Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਪ੍ਰਾਹੁਣਾਚਾਰੀ ਵਿੱਚ ਸੇਵੀਆਂ ਦੀ ਸਰਦਾਰੀ

November 05, 2020 09:34 PM

-ਜੈਕਬ ਮਸੀਹ ਤੇਜਾ
ਮੇਰੀ ਦਾਦੀ ਤੇ ਨਾਨੀ ਤੇ ਹੋਰ ਪੁਰਾਣੇ ਸਮੇਂ ਵਾਲੀਆਂ ਬੀਬੀਆਂ ਕਈ-ਕਈ ਦਿਨ ਹੱਥਾਂ ਦੇ ਪੋਟਿਆਂ ਨਾਲ ਸੇਵੀਆਂ ਵਟਦੀਆਂ ਰਹਿੰਦੀਆਂ ਸਨ। ਬਜ਼ੁਰਗ ਬੀਬੀਆਂ ਦਾ ਕਹਿਣਾ ਹੈ ਕਿ ਹੱਥਾਂ ਨਾਲ ਵੱਟੀਆਂ ਸੇਵੀਆਂ ਨਾਲ ਸਿਰਦਰਦ ਜਾਂ ਨਜ਼ਲਾ ਹੋਣ ਉਤੇ ਦੁੱਧ ਵਿੱਚ ਬਣਾ ਕੇ ਖਾਣ ਨਾਲ ਨਜ਼ਲਾ, ਸਿਰ ਪੀੜ ਠੀਕ ਹੋ ਜਾਂਦੀ ਸੀ। ਸੇਵੀਆਂ ਜ਼ਿਆਦਾ ਤੌਰ 'ਤੇ ਭਾਦੋਂ ਤੇ ਅੱਸੂ ਦੇ ਮਹੀਨੇ ਵਿੱਚ ਹੀ ਵੱਟੀਆਂ ਜਾਂਦੀਆਂ ਸਨ। ਇਹ ਤਿੰਨ ਤਰੀਕਿਆਂ ਨਾਲ ਵੱਟੀਆਂ ਜਾਂਦੀਆਂ ਹਨ। ਪੁਰਾਣੇ ਸਮੇਂ ਵੇਲੇ ਘਰ ਦੀ ਬਜ਼ੁਰਗ ਮਾਤਾ ਹੱਥ ਦੇ ਪੋਟਿਆਂ ਨਾਲ ਪੋਲੇ-ਪੋਲੇ ਵੱਟ ਚਾੜ੍ਹ ਕੇ ਜੌਆਂ ਦੇ ਦਾਣਿਆਂ ਜਿੱਡੀਆਂ ਲੰਮੀਆਂ ਸੇਵੀਆਂ ਵੱਟ ਲੈਂਦੀ ਸੀ। ਸੇਵੀਆਂ ਲਈ ਕਣਕ ਦੇ ਆਟੇ ਨੂੰ ਪਤਲੇ ਕੱਪੜੇ ਨਾਲ ਕੱਪੜ-ਛਾਣ ਕਰ ਕੇ ਮੈਦਾ ਕੱਢ ਲਿਆ ਜਾਂਦਾ ਸੀ। ਕਿਸੇ ਵੱਡੇ ਭਾਂਡੇ ਪਰਾਤ ਆਦਿ ਵਿੱਚ ਮੈਦਾ ਪਾ ਕੇ ਸੁੱਕ ਪਰੂਲਾ (ਨਾ ਬਹੁਤਾ ਸੁਖਤ ਤੇ ਨਾ ਨਰਮ) ਗੁੰਨ੍ਹਏ ਮੈਦਾ ਨਾਲ ਹੀ ਸੇਵੀਆਂ ਵੱਟੀਆਂ ਜਾਂਦੀਆਂ ਸਨ।
ਕੁੜੀਆਂ ਚਿੜੀਆਂ ਅਤੇ ਔਰਤਾਂ ਇਕੱਠੀਆਂ ਹੋ ਕੇ ਮੱਟਾਂ ਤੇ ਘੜਿਆਂ ਨੂੰ ਮੂਧੇ ਪੁੱਠੇ ਰੱਖ ਕੇ ਉਸ ਉਪਰ ਗੁੰਨ੍ਹੇ ਮੈਦਾ ਦਾ ਪੇੜਾ ਰੱਖ ਕੇ ਦੋਵਾਂ ਹੱਥਾਂ ਨਾਲ ਸੇਵੀਆਂ ਵੱਟਦੀਆਂ ਸਨ। ਲੋਹੇ ਦੀ ਮਸ਼ੀਨ ਆਉਣ ਉੱਤੇ ਪਿੰਡ ਦੇ ਕਿਸੇ ਇੱਕ ਜਾਂ ਦੋ ਘਰਾਂ ਵਿੱਚ ਮਸ਼ੀਨ ਹੁੰਦੀ ਤੇ ਲੋਕ ਉਸ ਨੂੰ ਵੇਖਣ ਜਾਂਦੇ ਸਨ। ਪਿੰਡ ਵਾਲੇ ਲੋਕ ਉਸ ਘਰ ਵਿੱਚੋਂ ਮਸ਼ੀਨ ਮੰਗ ਕੇ ਸੇਵੀਆਂ ਵਟਦੇ ਸਨ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸੇਵੀਆਂ ਵੱਟਣ ਵਾਲੀ ਲੋਹੇ ਦੀ ਮਸ਼ੀਨ ਦੇ ਵੱਖ-ਵੱਖ ਨਾਂਅ ਲਏ ਜਾਂਦੇ ਹਨ। ਜਿਵੇਂ ਮਾਝੇ ਵਿੱਚ ਇਸ ਨੂੰ ਬਿੱਲੀ, ਦੁਆਬੇ ਵਿੱਚ ਘੋੜੀ, ਮਾਲਵੇ ਤੇ ਪੁਆਧ ਵਿੱਚ ਜਿੰਦੀ ਆਖਦੇ ਹਨ। ਬਿੱਲੀ ਦੇ ਬਹੁਤ ਸਾਰੇ ਹਿੱਸੇ ਹੁੰਦੇ ਹਨ। ਫੇਰਨ ਵਾਲੀ ਹੱਥੀ, ਹੱਥੀ ਨੂੰ ਕੱਸਣ ਵਾਲੀ ਕੁੰਜੀ, ਦੋ ਛਾਨਣੀਆਂ, ਬਰੀਕ ਤੇ ਮੋਟੀਆਂ ਸੇਵੀਆਂ ਕੱਢਣ ਵਾਲੀਆਂ, ਛਾਨਣੀਆਂ ਕੱਸਣ ਲਈ ਪੇਚਾਂ ਵਾਲਾ ਚੱਠੂ, ਬਿੱਲੀ ਵਿੱਚ ਫਿਰਨ ਵਾਲੀ ਲੱਠ ਨੂੰ ਵੱਲ ਆਖਦੇ ਸਨ। ਬਿੱਲੀ ਨੂੰ ਮੰਜੇ 'ਤੇ ਕੱਸਣ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਸੀ ਕਿ ਬਿੱਲੀ ਕਿਤੇ ਹਿੱਲੇ ਜਾਂ ਖਿਸਕੇ ਨਾ। ਇਸ ਲਈ ਚੋਰਸ ਬਾਹੀ ਵਾਲੇ ਮੰਜੇ ਦੀ ਪੈਂਦ ਵਾਲੇ ਪਾਸੇ ਹੀ ਬਿੱਲੀ ਨੂੰ ਰੱਸੀ ਨਾਲ ਕੱਸਦੇ ਸਨ। ਬਿੱਲੀ ਚਲਾਉਣ ਤੋਂ ਪਹਿਲਾਂ ਉਸ ਵਿੱਚ ਸਰ੍ਹੋਂ ਦਾ ਤੇਲ ਲਗਾਇਆ ਜਾਂਦਾ ਤਾਂ ਕਿ ਬਿੱਲੀ ਨਰਮ ਤੇ ਤੇਜ਼ ਚੱਲੇ। ਬਿੱਲੀ ਨੂੰ ਇੱਕ ਸੁਆਣੀ ਫੇਰਦੀ ਤੇ ਦੂਜੀ ਸੁਆਣੀ ਇਸ ਦੇ ਮੂੰਹ ਵਿੱਚ ਹੱਥ ਤੇ ਅੰਗੂਠੇ ਦੀ ਮਦਦ ਨਾਲ ਮੈਦਾ ਧਕਦੀ ਹੈ। ਜ਼ਿਆਦਾ ਤੌਰ 'ਤੇ ਪਤਲੀਆਂ ਤੇ ਬਰੀਕ ਸੇਵੀਆਂ ਨੂੰ ਪਸੰਦ ਕੀਤਾ ਜਾਂਦਾ ਹੈ ਤੇ ਕਈ ਬੀਬੀਆਂ ਸੇਵੀਆਂ ਦੇ ਮੈਦੇ ਵਿੱਚ ਰੰਗ ਵੀ ਪਾ ਕੇ ਵਟਦੀਆਂ ਸਨ। ਮੈਦਾ ਖਤਮ ਹੋਣ ਤੇ ਬਿੱਲੀ ਖੋਲ੍ਹ ਕੇ ਪਾਣੀ ਵਿੱਚ ਡੋਬ ਦਿੱਤੀ ਜਾਂਦੀ ਸੀ।
