Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਬਾਈਡੇਨ ਨੇ ਆਪਣੀ ‘ਏਜੰਸੀ ਰੀਵੀਊ ਟੀਮ` ਵਿੱਚ 20 ਦੇ ਕਰੀਬ ਭਾਰਤੀ ਪ੍ਰਵਾਸੀ ਲਏ

November 12, 2020 06:39 AM

ਵਾਸ਼ਿੰਗਟਨ, 11 ਨਵੰਬਰ, (ਪੋਸਟ ਬਿਊਰੋ)- ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਜੇਤੂ ਜੋਅ ਬਾਈਡੇਨ ਨੇ ਆਪਣੀ ‘ਏਜੰਸੀ ਰੀਵੀਊ ਟੀਮ` (ਆਰਟ) ਵਿਚ20 ਤੋਂ ਵੱਧ ਭਾਰਤੀ ਮੂਲ ਦੇ ਲੋਕਾਂ ਨੂੰਲਿਆ ਹੈ, ਜਿਨ੍ਹਾਂ ਵਿਚੋਂ 3 ਜਣੇ ਇਸ ਟੀਮ ਦੀ ਅਗਵਾਈ ਕਰਨਗੇ। ਇਹ ਟੀਮ ਮਹੱਤਵ ਪੂਰਨ ਫੈਡਰਲ ਏਜੰਸੀਆਂ ਦੀ ਮੌਜੂਦਾ ਪ੍ਰਸ਼ਾਸਨ ਵਿਚ ਕਾਰਜ ਪ੍ਰਣਾਲੀ ਦੀ ਸਮੀਖਿਆ ਕਰੇਗੀ ਤਾਂ ਜੋ ਸੱਤਾ ਦਾ ਟਰਾਂਸਫਰ ਸੁਚਾਰੂ ਢੰਗ ਨਾਲ ਯਕੀਨੀ ਕੀਤਾ ਜਾ ਸਕੇ।
ਨਵੇਂ ਚੁਣੇ ਜਾ ਚੁੱਕੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਟਰਾਂਸਫਰ ਟੀਮ ਨੇ ਕਿਹਾ ਕਿ ਅੱਜ ਤੱਕ ਦੇ ਰਾਸ਼ਟਰਪਤੀ ਟਰਾਂਸਫਰ ਟੀਮ ਦੇ ਇਤਿਹਾਸ ਵਿਚ ਇਹ ਟੀਮ ਸਭ ਤੋਂ ਵੱਧ ਵਿਭਿੰਨਤਾ ਵਾਲੀ ਹੈ।ਅਮਰੀਕਾ ਵਿਚ ਸੱਤਾ ਟਰਾਂਸਫਰ ਦੇ ਲਈ ਬਣਾਈ ਗਈ ‘ਆਰਟ’ ਟੀਮ ਵਿਚ ਸੈਂਕੜੇ ਮੈਂਬਰ ਹਨ, ਜਿਨ੍ਹਾਂ ਵਿੱਚੋਂ ਅੱਧੀਆਂਤੋਂਵੱਧਔਰਤਾਂ ਹਨ, 40 ਫੀਸਦੀ ਉਨ੍ਹਾਂ ਭਾਈਚਾਰਿਆਂ ਤੋਂ ਲਏ ਲੋਕ ਹਨ, ਜਿਨ੍ਹਾਂ ਦੀ ਫੈਡਰਲ ਸਰਕਾਰ ਵਿਚ ਇਤਿਹਾਸਕ ਪੱਖ ਤੋਂ ਘੱਟ ਨੁਮਾਇੰਦਗੀ ਰਹੀ ਹੈ। ਇਨ੍ਹਾਂ ਵਿਚ ਗੈਰ-ਗੋਰੇ, ਐੱਲ ਜੀ ਬੀ ਟੀ ਅਤੇ ਅੰਗਹੀਣ ਸ਼ਾਮਲ ਹਨ।
