Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਮੈਂ ਪਿੱਛੇ ਮੁੜ ਕੇ ਨਹੀਂ ਦੇਖਦਾ : ਮਨੋਜ ਵਾਜਪਾਈ

November 11, 2020 08:25 AM

ਇਸ ਹਫਤੇ ਰਿਲੀਜ ਹੋ ਰਹੀ ਫਿਲਮ ‘ਸੂਰਜ ਪੇ ਮੰਗਲ ਭਾਰੀ’ ਵਿੱਚ ਜਾਸੂਸ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਮਨੋਜ ਵਾਜਪਾਈ। ਪੇਸ਼ ਹਨ ਮਨੋਜ ਵਾਜਪਾਈ ਨਾਲ ਇਸੇ ਸਿਲਸਿਲੇ ਵਿੱਚ ਹੋਈ ਗੱਲਬਾਤ ਦੇ ਕੁਝ ਅੰਸ਼ :
* ਇਹ ਹਾਸ ਵਿਅੰਗ ਫਿਲਮ ਹੈ। ਤੁਸੀਂ ਜ਼ਿਆਦਾਤਰ ਡਾਰਕ ਤੇ ਇੰਟੈਂਸ ਰੋਲ ਕਰਦੇ ਹੋ, ਕੀ ਕਿਰਦਾਰਾਂ ਵਿੱਚ ਬਦਲਾਅ ਚਾਹੁੰਦੇ ਹੋ?
- ਅਸੀਂ ਇਸ ਫਿਲਮ ਵਿੱਚ ਕਾਮੇਡੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਲੋਕਾਂ ਨੂੰ ਹਾਸਾ ਆਏਗਾ। ਜਿੱਥੋਂ ਤੱਕ ਡਾਰਕ ਕਿਰਦਾਰਾਂ ਦੀ ਗੱਲ ਹੈ ਤਾਂ ਮੈਂ ਉਨ੍ਹਾਂ ਤੋਂ ਕਦੇ ਪ੍ਰੇਸ਼ਾਨ ਨਹੀਂ ਹੋਇਆ। ਕਦੇ-ਕਦੇ ਉਹੋ ਜਿਹੇ ਕਿਰਦਾਰ ਕਰਦਾ ਹਾਂ। ਜਿਵੇਂ ਫਿਲਮ ‘ਫੈਮਿਲੀ ਮੈਨ' ਵਿੱਚ ਤਾਂ ਮੇਰੇ ਕਿਰਦਾਰ ਨੂੰ ਡਾਰਕ ਨਹੀਂ ਕਿਹਾ ਜਾ ਸਕਦਾ।
* ਫਿਲਮ ਵਿੱਚ ਤੁਸੀਂ ਜਾਸੂਸ ਬਣੇ ਹੋ। ਟ੍ਰੇਲਰ ਵਿੱਚ ਜੇਮਸ ਬਾਂਡ ਦੇ ਅੰਦਾਜ਼ ਵਿੱਚ ਤੁਰ ਰਹੇ ਹੋ। ਉਸ ਤੋਰ ਲਈ ਕਿੰਨੀ ਪ੍ਰੈਕਟਿਸ ਕੀਤੀ ਸੀ?
- ਜੇਮਸ ਬਾਂਡ ਦੀਆਂ ਇੰਨੀਆਂ ਫਿਲਮਾਂ ਦੇਖੀਆਂ ਹਨ ਕਿ ਉਸ ਲਈ ਵੱਖਰੇ ਤੌਰ 'ਤੇ ਪ੍ਰੈਕਟਿਸ ਕਰਨ ਦੀ ਜ਼ਰੂਰਤ ਨਹੀਂ ਸੀ। ਵੈਸੇ ਵੀ ਮੇਰਾ ਕਿਰਦਾਰ ਕਿਰਦਾਰ ਤਰ੍ਹਾਂ ਦਾ ਜਾਸੂਸ ਹੈ।
* ਫਿਲਮ ਵਿੱਚ 1995 ਦਾ ਮੁੰਬਈ ਸ਼ਹਿਰ ਹੈ। ਉਸ ਦੌਰਾਨ ਤੁਹਾਡਾ ਕਰੀਅਰ ਵੀ ਸ਼ੁਰੂ ਹੋਇਆ ਸੀ। ਕਿਹੜੀਆਂ ਯਾਦਾਂ ਤਾਜ਼ੀਆਂ ਹੋਈਆਂ?
