Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਨਜਰਰੀਆ

ਜਦੋਂ ਤਹਿਸੀਲਦਾਰ ਬਣਿਆ ਕਾਮਾ

November 11, 2020 08:23 AM

-ਚੰਦਰ ਪ੍ਰਕਾਸ਼
ਇਹ ਘਟਨਾ ਪੰਜਾਬ ਦੇ ਮਾਲਵਾ ਖੇਤਰ ਦੇ ਇੱਕ ਜ਼ਿਲੇ ਦੀ ਹੈ। ਇੱਕ ਜ਼ਿਮੀਂਦਾਰ, ਜਿਸ ਦੇ ਬੱਚੇ ਵਿਦੇਸ਼ ਗਏ ਹੋਏ ਸਨ, ਨੇ ਉਨ੍ਹਾਂ ਵੱਲੋਂ ਭੇਜੇ ਪੈਸੇ ਇਕੱਠੇ ਕਰ ਕੇ 15 ਕੁ ਕਿੱਲੇ ਜ਼ਮੀਨ ਬੈਅ (ਮੁੱਲ) ਲੈ ਲਈ। ਜਦ ਉਸ ਕਿਸਾਨ ਦਾ ਮੁੰਡਾ ਹਿੰਦੁਸਤਾਨ ਆ ਗਿਆ ਤਾਂ ਉਹ ਜ਼ਿਮੀਂਦਾਰ ਆਪਣੇ ਮੁੰਡੇ ਅਤੇ ਉਸ ਦੇ ਇੱਕ ਮਿੱਤਰ ਨਾਲ ਉਸ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲੇ ਦਿਨ ਰਜਿਸਟਰੀ ਲਿਖਵਾ ਰਹੇ ਸਨ ਤਾਂ ਉਨ੍ਹਾਂ ਨੂੰ ਅਰਜ਼ੀ ਨਵੀਸ ਨੇ ਆਗਾਹ ਕਰ ਦਿੱਤਾ ਸੀ ਕਿ ਇਹ ਤਹਿਸੀਲਦਾਰ ਬਿਨਾਂ ਰਿਸ਼ਵਤ ਲਏ ਕੰਮ ਨਹੀਂ ਕਰਦਾ। ਜ਼ਿਮੀਂਦਾਰ, ਉਸ ਦੇ ਮੁੰਡੇ ਅਤੇ ਉਸ ਦੇ ਦੋਸਤ ਨੇ ਉਸ ਦੀ ਗੱਲ ਅਣਸੁਣੀ ਕਰ ਦਿੱਤੀ। ਰਜਿਸਟਰੀ ਲਿਖਵਾ ਕੇ ਜਦ ਉਹ ਤਹਿਸੀਲਦਾਰ ਕੋਲ ਗਏ ਤਾਂ ਉਸ ਨੇ ਕਿਹਾ ਕਿ ਤੁਹਾਡਾ ਇੱਕ ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ 15 ਲੱਖ ਰੁਪਏ ਖਰਚਾ ਆਵੇਗਾ। ਇਸ ਵਿੱਚ ਰਜਿਸਟਰੀ ਦੇ ਨਾਲ-ਨਾਲ ਜ਼ਮੀਨ ਦਾ ਇੰਤਕਾਲ ਵੀ ਤੁਹਾਡਾ ਨਾਂਅ ਹੋ ਜਾਵੇਗਾ।
