Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਕਈ ਪੱਖਾਂ ਤੋਂ ਦਿਲਚਸਪ ਰਹੀਆਂ ਅਮਰੀਕੀ ਚੋਣਾਂ

November 10, 2020 08:54 AM

-ਉਜਾਗਰ ਸਿੰਘ
ਸੰਸਾਰ ਦੇ ਸਭ ਤੋਂ ਵੱਡੇ ਪਰਜਾ-ਤੰਤਰ ਅਤੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੀ ਤਿੰਨ ਨਵੰਬਰ ਨੂੰ ਹੋਈ ਚੋਣ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਕਾਂਟੇ ਦੀ ਟੱਕਰ ਵਿੱਚ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਹਰਾ ਕੇ ਚੋਣ ਜਿੱਤ ਗਏ ਹਨ। ਅਮਰੀਕਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਪੂਰੇ ਦੇਸ਼ ਵਿੱਚ ਜਸ਼ਨ ਮਨਾਏ ਜਾ ਰਹੇ ਹਨ। ਟਰੰਪ ਨੇ ਦੂਜੀ ਵਾਰ ਚੋਣ ਲੜੀ ਸੀ। ਪਹਿਲੀ ਵਾਰ ਉਹ 2016 ਵਿੱਚ ਚੋਣ ਜਿੱਤ ਕੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ। ਪਿਛਲੇ ਚਾਰ ਸਾਲ ਉਸ ਨੇ ਚੰਮ ਦੀਆਂ ਚਲਾਈਆਂ ਤੇ ਆਪਣੇ ਫੈਸਲਿਆਂ ਅਤੇ ਬਿਆਨਾਂ ਕਰ ਕੇ ਵਾਦ-ਵਿਵਾਦ ਵਿੱਚ ਰਹੇ। ਉਨ੍ਹਾਂ ਦੀ ਆਪਣੀ ਪਾਰਟੀ ਵਿੱਚ ਹੀ ਉਨ੍ਹਾਂ ਨੂੰ ਬਹੁਤਾ ਪਸੰਦ ਨਹੀਂ ਸੀ ਕੀਤਾ ਜਾਂਦਾ। ਦੋਵੇਂ ਪਾਰਟੀਆਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਪਿਆ ਸੀ। ਡੋਨਾਲਡ ਟਰੰਪ ਦੇ ਪੁੱਤਰ ਨੇ ਦੋਸ਼ ਲਾਇਆ ਹੈ ਕਿ ਰਿਪਬਲੀਕਨ ਪਾਰਟੀ ਨੇ ਆਪਣੇ ਉਮੀਦਵਾਰ ਟਰੰਪ ਦੀ ਪੂਰੀ ਮਦਦ ਨਹੀਂ ਕੀਤੀ।