- ਉਸ ਸਮੇਂ ਮੋਬਾਈਲ ਫੋਨ ਨਹੀਂ ਹੁੰਦੇ ਸਨ। ਫਿਲਮ ਦੌਰਾਨ ਸਾਨੂੰ ਲੋਕੇਸ਼ਨਾਂ 'ਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਪਿਆ ਕਿ ਅੱਜ ਦੀ ਤਕਨੀਕ ਉਸ ਵਿੱਚ ਨਜ਼ਰ ਆਏ ਬਾਕੀ ਇਨਸਾਨ ਅਤੇ ਸਮਾਜ ਉਹੀ ਹੈ।
* ਤੁਹਾਡੇ ਫਿਲਮ ਵਿੱਚ ਕਈ ਲੁਕਸ ਹਨ। ਔਰਤ ਵਾਲਾ ਲੁਕ ਕਿੰਨਾ ਮੁਸ਼ਕਲ ਰਿਹਾ?
- ਇੰਨੇ ਲੰਮੇ ਕਿਰਦਾਰ ਨਿਭਾਉਣ ਦੇ ਉਨ੍ਹਾਂ ਦੀਆਂ ਤਿਆਰੀਆਂ ਵਿੱਚ ਹੀ ਸਮਾਂ ਨਿਕਲ ਜਾਂਦਾ ਹੈ। ਹਰ ਕਿਰਦਾਰ ਨੂੰ ਫੜਨਾ ਇੱਕ ਲੰਮਾ ਕੰਮ ਰਿਹਾ। ਸਾੜੀ ਸੰਭਾਲਦੇ ਹੋਏ ਐਕਟਿੰਗ ਕਰਨਾ ਮੁਸ਼ਕਲ ਸੀ। ਉਸ ਕਿਰਦਾਰ ਨੂੰ ਚੰਗੀ ਤਰ੍ਹਾਂ ਨਾਲ ਨਿਭਾਉਣ ਲਈ ਪ੍ਰੈਕਟਿਸ ਕੀਤੀ। ਜਿਸ ਦਿਨ ਮੈਂ ਉਹ ਸੀਨ ਕੀਤਾ ਸੀ, ਉਸ ਦਿਨ ਮੈਨੂੰ ਤੇਜ਼ ਬੁਖਾਰ ਵੀ ਸੀ।
* ਤੁਹਾਡਾ ਬਹੁਤ ਲੰਮਾ ਕਰੀਅਰ ਰਿਹਾ ਹੈ। ਪਿੱਛੇ ਮੁੜ ਕੇ ਦੇਖਦੇ ਹੋ ਤਾਂ ਹੈਰਾਨੀ ਹੁੰਦੀ ਹੈ ਕੀ ਕਿ ਇੰਨੇ ਸਾਲ ਬੀਤ ਗਏ?
- ਮੈਂ ਪਿੱਛੇ ਮੁੜ ਕੇ ਨਹੀਂ ਦੇਖਦਾ। ਇਹ ਇੰਡਸਟਰੀ ਕਠਿਨ ਹੈ ਅਤੇ ਮੈਂ ਅੱਜ ਵੀ ਇਥੇ ਪ੍ਰਾਸੰਗਿਕ ਹਾਂ ਅਤੇ ਕੰਮ ਮਿਲ ਰਿਹਾ ਹੈ ਤਾਂ ਇਸ ਗੱਲ ਦੇ ਲਈ ਪ੍ਰਮਾਤਮਾ ਨੂੰ ਧੰਨਵਾਦ ਦਿੰਦਾ ਹਾਂ।
* ‘ਫੈਮਿਲੀ ਮੈਨ-2’ ਕਦੋ ਰਿਲੀਜ਼ ਹੋਵੇਗੀ?
- ਮੇਰਾ ਵਸ ਚੱਲੇ ਤਾਂ ਮੈਂ ਕੱਲ੍ਹ ਹੀ ਇਸ ਨੂੰ ਲਿਆਉਣਾ ਚਾਹਾਂਗਾ। ਫਿਲਹਾਲ ਪੋਸਟ ਪ੍ਰੋਡਕਸ਼ਨ ਚੱਲ ਰਿਹਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