Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਜਦੋਂ ਨੂਰ ਮੁੜ ਨੂਰੋ-ਨੂਰ ਹੋ ਗਿਆ

November 10, 2020 08:52 AM

-ਸਵਰਨ ਸਿੰਘ ਭੰਗੂ
ਮਨਭਾਉਂਦੀਆਂ ਲਿਖਤਾਂ ਸਾਂਭ ਲੈਣਾ ਆਦਤ ਵਿੱਚ ਸ਼ਾਮਲ ਹੈ। ਸਤੰਬਰ ਦੇ ਆਖਰੀ ਹਫਤੇ ਕਾਗਜ਼ ਫੋਲਦਿਆਂ ਅੱਠ-ਦਸ ਸਾਲ ਪਹਿਲਾਂ ਛਪੀ ਲਿਖਤ ‘ਨੂਰਾਂ ਦਾ ਰੁਪੱਈਆ' ਮਿਲ ਗਈ। ਇਹ ਗੁਰਪਾਲ ਸਿੰਘ ਨੂਰ ਦੀ ਆਪ-ਬੀਤੀ 'ਤੇ ਆਧਾਰਤ ਸੀ, ਜਦੋਂ ਭਾਰਤ ਪਾਕਿਸਤਾਨ ਵੰਡ ਦੀ ਫਿਰਕੂ ਹਨੇਰੀ ਦੌਰਾਨ ਇੱਕ ਦਿਨ ਉਹ ਖੇਤਾਂ ਵਿੱਚ ਆਪਣੇ ਭਰਾ ਦੀ ਰੋਟੀ ਲੈ ਕੇ ਜਾ ਰਿਹਾ ਸੀ ਤਾਂ ਦੇਖਿਆ ਤਾਂ ਇੱਕ ਔਰਤ ਬੱਚੇ ਨੂੰ ਜਨਮ ਦੇ ਰਹੀ ਸੀ। ਨੇੜਲੇ ਖੂਹ ਤੋਂ ਆਪਣੀ ਪੱਗ ਭਿਉਂ ਕੇ ਗੁਰਪਾਲ ਸਿੰਘ ਨੇ ਉਸ ਮੁਸਲਮਾਨ ਔਰਤ ਦੇ ਮੂੰਹ ਵਿੱਚ ਪਾਣੀ ਨਿਚੋੜਿਆ ਸੀ। ਦੇਰ ਲਾ ਕੇ ਖੇਤ ਪਹੁੰਚਣ ਦਾ ਕਾਰਨ ਪੁੱਛਣ ਤੇ ਉਸ ਨੇ ਦੱਸਿਆ ਤਾਂ ਉਸ ਦੇ ਫੌਜੀ ਭਰਾ ਨੇ ਉਸ ਦੇ ਮੋਢੇ ਉਤੇ ਹੱਥ ਧਰ ਕੇ ‘ਆਹ ਕੀਤਾ ਈ ਫੌਜੀਆਂ ਵਾਲਾ ਕੰਮ’ ਕਹਿ ਕੇ ਸਲਾਹਿਆ ਸੀ। ਉਸ ਦੇ ਅਨੁਸਾਰ ਭਰਾ ਦੇ ਇਨ੍ਹਾਂ ਬੋਲਾਂ ਦੀ ਬਦੌਲਤ ਹੀ ਉਸ ਨੇ ਬਾਅਦ ਵਿੱਚ ਫੌਜ ਵਿੱਚ ਭਰਤੀ ਹੋਣ ਨੂੰ ਪਹਿਲ ਦਿੱਤੀ ਸੀ।
ਫਿਰ ਕੁਝ ਸਮੇਂ ਬਾਅਦ ਜਦੋਂ ਮੁਸਲਮਾਨ ਪਰਵਾਰ ਪਾਕਿਸਤਾਨ ਜਾ ਰਹੇ ਸਨ ਤਾਂ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਉਸ ਔਰਤ ਨੂੰ ਮਿਲਣ ਦੀ ਇੱਛਾ ਨਾਲ ਮੁਸਲਮਾਨ ਘਰਾਂ ਵਿੱਚ ਪਹੁੰਚਦਾ ਹੈ। ਬਾਲ ਨੂੰ ਦੁੱਧ ਚੁੰਘਾਉਂਦੀ ਔਰਤ ਉਸ ਨੂੰ ਪਛਾਣ ਕੇ ਅਸੀਸਾਂ ਦੀ ਝੜੀ ਲਾਉਂਦਿਆਂ ਘਰ ਦੇ ਅੰਦਰ ਲੈ ਗਈ ਅਤੇ ਚਾਂਦੀ ਦਾ ਰੁਪੱਈਆ ਉਸ ਦੇ ਹੱਥ 'ਤੇ ਰੱਖਦਿਆਂ ਕਹਿੰਦੀ ਹੈ, ‘‘ਮੇਰੇ ਸੋਹਣਿਆ ਵੀਰਾ, ਇਨਕਾਰ ਨਾ ਕਰੀਂ, ਪਤਾ ਨਹੀਂ ਅੱਜ ਦੇ ਵਿੱਛੜੇ ਕਦੋਂ ਮਿਲਾਂਗੇ?”