ਬਿੱਲੀ ਵਿੱਚੋਂ ਨਿਕਲਣ ਦੇ ਨਾਲ-ਨਾਲ ਸੇਵੀਆਂ ਦੀਆਂ ਲੜੀਆਂ ਸੁੱਕਣੇ ਪਾਈਆਂ ਜਾਂਦੀਆਂ ਸਨ। ਸੇਵੀਆਂ ਬਹੁਤ ਢੰਗ ਨਾਲ ਸੁਕਾਈਆਂ ਜਾਂਦੀਆਂ ਸਨ। ਜ਼ਮੀਨ 'ਤੇ ਸਾਫ ਚਾਦਰ ਜਾਂ ਤੱਪੜ ਵਛਾਇਆ ਜਾਂਦਾ, ਉਸ ਉੱਤੇ ਮੰਜਾ ਮੂਧਾ ਕਰ ਕੇ ਖੇਸ ਜਾਂ ਚਾਦਰ ਵਿਛਾ ਦਿੰਦੇ ਸਨ। ਮੰਜੇ ਦੇ ਚਾਰੇ ਪਾਸੇ ਪਾਵਿਆਂ ਨਾਲ ਅਤੇ ਵਿਚਲੇ ਪਾਸੇ ਰੱਸੀਆਂ ਬੰਨ੍ਹ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਰੱਸੀਆਂ ਉੱਤੇ ਸੇਵੀਆਂ ਸੁਕਦੀਆਂ ਸਨ। ਸੁਕਾਉਣ ਤੋਂ ਬਾਅਦ ਉਨ੍ਹਾਂ ਨੂੰ ਇਕੱਠਿਆਂ ਕਰ ਕੇ ਵੱਡੇ ਭਾਂਡੇ ਕੜਾਹੀ ਵਿੱਚ ਪਾ ਕੇ ਮੱਠੀ-ਮੱਠੀ ਅੱਗ ਅਤੇ ਭੁੰਨੀਆਂ ਜਾਂਦੀਆਂ ਸਨ ਅਤੇ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਕਿ ਜ਼ਿਆਦਾ ਸੜ ਨਾ ਜਾਣ। ਸੇਵੀਆਂ ਦੇਸੀ ਘਿਓ ਤੇ ਖੰਡ ਜਾਂ ਦੁੱਧ ਵਿੱਚ ਹੀ ਬਣਾਈਆਂ ਜਾਂਦੀਆਂ ਸਨ। ਘਰ ਵਿੱਚ ਪ੍ਰਾਹੁਣੇ ਆਉਣ ਤੇ ਸੁਆਣੀਆਂ ਬਹੁਤ ਚਾਵਾਂ ਨਾਲ ਸੇਵੀਆਂ ਬਣਾ ਕੇ ਖੁਆਉਂਦੀਆਂ ਸਨ। ਧੀਆਂ-ਧਿਆਣੀਆਂ ਨੂੰ ਪੇਕਿਆਂ ਵੱਲੋਂ ਸੰਧਾਰੇ ਵਿੱਚ ਵੀ ਸੇਵੀਆਂ, ਚੌਲਾਂ ਦੀਆਂ ਪਿੰਨੀਆਂ, ਮੱਠੀਆਂ ਭੇਜਦੇ ਸਨ। ਅੱਜ ਵੀ ਕਈ ਪਿੰਡਾਂ ਦੇ ਘਰਾਂ ਵਿੱਚ ਸੇਵੀਆਂ ਵੱਟ ਕੇ ਖਾਣ ਦੇ ਸ਼ੌਕੀਨ ਹਨ। ਪਿੰਡਾਂ ਵਿੱਚ ਰੇਹੇ ਉਤੇ ਇੰਜਣ ਨਾਲ ਚੱਲਣ ਵਾਲੀਆਂ ਮਸ਼ੀਨਾਂ ਘੁੰਮਦੀਆਂ ਫਿਰਦੀਆਂ, ਜੋ ਪੰਜ ਮਿੰਟਾਂ ਵਿੱਚ ਸੇਵੀਆਂ ਵੱਟ ਦਿੰਦੀਆਂ ਹਨ। ਵੈਸੇ ਬਾਜ਼ਾਰ ਵਿੱਚੋਂ ਵੀ ਪੈਕਟਾਂ ਵਾਲੀਆਂ ਸੇਵੀਆਂ ਮਿਲ ਜਾਂਦੀਆਂ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’