ਇਸ 'ਤੇ ਵਿਦੇਸ਼ੀ ਮੁੰਡੇ ਨੇ ਕਿਹਾ ਕਿ ਜਦੋਂ ਅਸੀਂ ਅਸ਼ਟਾਮ ਡਿਊਟੀ ਪੂਰੀ ਲਗਾਈ ਹੈ ਤਾਂ ਹੋਰ ਖਰਚਾ ਕਿਵੇਂ ਹੋ ਸਕਦਾ ਹੈ ਤਾਂ ਤਹਿਸੀਲਦਾਰ ਨੇ ਤਲਖੀ ਵੱਚ ਫੱਟ ਜਵਾਬ ਦਿੱਤਾ ਕਿ ਇਹ ਤਾਂ ਸਾਡੀ ਫੀਸ ਹੁੰਦੀ ਹੈ। ਜੇ ਇਹ ਫੀਸ ਨਹੀਂ ਦਿੱਤੀ ਜਾਂਦੀ ਤਾਂ ਰਜਿਸਟਰੀ ਨਹੀਂ ਹੁੰਦੀ। ਮੁੰਡੇ ਨੂੰ ਤਹਿਸੀਲਦਾਰ ਦੇ ਇਸ ਵਿਹਾਰ 'ਤੇ ਕਾਫੀ ਗੁੱਸਾ ਆਇਆ। ਉਸ ਨੇ ਸੋਚਿਆ ਕਿ ਤਹਿਸੀਲਦਾਰ ਨੂੰ ਭਿ੍ਰਸ਼ਟਾਚਾਰ ਰੋਕੂ ਮਹਿਕਮੇ ਕੋਲ ਰੰਗੇ ਹੱਥੀਂ ਫੜਾਇਆ ਜਾਵੇ। ਉਸ ਦੇ ਮਿੱਤਰ ਨੇ ਕਿਹਾ ਕਿ ਵਿਜੀਲੈਂਸ ਵਾਲੇ ਉਸ ਤਹਿਸੀਲਦਾਰ ਨੂੰ ਕੁਝ ਨਹੀਂ ਕਹਿਣਗੇ। ਕੋਈ ਵਿਰਲਾ-ਟਾਵਾਂ ਵਿਜੀਲੈਂਸ ਅਫਸਰ ਹੀ ਹੁੰਦਾ ਹੈ ਜਿਹੜਾ ਅਜਿਹੇ ਅਫਸਰਾਂ ਨੂੰ ਫੜਦਾ ਹੈ। ਇਸ ਲਈ ਬਿਹਤਰ ਹੋਵੇਗਾ ਕਿ 15 ਲੱਖ ਰੁਪਏ ਰਿਸ਼ਵਤ ਦੇ ਕੇ ਰਜਿਸਟਰੀ ਕਰਵਾ ਲਈ ਜਾਵੇ। ਵਿਦੇਸ਼ੀ ਮੁੰਡੇ ਦੇ ਪੰਜਾਬ ਵਿੱਚ ਉਘੇ ਰਾਜਨੀਤਕ ਲੋਕਾਂ ਨਾਲ ਸੰਬੰਧ ਸਨ। ਉਸ ਨੇ ਇਧਰੋਂ-ਉਧਰੋਂ ਸਿਫਾਰਸ਼ ਵੀ ਕਰਵਾਈ ਕਿ ਇਹ ਕੰਮ ਬਿਨਾਂ ਪੈਸਿਆਂ ਤੋਂ ਹੋ ਜਾਵੇ ਅਤੇ ਜੇ ਨਹੀਂ ਹੁੰਦਾ ਤਾਂ ਪੈਸੇ ਘੱਟ ਕਰ ਦਿੱਤੇ ਜਾਣ, ਪਰ ਤਹਿਸੀਲਦਾਰ ਦੀ ਸਿਹਤ ਉੱਤੇ ਕੋਈ ਅਸਰ ਨਾ ਹੋਇਆ। ਉਸ ਮੁੰਡੇ ਨੇ 15 ਲੱਖ ਰੁਪਏ ਦਾ ਇੰਤਜ਼ਾਮ ਕੀਤਾ ਅਤੇ ਮਠਿਆਈ ਦੇ ਡੱਬੇ ਵਿੱਚ ਪੈਸੇ ਪਾ ਕੇ ਤਹਿਸੀਲਦਾਰ ਦੇ ਘ ਜਾ ਕੇ ਫੜਾ ਦਿੱਤਾ ਅਤੇ ਕਿਹਾ ਜਨਾਬ, ‘‘ਇਸ ਵਿੱਚ 15 ਮੋਤੀ ਚੂਰ ਦੇ ਲੱਡੂ ਹਨ।” ਤਹਿਸੀਲਦਾਰ ਨੇ ਉਸ, ਵਿਦੇਸ਼ੀ ਮੁੰਡੇ ਦੀ ਬਹੁਤ ਆਓ-ਭਗਤ ਕੀਤੀ ਅਤੇ ਰਿਸ਼ਵਤ ਦੇ ਪੈਸੇ ਪਹੁੰਚਣ ਤੋਂ ਬਾਅਦ ਜ਼ਮੀਨ ਦੀ ਰਜਿਸਟਰੀ ਵਿਦੇਸ਼ੀ ਮੁੰਡੇ ਦੇ ਪਿਤਾ ਦੇ ਨਾਂਅ ਕਰ ਦਿੱਤੀ।
