਉਸ ਵਿੱਚੋਂ ਆਪਣਾ ਆਪ ਨਜ਼ਰ ਆਉਂਦਾ ਹੈ। ਕਈ ਨੌਜਵਾਨ ਮੇਰੇ ਕੋਲ ਕੰਮ ਕਰਦੇ ਪੜ੍ਹ ਕੇ ਡਿਗਰੀਆਂ ਕਰ ਗਏ ਅਤੇ ਅੱਜ ਵਧੀਆ ਨੌਕਰੀਆਂ ਕਰ ਰਹੇ ਹਨ।''
ਅਸੀਂ ਭਾਵੇਂ ਗੋਲੂ ਨਾਲੋਂ ਵਧੇਰੇ ਪੜ੍ਹ ਲਿਖ ਕੇ ਨੌਕਰੀਆਂ ਕਰ ਰਹੇ ਸਾਂ, ਮਾਪਿਆਂ ਦੇ ਬਣੇ ਘਰਾਂ ਵਿੱਚ ਰਹਿ ਰਹੇ ਸਾਂ ਤੇ ਆਪੋ-ਆਪਣੇ ਪਰਵਾਰ ਪਾਲ ਰਹੇ ਸਾਂ ਪਰ ਉਹ ਕਿੰਨੇ ਪਰਵਾਰਾਂ ਦੇ ਰੁਜ਼ਗਾਰ ਦਾ ਸਬਬ ਬਣਿਆ ਹੋਇਆ ਹੈ। ਉਸ ਨੇ ਪਿੰਡ ਨੇੜਲੇ ਸੈਕਟਰ ਵਿੱਚ ਆਪਣਾ ਘਰ ਵੀ ਖਰੀਦ ਲਿਆ ਹੋਇਆ ਹੈ। ਹਰ ਐਤਵਾਰ ਅਤੇ ਛੁੱਟੀ ਵਾਲੇ ਦਿਨ ਉਹ ਪਿੰਡ ਦੇ ਨੌਜਵਾਨਾਂ ਨੂੰ ਖੇਡਣ ਲਈ ਮੈਦਾਨ ਵਿੱਚ ਲੈ ਕੇ ਜਾਂਦਾ ਹੈ।.. ਉਹ ਸਹੀ ਅਰਥਾਂ ਵਿੱਚ ਪਾਸ ਹੋ ਨਿੱਬੜਿਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”