Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਲੀਕੇਜ ਫਿਕਸ ਕਰਨ ਲਈ ਜਨਰਲ ਮੋਟਰਜ਼ ਵਾਪਿਸ ਮੰਗਾਵੇਗੀ 217,000 ਗੱਡੀਆਂ

November 10, 2020 09:48 PM

ਡਿਟਰੌਇਟ, 10 ਨਵੰਬਰ (ਪੋਸਟ ਬਿਊਰੋ) : ਜਨਰਲ ਮੋਟਰਜ ਵੱਲੋਂ ਅਮਰੀਕਾ ਤੇ ਕੈਨੇਡਾ ਵਿੱਚ 217,000 ਕਾਰਾਂ ਤੇ ਐਸਯੂਵੀਜ਼ ਨੂੰ ਵਾਪਿਸ ਮੰਗਵਾਇਆ ਜਾ ਰਿਹਾ ਹੈ| ਤੇਲ ਲੀਕ ਹੋਣ ਦੀਆਂ ਮਿਲੀਆਂ ਸ਼ਿਕਾਇਤਾਂ ਕਰਕੇ ਇਨ੍ਹਾਂ ਗੱਡੀਆਂ ਨੂੰ ਵਾਪਿਸ ਮੰਗਵਾਉਣ ਦਾ ਫੈਸਲਾ ਕੀਤਾ ਗਿਆ ਹੈ| ਇਸ ਦਿੱਕਤ ਨਾਲ ਜਾਂ ਤਾਂ ਗੱਡੀਆਂ ਚੱਲਦੀਆਂ ਚੱਲਦੀਆਂ ਰੁਕ ਜਾਂਦੀਆਂ ਹਨ ਤੇ ਜਾਂ ਫਿਰ ਅੱਗ ਵੀ ਫੜ੍ਹ ਸਕਦੀਆਂ ਹਨ|
ਇਨ੍ਹਾਂ ਗੱਡੀਆਂ ਵਿੱਚ 2018 ਤੋਂ 2020 ਤੱਕ ਦੇ ਮਾਡਲ ਦੀਆਂ ਸ਼ੈਵਰਲੇ ਇਕੁਈਨੌਕਸ, ਟਰੈਵਰਸ ਦੇ ਨਾਲ ਨਾਲ ਜੀ ਐਮ ਸੀ ਟੈਰੇਨ ਵੀ ਸ਼ਾਮਲ ਹਨ| ਇਨ੍ਹਾਂ ਤੋਂ ਇਲਾਵਾ 2018 ਦੇ ਮਾਡਲ ਦੀ ਸ਼ੈਵਰਲੇ ਮਾਲੀਬੂ ਤੇ 2018 ਤੇ 2019 ਦੇ ਮਾਡਲ ਵਾਲੀਆਂ ਸ਼ੈਵਰਲੇ ਕਰੂਜ਼ ਤੇ ਬੁਇਕ ਲਾਕਰੌਸ ਨੂੰ ਵੀ ਵਾਪਿਸ ਮੰਗਵਾਇਆ ਗਿਆ ਹੈ| ਇਨ੍ਹਾਂ ਦੇ ਨਾਲ 2019 ਤੋਂ 2020 ਤੱਕ ਬਣੀਆਂ ਬੁਇਕ ਐਨਕੌਰ ਤੇ ਐਨਕਲੇਵ, ਕੈਡੀਲੈਕ ਐਕਸ ਟੀ 4, ਜੀ ਐਮ ਸੀ ਅਕੈਡੀਆ ਤੇ ਸੈæਵਰਲੇ ਬਲੇਜ਼ਰ ਵੀ ਵਾਪਿਸ ਮੰਗਵਾਈਆਂ ਗਈਆਂ ਹਨ| 2020 ਮਾਡਲ ਵਾਲੀ ਕੈਡੀਲੈਕ ਐਕਸ ਟੀ 6 ਨੂੰ ਵੀ ਵਾਪਿਸ ਮੰਗਵਾਈਆਂ ਗਈਆਂ ਗੱਡੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ|
ਜੀਐਮ ਨੇ ਵੀਕੈਂਡ ਉੱਤੇ ਪੋਸਟ ਕੀਤੇ ਸਰਕਾਰੀ ਦਸਤਾਵੇਜ਼ਾਂ ਵਿੱਚ ਆਖਿਆ ਕਿ ਗੱਡੀਆਂ ਦੇ ਸਟੌਪ ਸਟਾਰਟ ਮੈਕੇਨਿਜ਼ਮ ਵਿੱਚੋਂ ਦੋ ਬੋਲਟ ਗਾਇਬ ਹਨ ਜਿਨ੍ਹਾਂ ਕਾਰਨ ਫਲੂਅਡ ਲੀਕ ਹੁੰਦਾ ਹੈ| ਕੰਪਨੀ ਨੇ ਇਹ ਵੀ ਆਖਿਆ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਹਾਦਸੇ, ਅੱਗ ਲੱਗਣ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਮਿਲੀ ਹੈ| ਡੀਲਰਜ਼ ਇਸ ਮੈਕੇਨਿਜ਼ਮ ਦੀ ਜਾਂਚ ਕਰਨਗੇ ਤੇ ਲੋੜ ਪੈਣ ਉੱਤੇ ਬੋਲਟ ਬਦਲ ਦਿੱਤੇ ਜਾਣਗੇ ਜਾਂ ਨਵੇਂ ਲਾ ਦਿੱਤੇ ਜਾਣਗੇ| ਇਹ ਗੱਡੀਆਂ 14 ਦਸੰਬਰ ਤੋਂ ਵਾਪਿਸ ਮੰਗਵਾਈਆਂ ਜਾਣਗੀਆਂ|

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