Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਕੱਤੇ ਨਾ ਜਾਈਂ ਚੰਨਾ, ਬਲਣ ਦੀਵਾਲੀਆਂ

November 11, 2020 08:22 AM

-ਹਰਕੰਵਲ ਸਿੰਘ ਕੰਗ
ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਸਮੇਂ ਦਾ ਚੱਕਰ ਚੱਲਦਾ ਰਹਿੰਦਾ ਹੈ। ਪਾਲ਼ੇ ਦੇ ਪੁੱਤ ਅੱਸੂ ਤੋਂ ਬਾਅਦ ਕੱਤਕ ਦਾ ਮਹੀਨਾ ਦਸਤਕ ਦਿੰਦਾ ਹੈ। ਅੰਗਰੇਜ਼ੀ ਮਹੀਨੇ ਅਕਤੂਬਰ ਦੇ ਅੱਧ ਤੋਂ ਅੱਧ ਨਵੰਬਰ ਤੱਕ ਇਹ ਮਹੀਨਾ ਤੀਹ ਦਿਨ ਦਾ ਹੁੰਦਾ ਅਤੇ ਇਸ ਮਹੀਨੇ ਪਾਲ਼ਾ ਜਵਾਨ ਹੋਣ ਲੱਗਦਾ ਹੈ। ਰਾਤਾਂ ਲੰਮੀਆਂ ਤੇ ਦਿਨ ਛੋਟੇ ਹੋਣ ਲੱਗਦੇ ਹਨ। ਦਿਨੇ ਚਮਕਦੀ ਧੁੱਪ ਦਾ ਤੇਜ਼ ਤਾਪ ਸਰਦੀ ਰੁੱਤ ਅੱਗੇ ਖਤਮ ਹੋਇਆ ਜਾਪਦਾ ਹੈ। ਇਸ ਮਹੀਨੇ ਦਿਨ ਛਿਪਦੇ ਦਾ ਪਤਾ ਹੀ ਨਹੀਂ ਲੱਗਦਾ।
ਕੱਤਕ ਦਾ ਮਹੀਨਾ ਕਿਸਾਨ ਅਤੇ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਲੋਕਾਂ ਲਈ ਬੇਹੱਦ ਰੁਝੇਵਿਆਂ ਭਰਪੂਰ ਹੁੰਦਾ ਹੈ। ਸਾਉਣੀ ਦੀਆਂ ਫਸਲਾਂ ਨੂੰ ਸਾਂਭਣ ਤੇ ਹਾੜ੍ਹੀ ਦੀਆਂ ਫਸਲਾਂ ਬੀਜਣ ਦਾ ਕੰਮ ਇਸੇ ਮਹੀਨੇ ਦੇ ਹਿੱਸੇ ਆਇਆ ਹੈ। ਕਿਸਾਨ ਨੂੰ ਪੁਰਾਤਨ ਸਮਿਆਂ ਵਿੱਚ ਇਸ ਮਹੀਨੇ ਵਿੱਚ ਸਿਰ ਖੁਰਕਣ ਦੀ ਵਿਹਲ ਨਹੀਂ ਮਿਲਦੀ ਸੀ। ਅੱਜ ਭਾਵੇਂ ਰੀਪਰ ਅਤੇ ਰੋਟਾਵੇਟਰ ਵਰਗੀਆਂ ਮਸ਼ੀਨਾਂ ਨਾਲ ਖੇਤ ਇੱਕੋ ਦਿਨ ਵਿੱਚ ਤਿਆਰ ਕਰ ਕੇ ਕਣਕ ਬੀਜ ਦਿੱਤੀ ਜਾਂਦੀ ਹੈ। ਇਸ ਮਹੀਨੇ ਖੇਤਾਂ ਵਿੱਚ ਖੜ੍ਹੇ ਤੂਤਾਂ, ਕਿੱਕਰਾਂ, ਟਾਹਲੀਆਂ ਤੇ ਹੋਰ ਦਰੱਖਤ ਛਾਂਗ ਕੇ ਖੇਤਾਂ ਦੇ ਵੱਟ ਬੰਨੇ ਸੰਵਾਰੇ ਜਾਂਦੇ ਹਨ। ਬਰਸੀਮ ਵਾਲੇ ਖੇਤਾਂ ਵਿੱਚ ਹਰੀ ਕਚੂਰ ਸਰ੍ਹੋਂ ਕਿਸਾਨਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਐ। ਸ਼ਾਇਰ ਨੇ ਸ਼ਾਇਦ ਇਸ ਹਾਕਾਂ ਮਾਰਦੀ ਹਰਿਆਈ ਨੂੰ ਦੇਖ ਕੇ ਹੀ ਗੀਤ ਲਿਖਿਆ ਹੋਵੇਗਾ :
ਤਾਰਾ ਮੀਰਾ ਪਾਵੇ ਬੋਲੀਆਂ।
ਇਸ ਮਹੀਨੇ ਮਾਲਵੇ ਵਿੱਚ ਕਪਾਹ ਦੇ ਖੇਤਾਂ ਵਿੱਚ ਲੱਗੀਆਂ ਰੌਣਕਾਂ ਕਿਸਾਨਾਂ ਦੀਆਂ ਆਸਾਂ-ਉਮੰਗਾਂ ਨੂੰ ਬੂਰ ਪਾਉਂਦੀਆਂ ਨੇ। ਜਦੋਂ ਦੇਸੀ ਕਪਾਹ ਦੀ ਥਾਂ ਨਵੇਂ ਸੁਧਰੇ ਹੋਏ ਬੀਜ ਆਏ ਤਾਂ ਕਪਾਹ ਦੇ ਰੇਸ਼ੇ ਵਿੱਚ ਆਈ ਨਰਮਾਈ ਕਰ ਕੇ ਹੀ ਕਪਾਹ ਨੂੰ ਨਰਮਾ ਕਹਿਾ ਜਾਣ ਲੱਗਿਆ।
ਇਸ ਮਹੀਨੇ ਕਿਸਾਨ ਦੇ ਰੁਝੇਵੇਂ ਵਧ ਜਾਂਦੇ ਹਨ। ਸਾਉਣੀ ਦੀ ਫਸਲ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਦਾ ਫਿਕਰ ਜੱਟ ਨੂੰ ਵੱਢ-ਵੱਢ ਖਾਂਦਾ ਹੈ। ਸਾਉਣੀ ਸੰਭਾਲਣੀ ਅਤੇ ਹਾੜ੍ਹੀ ਬੀਜਣੀ ਸਭ ਤੋਂ ਅਹਿਮ ਕਾਰਜ ਹੁੰਦਾ ਹੈ। ਇਸੇ ਕਰ ਕੇ ਇਹ ਗੱਲ ਮਸ਼ਹੂਰ ਹੈ ਕਿ ਕੱਤਕ ਦੇ ਮਹੀਨੇ ਜੱਟ ਨੇ ਆਪਣੀ ਮਰੀ ਹੋਈ ਮਾਂ ਨੂੰ ਭੜੋਲੇ ਵਿੱਚ ਪਾ ਕੇ ਰੱਖ ਦਿੱਤਾ ਸੀ। ਇਸ ਦੇ ਪਿੱਛੇ ਵੀ ਇਹ ਵਿਚਾਰ ਹੀ ਭਾਰੂ ਸੀ ਕਿ ਪਹਿਲਾਂ ਕੰਮ ਮੁਕਾ ਲਿਆ ਜਾਵੇ। ਕਿਸਾਨ ਤੋਂ ਲੈ ਕੇ ਹਰ ਪਿੰਡ ਵਾਸੀ ਨੂੰ ਬਾਲਣ ਦੀ ਸੰਭਾਲ ਲਈ ਵੱਖਰੇ ਤੌਰ 'ਤੇ ਤਰੱਦਦ ਕਰਨਾ ਪੈਂਦਾ ਹੈ। ਕਪਾਹ ਦੀਆਂ ਛਿੱਟੀਆਂ, ਗੰਨੇ ਦੇ ਗੁੱਲਰੇ ਅਤੇ ਮੱਕੀ ਦੇ ਟਾਂਡੇ ਪੰਜਾਬ ਦੇ ਪਿੰਡਾਂ ਵਿੱਚ ਮੁੱਖ ਬਾਲਣ ਰਿਹਾ ਹੈ। ਪਾਥੀਆਂ ਤਾਂ ਹਾਲੇ ਵੀ ਪੱਥੀਆਂ ਜਾਂਦੀਆਂ ਹਨ। ਭਾਵੇਂ ਸਮੇਂ ਦੀ ਚਾਲ ਨਾਲ ਰਸੋਈ ਗੈਸ ਨੇ ਰਵਾਇਤੀ ਬਾਲਣ ਦੀ ਕਮੀ ਨੂੰ ਕਿਸੇ ਹੱਦ ਤੱਕ ਪੂਰਾ ਕਰ ਦਿੱਤਾ ਹੈ, ਪਰ ਗਰੀਬਾਂ ਲਈ ਬਾਲਣ ਇਕੱਠਾ ਕਰਨਾ ਅਜੇ ਵੀ ਵੱਡਾ ਮਸਲਾ ਹੈ। ਕੱਤਕ ਦੇ ਮਹੀਨੇ ਦਿਨ ਛੋਟੇ ਹੋਣ ਲੱਗਦੇ ਨੇ ਅਤੇ ਰਾਤਾਂ ਲੰਮੀਆਂ ਹੋਣ ਲੱਗਦੀਆਂ ਨੇ। ਤੀਜੇ ਪਹਿਰ ਤੋਂ ਬਾਅਦ ਤਾਂ ਦਿਨ ਖੜ੍ਹਦਾ ਹੀ ਨਹੀਂ। ਮੱਕੀ ਦੀ ਫਸਲ ਵੀ ਇਸ ਮਹੀਨੇ ਹੀ ਆਉਂਦੀ ਹੈ। ਸਾਉਣੀ ਦੀ ਫਸਲ ਦੀ ਆਮਦ ਨਾਲ ਦੇਸ਼ ਦੇ ਅਰਥਚਾਰੇ ਨੂੰ ਹੁਲਾਰਾ ਮਿਲਦਾ ਹੈ। ਕਿਸਾਨ ਕੋਲ ਪੈਸੇ ਆਉਣ ਨਾਲ ਅਰਥਚਾਰਾ ਚੱਲਦਾ ਹੈ। ਸ਼ਾਇਦ ਇਸੇ ਕਰ ਕੇ ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਕਿਹਾ ਜਾਂਦਾ ਹੈ।
ਕਿਸਾਨ, ਜੋ ਦਿਨ ਭਰ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦਾ ਹੈ, ਉਸ ਦੀ ਇੱਕ ਤਰ੍ਹਾਂ ਭੂਤਨੀ ਭੁੱਲੀ ਰਹਿੰਦੀ ਹੈ। ਜਦੋਂ ਕੋਈ ਹਾਲੀ ਬਲਦਾਂ ਦੀ ਪੰਜਾਲੀ ਟੰਗ ਕੇ ਪਿੰਡ ਵੱਲ ਆਉਂਦਾ ਹੈ ਤਾਂ ਪਹੀ ਵਿੱਚੋਂ ਉੱਡਦੀ ਹਲਕੀ ਹਲਕੀ ਧੂੜ ਰੂਹ ਨੂੰ ਨਸ਼ਿਆ ਦਿੰਦੀ ਹੈ। ਇਸ ਮਹੀਨੇ ਗਊ ਦੇ ਜਾਇਆਂ ਦੀ ਕਦਰ ਵੱਧ ਜਾਂਦੀ ਹੈ। ਜੇ ਕਿਤੇ ਮਾੜੇ ਕਰਮੀਂ ਕਿਸੇ ਜੱਟ ਦਾ ਬਲਦ ਮਰ ਜਾਂਦਾ ਜਾਂ ਬਿਮਾਰ ਹੋ ਜਾਂਦਾ ਤਾਂ ਜੱਟ ਨੂੰ ਬਲਦ ਦੇ ਬਰਾਬਰ ਆਪ ਵੀ ਜੁੜਨਾ ਪੈਂਦਾ।
ਕੱਤਕ ਮਹੀਨੇੇ ਪਿੰਡਾਂ ਦੇ ਲੋਕਾਂ ਦੇ ਕੰਮ ਧੰਦੇ ਬੇਹੱਦ ਵਧ ਜਾਂਦੇ ਹਨ। ਪੁਰਾਤਨ ਸਮਿਆਂ ਵਿੱਚ ਕਿਰਤ ਦੇ ਜਿਣਸ ਦੇ ਤਬਾਦਲੇ ਦਾ ਜ਼ਮਾਨਾ ਸੀ। ਕਿਸਾਨੀ 'ਤੇ ਨਿਰਭਰ ਬਾਕੀ ਦੇ ਭਾਈਚਾਰੇ ਵੀ ਅਸਿੱਧੇ ਤੌਰ 'ਤੇ ਖੇਤੀ 'ਤੇ ਨਿਰਭਰ ਹੁੰਦੇ ਸਨ। ਇਸ ਤਰ੍ਹਾਂ ਅੱਗੇ ਆਉਂਦੀ ਤਿਉਹਾਰਾਂ ਦੀ ਰੁੱਤ ਅਤੇ ਵਿਆਹ ਮੁਕਲਾਵਿਆਂ ਦੇ ਖਰਚੇ ਵਿੱਚ ਫਸਲ ਹੀ ਪੂਰੇ ਕਰਦੀ ਹੈ। ਨਰਾਤੇ ਆਉਣ ਨਾਲ ਵਿਆਹਾਂ ਦਾ ਸਾਹਾ ਨਿਕਲ ਜਾਂਦਾ ਹੈ। ਦੁਸਹਿਰੇ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਵੀ ਇਸ ਮਹੀਨੇ ਆਉਂਦਾ ਹੈ। ਲੋਕ ਆਪਣੇ ਘਰਾਂ ਵਿੱਚ ਦੀਵੇ ਬਲਾਦੇ ਨੇ। ਪਟਾਕੇ ਕਦੋਂ ਚੱਲਣ ਲੱਗੇ, ਇਹ ਸੋਚਣ ਦਾ ਵਿਸ਼ਾ ਹੈ। ਇਸ ਦਿਨ ਜਿੱਥੇ ਭਗਵਾਨ ਰਾਮ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਪਰਤੇ, ਉਥੇ ਗੁਰੂ ਹਰਗੋਬਿੰਦ ਜੀ 52 ਰਾਜਿਆਂ ਨਾਲ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਅ ਹੋਏ ਸਨ। ਇਹ ਗੱਲ ਵੱਖਰੀ ਹੈ ਕਿ ਜਿੱਥੇ ਸਾਰੇ ਭਾਈਚਾਰੇੇ ਦੀਵਾਲੀ ਮਨਾਉਂਦੇ ਹਨ, ਉਥੇ ਇੱਕ ਭਾਈਚਾਰਾ ਦੀਵਾਲੀ ਲਾਉਂਦਾ ਹੈ।
ਕੱਤੇ ਦੇ ਮਹੀਨੇ ਪ੍ਰਭੂ ਪ੍ਰੀਤਮ ਨਾਲ ਮਿਲਾਪ ਦੀ ਤਾਂਘ ਦਾ ਪ੍ਰਗਟਾਵਾ ਕਰਦੇ ਪੰਜਾਬੀ ਦੇ ਸਿਰਮੌਰ ਕਵੀ ਤੇ ਸੰਤ ਸ਼ੇਖ ਫਰੀਦ ਫੁਰਮਾਉਂਦੇ ਨੇ :
ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ।
ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ।
