Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਦਾਰ ਦੇ ਸਪੀਕਰਾਂ ਦੀ ਗੂੰਜ

November 27, 2018 06:47 AM

-ਬਲਵਿੰਦਰ ਸਿੰਘ ਮਕੜੌਨਾ
ਮੇਰੇ ਬਚਪਨ ਦੇ ਦਿਨਾਂ ਵਿੱਚ ਦਾਰ ਦਾ ਚੰਗਾ ਸਿੱਕਾ ਬੋਲਦਾ ਸੀ। ਦਾਰ ਸਪੀਕਰਾਂ ਵਾਲਾ। ਉਸ ਦਾ ਪੂਰਾ ਨਾਂਅ ਤਾਂ ਸਰਦਾਰ ਸੀ, ਪਰ ਕਹਿੰਦੇ ਸਾਰੇ ਦਾਰ ਸਪੀਕਰਾਂ ਵਾਲਾ ਸਨ। ਜਦੋਂ ਵੀ ਕੋਈ ਉਸ ਨਾਲ ਨਾਂਅ ਬਾਰੇ ਗੱਲ ਕਰਦਾ ਤਾਂ ਬੜੇ ਪਿਆਰ ਨਾਲ ਜਵਾਬ ਦਿੰਦਾ, ‘‘ਜਿਊਂਦੇ ਰਹਿਣ ਸੂਬੇ ਦੇ ਬਾਕੀ ਸਾਰੇ ਸਰਦਾਰ, ਮੈਂ ਤਾਂ 'ਕੱਲਾ ਦਾਰ ਨਾਲ ਹੀ ਖੁਸ਼ ਹਾਂ।”
ਦਾਰ ਨੂੰ ਸਪੀਕਰ ਰੱਖਣ ਦਾ ਸ਼ੌਕ ਸੀ। ਇਲਾਕੇ ਦੇ ਪਿੰਡਾਂ ਵਿੱਚ ਜਿੱਥੇ ਵੀ ਵਿਆਹ ਜਾਂ ਕੋਈ ਹੋਰ ਸਮਾਗਮ ਹੁੰਦਾ ਤਾਂ ਦਾਰ ਨੂੰ ਹੀ ਬੁਲਾਇਆ ਜਾਂਦਾ। ਭਾਵੇਂ ਉਹ ਅਨਪੜ੍ਹ ਸੀ, ਪਰ ਜਦੋਂ ਕੋਈ ਉਸ ਕੋਲ ਸਮਾਗਮ ਨੋਟ ਕਰਾਉਣ ਆਉਂਦਾ ਤਾਂ ਉਹ ਆਪਣੀ ਇੱਕ ਡਾਇਰੀ ਕੱਢ ਕੇ ਉਂਗਲਾਂ ਨਾਲ ਉਸ 'ਤੇ ਕੁਝ ਉਕਰਦਾ ਤੇ ਉਚਾਰ ਦਿੰਦਾ, ‘‘ਲਓ ਜੀ, ਹੋ ਗਈ ਤਰੀਕ ਨੋਟ। ਬੱਸ ਤੁਸੀਂ ਫਿਕਰ ਨਾ ਕਰੀਓ। ਦਾਰ ਸੈੱਟ ਤੇ ਸਪੀਕਰਾਂ ਸਮੇਤ ਪਹੁੰਚ ਜਾਵੇਗਾ।” ਘਰ ਆਏ ਬੰਦੇ ਦੀ ਉਹ ਚੰਗੀ ਆਓਭਗਤ ਕਰਦਾ ਤੇ ਸਮਾਗਮ 'ਤੇ ਦੇਣ ਵਾਲੇ ਪੈਸਿਆਂ ਬਾਰੇ ਪਹਿਲਾਂ ਹੀ ਸੁਚੇਤ ਕਰਦਾ ਕਹਿ ਦਿੰਦਾ, ‘‘ਬਾਈ ਆਪਣਾ ਘਰ ਦਾ ਪ੍ਰੋਗਰਾਮ ਹੈ, ਇਸ ਕਰ ਕੇ ਦਾਰ ਨੂੰ ਬਾਅਦ ਵਿੱਚ ਪੈਸੇ ਦੇ ਦਿਓ, ਮੈਂ ਕਿਤੇ ਭੱਜ ਚੱਲਿਆਂ ਤੇ ਆਖਰ ਬੰਦਾ ਹੀ ਬੰਦੇ ਦੇ ਕੰਮ ਆਉਂਦੈ।”
ਜਦੋਂ ਕੋਈ ਉਸ ਨੂੰ ਕਹਿੰਦਾ ਕਿ “ਦਾਰ, ਮੈਂ ਫਲਾਣੇ ਪਿੰਡ ਗਿਆ ਸੀ ਤੇ ਉਥੇ ਤੇਰੇ ਲੱਗੇ ਸਪੀਕਰਾਂ ਦੀ ਆਵਾਜ਼ ਸੁਣੀ” ਤਾਂ ਉਹ ਬਹੁਤ ਖੁਸ਼ ਹੁੰਦਾ। ਅਗਲੇ ਨੂੰ ਤੁਰੰਤ ਜਵਾਬ ਦਿੰਦਾ, ‘‘ਜਦੇ ਆਵਾਜ਼ ਹੀ ਨਾ ਨਿਕਲੇ ਤਾਂ ਫਿਰ ਸਪੀਕਰ ਕਾਹਦੇ, ਗੋਲੀ ਮਾਰੋ ਇਹੋ ਜਿਹੇ ਸਪੀਕਰਾਂ ਨੂੰ।” ਉਹ ਆਪਣੇ ਸਪੀਕਰਾਂ ਦੀ ਸਾਂਭ ਸੰਭਾਲ ਬਾਰੇ ਪੂਰਾ ਸੁਚੇਤ ਰਹਿੰਦਾ। ਉਸ ਦੀਆਂ ਸਪੀਕਰਾਂ ਬਾਰੇ ਗੱਲਾਂ ਸੁਣਨ ਲਈ ਹਰ ਕੋਈ ਉਤਾਵਲਾ ਰਹਿੰਦਾ। ਗੱਲ ਜੋ ਵੀ ਕਹਿਣੀ ਹੁੰਦੀ ਉਹ ਦੂਜੇ ਦੇ ਮੂੰਹ 'ਤੇ ਕਹਿ ਦਿੰਦਾ। ਵਿਆਹ ਵਾਲੇ ਸਮਾਗਮ ਵਿੱਚ ਸੁਵੱਖਤੇ ਜਾਂ ਪਹਿਲਾਂ ਘਰ ਵਾਲਿੱਾਂ ਨਾਲ ਕੰਮ ਕਰਾਉਂਦਾ। ਜੇ ਕੋਈ ਕਹਿੰਦਾ, ‘‘ਦਾਰ ਯਾਰ, ਸਪੀਕਰ ਤਾਂ ਲਾ ਦੇ'', ਉਹ ਅੱਗੋਂ ਜਵਾਬ ਦਿੰਦਾ, ‘‘ਭਾਈ ਸਪੀਕਰ ਲਾਉਣ ਹੀ ਆਏ ਹਾਂ। ਕੰਮ 'ਚ ਹੱਥ ਵਟਾ ਦੇਈਏ ਤੇ ਨਾਲੇ ਆਪਾਂ ਕਿਉਂ ਲੋਕਾਂ ਦੀ ਨੀਂਦ ਖਰਾਬ ਕਰਨੀ ਹੈ, ਸਮਾਂ ਆਏ ਤੋਂ ਲਾ ਦਿਆਂਗੇ।” ਸਪੀਕਰ ਲਾਉਣ ਸਮੇਂ ਉਹ ਸਪੀਕਰ ਟੰਗਣ ਲਈ ਚੰਗੀ ਹਾਲਤ ਵਾਲੇ ਮੰਜਿਆਂ ਨੂੰ ਤਰਜੀਹ ਦਿੰਦਾ ਅਤੇ ਝੱਟ ਆਖ ਦਿੰਦਾ, ‘‘ਮੇਰੇ ਸਪੀਕਰ ਮਾੜੇ ਮੰਜਿਆਂ 'ਤੇ ਟਿਕ ਨਹੀਂ ਸਕਦੇ।” ਤੇ ਜੇ ਅੱਗੋਂ ਅਗਲਾ ਮੰਜੇ ਘੱਟ ਹੋਣ ਦਾ ਤਰਲਾ ਕਰਦਾ ਤਾਂ ਦਾਰ ਦਾ ਘੜਿਆ ਘੜਾਇਆ ਜਵਾਬ ਹੁੰਦਾ, ‘‘ਲੈ ਮੰਜਿਆਂ ਦੀ ਥੁੜ੍ਹ ਹੈ ਕਿਤੇ, ਨਾਲੇ ਆਏ ਰਿਸ਼ਤੇਦਾਰਾਂ ਨੂੰ ਭੁੰਜੇ ਨੀ ਬੈਠਣ ਦਿੰਦੇ ਭਾਵੇਂ ਮੈਨੂੰ ਮੋਢਿਆਂ 'ਤੇ ਹੀ ਕਿਉਂ ਨਾ ਚੁੱਕਣੇ ਪੈਣ।” ਉਸ ਦੀ ਇਹ ਗੱਲ ਸੁਣ ਕੇ ਸਾਰੇ ਹੱਸ ਪੈਂਦੇ।
