Welcome to Canadian Punjabi Post
Follow us on

29

March 2024
 
ਮਨੋਰੰਜਨ

ਅਭਿਨੇਤਰੀ ਬਣਨ ਦਾ ਮੇਰਾ ਇਰਾਦਾ ਨਹੀਂ ਸੀ, ਇਸ ਨੂੰ ਕਿਸਮਤ ਹੀ ਕਹਾਂਗੀ : ਸੰਦੀਪਾ ਧਰ

November 11, 2020 08:28 AM

‘ਦਬੰਗ 2’, ‘ਹੀਰੋਪੰਤੀ’, ‘ਗਲੋਬਲ ਬਾਬਾ’, ‘ਗੋਲੂ ਔਰ ਪੱਪੂ’ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਭਿਨੇਤਰੀ ਸੰਦੀਪਾ ਧਰ ਦੀ ‘ਮੁਮ ਭਾਈ’ ਵੈੱਬ ਸੀਰੀਜ਼ ਰਿਲੀਜ਼ ਹੋਣ ਵਾਲੀ ਹੈ। ਇਸੇ ਸਿਲਸਿਲੇ ਵਿੱਚ ਉਸ ਨਾਲ ਆਉਣ ਵਾਲੀਆਂ ਫਿਲਮਾਂ ਅਤੇ ਹੁਣ ਤੱਕ ਦੇ ਸਫਰ ਬਾਰੇ ਗੱਲ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ‘ਮੁਮ ਭਾਈ’ ਵਿੱਚ ਮਰਾਠੀ ਲੜਕੀ ਦੇ ਕਿਰਦਾਰ ਲਈ ਕੀ-ਕੀ ਤਿਆਰੀ ਕਰਨੀ ਪਈ?
- ਸਭ ਤੋਂ ਪਹਿਲਾਂ ਮਰਾਠੀ ਭਾਸ਼ਾ ਤੇ ਲਹਿਜ਼ਾ ਸਿੱਖਣਾ ਪਿਆ। ਇਹ ਨੱਬੇ ਦੇ ਦਹਾਕੇ ਦੀ ਕਹਾਣੀ ਹੈ ਤਾਂ ਅੱਸੀ-ਨੱਬੇ ਦੇ ਦਹਾਕੇ ਦਾ ਮਰਾਠੀ ਲਿੰਗੋ ਅਲੱਗ ਸੀ। ਉਸ ਦੇ ਲਈ ਲੈਂਗਵੇਜ ਕੋਚ ਰੱਖਣਾ ਪਿਆ, ਜੋ ਸੈੱਟ 'ਤੇ ਵੀ ਮੌਜੂਦ ਰਹਿੰਦੇ ਸਨ। ਇਸ ਵਿੱਚ ਚਾਰਟਰਡ ਅਕਾਊਂਟੈਂਟ ਦਾ ਰੋਲ ਨਿਭਾ ਰਹੀ ਹਾਂ, ਸੋ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੇ ਕੰਮਕਾਜ ਦੇ ਬਾਰੇ ਵਿੱਚ ਜਾਣਕਾਰੀ ਇਕੱਠੀ ਕਰਨੀ ਪਈ।
* ਵੈਸ਼ਣਵੀ ਦੇ ਤੁਹਾਨੂੰ ਕਿੰਨਾ ਵਜ਼ਨ ਵਧਾਉਣਾ ਪਿਆ?
