Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ
 
ਮਨੋਰੰਜਨ

ਇੱਕ ਹੋਰ ਈਰਾਨੀ ਸੁੰਦਰੀ ਐਲਨਾਜ਼ ਨੌਰੋਜੀ

November 05, 2020 09:40 PM

ਵੈੱਬ ਸੀਰੀਜ਼ ‘ਸੇਕ੍ਰੇਡ ਗੇਮਜ਼’ ਤੋਂ ਪ੍ਰਸਿੱਧੀ ਪਾਉਣ ਵਾਲੀ ਐਲਨਾਜ਼ ਫਿਲਮ ‘ਸੰਗੀਨ’ ਨਾਲ ਬਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੀ ਹੈ। ‘ਸ੍ਰੇਕੇਡ ਗੇਮਜ਼’ ਤੋਂ ਬਾਅਦ ਇੱਕ ਵਾਰ ਫਿਰ ਇਸ ਵਿੱਚ ਨਵਾਜ਼ੂਦੀਨ ਸਿੱਦੀਕੀ ਨਾਲ ਕੰਮ ਕਰ ਰਹੀ ਹੈ। ਜੈਦੀਪ ਚੋਪੜਾ ਦੇ ਨਿਰਦੇਸ਼ਨ ਵਿੱਚ ਬਣ ਰਹੀ ਫਿਲਮ ‘ਸੰਗੀਨ’ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਵਿੱਚ ਸ਼ੁਰੂ ਹੋ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨੂੰ ਮੁੰਬਈ ਅਤੇ ਲੰਡਨ ਵਿੱਚ ਸ਼ੂਟ ਕੀਤਾ ਜਾਣਾ ਹੈ ਤੇ ਇਸ ਦੇ ਅਗਲੇ ਸਾਲ ਹੀ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਫਿਲਮ ਬਾਰੇ ਫਿਲਮ ਸਮੀਖਿਅਕ ਤਰੁਣ ਆਦਰਸ਼ ਨੇ ਟਵੀਟ ਕੀਤਾ ਸੀ, ‘‘ਨਵਾਜ਼ੂਦੀਨ ਸਿੱਦੀਕੀ ਅਤੇ ਐਲਨਾਜ਼ ਨੌਰੋਜੀ ਨੂੰ ‘ਸੰਗੀਨ’ ਵਿੱਚ ਕਾਸਟ ਕੀਤਾ ਗਿਆ ਹੈ। ਜੈਦੀਪ ਚੋਪੜਾ ਵੱਲੋਂ ਨਿਰਦੇਸ਼ਿਤ ਫਿਲਮ ਨੂੰ ਗੁਰਜੀਤ ਸਿੰਘ ਅਤੇ ਅੰਕਿਤ ਖੰਨਾ ਪ੍ਰੋਡਿਊਸ ਕਰ ਰਹੇ ਹਨ। ਰਫਤਾਰ ਇਸ ਵਿੱਚ ਮਿਊਜ਼ਿਕ ਦੇਣਗੇ। ਮੁੰਬਈ ਤੇ ਲੰਡਨ ਵਿੱਚ ਜਨਵਰੀ 2021 'ਚ ਇਸ ਦੀ ਸ਼ੂੂਟਿੰਗ ਹੋਵੇਗੀ।” ਇਸ ਫਿਲਮ ਬਾਰੇ ਐਲਨਾਜ ਕਾਫੀ ਉਤਸ਼ਾਹਤ ਹੈ। ਉਸ ਦਾ ਕਹਿਣਾ ਹੈ ਕਿ ਉਹ ਨਵਾਜ਼ੂਦੀਨ ਸਿੱਦੀਕੀ ਨਾਲ ਕੰਮ ਕਰ ਕੇ ਸਨਮਾਨਿਤ ਮਹਿਸੂਸ ਕਰ ਰਹੀ ਹੈ। ਨਵਾਜ਼ੂਦੀਨ ਸਿੱਦੀਕੀ ਨੇ ਕਿਹਾ, ‘‘ਮੈਂ ‘ਸੈਕਰਡ ਗੇਮਜ਼’ ਪਿੱਛੋਂ ਫਿਰ ਐਲਨਾਜ਼ ਨਾਲ ਕੰਮ ਕਰਨ ਲਈ ਉਤਸ਼ਾਹਤ ਹਾਂ। ਫਿਲਮ ਕਹਾਣੀ ਪ੍ਰਯੋਗਾਤਮਕ ਹੈ ਤੇ ਮੈਨੂੰ ਯਕੀਨ ਹੈ ਜੈਦੀਪ ਚੋਪੜਾ ਪੂਰਾ ਇਨਸਾਫ ਕਰਨ ਪਾਉਣਗੇ।”
ਦੱਸਣਾ ਬਣਦਾ ਹੈ ਕਿ ਉਹ ਮੰਦਾਨਾ ਕਰੀਮੀ ਤੋਂ ਬਾਅਦ ਹਿੰਦੀ ਫਿਲਮਾਂ ਨਾਲ ਜੁੜਨ ਵਾਲੀ ਦੂਜੀ ਅਭਿਨੇਤਰੀ ਹੈ। ਇਸ ਤੋਂ ਪਹਿਲਾਂ ਨੌਰੋਜੀ ਨੇ ਵੈੱਬ ਸੀਰੀਜ਼ ‘ਸੈਕ੍ਰੇਡ ਗੇਮਜ਼’ ਵਿੱਚ ਜ਼ੋਇਆ ਮਿਰਜ਼ਾ ਉਰਫ ਜਮੀਲਾ ਦਾ ਕਿਰਦਾਰ ਨਿਭਾਇਆ ਸੀ, ਜਿਸ 'ਚ ਉਸ ਦੀ ਕਾਫੀ ਪ੍ਰਸ਼ੰਸਾ ਹੋਈ ਸੀ। ਇਸ ਤੋਂ ਇਲਾਵਾ ਉਹ ਇੱਕ ਹੋਰ ਵੈਬ ਸੀਰੀਜ਼ ‘ਅਭੈ' 'ਚ ਨਜ਼ਰ ਆ ਚੁੱਕੀ ਹੈ। ਹਾਕੀ ਦੇ ਪਿਛੋਕੜ ਉੱਤੇ ਬਣੀ ਪੰਜਾਬੀ ਫਿਲਮ ‘ਖਿੱਦੋ ਖੁੰਡੀ’ ਵਿੱਚ ਵੀ ਉਹ ਕੰਮ ਕਰ ਚੁੱਕੀ ਹੈ। ਐਲਨਾਜ ਮਾਡਲ ਵੀ ਹੈ ਅਤੇ ਭਾਰਤ ਵਿੱਚ ਰਹਿੰਦੇ ਹੋਏ ਕੰਮ ਚਲਾਊ ਹਿੰਦੀ ਸਿੱਖ ਚੁੱਕੀ ਹੈ, ਜਿੰਨੀ ਬ੍ਰਿਟੇਨ ਮੂਲ ਦੀ ਕੈਟਰੀਨਾ ਕੈਫ ਅਤੇ ਸ੍ਰੀਲੰਕਾ ਮੂਲ ਦੀ ਜੈਕਲੀਨ ਫਰਨਾਂਡੀਜ਼ ਨੂੰ ਆਉਂਦੀ ਹੈ। ਐਲਨਾਜ ਦੀ ਪੜ੍ਹਾਈ ਜਰਮਨੀ 'ਚ ਹੋਈ। ਉਥੇ ਇੱਕ ਸਾਲ ਥੀਏਟਰ ਦੀ ਟਰੇਨਿੰਗ ਲੈਣ ਤੋਂ ਬਾਅਦ ਉਸ ਨੇ ਅਭਿਨੈ ਸਿੱਖਣ ਲਈ ਭਾਰਤ ਵਿੱਚ ਵੱਖ-ਵੱਖ ਵਰਕਸ਼ਾਪ 'ਚ ਹਿੱਸਾ ਲਿਆ। ਅੰਗਰੇਜ਼ੀ, ਜਰਮਨ ਅਤੇ ਫਰੈਂਚ ਉਹ ਫਰਾਟੇ ਨਾਲ ਬੋਲਦੀ ਹੈ, ਪਰ ਇਸੇ ਰਫਤਾਰ ਨਾਲ ਹਿੰਦੀ ਬੋਲਣ 'ਚ ਉਸ ਨੂੰ ਦਿੱਕਤ ਆਉਂਦੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