ਨੌਰਥ ਯੌਰਕ, 9 ਨਵੰਬਰ (ਪੋਸਟ ਬਿਊਰੋ) : ਨੌਰਥ ਯੌਰਕ ਵਿੱਚ ਕਈ ਗੱਡੀਆਂ ਦੀ ਆਪਸ ਵਿੱਚ ਹੋਈ ਟੱਕਰ ਤੋਂ ਬਾਅਦ ਇੱਕ ਬੱਚੇ ਸਮੇਤ ਕੁੱਝ ਲੋਕ ਕਾਰ ਵਿੱਚ ਫਸ ਗਏ ਜਦਕਿ ਇੱਕ ਮਹਿਲਾ ਜ਼ਖ਼ਮੀ ਹੋ ਗਈ|
ਇਹ ਹਾਦਸਾ ਸ਼ਾਮੀਂਂ 5:00 ਵਜੇ ਬਾਥਰਸਟ ਸਟਰੀਟ ਤੇ ਬੇਨਬ੍ਰਿੱਜ ਐਵਨਿਊ ਇਲਾਕੇ ਵਿੱਚ ਹੋਇਆ| ਹਾਦਸੇ ਦੀਆਂ ਖਬਰਾਂ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਤੇ ਐਮਰਜੰਸੀ ਅਮਲੇ ਦੇ ਮੈਂਬਰ ਮੌਕੇ ਉੱਤੇ ਪਹੁੰਚੇ| ਪੁਲਿਸ ਨੇ ਦੱਸਿਆ ਕਿ ਇੱਕ ਡਰਾਈਵਰ ਨੇ ਰੈੱਡ ਲਾਈਟ ਕਰਾਸ ਕੀਤੀ ਤੇ ਉਹ ਕਈ ਗੱਡੀਆਂ ਨਾਲ ਟਕਰਾ ਗਿਆ| ਇੱਕ ਗੱਡੀ ਵਿੱਚ ਸਵਾਰ ਕੁੱਝ ਵਿਅਕਤੀਆਂ ਤੇ ਬੱਚੇ ਨੂੰ ਬਾਹਰ ਕੱਢਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਦਾ ਜਾਇਜ਼ਾ ਮੌਕੇ ਉੱਤੇ ਹੀ ਲਿਆ ਗਿਆ|
ਸ਼ੁਰੂ ਵਿੱਚ ਪੁਲਿਸ ਨੇ ਆਖਿਆ ਕਿ ਇਸ ਘਟਨਾ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਤੇ ਮੌਕੇ ਉੱਤੇ ਦੂਜੀ ਐਂਬੂਲੈਂਸ ਵੀ ਸੱਦਣੀ ਪਈ|ਬਾਅਦ ਵਿੱਚ ਪੁਲਿਸ ਨੇ ਦੱਸਿਆ ਕਿ ਇੱਕ ਮਹਿਲਾ ਨੂੰ ਮਾਮੂਲੀ ਜ਼ਖ਼ਮਾਂ ਕਾਰਨ ਹਸਪਤਾਲ ਲਿਜਾਇਆ ਗਿਆ|