Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਕਹਾਣੀ: ਗਰੀਬੀ ਕਿੰਨੀ ਜ਼ਾਲਮ

November 11, 2020 08:29 AM

-ਵਰਿੰਦਰ ਆਜ਼ਾਦ
ਡਾਕਟਰ ਨੇ ਮਾੜੀ ਮੋਟੀ ਚੈਕਿੰਗ ਕਰਨ ਤੋਂ ਬਅਦ ਦੀਪੇ ਨੂੰ ਇੱਕ ਪਰਚੀ ਲਿਖ ਕੇ ਦਿੰਦਿਆਂ ਕਿਹਾ, ‘‘ਵੇਖ ਦੀਪੇ! ਮੈਨੂੰ ਲਗਦੈ ਕਿ ਤੈਨੂੰ ਟੀ ਬੀ ਹੈ ਅਤੇ ਐਕਸ ਰੇਅ ਕਰਵਾਉਣਾ ਪਵੇਗਾ। ਸਰਕਾਰੀ ਹਸਪਤਾਲ ਵਿੱਚ ਐਕਸ ਰੇਅ ਮੁਫਤ ਹੁੰਦੇ ਨੇ, ਪਰ ਥੋੜ੍ਹਾ ਟਾਈਮ ਲੱਗ ਜਾਵੇਗਾ।”
ਦੀਪਾ ਡਾਕਟਰ ਤੋਂ ਪਰਚੀ ਫੜਦਾ ਬੋਲਿਆ, ‘‘ਅੱਛਾ ਡਾਕਟਰ ਸਾਹਿਬ...।”
ਡਾਕਟਰ ਨੇ ਆਪਣੀ ਫੀਸ ਲੈ ਲਈ। ਦੀਪਾ ਡਾਕਟਰ ਕੋਲੋਂ ਤੁਰ ਪਿਆ। ਦਿਲ ਵਿੱਚ ਕਈ ਤਰ੍ਹਾਂ ਦੇ ਖਿਆਲ ਆ ਰਹੇ ਸਨ। ਉਹ ਮਜਬੂਰ ਬੰਦਾ ਹੈ ਅਤੇ ਦੂਜਾ ਅਨਪੜ੍ਹ। ਦਿਹਾੜੀ ਕਰਦਾ ਹੈ, ਜੇ ਦਿਹਾੜੀ ਲੱਗ ਗਈ ਤਾਂ ਠੀਕ, ਨਹੀਂ ਤਾਂ ਵਿਹਲਾ ਬੈਠਣਾ ਪੈਂਦਾ ਹੈ। ਵੈਸੇ ਵੀ ਵਿਹਲਾ ਤੇ ਗਰੀਬ ਬੰਦਾ ਅੱਧਾ ਕੁ ਉਂਝ ਹੀ ਬਿਮਾਰ ਰਹਿੰਦਾ ਹੈ। ਫਿਰ ਦੀਪੇ ਵਰਗੇ ਬੰਦੇ ਨੂੰ ਟੀ ਬੀ ਹੋਣੀ ਕੋਈ ਵੱਡੀ ਤੋਂ ਵੱਡੀ ਬਿਮਾਰੀ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ। ਦੀਪੇ ਦੇ ਘਰ ਤਿੰਨ ਬੱਚੇ ਹਨ। ਪੈਸੇ ਦੀ ਘਾਟ ਹੋਣ ਕਰ ਕੇ ਘਰ ਵਿੱਚ ਕਲੇਸ਼ ਹੋਣਾ ਆਮ ਜਿਹੀ ਗੱਲ ਬਣੀ ਸੀ।
ਸੋਚਾਂ ਦੇ ਸਮੁੰਦਰਾਂ ਵਿੱਚ ਗੋਤੇ ਲਾਉਂਦੇ ਦੀਪਾ ਸਰਕਾਰੀ ਹਸਪਤਾਲ ਵਿੱਚ ਜਾ ਪੁੱਜਾ। ਹਸਪਤਾਲ ਵੀ ਕੀ ਸੀ, ਬੱਸ ਰੱਬ ਦਾ ਨਾਮ ਸੀ। ਹਰ ਕਿਸੇ ਨੂੰ ਆਪੋ-ਧਾਪੀ ਪਈ ਹੋਈ ਸੀ। ਕਿਸੇ ਕੋਲ ਕਿਸੇ ਦੀ ਗੱਲ ਸੁਣਨ ਲਈ ਸਮਾਂ ਨਹੀਂ ਸੀ। ਡਾਕਟਰ, ਨਰਸਾਂ, ਹੋਰ ਮੁਲਾਜ਼ਮ ਆਪੋ-ਆਪਣੀ, ਦੌੜ ਪਏ ਦੌੜਦੇ ਸਨ, ਪਰ ਮਰੀਜ਼ ਕੁਰਲਾ ਰਹੇ ਸਨ। ਦੀਪੇ ਨੇ ਉਥੇ ਖੜ੍ਹਿਆਂ ਇੱਕ ਬੰਦੇ, ਜੋ ਕਾਫੀ ਸਾਊ ਲੱਗਦਾ ਸੀ ਨੂੰ ਪੁੱਛਿਆ। ‘‘ਭਾਅ ਜੀ, ਐਕਸ ਰੇਅ ਕਿੱਥੇ ਹੁੰਦੇ ਨੇ...?”
