Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਫੋਰਡ ਸਰਕਾਰ ਨੇ ਪੇਸ਼ ਕੀਤਾ 38 ਬਿਲੀਅਨ ਡਾਲਰ ਦੇ ਘਾਟੇ ਵਾਲਾ ਬਜਟ

November 06, 2020 06:38 AM

ਓਨਟਾਰੀਓ, 5 ਨਵੰਬਰ (ਪੋਸਟ ਬਿਊਰੋ) : ਫੋਰਡ ਸਰਕਾਰ ਵੱਲੋਂ ਆਪਣਾ ਦੂਜਾ ਬਜਟ ਪੇਸ਼ ਕਰ ਦਿੱਤਾ ਗਿਆ ਹੈ ਤੇ ਇਸ ਨੂੰ "ਪ੍ਰੋਟੈਕਟ, ਸਪੋਰਟ, ਰਿਕਵਰ" ਦਾ ਸਿਰਲੇਖ ਦਿੱਤਾ ਗਿਆ ਹੈ| ਇਹ ਓਨਟਾਰੀਓ ਦੇ ਇਤਿਹਾਸ ਦਾ ਸੱਭ ਤੋਂ ਵੱਧ ਖਰਚੇ ਵਾਲਾ ਬਜਟ ਹੋਣ ਦੇ ਨਾਲ ਨਾਲ ਸੱਭ ਤੋਂ ਵੱਡੇ ਘਾਟੇ ਵਾਲਾ ਬਜਟ ਵੀ ਹੈ| ਇਸ ਵਿੱਚ ਦਰਸਾਇਆ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਸਰਕਾਰ ਦੇ ਅਰਥਚਾਰੇ ਨੂੰ ਵੱਡਾ ਖੋਰਾ ਲੱਗਿਆ ਹੈ|
ਸਰਕਾਰ ਵੱਲੋਂ ਇਸ ਸਾਲ 38æ5 ਬਿਲੀਅਨ ਡਾਲਰ ਦਾ ਘਾਟਾ ਦਰਸਾਇਆ ਗਿਆ ਹੈ ਜੋ ਕਿ ਮਾਰਚ ਦੀ ਵਿੱਤੀ ਅਪਡੇਟ ਵਿੱਚ ਕੀਤੀ ਗਈ ਪੇਸ਼ੀਨਿਗੋਈ ਨਾਲੋਂ 18 ਬਿਲੀਅਨ ਡਾਲਰ ਵੱਧ ਹੈ ਤੇ 2021 ਤੱਕ ਇਸ ਦੇ 33æ1 ਬਿਲੀਅਨ ਡਾਲਰ ਤੱਕ ਅੱਪੜਨ ਦੀ ਗੱਲ ਆਖੀ ਗਈ ਹੈ| ਕਰਜ਼ਾ ਉਤਾਰਨ ਲਈ ਹੀ ਇਸ ਸਾਲ 12æ5 ਬਿਲੀਅਨ ਡਾਲਰ ਖਰਚੇ ਗਏ ਹਨ ਜਦਕਿ ਕੋਵਿਡ-19 ਮਹਾਂਮਾਰੀ ਸਬੰਧੀ ਖਰਚੇ ਹੁਣ ਤੱਕ 15 ਬਿਲੀਅਨ ਡਾਲਰ ਤੱਕ ਹੋ ਚੁੱਕੇ ਹਨ|
ਵਿੱਤ ਮੰਤਰੀ ਰੌਡ ਫਿਲਿਪਜ਼ ਨੇ ਵੀਰਵਾਰ ਨੂੰ ਕੁਈਨਜ਼ ਪਾਰਕ ਵਿਖੇ ਬਜਟ ਪੇਸ਼ ਕਰਦਿਆਂ ਆਖਿਆ ਕਿ ਮਹਾਂਮਾਰੀ ਦੇ ਪਹਿਲੇ ਦਿਨ ਤੋਂ ਹੀ ਲੋਕਾਂ ਦੀ ਹਿਫਾਜ਼ਤ ਕਰਨਾ ਸਾਡੀ ਨੰਬਰ ਇੱਕ ਤਰਜੀਹ ਬਣ ਗਈ ਸੀ| ਕੋਵਿਡ-19 ਦੇ ਸਿਹਤ ਸਬੰਧੀ ਖਤਰੇ ਕਾਫੀ ਗੰਭੀਰ ਹਨ| ਅਸੀਂ ਸੈਕਿੰਡ ਵੇਵ ਤੇ ਇਸ ਤੋਂ ਵੀ ਬਾਅਦ ਲਾਂਗ ਟਰਮ ਕੇਅਰ ਵਿੱਚ ਆਪਣੇ ਪਿਆਰਿਆਂ ਤੇ ਫਰੰਟਲਾਈਨ ਹੈਲਥ ਕੇਅਰ ਹੀਰੋਜ਼ ਦੇ ਨਾਲ ਨਾਲ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਉਪਲਬਧ ਸਰੋਤ ਦੀ ਵਰਤੋਂ ਕਰ ਰਹੇ ਹਾਂ|