ਅੰਤਾਂ ਦੀ ਭਾਵੁਕ ਕਰਨ ਵਾਲੀ ਇਹ ਲਿਖਤ ਪੜ੍ਹਨ ਤੋਂ ਬਾਅਦ ਮੈਂ ਦੁਚਿੱਤੀ ਜਿਹੀ ਵਿੱਚ ਮੋਬਾਈਲ ਉਤੇ ਦਸਤਕ ਦਿੱਤੀ ਤਾਂ ਇੱਕ ਬੀਬੀ ਨੇ ਕਿਹਾ ਕਿ ਆਹ ਲਓ, ਕਰੋ ਬਾਪੂ ਜੀ ਨਾਲ ਗੱਲ। ਮੇਰੀ ਖੁਸ਼ੀ ਦੀ ਹੱਦ ਨਾ ਰਹੀ, ਕਿਉਂਕਿ ਅੱਜ ਮੈਂ ਉਸ ਅਦਬੀ ਬਜ਼ੁਰਗ ਨਾਲ ਗੱਲ ਕਰ ਰਿਹਾ ਸਾਂ। ਉਨ੍ਹਾਂ ਦੱਸਿਆ ਕਿ ਅੱਜਕੱਲ੍ਹ ਨੱਬੇ ਸਾਲ ਦੀ ਉਮਰ ਵਿੱਚ ਵੀ ਉਸ ਦੇ ਪਰਵਾਰ ਨੇ ਇਹ ਸਿੱਕਾ ਵਿਰਾਸਤ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ। ਸੁਣ ਕੇ ਅੱਖ ਭਰੀ ਅਤੇ ਇਹ ਭਾਵੁਕ-ਗਾਥਾ ਮੈਂ ਆਪਣੇ ਪਰਵਾਰ ਨਾਲ ਸਾਂਝੀ ਕੀਤੀ।
ਅਕਤੂਬਰ ਦੇ ਮੱਧ ਜਿਹੇ ਵਿੱਚ ਮੇਰੇ ਪਰਵਾਰਕ ਫਿਲਮੀ ਚਿਹਰੇ ਗੁਰਪ੍ਰੀਤ ਕੌਰ ਭੰਗੂ ਅਤੇੇ ਮਲਕੀਤ ਸਿੰਘ ਰੌਣੀ ਮੇਰੇ ਨਾਲ ਬਰਨਾਲਾ ਵਿੱਚ ਰਹਿੰਦੇ ਬਜ਼ੁਰਗ ਨੂੰ ਮਿਲਣ ਚੱਲ ਪਏ। ਖੁੱਲ੍ਹੇ ਡੁੱਲ੍ਹੇ ਘਰ ਵਿੱਚ ਪਹੁੰਚੇ ਤਾਂ ਹੈਰਾਨੀ ਭਰੀ ਖੁਸ਼ੀ ਦੌਰਾਨ ਪਰਵਾਰ ਤੇ ਬਜ਼ੁਰਗ ਦਾ ਚਾਅ ਦੇਖਿਆਂ ਹੀ ਬਣਦਾ ਸੀ। ਅਸੀਂ ‘ਨੂਰ’ ਨਾਲ ਬਗਲਗੀਰ ਹੋਏ ਅਤੇ ਨੂਰਾਂ ਦਾ ਦਿੱਤਾ ਸਿੱਕਾ ਫੜ ਕੇ ਮੱਥੇ ਨਾਲ ਲਾਇਆ। ਮੁੜ 1948 ਵਾਲਾ ਬਿਰਤਾਂਤ ਸੁਣਾਉਂਦਿਆਂ ਬਜ਼ੁਰਗ ਦਾ ਗਲਾ ਵਾਰ-ਵਾਰ ਭਰਿਆ, ਉਸ ਵਿਰਲਾਪ ਕੀਤਾ, ਜਿਵੇਂ ਅੱਜ ਵੀ ਉਹ ਸਭ ਉਸ ਦੇ ਸਾਹਮਣੇ ਵਾਪਰ ਰਿਹਾ ਹੋਵੇ।