ਅੱਗੋਂ ਉਸ ਬੰਦੇ ਨੇ ਦੀਪੇ ਨੂੰ ਜਵਾਬ ਦਿੱਤਾ, ‘‘ਭਾਅ ਜੀ ਬਾਹਰ ਚੱਲੋ, ਜ਼ਰਾ ਖੁੱਲ੍ਹ ਕੇ ਗੱਲ ਕਰਦੇ ਹਾਂ...।”
‘‘ਅੱਛਾ ਜੀ!” ਆਖ ਕੇ ਦੀਪਾ ਉਸ ਆਦਮੀ ਦੇ ਮਗਰ-ਮਗਰ ਤੁਰ ਪਿਆ। ਹਸਪਤਾਲ ਦੀ ਪਾਰਕ ਵਿੱਚ ਜਾ ਕੇ ਦੋਵੇਂ ਬੈਠ ਗਏ।
‘‘ਭਾਅ ਜੀ, ਤੁਸੀਂ ਮੈਨੂੰ ਵੇਖਣ ਤੋਂ ਹਮਾਤੜ ਲੱਗਦੇ ਹੋ। ਹਸਪਾਤਲ ਚੰਗੇ ਭਲੇ ਬੰਦੇ ਨੂੰ ਮਰੀਜ਼ ਬਣਾ ਦਿੰਦੈ...''
ਅੱਗੋਂ ਦੀਪਾ ਹੌਕਾ ਜਿਹਾ ਭਰ ਕੇ ਬੋਲਿਆ, ‘‘ਤੁਸੀਂ ਠੀਕ ਕਹਿੰਦੇ ਹੋ, ਪਰ ਅਸੀਂ ਗਰੀਬੜੇ ਜਾ ਵੀ ਕਿੱਥੇ ਸਕਦੇ ਹਾਂ...? ਪ੍ਰਾਈਵੇਟ ਡਾਕਟਰਾਂ ਨੇ ਤਾਂ ਮੂੰਹ ਬਹੁਤ ਅੱਡੇ ਹੋਏ ਹਨ। ਵੀਹ ਵੀਹ, ਪੰਜਾਹ ਪੰਜਾਹ ਰੁਪਏ ਫੀਸ ਹੀ ਹੈ, ਅੱਗੋਂ ਦਵਾਈਆਂ ਦਾ ਖਰਚਾ ਅਲੱਗ। ਸਾਥੋਂ ਤਾਂ ਰੋਟੀ-ਟੁੱਕ ਨਹੀਂ ਚੱਲਦਾ, ਇੰਨਾ ਖਰਚਾ ਝੱਲਣਾ ਸਾਡੇ ਵੱਸ ਦਾ ਰੋਗ ਨਹੀਂ।”
ਉਸ ਬੰਦੇ ਨੇ ਬੰਦੇ ਨੂੰ ਕਿਹਾ, ‘‘ਗੱਲ ਤੇਰੀ ਠੀਕ ਹੈ... ਪਰ ਤੈਨੂੰ ਇੱਕ ਗੱਲ ਦੱਸ ਦਿੰਦਾ ਹਾਂ ਕਿ ਇਥੇ ਧੱਕੇ ਖਾਣ ਦਾ ਕੋਈ ਫਾਇਦਾ ਨਹੀਂ। ਵਾਰੀ ਤੁਹਾਡੀ ਆਉਣੀ ਨਹੀਂ, ਪਰ ਜੇ ਆ ਵੀ ਗਈ ਤਾਂ ਕੁਝ ਨਹੀਂ ਹੋਣਾ। ਸੌ ਨਖਰੇ ਕਰਨੇ ਆ ਡਾਕਟਰਾਂ ਨੇ। ਡਾਕਟਰਾਂ ਦੀਆਂ ਤਾਂ ਆਪਣੀਆਂ ਗੱਲਾਂ ਹੀ ਨਹੀਂ ਮੁਕਦੀਆਂ...।”