ਸਟੈਨਫੋਰਡ ਯੂਨੀਵਰਸਿਟੀ ਦੇ ਅਰੁਣ ਮਜੂਮਦਾਰ ਊਰਜਾ ਵਿਭਾਗ ਵਿਚ ਸੱਤਾ ਟਰਾਂਸਫਰ ਲਈ ਬਣੀ ‘ਆਰਟ’ ਦੀ ਅਗਵਾਈ ਕਰਨਗੇ ਅਤੇ ਰਾਹੁਲ ਗੁਪਤਾ ਨੈਸ਼ਨਲ ਡਰੱਗ ਕੰਟਰੋਲ ਨੀਤੀ ਦੇ ਕੇਸ ਵਿਚ ਅਗਵਾਈ ਕਰਨਗੇ। ਕਿਰਨ ਆਹੂਜਾ ਨੂੰ ਮੁਲਾਜ਼ਮਾਂ ਦੇ ਪ੍ਰਬੰਧ ਲਈ ਟੀਮ ਦੀ ਕਮਾਂਡ ਮਿਲੀ ਹੈ। ਪੁਨੀਤ ਤਲਵਾੜ ਨੂੰ ਵਿਦੇਸ਼ ਵਿਭਾਗ ਦੀ ਟੀਮ ਵਿਚ ਥਾਂ ਮਿਲੀ ਅਤੇ ਪਾਵ ਸਿੰਘ ਨੂੰ ਕੌਮੀ ਸੁਰੱਖਿਆ ਕੌਂਸਲ ਅਤੇ ਵਿਗਿਆਨ ਤੇ ਤਕਨਾਲੋਜੀ ਟੀਮ ਵਿਚ ਲਿਅ ਗਿਆ ਹੈ। ਇਸੇ ਤਰ੍ਹਾਂ ਅਰੁਣ ਵੇਂਕਟਰਮਨ ਨੂੰ ਵਪਾਰ ਅਤੇ ਯੂ ਐੱਸ ਟੀ ਆਰ ਮਾਮਲਿਆਂ ਦੀਆਂ ਦੋ ਟੀਮਾਂ ਵਿਚ ਸ਼ਾਮਲ ਕੀਤਾ ਹੈ।
ਜਿਹੜੇ ਹੋਰ ਪ੍ਰਮੁੱਖ ਭਾਰਤੀਆਂ ਨੂੰ ਬਾਈਡੇਨ ਦੀ ‘ਆਰਟ’ ਵਿਚ ਲਿਆ ਗਿਆ,ਉਨ੍ਹਾਂ ਵਿਚ ਪ੍ਰਵੀਨ ਰਾਘਵਨ ਤੇ ਆਤਮਨ ਤ੍ਰਿਵੇਦੀ ਨੂੰ ਵਿਭਾਗੀ ਮਾਮਲਿਆਂ ਦੀ ਟੀਮ ਵਿਚ, ਸਿੱਖਿਆ ਵਿਭਾਗ ਵਿਚ ਸ਼ੀਤਲ ਸ਼ਾਹ, ਊਰਜਾ ਵਿਭਾਗ ਵਿਚ, ਆਰ. ਰਮੇਸ਼ ਤੇ ਰਾਮਾ ਜ਼ਾਕਿਰ, ਅੰਦਰੂਨੀ ਸੁਰੱਖਿਆ ਟੀਮ ਵਿਚ ਸ਼ੁੱਭਸ਼੍ਰੀ ਰਾਮਨਾਥਨ, ਨਿਆਂ ਵਿਭਾਗ ਲਈ ਰਾਜ ਡੇਅ, ਕਿਰਤ ਵਿਭਾਗ ਲਈ ਸੀਮਾ ਨੰਦਾ ਤੇ ਡਿਪਲੋਮੇਟਿਕ, ਫੈਡਰਲ ਰਿਜਰਵ ਅਤੇ ਸਕਿਓਰਟੀਜ਼ ਤੇ ਬੈਂਕਿੰਗ ਕੇਸਾਂ ਲਈ ਰੀਨਾ ਅਗਰਵਾਲ ਅਤੇ ਸਤਿਅਮ ਖੰਨਾ, ਨਾਸਾ ਲਈ ਭਵਯਾ ਲਾਲ, ਕੌਮੀ ਸੁਰੱਖਿਆ ਕੌਂਸਲ ਲਈ ਦਿਲਪ੍ਰੀਤ ਸਿੱਧੂ, ਪ੍ਰਬੰਧ ਅਤੇ ਬੱਜਟ ਦਫਤਰ ਲਈ ਦਿਵਯ ਕੁਮਾਰਿਆਹ, ਖੇਤੀ ਵਿਭਾਗ ਲਈ ਕੁਮਾਰ ਚੰਦਰਨ ਅਤੇ ਪੋਸਟਲ ਸਰਵਿਸਲਈ ਅਨੀਸ਼ ਚੋਪੜਾ ਅਤੇ ਹੋਰ ਸ਼ਾਮਲ ਕੀਤੇ ਗਏ ਹਨ।‘ਆਰਟ’ ਵਿਚ ਇਹ ਸਾਰੇ ਮੈਂਬਰ ਵਾਲੰਟੀਅਰ ਦੇਤੌਰ ਉੱਤੇ ਸ਼ਾਮਲ ਕੀਤੇ ਗਏ ਹਨ, ਪਰ ਜਿ਼ੰਮੇਵਾਰੀਆਂ ਬਹੁਤ ਹੀ ਅਹਿਮ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