Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਰੈੱਡ ਜ਼ੋਨ ਵਿੱਚ ਦਾਖਲ ਹੋਣ ਕਾਰਨ ਅੱਜ ਤੋਂ ਪੀਲ ਵਿੱਚ ਲਾਗੂ ਹੋਣਗੇ ਸਖ਼ਤ ਨਿਯਮ

November 09, 2020 10:35 PM

ਟੋਰਾਂਟੋ, 9 ਨਵੰਬਰ (ਪੋਸਟ ਬਿਊਰੋ) : ਪੀਲ ਰੀਜਨ ਵਿੱਚ ਕੋਵਿਡ-19 ਕਰੈਕਡਾਊਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ|
ਰੀਜਨ ਦੇ ਹੈਲਥ ਅਧਿਕਾਰੀਆਂ ਵੱਲੋਂ ਕਰੋਨਾਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਵਾਧੂ ਮਾਪਦੰਡ ਅਪਣਾਏ ਜਾ ਰਹੇ ਹਨ| ਇਸ ਇਲਾਕੇ ਨੂੰ ਫੋਰਡ ਸਰਕਾਰ ਦੇ ਨਵੇਂ ਕਲਰ ਕੋਡਿਡ ਅਸੈਸਮੈਂਟ ਸਿਸਟਮ ਤਹਿਤ ਲਾਲ ਰੰਗ ਵਿੱਚ ਰੱਖਿਆ ਗਿਆ ਹੈ| ਐਤਵਾਰ ਨੂੰ ਪ੍ਰੋਵਿੰਸ ਵੱਲੋਂ ਕਰੋਨਾਵਾਇਰਸ ਦੇ 1328 ਰਿਕਾਰਡ ਮਾਮਲੇ ਦਰਜ ਕੀਤੇ ਗਏ| ਇਹ ਮਾਮਲੇ ਸ਼ਨਿੱਚਰਵਾਰ ਨੂੰ ਦਰਜ ਕੀਤੇ,1132 ਮਾਮਲਿਆਂ ਨਾਲੋਂ ਵੀ ਕਿਤੇ ਜ਼ਿਆਦਾ ਸਨ|
ਐਤਵਾਰ ਨੂੰ ਰਿਕਾਰਡ ਕੀਤੇ ਨਵੇਂ ਮਾਮਲਿਆਂ ਵਿੱਚ ਟੋਰਾਂਟੋ ਵਿੱਚ 434, ਪੀਲ ਵਿੱਚ 385, ਯੌਰਕ ਰੀਜਨ ਵਿੱਚ 105, ਓਟਵਾ ਵਿੱਚ 71, ਹੈਮਿਲਟਨ ਵਿੱਚ 68 ਤੇ ਦਰਹਾਮ ਵਿੱਚ 56 ਮਾਮਲੇ ਸ਼ਾਮਲ ਹਨ| ਕੋਵਿਡ-19 ਦੇ ਮਾਮਲਿਆਂ ਵਿੱਚ ਆਈ ਇਸ ਤਰ੍ਹਾਂ ਦੀ ਤੇਜ਼ੀ ਕਾਰਨ ਹੀ ਨਵੀਆਂ ਪਾਬੰਦੀਆਂ ਲਾਈਆਂ ਗਈਆਂ ਹਨ| ਨਵੇਂ ਸਿਸਟਮ ਤਹਿਤ ਸਿਰਫ ਪੀਲ ਹੀ ਅਜਿਹਾ ਰੀਜਨ ਹੈ ਜਿਸਨੂੰ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ| ਇਸ ਤੋਂ ਭਾਵ ਇਹ ਹੈ ਕਿ ਜਿੰਮਜ਼ ਤੇ ਰੈਸਟੋਰੈਂਟਸ ਦੀ ਇੰਡੋਰ ਸਮਰੱਥਾ ਸਿਰਫ 10 ਵਿਅਕਤੀ ਹੀ ਰੱਖੀ ਗਈ ਹੈ| ਪਰ ਪੀਲ ਦੇ ਮੈਡੀਕਲ ਆਫੀਸਰ ਆਫ ਹੈਲਥ ਡਾæ ਲਾਰੈਂਸ ਲੋਹ ਨੇ ਆਖਿਆ ਕਿ ਅੰਕੜੇ ਗਲਤ ਦਿਸ਼ਾ ਵੱਲ ਜਾ ਰਹੇ ਹਨ ਤੇ ਇਸ ਤੋਂ ਵੀ ਸਖ਼ਤ ਮਾਪਦੰਡ ਅਪਣਾਏ ਜਾਣ ਦੀ ਲੋੜ ਹੈ|
ਹੁਣ ਬੈਂਕੁਏਟ ਹਾਲ ਬੰਦ ਹੋ ਚੁੱਕੇ ਹਨ, ਇੱਥੇ ਕਿਸੇ ਵੀ ਤਰ੍ਹਾਂ ਦੇ ਵਿਆਹ ਸਮਾਰੋਹ ਨਹੀਂ ਹੋ ਸਕਣਗੇ, ਧਾਰਮਿਕ ਈਵੈਂਟਸ ਵੀ ਵਰਚੂਅਲ ਹੋਣਗੇ ਤੇ ਆਉਣ ਵਾਲੇ ਹਫਤਿਆਂ ਵਿੱਚ ਘਰ ਦੇ ਜੀਆਂ ਨੂੰ ਛੱਡ ਕੇ ਕਿਸੇ ਹੋਰ ਬਾਹਰਲੇ ਵਿਅਕਤੀ ਨਾਲ ਮੇਲ ਜੋਲ ਦੀ ਵੀ ਇਜਾਜ਼ਤ ਨਹੀਂ ਹੋਵੇਗੀ|

 
Have something to say? Post your comment