ਦੀਪੇ ਨੇ ਕਿਹਾ, ‘‘ਬੰਦਾ ਦੱਸੋ ਕਿਹੜੇ ਖੂਹ 'ਚ ਡਿੱਗੇ? ਦੁੱਖ ਨੇ ਤਾਂ ਮੇਰੀ ਜਾਨ ਕੱਢ ਲਈ ਹੈ। ਇੱਥੇ ਹੀ ਇਲਾਜ ਕਰਵਾਉਣਾ ਪੈਣਾ ਹੈ। ਅੱਗੇ ਜੋ ਰੱਬ ਨੂੰ ਭਾਵੇ ਜਾਂ ਫਿਰ ਜੋ ਸਾਡੇ ਭਾਗਾਂ ਵਿੱਚ ਲਿਖਿਐ...।”
ਉਹ ਬੰਦਾ ਫਿਰ ਬੋਲਿਆ, ‘‘ਭਾਗਾਂ ਵਿੱਚ...? ਇਹ ਸਭ ਬਕਵਾਸ ਹੈ। ਭਾਗ ਗਰੀਬਾਂ ਦਾ ਹੀ ਮਾੜੇ ਹੁੰਦੇ ਨੇ, ਇਨ੍ਹਾਂ ਮੋਟਿਆਂ ਢਿੱਡਾਂ ਵਾਲਿਆਂ ਦੇ ਨਹੀਂ...। ਬੰਦਾ ਬੰਦੇ ਦਾ ਖੂਨ ਪੀ ਰਿਹੈ। ਚੰਗਾ ਫਿਰ ਭਾਅ ਜੀ, ਜਿੱਦਾਂ ਤੁਹਾਡੀ ਮਰਜ਼ੀ...? ਵੈਸੇ ਵੀ ਗਰੀਬ ਬੰਦੇ ਨੂੰ ਰੱਬ ਤੋਂ ਛੁੱਟ ਹੋਰ ਕਿਸੇ ਦੀ ਆਸ ਨਹੀਂ ਹੁੰਦੀ...।”
‘‘ਚੰਗਾ ਭਾਅ ਜੀ, ਸਤਿ ਸ੍ਰੀ ਅਕਾਲ।'' ਦੀਪੇ ਨੇ ਦੋਵੇਂ ਹੱਥ ਜੋੜ ਕੇ ਉਸ ਬੰਦੇ ਨੂੰ ਕਿਹਾ ਤੇ ਫਿਰ ਆਪਣੇ ਰਸਤੇ ਪੈ ਗਿਆ ਅਤੇ ਉਹ ਬੰਦਾ ਆਪਣੇ ਰਸਤੇ ਪੈ ਗਿਆ।
ਦੀਪੇ ਨੇ ਹਸਪਤਾਲ ਦੇ ਅੰਦਰ ਜਾ ਕੇ ਵੇਖਿਆ ਤਾਂ ਉਸ ਬੰਦੇ ਦੀਆਂ ਕਹੀਆਂ ਗੱਲਾਂ ਸੱਚੀਆਂ ਲੱਗੀਆਂ। ਬੜੀ ਵੱਡੀ ਕਤਾਰ ਮਰੀਜ਼ਾਂ ਦੀ ਲੱਗੀ ਸੀ। ਦੀਪਾ ਵੀ ਪਰਚੀ ਬਣਾਉਣ ਲਈ ਕਤਾਰ ਵਿੱਚ ਜਾ ਲੱਗਾ। ਗਰਮੀ ਨਾਲ ਚਿੱਤ ਕਾਹਲਾ ਪੈ ਰਿਹਾ ਸੀ। ਪਰਚੀ ਬਣਾਉਣ ਵਾਲਾ ਬੜਾ ਕਾਹਲਾ ਪਿਆ ਹੋਇਆ ਸੀ। ਦੁਪਹਿਰ ਦਾ ਇੱਕ ਵੱਜ ਗਿਆ ਤੇ ਦੀਪੇ ਦੀ ਵਾਰੀ ਆ ਗਈ। ਪਰਚੀ ਬਣਾਉਣ ਵਾਲਾ ਹਰ ਇੱਕ ਦੇ ਗਲ਼ ਪੈ ਰਿਹਾ ਸੀ। ਬਾਹਰ ਖੜ੍ਹੇ ਲੋਕ ਵੀ ਕਾਹਲੇ ਪਏ ਹੋਏ ਸਨ। ਉਹ ਪਰਚੀ ਬਣਾਉਣ ਵੇਲੇ ਪੰਜਾਹ ਪੈਸੇ ਦੀ ਥਾਂ ਰੁਪਿਆ ਹੀ ਬਟੋਰੀ ਜਾ ਰਿਹਾ ਸੀ।
‘‘ਕੀ ਨਾਂਅ ਏ ਤੇਰਾ?”
‘‘ਸਾਹਿਬ ਜੀ ਦੀਪਾ।”
‘‘ਪਿਉ ਦਾ ਨਾਂਅ?”
‘‘ਜੀ ਰਾਮ ਸਿੰਘ।”
ਪਰਚੀ ਵਾਲੇ ਨੇ ਦੀਪੇ ਦੀ ਪਰਚੀ ਬਣਾ ਦਿੱਤੀ। ਪਰਚੀ ਵਾਲੇ ਨੇ ਡਾਕਟਰ ਦੇ ਕਮਰੇ ਵੱਲ ਇਸ਼ਾਰਾ ਕੀਤਾ। ਦੀਪਾ ਡਾਕਟਰ ਦੇ ਕਮਰੇ ਕੋਲ ਪੁੱਜ ਗਿਆ। ਕਮਰੇ ਦੇ ਬਾਹਰ ਕਾਫੀ ਮਰੀਜ਼ ਖੜ੍ਹੇ ਸਨ। ਬਿਮਾਰੀ ਨੇ ਦੀਪੇ ਦਾ ਹਾਲ ਬੁਰਾ ਕੀਤਾ ਹੋਇਆ ਸੀ। ਦੂਸਰਾ ਥਕਾਵਟ ਨੇ ਉਸ ਦੇ ਵੱਟ ਕੱਢੇ ਹੋਏ ਸਨ। ਭੀੜ ਵਿੱਚ ਹਰ ਕੋਈ ਇੱਕ ਦੂਜੇ ਨੂੰ ਮਾਰਨ ਵੱਢਣ ਨੂੰ ਪੈਂਦਾ ਸੀ। ਉਥੇ ਸਾਰੇ ਟੀ ਬੀ ਦੇ ਮਰੀਜ਼ ਬਾਹਰ ਨਿਕਲਦਿਆਂ ਦੀਪੇ ਨੇ ਵੇਖਿਆ ਕਿ ਉਥੇ ਬਹੁਤ ਸਾਰੀਆਂ ਦੁਕਾਨਾਂ ਬੰਦ ਹੋ ਚੁੱਕੀਆਂ ਸਨ। ਲੋਕ ਕਾਹਲੀ-ਕਾਹਲੀ ਇਧਰ-ਉਧਰ ਦੌੜ ਰਹੇ ਸਨ। ਦੀਪਾ ਘਬਰਾ ਗਿਆ ਅਤੇ ਉਸ ਨੇ ਕਿਸੇ ਤੋਂ ਇਸ ਬਾਰੇ ਪੁੱਛਿਆ ਤਾਂ ਅੱਗੋਂ ਉਤਰ ਮਿਲਿਆ, ‘‘ਕਿਸੇ ਵੱਡੇ ਲੀਡਰ ਦਾ ਕਤਲ ਹੋ ਗਿਆ ਹੈ। ਇਸ ਕਾਰਨ ਸ਼ਹਿਰ ਵਿੱਚ ਕਾਫੀ ਗੜਬੜ ਹੋ ਗਈ ਹੈ ਅਤੇ ਸ਼ਹਿਰ ਵਿੱਚ ਕਰਫਿਊ ਲੱਗ ਗਿਆ ਹੈ।”
