Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਜਿਨਸੀ ਹਮਲੇ ਦੇ ਮਾਮਲੇ ਵਿੱਚ ਪੀਲ ਪੁਲਿਸ ਨੂੰ ਮਸ਼ਕੂਕ ਦੀ ਭਾਲ

November 10, 2020 09:44 PM

ਮਿਸੀਸਾਗਾ, 10 ਨਵੰਬਰ (ਪੋਸਟ ਬਿਊਰੋ) : ਪਿਛਲੇ ਅਕਤੂਬਰ ਵਿੱਚ ਮਿਸੀਸਾਗਾ ਵਿੱਚ ਹਿੰਸਕ ਜਿਨਸੀ ਹਮਲਾ ਕਰਨ ਵਾਲੇ ਮਸ਼ਕੂਕ ਦੀ ਪੀਲ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ|
ਪੁਲਿਸ ਨੇ ਦੱਸਿਆ ਕਿ 8 ਅਕਤੂਬਰ ਨੂੰ ਸਵੇਰੇ 5:00 ਵਜੇ ਇੱਕ ਮਹਿਲਾ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਇਹ ਦੱਸਿਆ ਕਿ ਸਾਊਥਈਸਟ ਮਿਸੀਸਾਗਾ ਦੇ ਇੱਕ ਹੋਟਲ ਵਿੱਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਸ ਉੱਤੇ ਜਿਨਸੀ ਹਮਲਾ ਕੀਤਾ ਗਿਆ| ਜਾਂਚਕਾਰਾਂ ਨੇ ਦੱਸਿਆ ਕਿ ਹਮਲੇ ਦੌਰਾਨ ਮਸ਼ਕੂਕ ਨੇ ਚਾਕੂ ਵੀ ਦਿਖਾਇਆ| ਕੱਲ੍ਹ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਪੁਲਿਸ ਨੇ ਦੱਸਿਆ ਕਿ ਹਮਲਾ ਖਤਮ ਹੋਣ ਤੋਂ ਬਾਅਦ ਮਸ਼ਕੂਕ ਨੇ ਉਸ ਮਹਿਲਾ ਤੋਂ ਪੈਸਿਆਂ ਦੀ ਵੀ ਮੰਗ ਕੀਤੀ| ਮਹਿਲਾ ਨੂੰ ਲੁੱਟਣ ਤੋਂ ਬਾਅਦ ਮਸ਼ਕੂਕ ਹੋਟਲ ਤੋਂ ਫਰਾਰ ਹੋ ਗਿਆ| ਉਸ ਨੂੰ ਗੂੜ੍ਹੇ ਰੰਗ ਦੀ ਐਸਯੂਵੀ, ਜੋ ਕਿ ਸ਼ੈਵਰਲੇ ਇਕੁਈਨੌਕਸ ਵਰਗੀ ਨਜ਼ਰ ਆਉਂਦੀ ਸੀ, ਵਿੱਚ ਜਾਂਦਿਆਂ ਵੇਖਿਆ ਗਿਆ|
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਸ਼ਕੂਕ ਆਪਣੇ 30ਵਿਆਂ ਵਿੱਚ ਹੈ, ਉਸਦਾ ਕੱਦ ਛੇ ਫੁੱਟ, ਜੁੱਸਾ ਤਕੜਾ, ਭੂਰੀਆਂ ਅੱਖਾਂ, ਕਾਲੇ ਵਾਲ ਤੇ ਉਸ ਦੇ ਦਾੜ੍ਹੀ ਰੱਖੀ ਹੋਈ ਹੈ| ਉਸ ਨੂੰ ਕਾਲੀ ਪਫੀ ਜੈਕੇਟ, ਕਾਲੀ ਸ਼ਰਟ ਤੇ ਬੇਜ ਪੈਂਟ ਵਿੱਚ ਵੇਖਿਆ ਗਿਆ|

 
Have something to say? Post your comment