ਖਾਣਾ ਖਾਣ ਵੇਲੇ ਵੀ ਆਪਣੇ ਪਤੀ ਨੂੰ ਨਾਵਲ ਪੜ੍ਹਦਾ ਦੇਖ ਕੇ ਪਤਨੀ ਰਸੋਈ ਵਿੱਚੋਂ ਬਾਹਰ ਆਈ ਅਤੇ ਨਾਵਲ ਖੋਹਣ ਦੀ ਕੋਸ਼ਿਸ਼ ਕਰਨ ਲੱਗੀ। ਪਤੀ ਨੇ ਉਸ ਨੂੰ ਨਾਵਲ ਨਾ ਦੇਣ ਦੀ ਕੋਸ਼ਿਸ਼ ਕਰਦਿਆਂ ਕਿਹਾ, ‘‘ਮੈਂ ਇਹ ਤੈਨੂੰ ਕਿਵੇਂ ਦੇ ਸਕਦਾ ਹਾਂ? ਇਹ ਤਾਂ ਮੇਰੀ ਜਾਨ ਹੈ।”
ਪਤਨੀ ਨੇ ਅੱਖਾਂ ਦਿਖਾਉਂਦਿਆਂ ਪੁੱਛਿਆ, ‘‘ਕੀ ਕਿਹਾ? ਇਹ ਤੁਹਾਡੀ ਜਾਨ ਹੈ ਤਾਂ ਮੈਂ ਕੀ ਹਾਂ?”
ਪਤੀ, ‘‘ਮੇਰੀ ਜਾਨ ਦੀ ਦੁਸ਼ਮਣ।”
*********
ਪਤਨੀ, ‘‘ਮੈਂ ਰੁਝੇਵਿਆਂ ਕਾਰਨ ਤੁਹਾਡੀ ਪੈਂਟ ਨੂੰ ਬਟਨ ਲਾਉਣ ਦਾ ਸਮਾਂ ਨਹੀਂ ਕੱਢ ਸਕੀ, ਇਸ ਵਿੱਚ ਇੰਨਾ ਗੁੱਸੇ ਹੋਣ ਦੀ ਕਿਹੜੀ ਗੱਲ ਹੈ? ਆਖਰ ਤੁਹਾਡੀ ਪੈਂਟ ਤੁਹਾਡੀ ਪਤਨੀ ਨਾਲੋਂ ਜ਼ਿਆਦਾ ਜ਼ਰੂਰੀ ਤਾਂ ਨਹੀਂ ਹੈ।”
ਪਤੀ, ‘‘ਹਾਂ ਕਿਉਂ ਨਹੀਂ, ਪਤਨੀ ਤੋਂ ਬਿਨਾਂ ਤਾਂ ਮੈਂ ਕਿਤੇ ਵੀ ਜਾ ਸਕਦਾ ਹਾਂ, ਪਰ ਪੈਂਟ ਤੋਂ ਬਿਨਾਂ ਨਹੀਂ?”
*********
ਟੀਨਾ, ‘‘ਤੂੰ ਇੰਨੇ ਲੰਮੇ ਆਦਮੀ ਨਾਲ ਵਿਆਹ ਕਿਉਂ ਕਰਵਾਇਆ?”
ਮੀਨਾ, ‘‘...ਤਾਂ ਜੋ ਜਦੋਂ ਉਹ ਮੇਰੇ ਨਾਲ ਗੱਲ ਕਰੇ ਤਾਂ ਗਰਦਨ ਝੁਕਾ ਕੇ ਕਰੇ ਅਤੇ ਮੈਂ ਉਸ ਨਾਲ ਗੱਲ ਕਰਾਂ ਤਾਂ ਗਰਦਨ ਚੁੱਕ ਕੇ ਕਰਾਂ।”