ਇੰਨੇ ਸਮੇਂ ਵਿੱਚ ਤਿੰਨ ਸਿਪਾਹੀ ਉਥੇ ਆਏ, ਉਨ੍ਹਾਂ 'ਚੋਂ ਇੱਕ ਸਿਪਾਹੀ ਦੀਪੇ ਨੂੰ ਥੱਪੜ ਮਾਰਦਾ ਹੋਇਆ ਬੋਲਿਆ, ‘‘ਸਾਲਿਆ ਬਿਜੂਆ! ਤੈਨੂੰ ਨਹੀਂ ਪਤਾ ਕਿ ਕਰਫਿਊ ਲੱਗਾ ਹੋਇਆ ਹੈ...?”
ਦੀਪੇ ਨੂੰ ਅੱਗੋਂ ਕੋਈ ਜਵਾਬ ਨਾ ਆਇਆ। ਸਿਪਾਹੀਆਂ ਨੇ ਉਸ ਨੂੰ ਅਵਾਰਾਗਰਦੀ ਦੇ ਕੇਸ ਵਿੱਚ ਥਾਣੇ ਬੰਦ ਕਰ ਦਿੱਤਾ। ਥਾਣੇ ਵਿੱਚ ਸਿਪਾਹੀ ਦੀਪੇ ਵੱਲ ਇਸ਼ਾਰਾ ਕਰਦਾ ਹੋਇਆ ਬੋਲਿਆ, ‘‘ਤੂੰ ਸਾਡੇ ਵੱਲ ਅੱਖਾਂ ਪਾੜ-ਪਾੜ ਕੇ ਕਿਵੇਂ ਵੇਖ ਰਿਹੈਂ...? ਤੈਨੂੰ ਬਣਾਉਂਦੇ ਹਾਂ ਬੰਦੇ ਦਾ ਪੁੱਤ...।” ਪਹਿਲੇ ਸਿਪਾਹੀ ਨੇ ਦੀਪੇ ਦੇ ਘਸੁੰਨ ਜੜ ਦਿੱਤਾ ਤੇ ਨਾਲੇ ਕਹਿਣ ਲੱਗਾ, ‘‘ਹਰਾਮਜ਼ਾਦਿਆ, ਅਸੀਂ ਤੇਰੇ ਪਿਓ ਦਾ ਕੁਝ ਚੁੱਕਿਐ? ਕਿੰਝ ਸਾਡੇ ਵੱਲ ਵੇਖਦਾ ਪਿਐ।”
ਦੀਪਾ ਪਹਿਲਾਂ ਮੁਸੀਬਤ ਦਾ ਮਾਰਿਆ ਹੋਇਆ ਸੀ ਤੇ ਦੂਜਾ ਉਸ ਨੂੰ ਜ਼ਾਲਮਾਂ ਨੇ ਬੁਰੀ ਤਰ੍ਹਾਂ ਕੁੱਟਿਆ। ਉਹ ਦੁੱਖ ਨਾਲ ਉਚੀ-ਉਚੀ ਰੋਣ ਲੱਗ ਪਿਆ।
‘‘ਚੁੱਪ ਓਏ ਖੋਤੇ ਦੇ ਬੱਚਿਆ...! ਕਿੱਦਾਂ ਬੱਚਿਆਂ ਵਾਂਗ ਰੋਂਦਾ ਹੈਂ।” ਇਹ ਕਹਿੰਦਿਆਂ ਨਾਲ ਹੀ ਇੱਕ ਸਿਪਾਹੀ ਨੇ ਉਸ ਦੇ ਖੀਸੇ ਵਿੱਚ ਹੱਥ ਪਾਇਆ ਤੇ ਉਸ ਦਾ ਖਸਤਾ ਹਾਲਤ ਵਾਲਾ ਅਤੇ ਪੁਰਾਣਾ ਜਿਹਾ ਬਟੂਆ ਕੱਢ ਲਿਆ, ਜਿਸ ਵਿੱਚ ਕੁਝ ਰੁਪਏ ਸਨ। ਰੁਪਏ ਵੇਖ ਕੇ ਸਿਪਾਹੀਆਂ ਦੀਆਂ ਅੱਖਾਂ ਚਮਕ ਪਈਆਂ।
‘‘ਹਰਾਮਜ਼ਾਦਿਆ, ਆਹ ਪੈਸੇ ਕਿੱਥੋਂ ਆਏ...?”