- ਅਪੂਰਵਾ ਨੂੰ ਲੱਗਦਾ ਸੀ ਕਿ ਬਹੁਤ ਪਤਲੀ ਹਾਂ, ਇਸ ਲਈ ਪੰਜ-ਛੇ ਕਿਲੋ ਵਜ਼ਨ ਵਧਾਉਣਾ ਪਿਆ। ਰੋਜ਼ਾਨਾ ਜੀਵਨ ਵਿੱਚ ਜਿਨ੍ਹਾਂ ਚੀਜ਼ਾਂ ਨੂੰ ਖਾਣ ਵਿੱਚ ਪ੍ਰਹੇਜ਼ ਕਰਦੀ ਹਾਂ, ਉਹ ਸਭ ਜੰਕ ਫੂਡ ਯਾਨੀ ਪਿੱਜਾ, ਬਰਗਰ, ਗੁਲਾਬ ਜਾਮਨ, ਚੀਜ-ਬਟਰ ਆਦਿ ਖੂਬ ਖਾਧਾ। ਫਿਜੀਕਲੀ ਕਾਫੀ ਐਕਟਿਵ ਹਾਂ, ਇਸ ਲਈ ਮੇਰੇ ਲਈ ਵਜ਼ਨ ਵਧਾਉਣਾ ਕਾਫੀ ਮੁਸ਼ਕਲ ਅਤੇ ਵੇਟ ਲਾਸ ਬਹੁਤ ਆਸਾਨ ਹੁੰਦਾ ਹੈ।
* ਅੰਗਦ ਬੇਦੀ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ?
- ਅੰਗਦ ਬੜੇ ਸਪੋਰਟਿਵ ਹਨ। ਸਾਰੇ ਕਰੈਕਟਰ ਦੇ ਵਿੱਚ ਫ੍ਰੈਂਡਸ਼ਿਪ ਬਹੁਤ ਜ਼ਰੂਰੀ ਸੀ, ਹਾਲਾਂਕਿ ਇਸ ਵਿੱਚ ਅਸੀਂ ਪਤੀ-ਪਤਨੀ ਦਾ ਰੋਲ ਕਰ ਰਹੇ ਹਾਂ। ਸਾਡੇ ਵਿੱਚ ਇੱਕ ਚੰਗੀ ਬਾਂਡਿੰਗ ਹੈ।
* ‘ਹੀਰੋਪੰਤੀ’ ਅਤੇ ‘ਦਬੰਗ 2’ ਦੇ ਸਮੇਂ ਦੀ ਕੋਈ ਦਿਲਚਸਪ ਗੱਲ ਦੱਸੋ?
- ‘ਹੀਰੋਪੰਤੀ’ ਦੇ ਸਮੇਂ ਟਾਈਗਰ ਸ਼ਰਾਫ ਨੂੰ ਐਕਸ਼ਨ ਕਰਦੇ ਦੇਖ ਕੇ ਲੱਗਾ ਕਿ ਇਹ ਕਿੰਨਾ ਕੂਲ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਦੇਖ ਕੇ ਮਿਕਸ ਮਾਰਸ਼ਲ ਆਰਟ ਕਰਨਾ ਸ਼ੁਰੂੁ ਕਰ ਦਿੱਤਾ।
* ਦਸੰਬਰ ਵਿੱਚ ਤੁਹਾਨੂੰ ਇੰਡਸਟਰੀ ਵਿੱਚ 10 ਸਾਲ ਹੋ ਜਾਣਗੇ। ਕਿਸ ਤਰ੍ਹਾਂ ਦਾ ਰਿਹਾ ਅੱਜ ਤੱਕ ਦਾ ਸਫਰ?
- ਇਨ੍ਹਾਂ ਦਸ ਸਾਲਾਂ ਵਿੱਚ ਮੈਂ ਪੰਜ ਸਾਲ ਆਸਟਰੇਲੀਆ ਵਿੱਚ ਰਹੀ। ਉਥੇ ਪੜ੍ਹਾਈ ਕਰਦੀ ਸੀ। ਇੰਡੀਆ ਵਿੱਚ ਛੁੱਟੀਆਂ ਦੇ ਸਮੇਂ ਇੱਕ ਮਹੀਨਾ ਆਉਂਦੀ ਸੀ, ਤਦ ਕੁਝ ਨਾ ਕੁਝ ਕਰ ਕੇ ਜਾਂਦੀ ਸੀ। ‘ਹੀਰੋਪੰਤੀ’ ਅਤੇ ‘ਦਬੰਗ 2’ ਵੀ ਛੁੱਟੀਆਂ ਦੇ ਟਾਈਮ ਵਿੱਚ ਕਰ ਕੇ ਗਈ ਸੀ। ਫਿਲਹਾਲ ਇੰਡੀਆ ਵਿੱਚ ਹਾਂ ਅਤੇ ਦੋ-ਤਿੰਨ ਵੈੱਬ ਸੀਰੀਜ਼ ਵਿੱਚ ਕੰਮ ਕਰਰਹੀ ਹਾਂ।