ਫਿਰ ਸਹਿਜ ਹੁੰਦਿਆਂ ਉਨ੍ਹਾਂ ਸਾਡੀ ਆਮਦ ਨੂੰ ਧੰਨ-ਭਾਗ ਕਿਹਾ, ਇੱਕ ਗੀਤ ਸੁਣਾਇਆ, ਆਪਣੀਆਂ ਰਚਨਾਵਾਂ ਦੀਆਂ ਪੁਸਤਕਾਂ ਭੇਟ ਕੀਤੀਆਂ ਤੇ ਕਿਹਾ ਕਿ ਅੱਜ ਤਾਂ ਕਦਰਦਾਨਾਂ ਦੀ ਬਦੌਲਤ ਮੇਰੇ ਅੰਦਰ ਇੰਨਾ ਜੋਸ਼ ਆ ਗਿਆ ਹੈ ਕਿ ਬਿਨਾਂ ਕਿਸੇ ਸਹਾਰੇ ਤੁਰ ਸਕਦਾ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਦਰਜਨਾਂ ਸਾਹਿਤਕ ਪੁਸਤਕਾਂ ਦਾ ਰਚੈਤਾ ਹੈ ਅਤੇ ਨੂਰਾਂ ਦੀ ਯਾਦ ਵਿੱਚ ਉਸ ਨੇ ਆਪਣੇ ਨਾਂਅ ਨਾਲ ਪੱਕੇ ਤੌਰ ਉੱਤੇ ਨੂਰ ਲਾ ਲਿਆ, ਇੱਥੋਂ ਤੱਕ ਉਹ ਆਪਣੀ ਲੰਮੀ ਉਮਰ ਦਾ ਸਿਹਰਾ ਵੀ ਨੂਰ ਦੀਆਂ ਅਸੀਸਾਂ ਨੂੰ ਦਿੰਦਾ ਹੈ। ਉਨ੍ਹਾਂ ਹਾਉਕਾ ਭਰਦਿਆਂ ਕਿਹਾ ਕਿ ਉਸ ਦੇ ਸਾਹਮਣੇ ਪੈਦਾ ਹੋਇਆ ਉਹ ਬਾਲ ਅੱਜ ਤਾਂ 72 ਸਾਲਾਂ ਦਾ ਹੋਵੇਗਾ। ਉਸ ਦਾ ਕੀ ਨਾਂਅ ਹੈ, ਕਿੱਥੇ ਰਹਿੰਦਾ ਹੈ, ਪਤਾ ਨਹੀਂ। ਉਸ ਅਨੁਸਾਰ ਉਹ ਫੌਜ ਵਿੱਚ ਭਰਤੀ ਹੋਇਆ (ਛੁੱਟੀ ਆਉਣ ਸਮੇਂ ਮਾਂ ‘ਨੂਰ’ ਦੇ ਸੰਭਾਲੇ ਸਿੱਕੇ ਨੂੰ ਦਿਖਾ ਦਿੰਦੀ), ਸੇਵਾ ਮੁਕਤ ਹੋ ਗਿਆ, ਪਰ ਉਮਰ ਨੁਰਾਂ ਨੂੰ ਦੇਖਣ ਲਈ, ਮਿਲਣ ਲਈ, ਦਿਲ ਨੂੰ ਖੋਹ ਪੈਂਦੀ ਰਹੀ ਹੈ, (ਹਟਕੋਰੇ ਭਰਦਿਆਂ) ‘ਅੱਜ ਵੀ ਆਸਵੰਦ ਹਾਂ ਕਿ ਰੁਖ਼ਸਤ ਹੋਣ ਤੋਂ ਪਹਿਲਾਂ ਉਸ ਘਟਨਾਕ੍ਰਮ ਸਮੇਂ ਜਨਮੇ ਬਾਲ ਨੂੰ ਮਿਲ ਸਕਾਂ। ਉਹ ਮੈਨੂੰ ਦੇਖੇ, ਗੱਲ ਕਰ ਸਕੇ, ਉਸ ਦੇ ਪਰਵਾਰ ਬਾਰੇ ਜਾਣ ਸਕਾਂ।’
ਇਹ ਫੁਰਤੀਲਾ ਬਜ਼ੁਰਗ ਸਾਨੂੰ ਘਰ ਦੇ ਗੇਟ ਤੱਕ ਵਿਦਾ ਕਰਨ ਆਇਆ। ਮੁੜਦਿਆਂ ਅਸੀਂ ਉਸ ਨੂੰ ਹਸਰਤ ਨਾਲ ਨਿਹਾਰਿਆ। ਉਸ ਨਾਲ ਜੁੜੀਆਂ ਯਾਦਾਂ ਨੂੰ ਆਪੋ-ਆਪਣੀ ਕਲਪਨਾ ਨਾਲ ਜ਼ਰਬਾਂ ਦਿੰਦਿਆਂ ਅਸੀਂ ਇਸ ਦਿਨ ਨੂੰ ਯਾਦਗਾਰੀ ਬਣਾ ਕੇ ਵਾਪਸ ਪਰਤੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