ਆਪਣੇ ਸਪੀਕਰਾਂ ਨੂੰ ਸਜਾ ਉਹ ਪਹਿਲਾਂ ਗੀਤ ਧਾਰਮਿਕ ਲਾਉਂਦਾ। ਕੁਝ ਨੌਜਵਾਨ ਮਖੌਲ ਕਰਦੇ ਕਹਿੰਦੇ, ‘‘ਦਾਰ ਯਾਰ, ਅੱਜ ਕੋਈ ਚੱਕਵਾਂ ਈ ਲਾ ਦੇ” ਤਾਂ ਉਹ ਅੱਗੋਂ ਜਵਾਬ ਦਿੰਦਾ, ‘‘ਦਾਰ ਦੇ ਹੁੰਦਿਆਂ ਇਹ ਹੋ ਨੀ ਸਕਦਾ, ਹਾਂ ਬਾਅਦ 'ਚ ਕੋਈ ਜੰਮ ਪਵੇ, ਕਹਿ ਨੀ ਸਕਦੇ। ਮਖੌਲ ਕਰਨ ਵਾਲੇ ਮੁੰਡੇ ਖਿੜਖਿੜਾ ਕੇ ਹੱਸਦੇ ਤੇ ਉਸ ਦੇ ਲੱਗੇ ਸਪੀਕਰ ਦੀਆਂ ਸਿਫਤਾਂ ਕਰਦੇ।”
ਸਪੀਕਰ ਲਾਉਣ ਤੋਂ ਬਾਅਦ ਉਹ ਬੇਝਿਜਕ ਹੋ ਕੇ ਚਾਹ ਦਾ ਗਲਾਸ ਮੰਗਦਾ ਤੇ ਨਾਲ ਹੀ ਕੁਝ ਖਾਣ ਲਈ ਵੀ। ਜੇ ਘਰ ਦਾ ਮੈਂਬਰ ਰੁੱਝਿਆ ਹੋਣ ਕਰ ਕੇ ਕੋਈ ਚਾਹ ਨਾ ਦਿੰਦਾ ਤਾਂ ਉਹ ਝੱਟ ਰਸੋਈ ਵਿੱਚ ਜਾ ਆਪਣਾ ਗਲਾਸ ਲੈ ਆਉਂਦਾ ਤੇ ਲੱਡੂ ਤੇ ਹੋਰ ਸਾਮਾਨ ਵੀ। ਚਾਹ ਦਾ ਪਹਿਲਾਂ ਘੁੱਟ ਭਰਦਾ ਹੀ ਮੂੰਹੋਂ ਗੁਣਗੁਣਾਉਂਦਾ, ‘‘ਲੈ ਖਾਣ-ਪੀਣ 'ਚ ਕਾਹਦੀ ਸ਼ਰਮ, ਬੰਦਾ ਢਿੱਡ ਲਈ ਤਾਂ ਭੱਜਾ ਫਿਰਦੈ।” ਵਿਆਹ ਵਾਲੇ ਉਸ ਦੀ ਸੇਵਾ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡਦੇ। ਉਹ ਉਨ੍ਹਾਂ ਨਾਲ ਫਿਰ ਵਿਆਹ ਦੇ ਕੰਮ ਵਿੱਚ ਜੁਟ ਜਾਂਦਾ।
ਕੰਮ ਕਾਰ ਨਿਬੇੜ ਉਹ ਸਾਈਕਲ ਚੁੱਕ ਆਪਣੇ ਸਪੀਕਰਾਂ ਦੀ ਆਵਾਜ਼ ਸੁਣਨ ਤੁਰ ਪੈਂਦਾ। ਸਭ ਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਦਾਰ ਇੰਝ ਕਰਦਾ ਹੀ ਹੈ। ਉਹ ਪਹਿਲਾਂ ਇੱਕ ਦਿਸ਼ਾ ਵਿੱਚ ਜਾਂਦਾ, ਫਿਰ ਦੂਜੀ ਦਿਸ਼ਾ ਵਿੱਚ। ਜੇ ਕੋਈ ਅੱਗੋਂ ਆ ਰਿਹਾ ਕਹਿ ਦਿੰਦਾ ਕਿ ਅੱਜ ਲੰਬੜਾਂ ਦੀ ਮੋਟਰ 'ਤੇ ਸਪੀਕਰ ਦੀ ਆਵਾਜ਼ ਨਹੀਂ ਜਾ ਰਹੀ ਤਾਂ ਉਹ ਝੱਟ ਲੰਬੜਾਂ ਦੀ ਮੋਟਰ ਵੱਲ ਸਾਈਕਲ ਸਿੱਧਾ ਕਰ ਦਿੰਦਾ। ਜਦੋਂ ਤਸੱਲੀ ਹੋ ਜਾਂਦੀ ਤਾਂ ਫਿਰ ਵਿਆਹ ਵਾਲਿਆਂ ਦੇ ਘਰ ਮੁੜਦਾ। ਆ ਕੇ ਸਪੀਕਰਾਂ ਨੂੰ ਫਿਰ ਠੀਕ ਕਰਦਾ ਤੇ ਆਵਾਜ਼ ਸਹੀ ਕਰਦਾ। ਇਸ ਮਗਰੋਂ ਵਿਆਹ ਵਾਲਿਆਂ ਦੇ ਘਰ ਕੰਮ ਨਿਪਟਾਉਣ ਲੱਗ ਜਾਂਦਾ। ਆਪਣੇ ਘਰ ਦੇ ਸਾਰੇ ਕੰਮ ਕਾਰ ਉਹ ਪਹਿਲਾਂ ਹੀ ਨਿਪਟਾ ਕੇ ਘਰੋਂ ਤੁਰਦਾ ਸੀ।
ਦੂਜੇ ਦੇ ਵਿਆਹ ਸਮਾਗਮ ਨੂੰ ਉਹ ਆਪਣਾ ਸਮਾਗਮ ਸਮਝਦਾ। ਸਾਰਾ ਸਮਾਗਮ ਪੂਰਾ ਹੋਣ 'ਤੇ ਫਿਰ ਕੰਮ ਵਿੱਚ ਹੱਥ ਵਟਾਉਣ ਲੱਗ ਜਾਂਦਾ। ਜਦੋਂ ਕੋਈ ਸ਼ਾਮੀਂ ਉਸ ਅੱਗੇ ਉਸ ਦਾ ਮਿਹਨਤਾਨਾ ਰੱਖਦਾ ਤਾਂ ਉਹ ਪਿਆਰ ਨਾਲ ਕਹਿੰਦਾ, ‘‘ਬਾਈ ਆਪਾਂ ਕਿਹੜਾ ਭੱਜ ਚੱਲੇ ਹਾਂ, ਪਹਿਲਾਂ ਹੋਰ ਪਾਸੇ ਨਿਪਟਾ ਲਓ।” ਗਰੀਬ ਪਰਵਾਰਾਂ ਵਾਲਿਆਂ ਦੇ ਸਮਾਗਮ ਵੇਲੇ ਤਾਂ ਉਹ ਬਿਲਕੁਲ ਪੈਸੇ ਨਾ ਲੈਂਦਾ।
ਅੱਜ ਜਦੋਂ ਵਿਆਹਾਂ ਮੌਕੇ ਚਲਦੇ ਡੀ ਜੇ 'ਤੇ ਅਸ਼ਲੀਲ ਗਾਣੇ ਸੁਣਦੇ ਹਾਂ ਤਾਂ ਦਾਰ ਦੀਆਂ ਮੇਰੇ ਬਚਪਨ ਵੇਲੇ ਦੀਆਂ ਉਹ ਯਾਦਾਂ ਅੱਗੇ ਆ ਜਾਂਦੀਆਂ ਹਨ। ਸਮੇਂ ਦੇ ਵਹਾਅ ਤੇ ਅਜੋਕੀ ਆਧੁਨਿਕਤਾ ਨੇ ਦਾਰ ਜਿਹੇ ਬੰਦਿਆਂ ਦੇ ਰੁਜ਼ਗਾਰ ਤਾਂ ਖੋਹੇ ਹੀ ਹਨ ਤੇ ਨਾਲ ਹੀ ਉਹ ਪਿਆਰ ਵੀ ਖੋਹ ਲਿਆ ਹੈ ਜਿਸ ਦੀ ਕਦੇ ਪੂਰੇ ਇਲਾਕਿਆਂ ਵਿੱਚ ਚਰਚਾ ਹੁੰਦੀ ਸੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”