Welcome to Canadian Punjabi Post
Follow us on

30

November 2020
ਟੋਰਾਂਟੋ/ਜੀਟੀਏ

ਰੈੱਡ ਜ਼ੋਨ ਵਿੱਚ ਦਾਖਲ ਹੋਣ ਜਾ ਰਿਹਾ ਹੈ ਟੋਰਾਂਟੋ

November 11, 2020 06:12 AM

ਦਸੰਬਰ ਦੇ ਮੱਧ ਤੱਕ ਬੰਦ ਰਹੇਗੀ ਇੰਡੋਰ ਡਾਈਨਿੰਗ


ਟੋਰਾਂਟੋ, 10 ਨਵੰਬਰ (ਪੋਸਟ ਬਿਊਰੋ) : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਸਬੰਧ ਵਿੱਚ ਓਨਟਾਰੀਓ ਸਰਕਾਰ ਵੱਲੋਂ ਪੜਾਅਵਾਰ ਸ਼ਟਡਾਊਨ ਸਿਸਟਮ ਲਾਗੂ ਕਰਨ ਦੇ ਲਏ ਗਏ ਫੈਸਲੇ ਤਹਿਤ ਟੋਰਾਂਟੋ ਰੈੱਡ ਜ਼ੋਨ ਵਿੱਚ ਦਾਖਲ ਹੋਣ ਜਾ ਰਿਹਾ ਹੈ| ਇੱਥੇ ਪਾਬੰਦੀਆਂ ਹੋਰ ਵੀ ਵਧਾਈਆਂ ਜਾਣਗੀਆਂ| ਘੱਟੋ ਘੱਟ ਦਸੰਬਰ ਦੇ ਮੱਧ ਤੱਕ ਇੰਡੋਰ ਡਾਈਨਿੰਗ ਵੀ ਬੰਦ ਰਹੇਗੀ|
ਲੋਕਾਂ ਨੂੰ ਸੋਸ਼ਲ ਗੈਦਰਿੰਗ ਵਿੱਚ ਵੀ ਹਿੱਸਾ ਨਾ ਲੈਣ ਦੀ ਤਾਕੀਦ ਕੀਤੀ ਗਈ ਹੈ| 14 ਨਵੰਬਰ ਤੋਂਂ ਸ਼ੁਰੂ ਹੋ ਕੇ ਸਿਟੀ ਰੈੱਡ ਜ਼ੋਨ ਵਿੱਚ ਦਾਖਲ ਹੋ ਜਾਵੇਗੀ| ਪੂਰੇ ਲਾਕਡਾਊਨ ਤੋਂ ਪਹਿਲਾਂ ਪੜਾਅਵਾਰ ਸ਼ੱਟਡਾਊਨ ਸਿਸਟਮ ਦਾ ਇਹ ਆਖਰੀ ਕਦਮ ਹੈ| ਇੰਡੋਰ ਫਿੱਟਨੈੱਸ ਕਲਾਸਾਂ ਉੱਤੇ ਵੀ ਪਾਬੰਦੀ ਰਹੇਗੀ| ਜਿੰਮ ਉਸ ਸੂਰਤ ਵਿੱਖ ਖੁੱਲ੍ਹ ਸਕਣਗੇ ਜੇ ਇੱਕ ਵਾਰੀ ਵਿੱਚ ਸਿਰਫ 10 ਵਿਅਕਤੀ ਹੀ ਅੰਦਰ ਹੋਣਗੇ| ਇਸ ਤੋਂ ਇਲਾਵਾ ਟੋਰਾਂਟੋ ਵਿੱਚ ਮੀਟਿੰਗ ਤੇ ਈਵੈਂਟ ਵਾਲੀਆਂ ਥਾਂਵਾਂ, ਕੈਸੀਨੋਜ਼, ਬਿੰਗੋ ਹਾਲਜ਼ ਤੇ ਹੋਰ ਗੇਮਿੰਗ ਵਾਲੀਆਂ ਥਾਂਵਾਂ ਨੂੰ ਵੀ ਬੰਦ ਰੱਖਿਆ ਜਾਵੇਗਾ| ਰੈੱਡ ਜ਼ੋਨ ਵਿੱਚ ਇੰਡੋਰ ਮੂਵੀ ਥਿਏਟਰ ਵੀ ਬੰਦ ਰੱਖੇ ਜਾਣਗੇ|
14 ਨਵੰਬਰ ਤੋਂ ਸੁæਰੂ ਹੋ ਕੇ 28 ਦਿਨਾਂ ਤੱਕ ਟੋਰਾਂਟੋ ਰੈੱਡ ਜ਼ੋਨ ਵਿੱਚ ਰਹੇਗਾ| ਇਸ ਤੋਂ ਭਾਵ ਹੈ ਕਿ ਹੁਣ ਕਾਰੋਬਾਰ 12 ਦਸੰਬਰ ਨੂੰ ਹੀ ਖੁੱਲ੍ਹ ਸਕਣਗੇ| ਹਾਲਾਂਕਿ ਰੈੱਡ ਜ਼ੋਨ ਤਹਿਤ ਇੰਡੋਰ ਡਾਈਨਿੰਗ ਬੰਦ ਕਰਨ ਦੀ ਕੋਈ ਸ਼ਰਤ ਨਹੀਂ ਹੈ ਪਰ ਟੋਰਾਂਟੋ ਵੱਲੋਂ ਅਹਿਤਿਆਤਨ ਅਜਿਹਾ ਕੀਤਾ ਜਾ ਰਿਹਾ ਹੈ| ਸਿਟੀ ਦੀ ਮੈਡੀਕਲ ਆਫੀਸਰ ਆਫ ਹੈਲਥ ਡਾæ ਐਲੀਨ ਡੀ ਵਿੱਲਾ ਨੇ ਆਖਿਆ ਕਿ ਉਹ ਸਾਫ ਲਫਜ਼ਾਂ ਵਿੱਚ ਇਹ ਸਮਝਾਉਣਾ ਚਾਹੁੰਦੀ ਹੈ ਕਿ ਇਸ ਸਮੇਂ ਕੋਵਿਡ-19 ਦੇ ਮਾਮਲਿਆਂ ਵਿੱਚ ਲੋੜੋਂ ਵੱਧ ਵਾਧਾ ਦਰਜ ਕੀਤਾ ਜਾ ਰਿਹਾ ਹੈ ਤੇ ਅਜਿਹਾ ਪਹਿਲਾਂ ਵੇਖਣ ਨੂੰ ਨਹੀਂ ਮਿਲਿਆ| ਉਨ੍ਹਾਂ ਆਖਿਆ ਕਿ ਭਾਵੇਂ ਇਸ ਫੈਸਲੇ ਦਾ ਅਰਥਚਾਰੇ ਉੱਤੇ ਮਾੜਾ ਅਸਰ ਪਵੇਗਾ ਪਰ ਇਹ ਕਦਮ ਚੁੱਕੇ ਜਾਣੇ ਜ਼ਰੂਰੀ ਹਨ|
ਉਨ੍ਹਾਂ ਆਖਿਆ ਕਿ ਵਾਇਰਸ ਹਰ ਪਾਸੇ ਹੈ ਤੇ ਅਹਿਤਿਆਤ ਵਰਤਣ ਤੇ ਬਿਨਾਂ ਪ੍ਰੋਟੈਕਸ਼ਨ ਦੇ ਹਰ ਕਿਸੇ ਨੂੰ ਇਹ ਇਨਫੈਕਸ਼ਨ ਹੋਣ ਦਾ ਡਰ ਹੈ| ਟੋਰਾਂਟੋ ਤੋਂ ਇਲਾਵਾ ਪੀਲ ਰੀਜਨ ਨੂੰ ਹੀ ਹਾਲ ਦੀ ਘੜੀ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ|

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਘਰ ਵਿੱਚ ਪਾਰਟੀ ਕਰ ਰਹੇ 29 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ
ਬੱਸ ਨਾਲ ਟੱਕਰ ਕਾਰਨ 28 ਸਾਲਾ ਮੋਟਰਸਾਈਕਲ ਸਵਾਰ ਦੀ ਹੋਈ ਮੌਤ
ਰੈੱਡ ਕੰਟਰੋਲ ਜ਼ੋਨ ਤਹਿਤ ਆਉਣ ਵਾਲੇ ਸਕੂਲ ਬੋਰਡਜ਼ ਨੂੰ 13æ6 ਮਿਲੀਅਨ ਡਾਲਰ ਦੇਵੇਗੀ ਫੋਰਡ ਸਰਕਾਰ
ਕਈ ਗੱਡੀਆਂ ਦੀ ਟੱਕਰ ਵਿੱਚ 3 ਜ਼ਖ਼ਮੀ
ਲਿੰਡਸੇ ਨੇੜੇ ਵਾਪਰੇ ਹਾਦਸੇ ਵਿੱਚ ਬੱਚੇ ਦੀ ਹੋਈ ਮੌਤ, ਦੋ ਜ਼ਖ਼ਮੀ
ਮਿਸੀਸਾਗਾ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਤਿੰਨ ਵਿਅਕਤੀ ਜ਼ਖ਼ਮੀ
ਤੀਜੇ ਦਿਨ ਰੈਸਟੋਰੈਂਟ ਨੂੰ ਖੋਲ੍ਹਣ ਦੀ ਜਿੱ਼ਦ ਉੱਤੇ ਅੜੇ ਐਡਮਸਨ ਬਾਰਬੀਕਿਊ ਦੇ ਪੁਲਿਸ ਨੇ ਬਦਲੇ ਤਾਲੇ
ਸਾਊਥ ਏਸ਼ੀਅਨ ਕਮਿਊਨਿਟੀਜ਼ ਦਰਮਿਆਨ ਕੋਵਿਡ-19 ਦੇ ਪਸਾਰ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਟਾਸਕ ਫੋਰਸ ਕਾਇਮ
ਹਿੰਦੂ ਹੈਰੀਟੇਜ ਮੰਥ ਦੇ ਜਸ਼ਨਾਂ ਤਹਿਤ ਖਾਸ ਵਰਚੂਅਲ ਈਵੈਂਟ 29 ਨੂੰ
ਕੈਨੇਡਾ ਰੈਵੀਨਿਊ ਏਜੰਸੀ ਨੇ ਕੈਨੇਡਾ ਐਮਰਜੈਂਸੀ ਕਿਰਾਇਆ ਸਬਸਿਡੀ (ਸੀਈਆਰਐਸ) ਲਈ ਅਰਜ਼ੀਆਂ ਖੋਲ੍ਹੀਆਂ