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਬਾਰਾਹ ਮਾਹ ਤੁਖਾਰੀ ਵਿੱਚ ਜੀਵ ਇਸਤਰੀ ਨੂੰ ਸਮਝਾਉਂਦੇ ਨੇ :
ਕਤਕਿ ਕਿਰਤੁ ਪਾਇਆ ਜੇ ਪ੍ਰਭ ਪਾਇਆ॥
ਦੀਪਕੁ ਸਹਜਿ ਬਲੈ ਤਹਿ ਜਲਾਇਆ।
ਦੀਪਕ ਰਸ ਤੇਲੇ ਧਨ ਪਿਰ ਮੇਲੇ ਧਨ ਓਮਾਹੈ ਸਰਸੀ॥
ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ॥
ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ॥
ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ॥
ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ :
ਕਤਿਕਿ ਕਰਮ ਕਮਾਵਣੇ ਦੇਸੁ ਨ ਕਾਹੂ ਜੋਗੁ॥
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥
ਵਿਚੁ ਨ ਕੋਈ ਕਰਿ ਸਕੈ ਕਿ ਥੈ ਰੋਵਹਿ ਰੋਜ॥
ਕੀਤਾ ਕਿਛੁ ਨ ਹੋਵਈ ਲਿਖਿਆ ਧੁਰਿ ਸੰਜੋਗ॥
ਵਡਭਾਗੀ ਮੇਰਾ ਪ੍ਰਭੁ ਮਿਲੈ ਤਾ ਉਤਰਹਿ ਸਭਿ ਬਿਓਗ॥
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ॥
ਕਤਿਕ ਹੋਵੈ ਸਾਧੁਸੰਗੁ ਬਿਨਸਹਿ ਸਭੇ ਸੋਚ॥
ਕੱਤਕ ਮਹੀਨੇੇ ਵਿੱਚ ਕੂੰਜਾਂ ਦਾ ਬੜਾ ਜ਼ਿਕਰ ਆਉਂਦਾ ਹੈ। ਲੰਬੀ ਧੌਣ, ਲੰਬੀਆਂ ਟੰਗਾਂ ਅਤੇ ਲੰਬੇ ਖੰਭਾਂ ਵਾਲਾ ਵੱਡ ਅਕਾਰੀ ਕਾਸ਼ਨੀ ਰੰਗ ਦਾ ਪੰਛੀ ਸਾਇਬੇਰੀਅਨ ਦੇਸ਼ਾਂ ਤੋਂ ਇਸ ਮਹੀਨੇ ਪੰਜਾਬ ਅਤੇ ਹੋਰ ਗੁਆਂਢੀ ਰਾਜਾਂ ਵਿੱਚ ਆਉਂਦਾ ਹੈ। ਕੂੰਜਾਂ ਪੰਜਾਬ ਦੇ ਸਭਿਆਚਾਰ ਨਾਲ ਇੰਨੀਆਂ ਨੇੜਿਉਂ ਜੁੜੀਆਂ ਨੇ ਕਿ ਕੁੜੀਆਂ ਦੀ ਤੁਲਨਾ ਕੂੰਜਾਂ ਨਾਲ ਕੀਤੀ ਗਈ ਹੈ। ਇਹ ਪੰਛੀ ਜੋ ਝੁੰਡਾਂ ਦੇ ਰੂਪ ਵਿੱਚ ਹੁੰਦਾ ਹੈ, ਕਈ ਵਾਰੀ ਖੇਤਾਂ ਵਿੱਚ ਉਤਰ ਕੇ ਕਣਕ ਦੇ ਖੇਤਾਂ ਦਾ ਭਾਰੀ ਨੁਕਸਾਨ ਕਰ ਦਿੰਦਾ ਹੈ। ਭਾਵੇਂ ਇਸ ਮਹੀਨੇ ਪ੍ਰਦੂਸ਼ਣ ਦੀ ਭਰਮਾਰ ਹੁੰਦੀ ਹੈ, ਪਰ ਪਹਿਲਾਂ ਲੰਘੀ ਬਰਸਾਤ ਦੀ ਰੁੱਤ ਸਦਕਾ ਦਰੱਖਤਾਂ ਅਤੇ ਅੰਬਰ ਤੋਂ ਮਿੱਟੀ-ਘੱਟਾ ਝੜ ਚੁੱਕਿਆ ਹੋਣ ਕਾਰਨ ਦੂਰ ਦੂਰ ਤੱਕ ਸਾਫ ਆਸਮਾਨ ਧਰਤੀ ਨੂੰ ਕਲਾਵੇ ਵਿੱਚ ਲੈਂਦਾ ਨਜ਼ਰ ਆਉਂਦਾ ਹੈ। ਕੱਤਕ ਦੀ ਮੱਸਿਆ ਨੂੰ ਆਉਂਦੇ ਦੀਵਾਲੀ ਦੇ ਤਿਉਹਾਰ ਕਰ ਕੇ ਉੱਤਰੀ ਭਾਰਤ ਵਿੱਚ ਵਿਸ਼ੇਸ਼ ਤਰ੍ਹਾਂ ਦੀ ਖਿੱਚ ਵਧ ਜਾਂਦੀ ਹੈ। ਹਰ ਕੋਈ ਆਪਣੇ ਘਰ ਨੂੰ ਦੀਵਾਲੀ ਤੋਂ ਪਹਿਲਾਂ ਸ਼ਿੰਗਾਰਨਾ ਲੋਚਦਾ ਹੈ। ਇਸ ਦਿਨ ਦੀਵੇ ਦੀ ਅਹਿਮੀਅਤ ਵਿਸ਼ੇਸ਼ ਹੁੰਦੀ ਹੈ। ਸ਼ਾਇਦ ਇਸੇ ਕਰ ਕੇ ਇੱਕ ਪੰਜਾਬੀ ਲੋਕ ਗੀਤ ਦੇ ਵਿੱਚ ਆਪਣੇ ਪਰਦੇਸੀ ਪਤੀ ਦੇ ਪਿਆਰ ਵਿੱਚ ਬਹਿਬਲ ਪਤਨੀ ਗਾਉਂਦੀ ਹੈ :
ਚੜ੍ਹਿਆ ਮਹੀਨਾ ਕੱਤਕ
ਮਾਹੀ ਮੇਰਾ ਅਟਕ
ਕਿ ਆਈ ਦਿਵਾਲੀ ਏ।
ਪੀਆ ਵਸੇ ਪਰਦੇਸ
ਕੀ ਦੀਵੇ ਬਾਲੀਏ।
ਇਸ ਮਹੀਨੇ ਕਰਵਾ ਚੌਥ ਦਾ ਤਿਉਹਾਰ ਆਉਂਦਾ ਹੈ, ਜਿਸ ਨੂੰ ਆਪਣੇ ਪਤੀ ਦੀ ਸੁੱਖ ਮੰਗਦੀਆਂ ਸੁਹਾਗਣਾਂ ਬੜੇ ਚਾਅ ਨਾਲ ਮਨਾਉਂਦੀਆਂ ਨੇ। ਸੁਹਾਗਣਾਂ ਦਿਨ ਚੜ੍ਹਨ ਤੋਂ ਪਹਿਲਾਂ ਖਾ ਲੈਂਦੀਆਂ ਨੇ, ਰਾਤ ਨੂੰ ਚੰਨ੍ਹ ਚੜ੍ਹਨ ਮਗਰੋਂ ਉਸ ਨੂੰ ਅਰਗ ਦੇਣ ਬਾਅਦ ਹੀ ਮੂੰਹ ਨੂੰ ਅੰਨ੍ਹ ਲਾਉਂਦੀਆਂ ਨੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”