ਜੋਅ ਬਾਇਡਨ ਰਾਸ਼ਟਰਪਤੀ ਦੀ ਚੋਣ ਪਹਿਲੀ ਵਾਰ ਲੜੇ ਹਨ। ਸਾਲ 1973 ਤੋਂ 2009 ਤੱਕ ਲਗਾਤਾਰ ਛੇ ਵਾਰ ਉਹ ਡੇਲਾਵਾਰੇ ਸਟੇਟ ਤੋਂ ਸੈਨੇਟਰ ਚੁਣੇ ਜਾਂਦੇ ਰਹੇ ਸਨ। 2009 ਤੋਂ 2016 ਤੱਕ ਉਹ ਬਰਾਕ ਓਬਾਮਾ ਦੇ ਨਾਲ ਦੋ ਵਾਰੀ ਉਪ ਰਾਸ਼ਟਰਪਤੀ ਰਹੇ। ਟਰੰਪ ਵਿਰੁੱਧ ਨਸਲੀ ਵਿਤਕਰੇ, ਅਮਨ-ਅਮਾਨ ਦੀ ਸਥਿਤੀ ਖਰਾਬ ਰਹਿਣ, ਕੋਰੋਨਾ 'ਤੇ ਕਾਬੂ ਨਾ ਪਾ ਸਕਣ ਅਤੇ ਦੇਸ਼ ਦੀ ਆਰਥਿਕ ਸਥਿਤੀ ਖਰਾਬ ਹੋਣ ਕਰ ਕੇ ਚੋਣਾਂ ਉਪਰ ਬੁਰਾ ਪ੍ਰਭਾਵ ਪੈਣ ਦੀ ਉਮੀਦ ਸੀ, ਪਰ ਉਨ੍ਹਾਂ ਨੇ ਫਿਰ ਵੀ ਬਰਾਬਰ ਦੀ ਟੱਕਰ ਦਿੱਤੀ ਹੈ। ਉਨ੍ਹਾਂ ਨਸਲੀ ਪੱਤਾ ਖੇਡਿਆ ਸੀ, ਜਿਸ ਦਾ ਉਨ੍ਹਾਂ ਨੂੰ ਬਹੁਤਾ ਲਾਭ ਨਹੀਂ ਮਿਲਿਆ। ਚੋਣ ਨਤੀਜੇ ਦੇ ਅੰਤ ਤੱਕ ਅਨਿਸ਼ਤਿਤਾ ਬਣੀ ਰਹੀ। ਟਰੰਪ ਨੇ ਕੋਵਿਡ-19 ਨੂੰ ਫੈਲਾਉਣ ਦਾ ਦੋਸ਼ ਚੀਨ ਉਪਰ ਲਾ ਕੇ ਅਤੇ ਸੰਸਾਰ ਸਿਹਤ ਸੰਗਠਨ ਨੂੰ ਜ਼ਿੰਮੇਵਾਰ ਕਹਿ ਕੇ ਖੁਦ ਬਰੀ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਹ ਸਫਲ ਨਹੀਂ ਹੋਏ। ਫਿਰ ਵੀ ਡੋਨਾਲਡ ਟਰੰਪ ਨੂੰ ਪਿੰਡਾਂ ਅਤੇ ਜੋਅ ਬਾਇਡਨ ਨੂੰ ਸ਼ਹਿਰਾਂ 'ਚੋਂ ਵੱਧ ਵੋਟ ਮਿਲੀ ਹੈ ਭਾਵ ਪੜ੍ਹੇ-ਲਿਖੇ ਵਰਗ ਨੇ ਡੋਨਾਲਡ ਟਰੰਪ ਨੂੰ ਮੂੰਹ ਨਹੀਂ ਲਾਇਆ।
ਅਮਰੀਕਾ ਵਿੱਚ 1828 ਵਿੱਚ ਪਹਿਲੀ ਵਾਰ ਰਾਸ਼ਟਰਪਤੀ ਦੀ ਚੋਣ ਹੋਈ ਸੀ, ਜਿਸ ਵਿੱਚ 57.6 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਸੀ। ਉਦੋਂ ਤੋਂ ਅੱਜ ਤੱਕ 1876 ਵਿੱਚ ਸਭ ਤੋਂ ਵੱਧ 81.8 ਫੀਸਦੀ ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ ਸਨ ਅਤੇ 1996 ਵਿੱਚ ਸਭ ਤੋਂ ਘੱਟ 49 ਫੀਸਦੀ ਵੋਟਰਾਂ ਨੇ ਪਾਈਆਂ ਸਨ। ਸ਼ੁਰੂ ਵਿੱਚ ਔਰਤਾਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਘੱਟ ਕਰਦੀਆਂ ਸਨ, ਪਰ 1980 ਵਿੱਚ ਮਰਦ ਵੋਟਰਾਂ ਤੋਂ ਵਧੇਰੇ ਗਿਣਤੀ ਵਿੱਚ ਵੋਟਾਂ ਪਾਈਆਂ ਸਨ। ਉਸ ਤੋਂ ਬਾਅਦ ਔਰਤਾਂ ਹਰ ਚੋਣ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲੱਗ ਗਈਆਂ। 2016 ਦੇ 59.2 ਫੀਸਦੀ ਦੇ ਮੁਕਾਬਲੇ ਇਸ ਵਾਰ 66.9 ਫੀਸਦੀ ਵੋਟਰਾਂ ਨੇ ਵੋਟਾਂ ਪਾਈਆਂ। ਇਸ ਵਾਰ 23 ਕਰੋੜ ਵੋਟਰਾਂ 'ਚੋਂ 16 ਕਰੋੜ ਵੋਟਰਾਂ ਨੇ ਵੋਟ ਪਾਈ ਹੈ।
ਫੈਡਰਲ ਢਾਂਚੇ ਵਾਲੇ ਦੇਸ਼ ਅਮਰੀਕਾ ਦੇ 50 ਰਾਜ ਹਨ। ਹਰ ਰਾਜ ਦੇ ਆਪਣੇ ਕਾਨੂੰਨ ਤੇ ਪ੍ਰਬੰਧ ਹਨ, ਜਿਸ ਵਿੱਚ ਰਾਸ਼ਟਰਪਤੀ ਦਾ ਕੋਈ ਦਖਲ ਨਹੀਂ ਹੁੰਦਾ। ਉਸ ਰਾਜ ਦਾ ਗਵਰਨਰ ਓਥੋਂ ਦਾ ਮੁਖੀ ਹੁੰਦਾ ਹੈ। ਇਥੋਂ ਦੀ ਚੋਣ ਪ੍ਰਣਾਲੀ ਵੀ ਵੱਖਰੀ ਕਿਸਮ ਦੀ ਹੈ। ਹਰ ਰਾਜ ਦੇ ਵੋਟਰਾਂ ਦੀਆਂ ਆਪੋ ਆਪਣੇ ਰਾਜ ਵਿੱਚ ਵੋਟਾਂ ਪਾਈਆਂ ਤੇ ਗਿਣੀਆਂ ਜਾਂਦੀਆਂ ਹਨ। ਹਰ ਰਾਜ ਦੀ ਆਪਣੀ ਆਬਾਦੀ ਅਨੁਸਾਰ ਇਲੈਕਟ੍ਰੋਲ ਵੋਟਾਂ ਹੁੰਦੀਆਂ ਹਨ। ਉਮੀਦਵਾਰ ਦੀ ਜਿੱਤ ਹਾਰ ਦਾ ਫੈਸਲਾ ਇਹ ਇਲੈਕਟ੍ਰੋਲ ਵੋਟਾਂ ਕਰਦੀਆਂ ਹਨ। ਵੋਟਾਂ ਪੈਣ ਦਾ ਭਾਵੇਂ ਇੱਕ ਦਿਨ ਪੱਕਾ ਹੁੰਦਾ ਹੈ, ਪਰ ਵੋਟਰ ਇਸ਼ ਤੋਂ ਪਹਿਲਾਂ ਵੀ ਵੋਟ ਪਾ ਸਕਦੇ ਹਨ। ਬਹੁਤੇ ਵੋਟਰ ਪਹਿਲਾਂ ਵੋਟ ਪਾ ਦਿੰਦੇ ਹਨ। ਡਾਕ ਰਾਹੀਂ ਵੋਟ ਨੂੰ ਪਹਿਲ ਦਿੱਤੀ ਜਾਂਦੀ ਹੈ। ਸੀਨੀਅਰ ਸਿਟੀਜ਼ਨ ਨੂੰ ਚੋਣ ਤੋਂ ਪਹਿਲਾਂ ਡਾਕ ਰਾਹੀਂ ਬੈਲਟ ਪੇਪਰ ਭੇਜ ਦਿੱਤਾ ਜਾਂਦਾ ਹੈ। ਕਈ ਰਾਜਾਂ ਵਿੱਚ ਸਾਰੇ ਵੋਟਰਾਂ ਨੂੰ ਬੈਲਟ ਪੇਪਰ ਡਾਕ ਰਾਹੀਂ ਭੇਜ ਦਿੱਤੇ ਜਾਂਦੇ ਹਨ। ਵੋਟਰ ਬੈਲਟ ਪੇਪਰ ਟਿੱਕ ਕਰ ਕੇ ਬੰਦ ਲਿਫਾਫੇ ਵਿੱਚ ਡਾਕ ਰਾਹੀਂ ਜਾਂ ਦਸਤੀ ਚੋਣ ਅਧਿਕਾਰੀ ਦੇ ਦਫਤਰ ਵਿੱਚ ਜਮ੍ਹਾਂ ਕਰਾ ਸਕਦੇ ਹਨ। ਵੋਟਾਂ ਵਾਲੇ ਦਿਨ ਤੱਕ ਬਹੁਤ ਥੋੜ੍ਹੇ ਵੋਟਰ ਵੋਟ ਪਾਉਣ ਲਈ ਰਹਿ ਜਾਂਦੇ ਹਨ। ਇਸ ਲਈ ਵੋਟ ਪਾਉਣ ਸਮੇਂ ਭੀੜ ਨਹੀਂ ਹੁੰਦੀ ਅਤੇ ਨਾ ਕੋਈ ਲੜਾਈ-ਝਗੜੇ ਦਾ ਡਰ ਹੁੰਦਾ ਹੈ।
ਭਾਰਤ ਦੀ ਤਰ੍ਹਾਂ ਕੋਈ ਉਮੀਦਵਾਰ ਆਪਣਾ ਬੂਥ ਪੱਧਰ 'ਤੇ ਸਟਾਲ ਵਗੈਰਾ ਨਹੀਂ ਲਾਉਂਦਾ। ਵੋਟਾਂ ਭੇਜਣੀਆਂ ਅਤੇ ਪਵਾਉਣੀਆਂ ਆਦਿ ਸਭ ਸਥਾਨਕ ਚੋਣ ਦਫਤਰ ਦਾ ਕੰਮ ਹੁੰਦਾ ਹੈ। ਵੋਟਾਂ ਬੈਲਟ ਪੇਪਰ ਨਾਲ ਪੈਂਦੀਆਂ ਹਨ, ਇਸ ਲਈ ਨਤੀਜਾ ਨਿਕਲਣ ਵਿੱਚ ਦੇਰੀ ਹੋ ਜਾਂਦੀ ਹੈ, ਪਰ ਕੋਈ ਹੇਰਾਫੇਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਦੁਨੀਆ ਦਾ ਸਭ ਤੋਂ ਵਿਕਸਤ ਦੇਸ਼ ਇਲੈਕਟ੍ਰੋਨਿਕ ਪ੍ਰਣਾਲੀ ਦੀ ਵਰਤੋਂ ਨਹੀਂ ਕਰਦਾ। ਪੰਜਾਹ ਰਾਜਾਂ ਦੀਆਂ ਕੁੱਲ 538 ਇਲੈਕਟ੍ਰੋਲ ਵੋਟਾਂ ਹਨ। ਜਿਸ ਉਮੀਦਵਾਰ ਨੂੰ ਘੱਟੋ-ਘੱਟ 270 ਵੋਟਾਂ ਮਿਲ ਜਾਣ, ਉਹ ਚੋਣ ਜਿੱਤ ਜਾਂਦਾ ਹੈ। ਇੱਕ ਹੋਰ ਦਿਲਚਸਪ ਗੱਲ ਇਹ ਹੈ ਕਿ ਇਸ ਦੇ ਨਾਲ ਹੀ ਇੱਕੋ ਬੈਲਟ ਪੇਪਰ ਉਤੇ ਉਪ ਰਾਸ਼ਟਰਪਤੀ, ਗਵਰਨਰ, ਸੈਨੇਟਰ, ਪ੍ਰਤੀਨਿਧੀ ਸਭਾ ਦੇ ਮੈਂਬਰ, ਸੂਬਾਈ ਵਿਧਾਇਕਾਂ, ਜੱਜਾਂ ਅਤੇ ਹੋਰ ਲਗਭਗ ਤੀਹ ਅਹੁਦਿਆਂ ਦੀ ਚੋਣ ਹੁੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਸਾਰਿਆਂ ਦਾ ਬੈਲਟ ਪੇਪਰ ਇੱਕੋ ਹੁੰਦਾ ਹੈ। ਚਾਰ ਸਾਲ ਬਾਅਦ ਵੋਟਾਂ ਪੈਂਦੀਆਂ ਹਨ। ਵਿੱਚ-ਵਿਚਾਲੇ ਵੋਟਾਂ ਨਹੀਂ ਪੈਂਦੀਆਂ। ਜੇ ਰਾਸ਼ਟਰਪਤੀ ਅਸਤੀਫਾ ਦੇ ਦੇਵੇ ਜਾਂ ਕਿਸੇ ਹੋਰ ਵਜ੍ਹਾ ਕਰ ਕੇ ਰਾਸ਼ਟਰਪਤੀ ਨਾ ਰਹੇ ਤਾਂ ਦੁਬਾਰਾ ਚੋਣ ਨਹੀਂ ਹੁੰਦੀ, ਉਪ ਰਾਸ਼ਟਰਪਤੀ ਹੀ ਰਾਸ਼ਟਰਪਤੀ ਦੇ ਫਰਜ਼ ਨਿਭਾਉਂਦਾ ਹੈ। ਸੈਨੇਟ ਦੀਆਂ 35 ਸੀਟਾਂ ਤੇ ਪ੍ਰਤੀਨਿਧੀ ਸਭਾ ਦੀਆਂ 435 ਸੀਟਾਂ ਲਈ ਚੋਣ ਹੋਈ ਹੈ। ਇਥੇ ਦੋ ਪਾਰਟੀ ਪ੍ਰਣਾਲੀ ਚੱਲਦੀ ਹੈ। ਭਾਵੇਂ ਕੁਝ ਆਜ਼ਾਦ ਉਮੀਦਵਾਰ ਵੀ ਖੜੋ ਜਾਂਦੇ ਹਨ, ਪਰ ਉਹ ਜਿੱਤਦੇ ਕਦੇ ਨਹੀਂ।
ਭਾਰਤ ਵਿੱਚ ਇੱਕ ਅਹੁਦੇ ਲਈ ਚੋਣਾਂ ਦਾ ਕਿੰਨਾ ਖਿਲਾਰਾ ਹੁੰਦਾ ਹੈ। ਅਮਰੀਕਾ ਵਿੱਚ ਵੋਟਾਂ ਸ਼ਾਂਤਮਈ ਪੈਂਦੀਆਂ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਡੋਨਾਲਡ ਟਰੰਪ ਨੇ ਹੇਰਾਫੇਰੀ ਦੇ ਦੋਸ਼ ਲਾਏ ਹਨ, ਜਿਨ੍ਹਾਂ ਨੂੰ ਚੋਣ ਅਧਿਕਾਰੀਆਂ ਨੇ ਰੱਦ ਕਰ ਦਿੱਤਾ ਹੈ। ਇੱਥੇ ਫੈਡਰਲ ਢਾਂਚੇ ਵਿੱਚ ਰਾਜਾਂ ਦਾ ਮੁਖੀ ਗਵਰਨਰ ਹੁੰਦਾ ਹੈ। ਕਈ ਰਾਜਾਂ ਵਿੱਚ ਗਵਰਨਰ ਕਿਸੇ ਹੋਰ ਪਾਰਟੀ ਦਾ ਅਤੇ ਵਿਧਾਇਕਾਂ ਦਾ ਬਹੁਮਤ ਕਿਸੇ ਹੋਰ ਪਾਰਟੀ ਦਾ ਹੁੰਦਾ ਹੈ, ਪਰ ਸਰਕਾਰਾਂ ਬਿਲਕੁਲ ਠੀਕ-ਠਾਕ ਕੰਮ ਕਰਦੀਆਂ ਰਹਿੰਦੀਆਂ ਹਨ, ਕੋਈ ਟਕਰਾਅ ਨਹੀਂ ਹੁੰਦਾ। ਭਾਰਤ ਨੂੰ ਅਜਿਹੀ ਪ੍ਰਣਾਲੀ ਤੋਂ ਸਿੱਖਣਾ ਚਾਹੀਦਾ ਹੈ।
ਇਸ ਵਾਰ ਅਮਰੀਕਾ ਵਿਚ ਪਹਿਲੀ ਵਾਰ ਹੋਇਆ ਕਿ ਡੋਨਾਲਡ ਟਰੰਪ ਦੀ ਮਦਦ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵਿੱਚ ਜਾ ਕੇ ਅਮਰੀਕਾ ਵਿੱਚ ਵਸੇ ਭਾਰਤੀਆਂ ਦਾ ਜਲਸਾ ਕੀਤਾ, ਜਿਸ ਵਿੱਚ ਟਰੰਪ ਵੀ ਸ਼ਾਮਲ ਹੋਏ ਤੇ ਮੋਦੀ ਨੇ ਭਾਰਤੀਆਂ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਬੇਨਤੀ ਕੀਤੀ। ਮੋਦੀ ਨੇ ‘ਇੱਕ ਵਾਰ ਫੇਰ ਟਰੰਪ ਸਰਕਾਰ' ਦਾ ਨਾਅਰਾ ਦਿੱਤਾ ਸੀ। ਇਸੇ ਤਰ੍ਹਾਂ ਟਰੰਪ ਵੀ ਭਾਰਤ ਆਏ ਤੇ ਉਨ੍ਹਾਂ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਉਹ ਬੜਬੋਲੇ ਸੁਭਾਅ ਦੇ ਹਨ। ਉਨ੍ਹਾਂ ਜੋਅ ਬਾਇਡਨ ਨਾਲ ਟੀ ਵੀ ਉੱਤੇ ਬਹਿਸ ਵਿੱਚ ਭਾਰਤ ਨੂੰ ਗੰਦਾ ਦੇਸ਼ ਕਹਿ ਦਿੱਤਾ ਸੀ। ਟਰੰਪ ਅਤੇ ਮੋਦੀ ਦੀ ਦੋਸਤੀ ਜੱਗ ਜ਼ਾਹਰ ਹੈ। ਅਮਰੀਕਨ ਭਾਰਤੀ ਟਰੰਪ ਨੂੰ ‘ਅਮਰੀਕਾ ਦਾ ਮੋਦੀ’ ਕਹਿੰਦੇ ਹਨ। ਟਰੰਪ ਸਿਰਫ ਅਮਰੀਕੀ ਨਾਗਰਿਕਾਂ ਨੂੁੰ ਪਹਿਲ ਦਿੰਦੇ ਹਨ। ਉਨ੍ਹਾਂ ਅਨੁਸਾਰ ਅਮਰੀਕੀ ਬੇਰੁਜ਼ਗਾਰ ਹਨ, ਪਰ ਬਾਹਰਲੇ ਦੇਸ਼ਾਂ 'ਚੋਂ ਆਏ ਪਰਵਾਸੀ ਨੌਕਰੀਆਂ ਦਾ ਆਨੰਦ ਮਾਣ ਰਹੇ ਹਨ।
ਭਾਰਤੀਆਂ ਲਈ ਇੱਕ ਹੋਰ ਮਾਣ ਦੀ ਗੱਲ ਹੈ ਕਿ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਵਜੋਂ ਚੁਣੀ ਗਈ ਕਮਲਾ ਹੈਰਿਸ ਦੀ ਮਾਤਾ ਸ਼ਈਮਾਲਾ ਗੋਪਾਲਨ ਭਾਰਤੀ ਸੀ। ਅਮਰੀਕੀ ਇਤਿਹਾਸ ਵਿੱਚ ਉਹ ਉਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਪਰਵਾਸੀ ਔਰਤ ਹੈ। ਇਨ੍ਹਾਂ ਚੋਣਾਂ ਵਿੱਚ 18 ਭਾਰਤੀ ਮੂਲ ਦੇ ਅਮਰੀਕਨ ਸੈਨੇਟਰ ਤੇ ਪ੍ਰਤੀਨਿਧ ਸਭਾ ਲਈ ਚੁਣੇ ਗਏ ਹਨ, ਜਿਨ੍ਹਾਂ ਵਿੱਚ ਦੋ ਭਾਰਤੀ ਮੂਲ ਦੀਆਂ ਔਰਤਾਂ ਪ੍ਰੋਮਿਲਾ ਜੈਪਾਲ ਅਤੇ ਹੀਰਲ ਤਿ੍ਰਪਨਾਨੀ ਹਨ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”