* ਆਸਟਰੇਲੀਆ ਵਿੱਚ ਪੜ੍ਹਾਈ ਕਰ ਰਹੇ ਸੀ ਤਾਂ ਐਕਟਿੰਗ ਦਾ ਕਿਵੇਂ ਰੁਝਾਨ ਹੋਇਆ?
- ਇਸ ਨੂੰ ਕਿਸਮਤ ਕਹਾਂਗੀ। ਅਭਿਨੇਤਰੀ ਬਣਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਮੁੰਬਈ ਦੇ ਸੇਂਟ ਜੇਵੀਅਰਸ ਤੋਂ ਗ੍ਰੈਜੂਏਸ਼ਨ ਕਰ ਰਹੀ ਸੀ, ਤਦ ਪਾਕੇਟ ਮਨੀ ਲਈ ਐਡ ਫਿਲਮ ਕਰਦੀ ਸੀ। ਗ੍ਰੈਜੂਏਸ਼ਨ ਅਤੇ ਐਮ ਬੀ ਏ ਕੰਪਲੀਟ ਕਰ ਕੇ ਮੇਰਾ ਮਾਰਕੀਟਿੰਗ ਵਿੱਚ ਜਾਣ ਦਾ ਪਲਾਨ ਸੀ। ਖੈਰ, ਮੇਰੀ ਐਡ ਫਿਲਮ ਦੇਖ ਕੇ ਰਾਜਸ੍ਰੀ ਤੋਂ ਐਕਟਿੰਗ ਡਾਇਰੈਕਟਰ ਦਾ ਫੋਨ ਆਇਆ ਕਿ ਸੂਰਜ ਜੀ ਦੋ ਨਿਊ ਕਮਰ ਲਾਂਚ ਕਰਨਾ ਚਾਹੁੰਦੇ ਹਨ। ਤਿੰਨ-ਚਾਰ ਆਡੀਸ਼ਨ ਦਿੱਤੇ। ਫਾਈਨਲੀ ਸੂਰਜ ਬੜਜਾਤੀਆ ਜੀ ਦਾ ਫੋਨ ਆਇਆ ਅਤੇ ਉਹ ਕਹਿਣ ਲੱਗੇ-ਤੁਹਾਡਾ ਆਡੀਸ਼ਨ ਦੇਖਿਆ, ਚੰਗਾ ਲੱਗਾ। ਕੀ ਤੁਸੀਂ ਸਾਡੇ ਨਾਲ ਕੰਮ ਕਰਨਾ ਚਾਹੋਗੇ। ਜਦ ਇੰਨੇ ਲੀਜੈਂਡ ਫੋਨ ਕਰ ਕੇ ਪੁੱਛ ਰਹੇ ਹਨ ਤਾਂ ਮਨ੍ਹਾ ਕਰਨ ਵਾਲੀ ਮੈਂ ਕੌਣ ਹੰੁਦੀ ਹਾਂ। ਸੋਚਿਆ ਕਿ ਮੇਰੇ ਕੋਲ ਬੈਕਅਪ ਪਲਾਨ ਤਾਂ ਹੈ ਹੀ, ਕੁਝ ਸਿੱਖਣ ਦੇ ਲਈ ਫਿਲਮ ਕਰ ਲੈਂਦੀ ਹਾਂ। ਇਸ ਤਰ੍ਹਾਂ ਰੁਝਾਨ ਵਧਦਾ ਗਿਆ ਅਤੇ ਅੱਜ ਇੱਥੇ ਤੱਕ ਪਹੁੰਚ ਗਈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