‘‘ਸਾਹਿਬ! ਸਾਹਿਬ ਜੀ...।” ਬੱਸ ਇੰਨੇ ਕੁ ਲਫਜ਼ ਦੀਪੇ ਦੇ ਮੂੰਹ ਵਿੱਚੋਂ ਨਿਕਲੇ।
ਸਿਪਾਹੀਆਂ ਦਾ ਕੰਮ ਹੋ ਗਿਆ। ਬੋਤਲ ਅਤੇ ਖਾਣ-ਪੀਣ ਦਾ ਇੰਤਜ਼ਾਮ ਕਰ ਲਿਆ। ਸਿਪਾਹੀ ਸ਼ਰਾਬ ਪੀਂਦੇ ਰਹੇ ਤੇ ਗੱਲਾਂ ਕਰਦਿਆਂ ਰਾਤ ਬੀਤ ਗਈ। ਇੱਕ ਸਿਪਾਹੀ ਕੁਝ ਨਰਮ ਹੋ ਕੇ ਦੀਪੇ ਨੂੰ ਬੋਲਿਆ, ‘‘ਆ ਬਈ ਇਧਰ ਆ...।” ਦੀਪਾ ਡਰਦਾ-ਡਰਦਾ ਸਿਪਾਹੀ ਕੋਲ ਆਇਆ। ਸਿਪਾਹੀ ਕਹਿਣ ਲੱਗਾ, ‘‘ਅੱਜ ਤੈਨੂੰ ਛੱਡ ਦਿੰਦੇ ਹਾਂ। ਅੱਗੋਂ ਤੋਂ ਖਿਆਲ ਰੱਖੀਂ। ਵੈਸੇ ਅਸੀਂ ਕਿਸੇ ਨੂੰ ਛੱਡਦੇ ਨਹੀਂ, ਪਰ ਤੇਰੇ 'ਤੇ ਤਰਸ ਖਾ ਕੇ ਛੱਡ ਦਿੰਦੇ ਹਾਂ।”
ਦੀਪਾ ਕੁਝ ਨਾ ਬੋਲਿਆ, ਸਿਪਾਹੀਆਂ ਵੱਲ ਬਿਟਰ-ਬਿਟਰ ਵੇਖਦਾ ਰਿਹਾ। ਇੱਕ ਸਿਪਾਹੀ ਤੱਤਾ ਹੋ ਕੇ ਬੋਲਿਆ, ‘‘ਸਾਡੇ ਵੱਲ ਕੀ ਵੇਖਦਾ ਪਿਆ ਏਂ? ਜਾ ਦਫਾ ਹੋ ਜਾ।” ਡਰਦਾ-ਡਰਦਾ ਦੀਪਾ ਥਾਣੇ ਵਿੱਚੋਂ ਬਾਹਰ ਨਿਕਲ ਗਿਆ ਅਤੇ ਸੋਚਣ ਲੱਗਾ ਕਿ ਗਰੀਬੀ ਕਿੰਨੀ ਜ਼ਾਲਮ ਹੈ। ਦੀਪੇ ਦੇ ਜਾਣ ਮਗਰੋਂ ਸਾਰੇ ਸਿਪਾਹੀ ਖਿੜ-ਖਿੜ ਕੇ ਹੱਸਣ ਲੱਗ ਪਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”