ਇਸ ਬਜਟ ਵਿੱਚ ਮਾਪਿਆਂ ਲਈ ਵਾਧੂ ਪੈਸਾ ਰਾਖਵਾਂ ਰੱਖਿਆ ਗਿਆ ਹੈ| ਮਹਾਂਮਾਰੀ ਕਾਰਨ 12 ਸਾਲ ਤੇ ਇਸ ਤੋਂ ਉੱਪਰ ਦੇ ਹਰ ਬੱਚੇ ਲਈ ਲਰਨਿੰਗ ਦੇ ਨਵੇਂ ਤਰੀਕਿਆਂ ਉੱਤੇ ਹੋਣ ਵਾਲੇ ਖਰਚੇ ਕਾਰਨ 200 ਡਾਲਰ ਵਾਧੂ ਮਾਪਿਆਂ ਨੂੰ ਮਦਦ ਵਜੋਂ ਦਿੱਤੇ ਜਾਣਗੇ| ਇਸ ਤੋਂ ਇਲਾਵਾ ਸੀਨੀਅਰਜ਼ ਹੋਮ ਸੇਫਟੀ ਟੈਕਸ ਕ੍ਰੈਡਿਟ ਸੁæਰੂ ਕੀਤਾ ਜਾਵੇਗਾ, ਜਿਸ ਤਹਿਤ ਬਜ਼ੁਰਗ ਲੰਮਾਂ ਸਮਾਂ ਆਪਣੇ ਘਰਾਂ ਵਿੱਚ ਰਹਿ ਸਕਣਗੇ| ਮਿਸਾਲ ਵਜੋਂ ਜਿਸ ਪਰਿਵਾਰ ਵਿੱਚ ਗ੍ਰੈਂਡਪੇਰੈਂਟ ਨਾਲ ਰਹਿ ਰਹੇ ਹੋਣਗੇ ਉਨ੍ਹਾਂ ਨੂੰ ਘਰ ਨੂੰ ਸੁਰੱਖਿਅਤ ਬਣਾਉਣ ਲਈ ਮੁਰੰਮਤ ਉੱਤੇ ਖਰਚ ਕੀਤੇ ਗਏ 10,000 ਡਾਲਰ ਵਿੱਚੋਂ 2500 ਡਾਲਰ ਵਾਪਿਸ ਮਿਲ ਸਕਣਗੇ|
ਸਰਕਾਰ ਵੱਲੋਂ ਹਸਪਤਾਲਾਂ ਲਈ 573 ਮਿਲੀਅਨ ਡਾਲਰ ਹੋਰ ਪਾਸੇ ਰੱਖੇ ਜਾ ਰਹੇ ਹਨ| ਇਨ੍ਹਾਂ ਵਿੱਚ 200 ਮਿਲੀਅਨ ਡਾਲਰ ਵਧਾਈ ਗਈ ਸਮਰੱਥਾ ਲਈ ਹਨ| ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਰਕਾਰ ਲਾਂਗ ਟਰਮ ਕੇਅਰ ਉੱਤੇ 112 ਮਿਲੀਅਨ ਡਾਲਰ ਖਰਚ ਰਹੀ ਹੈ| ਮਾਰਚ ਵਿੱਚ ਦਿੱਤੀ ਗਈ ਵਿੱਤੀ ਅਪਡੇਟ ਦੇ ਮੁਕਾਬਲੇ ਐਲ ਟੀ ਸੀ ਉੱਤੇ ਵੀ ਘੱਟ ਖਰਚ ਕੀਤਾ ਜਾ ਰਿਹਾ ਹੈ| ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰੀ ਹੈਲਥ ਸੈਕਟਰ ਦੇ ਬੇਸ ਖਰਚਿਆਂ ਵਿੱਚ 4æ8 ਬਿਲੀਅਨ ਡਾਲਰ ਤੱਕ ਵਾਧਾ ਹੋਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ|