ਸਮਾਂ ਬੀਤਦਾ ਗਿਆ। ਇੱਕ ਦਿਨ ਇਸ ਕਹਾਣੀ ਨੇ ਨਵਾਂ ਮੋੜ ਲਿਆ। ਕੈਨੇਡਾ ਵਿੱਚ ਇੱਕ ਪਰਵਾਸੀ ਪੰਜਾਬੀ ਆਪਣੇ ਫਾਰਮ 'ਤੇ ਦਿਹਾੜੀਦਾਰਾਂ ਨੂੰ ਗੱਡੀ ਵਿੱਚ ਬਿਠਾ ਕੇ ਖੇਤ ਨੂੰ ਲਿਜਾ ਰਿਹਾ ਸੀ। ਉਹ ਸਭ ਨੂੰ ਵਾਰ-ਵਾਰ ਦੇਖ ਰਿਹਾ ਸੀ ਤਾਂ ਉਸ ਨੂੰ ਇੱਕ ਦਿਹਾੜੀਦਾਰ ਦੀ ਸ਼ਕਲ ਜਾਣੀ-ਪਛਾਣੀ ਲੱਗੀ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਇਸ ਵਿਅਕਤੀ ਨੂੰ ਉਹ ਪਹਿਲਾਂ ਦੇਖ ਚੁੱਕਾ ਹੈ। ਉਸ ਨੇ ਆਪਣੇ ਦਿਮਾਗ 'ਤੇ ਜ਼ੋਰ ਪਾਇਆ ਤੇ ਕੁਝ ਦੇਰ ਬਾਅਦ ਉਸ ਨੂੰ ਸਭ ਕੁਝ ਯਾਦ ਆ ਗਿਆ ਅਤੇ ਉਸ ਨੂੰ ਇਹ ਲੱਗਾ ਕਿ ਇਹ ਉਹੀ ਤਹਿਸੀਲਦਾਰ ਹੈ ਜਿਸ ਨੇ ਉਨ੍ਹਾਂ ਤੋਂ 15 ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਉਸ ਨੇ ਮਨ ਵਿੱਚ ਸੋਚਿਆ ਕਿ ਇੰਨੀ ਰਿਸ਼ਵਤ ਲੈਣ ਵਾਲਾ ਅਮੀਰ ਤਹਿਸੀਲਦਾਰ ਦਿਹਾੜੀਆਂ ਕਰਨ ਲਈ ਕੈਨੇਡਾ ਕਿਉਂ ਆਵੇਗਾ? ਹੌਲੀ ਹੌਲੀ ਹੌਸਲਾ ਕਰ ਕੇ ਉਸ ਨੇ ਤਹਿਸੀਲਦਾਰ ਨੂੰ ਬੁਲਾ ਹੀ ਲਿਆ। ਉਸ ਨੇ ਆਖਿਆ, ‘‘ਤਹਿਸੀਲਦਾਰ ਸਾਹਿਬ! ਸਤਿ ਸ੍ਰੀ ਅਕਾਲ।”
ਅਚਾਨਕ ਤਹਿਸੀਲਦਾਰ ਸ਼ਬਦ ਸੁਣ ਕੇ ਉਸ ਦੇ ਮੂੰਹ ਦਾ ਰੰਗ ਉੱਡ ਗਿਆ। ਉਸ ਨੇ ਗੱਲ ਅਣਸੁਣੀ ਕਰ ਦਿੱਤੀ। ਤਹਿਸੀਲਦਾਰ ਨੂੰ ਪਤਾ ਲੱਗ ਗਿਆ ਕਿ ਇਹ ਮੈਨੂੰ ਜਾਣਦਾ ਹੈ। ਫਿਰ ਉਸ ਮੁੰਡੇ ਨੇ ਤਹਿਸੀਲਦਾਰ ਨਾਲ ਗੱਲਬਾਤ ਜਾਰੀ ਰੱਖਣ ਲਈ ਨਾਲ ਵਾਲੀ ਸੀਟ ਮੱਲ ਲਈ ਤੇ ਕਿਹਾ ਕਿ ਤੁਸੀਂ ਉਹੀ ਹੋ ਜਿਹੜੇ ਪੰਜਾਬ ਵਿੱਚ ਬਤੌਰ ਤਹਿਸੀਲਦਾਰ ਤੈਨਾਤ ਸੀ। ਇਸ 'ਤੇ ਹੱਕਾ ਬੱਕਾ ਹੋ ਕੇ ਤਹਿਸੀਲਦਾਰ ਇਧਰ-ਉਧਰ ਦੇਖਣ ਲੱਗਾ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਗੱਡੀ ਰੁਕਵਾ ਕੇ ਵਾਪਸ ਚਲਾ ਜਾਵੇ ਜਾਂ ਗੱਲ ਦਾ ਜਵਾਬ ਦੇਵੇ। ਅਖੀਰ ਜਦ ਗੱਡੀ ਫਾਰਮ ਹਾਊਸ 'ਤੇ ਪੁੱਜ ਗਈ ਤਾਂ ਸਾਰੇ ਦਿਹਾੜੀਦਾਰ ਵਾਰੋ-ਵਾਰੀ ਉਤਰਨ ਲੱਗੇ। ਸਬ ਨੇ ਸੇਬ ਤੋੜਨੇ ਸ਼ੁਰੂ ਕਰ ਦਿੱਤੇ। ਆਪਣੇ-ਆਪ ਨੂੰ ਬੇਵੱਸ ਹੋਇਆ ਦੇਖ ਕੇ ਤਹਿਸੀਲਦਾਰ ਨੇ ਵੀ ਸੇਬ ਤੋੜਨੇ ਸ਼ੁਰੂ ਕਰ ਦਿੱਤੇ। ਮੌਕਾ ਪਾ ਕੇ ਤਹਿਸੀਲਦਾਰ ਨੇ ਜ਼ਿਮੀਂਦਾਰ ਨੂੰ ਆਵਾਜ਼ ਮਾਰੀ ਅਤੇ ਕਿਹਾ, ‘‘ਸਰਦਾਰ ਜੀ! ਜੇ 10 ਮਿੰਟ ਦਿਉ ਤਾਂ ਅਲੱਗ ਹੋ ਕੇ ਗੱਲ ਕਰੀਏ।”
ਜ਼ਿਮੀਂਦਾਰ ਨੇ ਕਿਹਾ, ‘‘ਜੀ ਦੱਸੋ।”
ਤਹਿਸੀਲਦਾਰ ਨੇ ਪੁੱਛਿਆ, ‘‘ਸਰਦਾਰ ਜੀ! ਪਹਿਲਾਂ ਇਹ ਦੱਸੋ ਕਿ ਤੁਸੀਂ ਮੈਨੂੰ ਕਿਵੇਂ ਪਛਾਣਿਆ?”
ਸਰਦਾਰ ਜੀ ਨੇ ਕਿਹਾ, ‘‘ ਤਹਿਸੀਲਦਾਰ ਸਾਹਿਬ, ਅੱਜ ਤੋਂ 15-20 ਸਾਲ ਪਹਿਲਾਂ 15 ਕਿੱਲੇ ਜ਼ਮੀਨ ਲਈ ਸੀ ਅਤੇ ਉਸ ਦੀ ਰਜਿਸਟਰੀ ਤੇ ਇੰਤਕਾਲ ਕਰਵਾਉਣ ਲਈ ਗਏ ਸਾਂ। ਉਸ ਸਮੇਂ ਤੁਸੀਂ ਕੁਝ ਸ਼ਰਤਾਂ ਰੱਖੀਆਂ ਸਨ ਕਿ ਇਸ ਕੰਮ ਲਈ 15 ਲੱਖ ਰੁਪਏ ਦੀ ਰਿਸ਼ਵਤ ਲੱਗੇਗੀ। ਅਸੀਂ ਉਸ ਵੇਲੇ ਮਜਬੂਰ ਸਾਂ ਅਤੇ ਸਾਨੂੰ ਤੁਹਾਡੇ ਨਿੱਜੀ ਖਜ਼ਾਨੇ ਵਿੱਚ ਮਾਇਆ ਭੇਟ ਕਰਨੀ ਪਈ ਸੀ।”
ਆਪਣੇ ਆਪ ਨੂੰ ਬੇਵੱਸ ਦੇਖ ਕੇ ਉਸ ਨੇ ਕਿਹਾ ਕਿ “ਹਾਂ, ਬਦਕਿਸਮਤੀ ਨਾਲ ਮੈਂ ਉਹੀ ਤਹਿਸੀਲਦਾਰ ਹਾਂ।”
ਇਸ 'ਤੇ ਵਿਦੇਸ਼ੀ ਮੁੰਡੇ ਨੇ ਹੈਰਾਨੀ ਨਾਲ ਪੁੱਛਿਆ, ‘‘ਤੁਸੀਂ ਬਹੁਤ ਵੱਡੇ ਅਫਸਰ ਹੋ, ਬਹੁਤ ਜਾਇਦਾਦਾਂ ਹਨ ਤੁਹਾਡੇ ਕੋਲ, ਪਰ ਤੁਸੀਂ ਇੱਥੇ ਦਿਹਾੜੀ ਕਰਨ ਕਿਉਂ ਆਏ?”
