ਕਰਾਚੀ, 11 ਨਵੰਬਰ, (ਪੋਸਟ ਬਿਊਰੋ)- ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ (ਐੱਫ ਆਈ ਏ) ਨੇ ਅੱਜ ਬੁੱਧਵਾਰ ਮੰਨ ਲਿਆ ਹੈ ਕਿ ਭਾਰਤ ਦੇ ਮੁੰਬਈ ਵਿੱਚ 26 ਨੰਬਰ 2008 (ਜਿਸ ਨੂੰ 26/11 ਕਿਹਾ ਜਾਂਦਾ ਹੈ) ਵਾਲੇ ਹਮਲੇ ਵਿੱਚ ਪਾਕਿਸਤਾਨੀ ਅੱਤਵਾਦੀ ਸ਼ਾਮਲ ਸਨ। ਐਫਆਈ ਏ ਨੇ ਅਦਾਲਤ ਵਿੱਚ ਮੰਨਿਆ ਹੈ ਕਿ ਮੁੰਬਈ ਦੇ ਤਾਜ ਹੋਟਲ ਉੱਤੇ ਹੋਏ ਹਮਲੇ ਲਸ਼ਕਰ-ਏ-ਤੋਇਬਾ ਦੇ 11 ਅੱਤਵਾਦੀਆਂ ਨੇ ਕੀਤੇ ਹਨ।
ਅਸਲ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਾਰਤ ਦੇ ਨਿਰੰਤਰ ਦਬਾਅ ਕਾਰਨ 26/11 ਵਾਲੇ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਫ਼ੈਸਲਾ ਕਰਨਾ ਪਿਆ ਹੈ। ਇਸ ਫੈਸਲੇ ਤਹਿਤ ਪਾਕਿਸਤਾਨ ਦੀ ਸਰਕਾਰ ਨੇ ਇਨ੍ਹਾਂ ਅੱਤਵਾਦੀਆਂ ਨੂੰ ਮੋਸਟ ਵਾਂਟੇਡ ਕਰਾਰ ਦੇ ਦਿੱਤਾ ਹੈ। ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ (ਐੱਫ ਆਈਏ) ਨੇ ਮੋਸਟ ਵਾਂਟਿਡ ਦੀ ਨਵੀਂ ਸੂਚੀ ਬਣਾਈ ਹੈ ਤੇ ਇਸ ਵਿੱਚ ਮੁੰਬਈ ਹਮਲੇ ਵਿੱਚ ਸ਼ਾਮਲ 11 ਅੱਤਵਾਦੀਆਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। ਇਸ ਹਮਲੇ ਲਈ ਕਿਸ਼ਤੀ ਖਰੀਦਣ ਵਾਲਾ ਅੱਤਵਾਦੀ ਮੁਲਤਾਨ ਦਾ ਮੁਹੰਮਦ ਅਮਜਦ ਖਾਨ ਹਾਲੇ ਵੀ ਪਾਕਿਸਤਾਨ ਵਿਚ ਹੈ। ਪਾਕਿਸਤਾਨ ਨੇ ਇਸ ਤੱਥ ਨੂੰ ਮੰਨਿਆਅਤੇ ਇਸ ਸੂਚੀ ਵਿਚ 26/11 ਵਾਲੇ ਹਮਲੇ ਬਾਰੇ ਜਾਣਕਾਰੀ ਸ਼ਾਮਲ ਕੀਤੀ ਗਈ ਹੈ ਕਿ ਕਿਸ਼ਤੀ ਵਿਚ 9 ਅੱਤਵਾਦੀ ਸਨ, ਜਿਨ੍ਹਾਂ ਨੇ ਤਾਜ ਵਿਚ ਅੱਤਵਾਦੀ ਹਮਲਾ ਕੀਤਾ ਸੀ, ਜਿਸ ਵਿੱਚ 166 ਲੋਕ ਮਾਰੇ ਗਏ ਸਨ।