Welcome to Canadian Punjabi Post
Follow us on

19

May 2019
ਮਨੋਰੰਜਨ

ਨੇਮ ਨਾਲ ਮੰਦਰ ਜਾਂਦੀ ਹੈ ਸਾਰਾ ਅਲੀ ਖਾਨ

November 27, 2018 06:53 AM

ਅਮ੍ਰਿਤਾ ਸਿੰਘ ਤੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਆਪਣੀ ਫਿਲਮ ਦੀ ਰਿਲੀਜ਼ ਦੀ ਉਡੀਕ ਬੇਸਬਰੀ ਨਾਲ ਕਰ ਰਹੀ ਹੈ ਤੇ ਇਨ੍ਹੀਂ ਦਿਨੀਂ ਹਰ ਸ਼ਨੀਵਾਰ ਮੁੰਬਈ ਦੇ ਜੁਹੂ ਦੇ ਇੱਕ ਮੰਦਰ 'ਚ ਪੂਜਾ ਕਨ ਲਈ ਜਾਂਦੀ ਹੈ। ਇਹ ਉਹੀ ਮੰਦਰ ਹੈ, ਜਿੱਥੇ ਬਾਲੀਵੁੱਡ ਦੇ ਕਈ ਸਿਤਾਰੇ ਰੋਜ਼ ਮੱਥਾ ਟੇਕਣ ਜਾਂਦੇ ਹਨ, ਜਿਨ੍ਹਾਂ ਵਿੱਚ ਜਤਿੰਦਰ ਤੇ ਉਸ ਦਾ ਬੇਟਾ ਤੁਸ਼ਾਰ ਕਪੂਰ ਸ਼ਾਮਲ ਹੈ। ਬੇਸ਼ੱਕ ਮੰਦਰ ਜਾਣ ਬਾਰੇ ਸਾਰਾ ਦੀ ਆਪਣੀ ਆਸਥਾ ਅਤੇ ਵਿਸ਼ਵਾਸ ਹੋਵੇ, ਪਰ ਕਿਉਂਕਿ ਇੱਕ ਤਾਂ ਉਹ ਫਿਲਮ ਸਟਾਰ ਦੀ ਬੇਟੀ ਹੈ ਤੇ ਉਸ ਦੀਆਂ ਦੋ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ ਤਾਂ ਉਸ ਦੀਆਂ ਫੋਟੋਆਂ ਲਈ ਪੱਤਰਕਾਰਾਂ 'ਚ ਕਾਫੀ ਮਾਰਾ-ਮਾਰੀ ਰਹਿੰਦੀ ਹੈ। ਉਹ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਇਸ ਮੰਦਰ ਦੇ ਕੋਲ ਉਸ ਦੀਆਂ ਫੋਟੋਆਂ ਖਿੱਚਣ ਲਈ ਆਪਣੇ ਕੈਮਰਿਆਂ ਨਾਲ ਤੈਨਾਤ ਹੋ ਜਾਂਦੇ ਹਨ।
ਫਿਲਮ ‘ਕੇਦਾਰਨਾਥ’ ਦਾ ਟੀਜ਼ਰ ਲਾਂਚ ਹੋਣ ਤੋਂ ਬਾਅਦ ਯੂ-ਟਿਊਬ 'ਤੇ ਧੰੁਮਾਂ ਪਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਇਸ ਫਿਲਮ ਵਿੱਚ ਵੱਖ-ਵੱਖ ਧਰਮਾਂ ਦੇ ਪ੍ਰੇਮੀ-ਪ੍ਰੇਮਿਕਾ ਵਿਚਕਾਰ ਪਿਆਰ ਨੂੰ ਦਿਖਾਏ ਜਾਣ ਤੋਂ ਬਾਅਦ ਇਹ ਵਿਵਾਦਾਂ ਵਿੱਚ ਘਿਰ ਗਈ ਹੈ। ਸਾਰਾ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ ਕਿਉਂਕਿ ਇਹ ਉਸ ਦੀ ਡੈਬਿਊ ਫਿਲਮ ਹੈ। ਫਿਲਮ ਦੇ ਟੀਜ਼ਰ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਇਸ ਫਿਲਮ ਵਿੱਚ ਸੁਸ਼ਾਂਤ ਦੇ ਨਾਲ ਸਾਰਾ ਦੀ ਕੈਮਿਸਟਰੀ ਚਰਚਾ ਖੱਟ ਰਹੀ ਹੈ। ਦੋਵਾਂ ਦੀ ਜੋੜੀ ਕਾਫੀ ਜਚ ਰਹੀ ਹੈ, ਪਰ ਘੱਟ ਹੀ ਲੋਕ ਜਾਣਦੇ ਹਨ ਕਿ ਸ਼ੂਟਿੰਗ ਦੌਰਾਨ ਸਾਰਾ ਨੇ ਸੁਸ਼ਾਂਤ ਨੂੰ ਇੰਨਾ ਤੰਗ ਕੀਤਾ ਕਿ ਉਸ ਦਾ ਸਿਰ ਦਰਦ ਕਰਨਾ ਸ਼ੁਰੂ ਹੋ ਗਿਆ ਸੀ।
ਇਸ ਦਾ ਅੰਦਾਜ਼ਾ ਸਾਰਾ ਅਤੇ ਸੁਸ਼ਾਂਤ ਦੀ ਇੱਕ ਤਾਜ਼ਾ ਵਾਇਰਲ ਤਸਵੀਰ ਤੋਂ ਲਾਇਆ ਜਾ ਸਕਦਾ ਹੈ। ਸਾਰਾ ਨੇ ਇਹ ਫੋਟੋ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ, ਜਿਸ ਵਿੱਚ ਉਹ ਮੁਸਕਰਾਉਂਦੀ ਨਜ਼ਰ ਪਈ ਹੈ, ਪਰ ਨੇੜੇ ਬੈਠਾ ਸੁਸ਼ਾਂਤ ਆਪਣਾ ਸਿਰ ਫੜ ਰਿਹਾ ਸੀ। ਸਾਰਾ ਇਸ ਫੋਟੋ 'ਚ ਸੁਪਰ ਐਕਸਾਈਟਿਡ ਹੈ, ਪਰ ਸੁਸ਼ਾਂਤ ਦਾ ਬੁਰਾ ਹਾਲ ਹੋਇਆ ਹੈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ੂਟਿੰਗ ਦੌਰਾਨ ਸੁਸ਼ਾਂਤ ਨੂੰ ਸਾਰਾ ਨੇ ਕਾਫੀ ਪ੍ਰੇਸ਼ਾਨ ਕੀਤਾ ਹੋਵੇਗਾ।

Have something to say? Post your comment