ਤਹਿਸੀਲਦਾਰ ਨੇ ਕਿਹਾ, ‘‘ਬੱਸ ਉਹੀ 15 ਲੱਖ ਰੁਪਏ ਦੀ ਰਿਸ਼ਵਤ ਨੇ ਮੈਨੂੰ ਦਿਹਾੜੀਦਾਰ ਬਣਾ ਦਿੱਤਾ। ਆਪਣੇ ਪੁੱਤਰ ਨੂੰ ਕੈਨੇਡਾ ਭੇਜਣ ਲਈ ਮੈਂ ਰਿਸ਼ਵਤ ਲੈਂਦਾ ਰਿਹਾ। ਅੱਜ ਉਸ ਦਾ ਕੈਨੇਡਾ ਵਿੱਚ ਕੰਸਲਟੈਂਸੀ ਦਾ ਵੱਡਾ ਕਾਰੋਬਾਰ ਹੈ। ਮੈਂ ਰਿਟਾਇਰਮੈਂਟ ਪਿੱਛੋਂ ਆਪਣੀ ਧਰ ਮਪਤਨੀ ਨਾਲ ਪਹਿਲੀ ਵਾਰ ਬੇਟੇ ਕੋਲ ਕੈਨੇਡਾ ਆਇਆ। ਪਹਿਲਾਂ ਮੇਰੇ ਬੇਟੇ ਤੇ ਨੂੰਹ ਨੇ ਬੜਾ ਇੱਜ਼ਤ-ਮਾਣ ਕੀਤਾ, ਪਰ ਜਦ ਘਰ ਵਾਲੀ ਨੂੰ ਨੂੰਹ ਦੇ ਮਜਬੂਰ ਕਰਨ 'ਤੇ ਬੇਟੇ ਦੇ ਘਰ ਨੂੰ ਝਾੜੂ-ਪੋਚਾ ਕਰਦੇ ਵੇਖਿਆ ਤਾਂ ਸੋਚਣ ਲੱਗ ਪਿਆ ਕਿ ਕੀ ਇਹ ਦਿਨ ਵੀ ਦੇਖਣੇ ਪੈਣੇ ਸਨ? ਜਦੋਂ ਤਹਿਸੀਲਦਾਰ ਹੁੰਦਾ ਸੀ ਤਾਂ ਨੌਕਰਾਣੀਆਂ ਘਰ ਵਾਲੀ ਦੇ ਅੱਗੇ-ਪਿੱਛੇ ਬੀਬੀ ਜੀ, ਬੀਬੀ ਜੀ ਕਰਦੀਆਂ ਰਹਿੰਦੀਆਂ ਸਨ। ਅੱਜ ਉਸ ਦੀ ਨੂੰਹ ਉਸ ਦੀ ਘਰਵਾਲੀ ਕੋਲੋਂ ਨੌਕਰਾਣੀ ਵਾਂਗ ਘਰ ਦਾ ਕੰਮ ਲੈ ਰਹੀ ਹੈ। ਫਿਰ ਵੀ ਮੈਂ ਚੁੱਪ ਵੱਟੀ ਰੱਖੀ। ਵੱਡਾ ਧੱਕਾ ਉਦੋਂ ਲੱਗਾ ਜਦ ਬੇਟੇ ਨੇ ਕਿਹਾ ਕਿ ਤੁਸੀਂ ਘਰ ਇਕੱਲੇ ਵਿਹਲੇ ਬੈਠੇ ਰਹਿੰਦੇ ਓ। ਫਾਰ ਹਾਊਸਾਂ 'ਤੇ ਦਿਹਾੜੀ ਲਈ ਜਾਇਆ ਕਰੋ। ਇੱਥੇ ਪੈਸੇ ਦੀ ਕੀਮਤ ਹੈ। ਪੈਸੇ ਤੋਂ ਬਗੈਰ ਕੋਈ ਰਿਸ਼ਤ ਨਹੀਂ। ਇੱਥੇ ਆਪਣਾ ਕਮਾਉਣਾ ਪੈਂਦਾ ਹੈ ਤੇ ਆਪਣਾ ਖਾਣਾ ਪੈਂਦਾ ਹੈ। ਇਸ 'ਤੇ ਤਹਿਸੀਲਦਾਰ ਨੇ ਸੋਚਿਆ ਕਿ ਮੈਂ ਸਾਰੀ ਉਮਰ ਆਪਣੇ ਮੁੰਡੇ ਲਈ ਕਮਾਉਂਦਾ ਰਿਹਾ। ਅੱਜ ਉਹੀ ਮੈਨੂੰ ਦਿਹਾੜੀ ਕਨਰ ਲਈ ਭੇਜ ਰਿਹਾ ਹੈ। ਗੱਲਾਂ ਕਰਦਿਆਂ ਉਸ ਦਾ ਗੱਚ ਭਰ ਆਇਆ ਅਤੇ ਅੱਖਾਂ ਨਮ ਹੋ ਗਈਆਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