Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਵਿਅੰਗ: ਹੇ ਰੱਬਾ! ਤੇਰੀ ਰਜ਼ਾ ਤੇ ਸਾਡੀ ਸਜ਼ਾ

November 11, 2020 08:20 AM

-ਨੂਰ ਸੰਤੋਖਪੁਰੀ
ਹੇ ਪ੍ਰਮਾਤਮਾ! ਹੇ ਪਰਮੇਸ਼ਵਰ! ਹੇ ਰੱਬ ਜੀ! ਵੇਖ ਲੈ ਤੇਰੇ ਬਣਾਏ ਬੰਦੇ ਅਤੇ ਬੰਦਣੀਆਂ ਕਿੰਨੇ ਜ਼ਿਆਦਾ ਚਲਾਕ, ਚੁਸਤ ਤੇ ਚਾਤਰ ਨੇ। ਆਪਣੀਆਂ ਸਭ ਗਲਤੀਆਂ-ਸਲਤੀਆਂ, ਕਮਜ਼ੋਰੀਆਂ, ਊਣਤਾਈਆਂ, ਨਾਲਾਇਕੀਆਂ, ਚਲਾਕੀਆਂ, ਧੱਕੇਸ਼ਾਹੀਆਂ ਵਗੈਰਾ ਵਾਸਤੇ ਤੈਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਨੇ। ਅਖੇ, ਸੰਸਾਰ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਉਹ ਸਭ ਉਸ ਰੱਬ ਦੀ ਰਜ਼ਾ ਨਾਲ ਹੋ ਰਿਹਾ ਹੈ। ਜਿੰਨੇ ਵੀ ਸਿੜੀ-ਸਿਆਪੇ, ਪਿੱਟ-ਪੁਆੜੇ ਹਨ, ਯੱਭ-ਝਮੇਲੇ ਹਨ, ਉਹ ਸਭ ਯੱਭ ਹੀ ਰੱਬ ਜੀ ਦੇ ਪਾਏ ਹੋਏ ਹਨ। ਹੇ ਭਗਵਾਨ, ਵਿਗਾੜੇ ਗਏ ਕੰਮਾਂ ਦਾ, ਪਾਏ ਗਏ ਪੰਗਿਆਂ ਦਾ, ਖੜ੍ਹੇ ਕੀਤੇ ਰੱਟਿਆਂ ਦਾ ਦੋਸ਼ ਆਪਣੇ ਸਿਰ ਲੈਣ ਦੀ ਬਜਾਏ ਤੇਰੇ ਖਾਤੇ ਵਿੱਚ ਪਾ ਦਿੰਦੇ ਨੇ। ਖੁਦ ਨੂੰ ਦੁੱਧ-ਧੋਤੇ ਸਿੱਧ ਕਰ ਦਿੰਦੇ ਹਨ। ਬਣੀਆਂ-ਬਣਾਈਆਂ ਗੱਲਾਂ ਨੂੰ ਵਿਗਾੜਦੇ ਹਨ। ਮਤਲਬ ਹੇ ਪਰਮਾਤਮਾ! ਤੈਨੂੰ ਬੇਵਕੂਫ ਬਣਾਉਂਦੇ ਹਨ।
ਬਹੁਤੇ ਲੀਡਰਾਂ ਤੇ ਲੀਡਰਨੀਆਂ ਨੂੰ ਤਾਂ ਗੁੜ੍ਹਦੀ ਹੀ ਚੁਸਤੀ ਤੇ ਚਲਾਕੀ ਦੀ ਮਿਲੀ ਹੁੰਦੀ ਏ। ਉਹ ਲੋਕਾਂ ਨੂੰ ਭੇਡਾਂ-ਬੱਕਰੀਆਂ ਦਾ ਇੱਜੜ ਸਮਝਦੇ ਨੇ। ਉਹ ਵਾਕਈ ਹੱਦ ਦਰਜੇ ਦੇ ਚੰਟ-ਸ਼ੰਟ ਹੁੰਦੇ ਨੇ। ਤਾਹੀਓਂ ਉਨ੍ਹਾਂ ਦੇ ਕਾਰਨਾਮਿਆਂ ਤੇ ਬਿਆਨਾਂ ਦਾ ਕਰੰਟ ਇਨ੍ਹਾਂ ‘ਭੇਡਾਂ-ਬੱਕਰੀਆਂ’ ਨੂੰ ਸਹਿਣਾ ਪੈਂਦਾ ਹੈ। ਉਨ੍ਹਾਂ ਦੀਆਂ ਗਲਤੀਆਂ, ਨਾਕਾਮੀਆਂ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਲੈ ਫਿਰ ਸੁਣ, ਆਪਣੇ ਅਸੰਖ (ਅਨੇਕ) ਕੰਨ੍ਹ ਖੋਲ੍ਹ ਕੇ। ਬੇਕਾਬੂ ਹੋਈ ਕੋਰੋਨਾ ਮਹਾਮਾਰੀ ਨੂੰ ਵੀ ਤੇਰੀ ਰਜ਼ਾ ਦੇ ਖਾਤੇ ਵਿੱਚ ਪਾ ਦਿੱਤਾ ਗਿਆ ਹੈ। ਇਸ ਮਹਾਮਾਰੀ ਨੂੰ ਕਾਬੂ ਕਰਨ ਵਿੱਚ ਹੋਈ ਹਰ ਕੁਤਾਹੀ, ਹਰ ਗਲਤੀ ਨੂੰ ਲੁਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਲੱਗਦੈ ਹੱਥ ਉਸ ਚੀਨਣ ਬੁੜ੍ਹੀ ਨੂੰ ਬੇਕਸੂਰ ਸਾਬਤ ਕਰ ਦਿੱਤਾ ਗਿਆ ਹੈ, ਜਿਸ ਨੇ ਨੌਵੇਲ ਕੋਰੋਨਾ ਜਰਾਸੀਮ ਵਾਲੇ ਚਮਗਿੱਦੜ ਦਾ ਕੱਚਾ-ਭੁੰਨਾ ਮਾਸ ਖਾਧਾ ਸੀ ਅਤੇ ਸ਼ੱਕ ਕੀਤਾ ਜਾਂਦਾ ਹੈ ਕਿ ਅਗਾਂਹ ਉਸ ਨੇ ਇਹ ਜਰਾਸੀਮ ਹੋਰ ਲੋਕਾਂ ਨੂੰ ਵੰਡਿਆ ਸੀ। ਕੋਰੋਨਾ ਜਰਾਸੀਮ ਦੀਆਂ ਕਈ ਕਿਸਮਾਂ, ਹੇ ਰੱਬ ਜੀ, ਤੇਰੇ ਪੈਦਾ ਕੀਤੇ ਹੀ ਕਈ ਜਾਨਵਰਾਂ ਤੇ ਪੰਛੀਆਂ ਵਿੱਚ ਵੀ ਮਿਲਦੀਆਂ ਹਨ, ਬੱਸ ਤੇਰੀ ਰਜ਼ਾ, ਤੇਰੇ ਭਾਣੇ ਦਾ ਜ਼ਿਕਰ ਹੋ ਰਿਹਾ ਹੈ। ਖੂਬ ਪ੍ਰਚਾਰ ਵੀ ਹੋ ਰਿਹਾ ਹੈ। ਉਨ੍ਹਾਂ ਅਪਰਾਧੀ ਤੇ ਚਲਾਕ ਵਿਗਿਆਨੀਆਂ ਦਾ ਕਿਧਰੇ ਜ਼ਿਕਰ ਨਹੀਂ ਹੁੰਦਾ ਪਿਆ, ਜਿਨ੍ਹਾਂ 'ਤੇ ਸ਼ੱਕ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਪ੍ਰਯੋਗਸ਼ਲਾ 'ਚ ਨੋਵੇਲ ਕੋਰੋਨਾ ਦੇ ਵਿਸ਼ਾਣੂ ਪੈਦਾ ਕੀਤੇ ਅਤੇ ਇਨ੍ਹਾਂ ਨੂੰ ਅਗਾਂਹ ਲੋਕਾਂ ਨੂੰ, ਬੇਕਸੂਰ ਲੋਕਾਂ ਨੂੰ ‘ਜੱਫੀਆਂ’, ‘ਜਕੜਬੰਦ’ ਪਾਉਣ ਲਈ ਫੈਲਾ ਦਿੱਤਾ। ਲੋਕ ਲਾਗ ਲੱਗਣ ਦੇ ਡਰੋਂ ਇੱਕ-ਦੂਸਰੇ ਦੇ ਲਾਗੇ ਲੱਗਣ, ਢੁਕ-ਢੁਕ ਕੇ ਬਹਿਣ ਤੋਂ, ਇੱਕ ਦੂਸਰੇ ਨੂੰ ਧਾਹ ਕੇ, ਬਾਹਵਾਂ ਫੈਲਾ ਕੇ ਮਿਲਣ-ਗਿਲਣ ਤੋਂ ਡਰਨ ਲੱਗ ਪਏ। ਬਹੁਤੇ ਤਾਂ ਬਹੁਤੀ ਨੇੜਤਾ-ਤੇਹ-ਪਿਆਰ, ਜੱਫੀਆਂ-ਪੱਪੀਆਂ ਤੋਂ, ਗੁਲੇਲਾਂ ਤੋਂ ਡਰਦੇ ਕਾਵਾਂ ਵਾਂਗ ਡਰਨ ਲੱਗੇ ਨੇ। ਨਾ ਆਪਣੇ ਘਰਾਂ ਦੇ ਬੂਹੇ-ਬਾਰੀਆਂ ਖੋਲ੍ਹਦੇ ਤੇ ਨਾ ਆਪਣੇ ਦਿਲਾਂ ਤੇ ਦਿਮਾਗਾਂ ਦੇ। ਨੇਕ, ਨਿਰਪੱਖ ਤੇ ਇਮਾਨਦਾਰ ਸਿਹਤ ਵਿਗਿਆਨੀ ਤੇ ਮਾਹਰ ਦੱਸਦੇ ਨੇ ਕਿ ਨੋਵੇਲ ਕੋਰੋਨਾ ਜਰਾਸੀਮ ਵੀ ਹੋਰ ਅਨੇਕਾਂ ਜਰਾਸੀਮਾਂ ਵਾਂਗ ਹੀ ਹੈ ਤੇ ਇਸ ਨੂੰ ਜਿੰਨਾ ‘ਖਤਰਨਾਕ’, ‘ਜਾਨਲੇਵਾ’ ਸਿੱਧ ਕਰਨ 'ਤੇ ਜ਼ੋਰ ਲਾਇਆ ਅਤੇ ਰੌਲਾ ਪਾਇਆ ਗਿਆ ਹੈ, ਓਨਾ ਹੈ ਨਹੀਂ। ਚੰਟ-ਸ਼ੰਟ ਆਦਮੀਆਂ ਵੱਲੋਂ ਆਪਣੇ ਕਈ ਉੱਲੂ ਸਿੱਧੇ ਕਰਨ ਲਈ ਕੋਰੋਨਾ ਦੇ ਨਾਂਅ 'ਤੇ ਲੋਕਾਂ ਨੂੰ ਉਲੂ ਬਣਾਇਆ ਜਾ ਰਿਹਾ ਹੈ।
‘ਕਦੀ ਸਾਡੀ ਗਲੀ ਵੀ ਆ ਮਾਹੀਆ’ ਵਾਂਗ ਕੋਰੋਨਾ ਅੱਸੀ ਫੀਸਦੀ ਲੋਕਾਂ ਨੂੰ ਇਹ ਬਿਨਾਂ ਲੱਛਣ ਅਤੇ ਬਿਨਾਂ ਕਿਸੇ ਤਕਲੀਫ ਤੋਂ ਹੋ ਕੇ ਲੰਘ ਜਾਂਦਾ ਹੈ। ਹੋਰ 10-12 ਫੀਸਦੀ ਲੋਕਾਂ ਨੂੰ ਮਾੜੇ-ਮੋਟੇ ਲੱਛਣ ਮਾਮੂਲੀ ਇਲਾਜ ਦੇ ਨਾਲ ਠੀਕ ਹੋ ਜਾਂਦੇ ਹਨ। ਤੋੜਾ ਇਥੇ ਝੜਦਾ ਹੈ ਕਿ 92-94 ਫੀਸਦੀ ਇਨਸਾਨਾਂ ਲਈ ਕੋਰੋਨਾ-ਸ਼ੋਰੋਨਾ ਬਹੁਤੀ ਤਕਲੀਫ ਨਹੀਂ ਕਰ ਰਿਹਾ। ਫਿਰ ਹੇ ਸਾਡੇ ਸਾਈਆਂ ਜੀਓ, ਕਿਉਂ ਲੋਕਾਂ ਨੇ ਆਪੋ-ਆਪਣੇ ਜ਼ਿਹਨ ਵਿੱਚ ਡਰ ਤੇ ਸਹਿਮ ਦੀ ਸਲੀਬ ਟੰਗੀ ਹੋਈ ਹੈ? ਚੁਸਤ, ਚਲਾਕ ਚਾਤਰਾਂ ਤੇ ਕੋਰੋਨਾ ਵਹੀਖਾਤੇ 'ਚ ਹੋਰ ਕੁਝ ਰੋਗਾਂ ਨਾਲ ਮਰਦੇ ਮਰੀਜ਼ਾਂ ਦੇ ਨਾਂਅ ਦਰਜ ਕਰਨੇ ਸ਼ੁਰੂ ਕੀਤੇ ਹੋਏ ਹਨ। ਕੋਰੋਨਾ ਦਾ ਗੋਰਖਧੰਦਾ ਹੋਰ ਕਿੰਨੀ ਦੇਰ ਤੱਕ ਚੱਲਦਾ ਰਹੇਗਾ? ਬਹੁਤ ਸਾਰੇ ਲੋਕਾਂ ਦੇ ਕੰਮ-ਧੰਦੇ ਹੋਰ ਕਿੰਨਾ ਸਮਾਂਬੰਦ ਜਾਂ ਮੰਦੇ ਰਹਿਣਗੇ?
ਹੇ ਸਾਡੇ ਪਰਮਾਤਮਾ ਜੀਓ! ਤੇਰੀ ਰਜ਼ਾ ਦੀ ਰਜਾਈ ਓਟਣ ਵਾਲੇ ਇਹ ਕਿਉਂ ਨਹੀਂ ਦੱਸਦੇ ਕਿ ਸੰਸਾਰ ਵਿੱਚ ਹਰ ਸਾਲ ਕਰੋੜਾਂ ਲੋਕਾਂ ਕੁਦਰਤੀ ਤੇ ਗੈਰ-ਕੁਦਰਤੀ ਮੌਤਾਂ ਨਾਲ ਮਰਦੇ ਹਨ। ਭਾਰਤ ਵਿੱਚ ਹਰ ਵਰ੍ਹੇ ਤਕਰੀਬਨ 85 ਲੱਖ ਲੋਕ ਤੈਨੂੰ ‘ਪਿਆਰੇ' ਹੋ ਜਾਂਦੇ ਹਨ। ਇਨ੍ਹਾਂ 'ਚੋਂ ਮਲੇਰੀਏ ਨਾਲ ਕੰਬ-ਕੰਬ ਕੇ ਇੱਕ ਲੱਖ ਅਤੇ ਟੀ ਬੀ ਨਾਲ ਖਊਂ-ਖਊਂ ਕਰ ਕੇ ਚਾਰ ਲੱਖ ਵਿਅਕਤੀ ਤੇਰੇ ਪਿਆਰ ਦਾ ਸ਼ਿਕਾਰ ਹੋ ਜਾਂਦੇ ਹਨ। ਹੇ ਰਾਜ਼ਕ, ਤਿੰਨ ਲੱਖ ਦੇ ਕਰੀਬ ਬੱਚੇ ਹਰ ਸਾਲ ਭੁੱਖ ਨਾਲ ਮਰ ਜਾਂਦੇ ਹਨ। ਮਾਵਾਂ ਦੀਆਂ ਗੋਦੀਆਂ ਖਾਲੀ ਹੋ ਜਾਂਦੀਆਂ ਅਤੇ ਗੱਦੀਆਂ 'ਤੇ ਬਿਰਾਜਮਾਨ ਨੇਤਾ, ਗੱਦੀਆਂ ਚਾਹੁਣ ਵਾਲੇ ਨੇਤਾ ਸਿਆਸਤ ਦੀ ਸ਼ਤਰੰਜ ਖੇਡਦੇ ਰਹਿੰਦੇ ਹਨ। ਉਹ ਧਿਆਨ ਨਹੀਂ ਦਿੰਦੇ (ਬਿਆਨ ਤਾਂ ਬਹੁਤ ਦਿੰਦੇ ਹਨ) ਕਿ ਭਾਰਤੀ ਵਸੋਂ ਦੀ ਔਸਤ ਉਮਰ ਸਿਰਫ 26.8 ਸਾਲ ਹੈ, ਜਦੋਂ ਕਿ ਯੂਰਪ 'ਚ ਔਸਤ ਉਮਰ 45 ਸਾਲ ਤੋਂ ਉਪਰ ਹੈ। ਸਾਡੇ ਮੁਲਕ 'ਚ ਬਹੁਤ ਵੱਡੀ ਤਦਾਦ ਵਿੱਚ ਲੋਕ ਗਰੀਬੀ ਨਾਲ ਘੁਲਦੇ ਹਨ। ਨੀਲੀ ਛੱਤ ਥੱਲੇ ਰਹਿੰਦੇ ਹਨ। ਰੋਜ਼ ਕਮਾ ਕੇ ਢਿੱਡ ਨੂੰ ਝੁਲਕਾ ਦਿੰਦੇ ਹਨ। ਯੂਰਪ ਤੇ ਅਮਰੀਕਾ ਵਿੱਚ ਖਤਮ ਹੋ ਚੁੱਕੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਮੁਲਕ ਵਿੱਚ ਹਰ ਸਾਲ ਲੱਖਾਂ ਲੋਕਾਂ ਨੂੰ ਖਤਮ ਕਰ ਦਿੰਦੀਆਂ ਹਨ।
ਹੇ ਈਸ਼ਵਰ! ਸਾਨੂੰ ਨਹੀਂ ਪਤਾ ਕਿ ਇਹ ਕਦੋਂ ਤੱਕ ਲੁਕਾਇਆ ਜਾਂਦਾ ਰਹੇਗਾ ਕਿ ਕੋਰੋਨਾ ਲਾਗ ਤੇ ਛੂਤ ਵਾਲਾ ਰੋਗ ਤਾਂ ਹੈ, ਪਰ ਜ਼ਿਆਦਾ ਖਤਰਨਾਕ ਤੇ ਜਾਨਲੇਵਾ ਨਹੀਂ। ਲੋਕਾਂ ਨੂੰ ਡਰਾਉਣ ਦੀ ਥਾਂ ਸਰਕਾਰਾਂ ਨੂੰ ਆਮ ਲੋਕਾਂ ਦੀਆਂ ਸਿਹਤਾਂ ਦੀ ਸਾਰ ਲੈਣੀ ਚਾਹੀਦੀ ਹੈ। ਹੇ ਰੱਬ! ਤੇਰੀ ਰਜ਼ਾ ਤੇ ਸਾਡੀ ਸਜ਼ਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’