ਬਜਟ ਵਿੱਚ ਕਿਸੇ ਵੀ ਟੈਕਸ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ, ਪਰ ਸਰਕਾਰ ਦਾ ਕਹਿਣਾ ਹੈ ਕਿ ਉਹ ਮਿਊਂਸਪੈਲੀਟੀਜ਼ ਨੂੰ ਪ੍ਰਾਪਰਟੀ ਟੈਕਸ ਵਿੱਚ ਵਾਧਾ ਕਰਨ ਦੀ ਇਜਾਜ਼ਤ ਦੇਵੇਗੀ| ਆਟੋ ਇੰਸ਼ੋਰੈਂਸ ਦਰਾਂ ਵਿੱਚ ਵਾਧੇ ਦੀ ਗੱਲ ਉੱਤੇ ਸਰਕਾਰ ਦਾ ਕਹਿਣਾ ਹੈ ਕਿ ਉਹ ਕ੍ਰੈਡਿਟ ਯੂਨੀਅਨਾਂ ਨੂੰ ਆਪਣੀਆਂ ਬ੍ਰਾਂਚਾਂ ਵਿੱਚ ਜਾਂ ਆਨਲਾਈਨ ਆਪਣੀ ਸਬਸਿਡਰੀ ਜਾਂ ਪਾਰਟਨਰਸ਼ਿਪ ਰਾਹੀਂ ਇੰਸ਼ੋਰੈਂਸ ਵੇਚਣ ਲਈ ਇਜਾਜ਼ਤ ਦੇਵੇਗੀ| ਇੰਸ਼ੋਰਰਜ਼ ਨੂੰ ਦਰਾਂ ਘਟਾਉਣ ਲਈ ਰਾਜ਼ੀ ਕਰਨ ਵਾਸਤੇ ਕੋਈ ਮਾਪਦੰਡ ਨਹੀਂ ਲਿਆਂਦੇ ਗਏ ਹਨ|
ਇਸ ਤੋਂ ਇਲਾਵਾ ਬਲੈਕ ਯੂਥ ਐਕਸ਼ਨ ਪਲੈਨ ਤਹਿਤ ਸਰਕਾਰ ਵੱਲੋਂ 60 ਮਿਲੀਅਨ ਡਾਲਰ ਖਰਚੇ ਜਾਣਗੇ| ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਬਲੈਕ ਯੂਥ ਨੂੰ ਸੋਸ਼ਲ ਤੇ ਆਰਥਿਕ ਸਫਲਤਾ ਹਾਸਲ ਕਰਨ ਵਿੱਚ ਮਦਦ ਮਿਲੇਗੀ| ਸਟੇਅਕੇਸ਼ਨਜ਼ (ਵਿਦੇਸ਼ ਦੀ ਥਾਂ ਆਪਣੇ ਦੇਸ਼ ਵਿੱਚ ਹੀ ਛੁੱਟੀਆਂ ਮਨਾਉਣਾ) ਵੀ ਸਸਤੀਆਂ ਕੀਤੀਆਂ ਜਾਣਗੀਆਂ| ਸਰਕਾਰ ਵੱਲੋਂ ਸਟੇਅਕੇਸ਼ਨਜ਼ ਲਈ 20 ਫੀ ਸਦੀ ਟੈਕਸ ਕ੍ਰੈਡਿਟ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ ਪਰ ਇਸ ਸਬੰਧੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ|
ਨਿੱਕੇ ਕਾਰੋਬਾਰਾਂ ਲਈ ਪ੍ਰੌਸਪੈਰਿਟੀ ਟੈਕਸਿਜ਼ ਇਲੈਕਟ੍ਰਿਸਿਟੀ ਰੇਟਜ਼ ਨੂੰ ਘਟਾਉਣ ਲਈ ਵੀ ਛੋਟੇ ਛੋਟੇ ਮਾਪਦੰਡ ਐਲਾਨੇ ਗਏ ਹਨ| ਕਮਿਊਨਿਟੀ ਆਊਟਬ੍ਰੇਕਸ ਦੀ ਪਛਾਣ ਕਰਨ ਲਈ ਕੋਵਿਡ-19 ਵਾਸਤੇ ਵੇਸਟਵਾਟਰ ਟੈਸਟ ਕਰਨ ਵਾਸਤੇ 12 ਮਿਲੀਅਨ ਡਾਲਰ ਖਰਚ ਕਰਨ ਦਾ ਵੀ ਸਰਕਾਰ ਇਰਾਦਾ ਰੱਖਦੀ ਹੈ| ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਉਹ ਇਸ ਸਾਲ ਤੇ ਅਗਲੇ ਸਾਲ ਵਾਸਤੇ 4 ਬਿਲੀਅਨ ਡਾਲਰ ਸੰਕਟਕਾਲੀਨ ਫੰਡ ਪਾਸੇ ਰੱਖ ਰਹੀ ਹੈ| ਇਸ ਦੇ ਨਾਲ ਹੀ 2021 ਲਈ ਕੋਵਿਡ-19 ਨਾਲ ਸਬੰਧਤ ਖਰਚਿਆਂ ਲਈ 2 ਬਿਲੀਅਨ ਡਾਲਰ ਵੀ ਪਾਸੇ ਰੱਖੇ ਜਾ ਰਹੇ ਹਨ|
ਟਰਾਂਜ਼ਿਟ ਹਾਈਵੇਅਜ਼, ਸਕੂਲਾਂ, ਹਸਪਤਾਲਾਂ ਤੇ ਬ੍ਰੌਡਬੈਂਡ ਆਦਿ ਵਰਗੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਵਾਧਾ ਕਰਨ ਲਈ ਵੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ| ਪਬਲਿਕ ਟਰਾਂਜ਼ਿਟ ਪ੍ਰੋਜੈਕਟਸ, ਜਿਨ੍ਹਾਂ ਵਿੱਚ ਓਨਟਾਰੀਓ ਲਾਈਨ ਤੇ ਤਿੰਨ ਸਟੌਪ ਵਾਲਾ ਸਕਾਰਬੌਰੋ ਦਾ ਸਬਵੇਅ ਸ਼ਾਮਲ ਹੈ, ਲਈ ਆਉਣ ਵਾਲੇ ਦਸ ਸਾਲਾਂ ਵਿੱਚ ਸਰਕਾਰ 62æ7 ਬਿਲੀਅਨ ਡਾਲਰ ਤੋਂ ਵੱਧ ਨਿਵੇਸ਼ ਕਰਨਾ ਚਾਹੁੰਦੀ ਹੈ|ਬਜਟ ਵਿੱਚ ਦਰਸਾਇਆ ਗਿਆ ਹੈ ਕਿ ਸਰਕਾਰ ਨੂੰ ਹਾਊਸਿੰਗ ਮਾਰਕਿਟ ਤੋਂ ਕਾਫੀ ਫਾਇਦਾ ਹੋ ਰਿਹਾ ਹੈ| ਲੈਂਡ ਟਰਾਂਸਫਰ ਟੈਕਸ ਤੋਂ ਆਮਦਨ 11 ਬਿਲੀਅਨ ਡਾਲਰ ਤੱਕ ਵੱਧ ਚੁੱਕਿਆ ਹੈ| ਪਰ ਮਹਾਂਮਾਰੀ ਕਾਰਨ ਸਰਕਾਰ ਦੀ ਆਮਦਨ ਨੂੰ ਢਾਹ ਲੱਗੀ ਹੈ ਖਾਸਤੌਰ ਉੱਤੇ ਜਦੋਂ ਗੱਲ ਓ ਐਲ ਜੀ ਦੀ ਆਉਂਦੀ ਹੈ ਤਾਂ ਸਰਕਾਰ ਨੂੰ ਹੋਣ ਵਾਲੀ ਆਮਦਨ 410 ਮਿਲੀਅਨ ਡਾਲਰ ਘਟੀ ਹੈ|
ਪਿਛਲੇ ਸਾਲ ਨਾਲੋਂ ਇਸ ਸਾਲ ਸ਼ਰਾਬ ਤੋਂ ਹੋਣ ਵਾਲੀ ਆਮਦਨ ਵਿੱਚ 8 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ| ਇਸ ਦੌਰਾਨ ਮੈਰੀਯੁਆਨਾ ਤੋਂ ਹੋਣ ਵਾਲੀ ਆਮਦਨ 2021 ਤੱਕ 80 ਮਿਲੀਅਨ ਡਾਲਰ ਤੱਕ ਵਧਣ ਦੀ ਸੰਭਾਵਨਾ ਹੈ|

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