ਸਕਾਰਬੌਰੋ, 11 ਨਵੰਬਰ (ਪੋਸਟ ਬਿਊਰੋ) : ਕੱਲ੍ਹ ਰਾਤ ਸਟੌਕਯਾਰਡਜ਼ ਡਿਸਟ੍ਰਿਕਟ ਨੇੜੇ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ|
ਸੇਂਟ ਕਲੇਅਰ ਐਵਨਿਊ ਵੈਸਟ ਨੇੜੇ ਰਨੀਮੇਡ ਰੋਡ ਤੇ ਲਿਵਰਪੂਲ ਸਟਰੀਟ ਉੱਤੇ ਪੁਲਿਸ ਕਈ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਰਾਤੀਂ 11:00 ਵਜੇ ਪਹੁੰਚੀ| ਮੌਕੇ ਉੱਤੇ ਪੁਲਿਸ ਨੂੰ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹਾਲਤ ਵਿੱਚ ਮਿਲਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ|
ਸ਼ੁਰੂ ਵਿੱਚ ਪੁਲਿਸ ਨੇ ਦੱਸਿਆ ਕਿ ਉਸ ਦੀ ਹਾਲਤ ਗੰਭੀਰ ਲੱਗਦੀ ਹੈ ਪਰ ਬਾਅਦ ਵਿੱਚ ਉਸ ਦੇ ਜ਼ਖ਼ਮ ਮਾਮੂਲੀ ਨਿਕਲੇ ਤੇ ਉਸ ਨੂੰ ਹਸਪਤਾਲ ਤੋਂ ਰਿਹਾਅ ਕਰ ਦਿੱਤਾ ਗਿਆ| ਅਜੇ ਤੱਕ ਕਿਸੇ ਮਸ਼ਕੂਕ ਦੇ ਸਬੰਧ ਵਿੱਚ ਕੋਈ ਖਬਰ ਨਹੀਂ ਮਿਲੀ ਹੈ|