Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਹਾਰਰ ਜਾਨਰ ਹੈ ਮੇਰਾ ਪਸੰਦੀਦਾ : ਸੰਜੀਦਾ ਸ਼ੇਖ਼

November 04, 2020 08:17 AM

ਡਿਜੀਟਲ ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਈ ਫਿਲਮ ‘ਕਾਲੀ ਖੂਹੀ’ ਵਿੱਚ ਸੰਜੀਦਾ ਸ਼ੇਖ਼ ਅਹਿਮ ਭੂਮਿਕਾ ਵਿੱਚ ਹੈ। ਇਸ ਤੋਂ ਪਹਿਲਾਂ ਉਹ ਜੀ 5 'ਤੇ ਰਿਲੀਜ਼ ਫਿਲਮ ‘ਤੈਸ਼' ਵਿੱਚ ਵੀ ਨਜ਼ਰ ਆਈ ਹੈ। ‘ਤੈਸ਼' ਉਸ ਦੀ ਪਹਿਲੀ ਫਿਲਮ ਹੈ, ਜਦ ਕਿ ‘ਕਾਲੀ ਖੂਹੀ' ਨਾਲ ਉਸ ਨੂੰ ਹਾਰਰ ਜਾਨਰ ਨੂੰ ਐਕਸਪਲੋਰ ਕਰਨ ਦਾ ਮੌਕਾ ਮਿਲਿਆ। ਪੇਸ਼ ਹਨ ਸੰਜੀਦਾ ਸ਼ੇਖ਼ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਦੋਵੇਂ ਫਿਲਮਾਂ ਡਿਜੀਟਲ 'ਤੇ ਰਿਲੀਜ਼ ਹੋਈਆਂ ਹਨ। ਫਿਲਮਾਂ ਰਿਲੀਜ਼ ਜ਼ਿਆਦਾ ਮਾਇਨੇ ਰੱਖਦੀ ਹੈ ਜਾਂ ਪਲੇਟਫਾਰਮ?
- ਰਿਲੀਜ਼ ਮਾਇਨੇ ਨਹੀਂ ਰੱਖਦੀ ਹੈ, ਚਾਹੇ ਮਾਧਿਅਮ ਕੋਈ ਵੀ ਹੋਵੇ। ਕਰੀਅਰ ਦੇ ਇਸ ਮੁਕਾਮ 'ਤੇ ਆਉਣ ਦੇ ਬਾਅਦ ਮੈਂ ਕੁਝ ਅਜਿਹਾ ਕਰਨਾ ਚਾਹੁੰਦੀ ਸੀ, ਜਿੱਥੇ ਖੁਦ ਨੂੰ ਦੇਖ ਕੇ ਖੁਸ਼ੀ ਮਿਲੇ। ਡਾਰਕ ਡਰਾਮਾ ਅਤੇ ਹਾਰਰ ਮੇਰਾ ਪਸੰਦੀਦਾ ਜਾਨਰ ਰਿਹਾ ਹੈ।
* ਤੁਸੀਂ ਲੰਮੇ ਸਮੇਂ ਤੋਂ ਐਕਟਿੰਗ ਕਰ ਰਹੇ ਹੋ, ਫਿਲਮ ਕਰਨ ਵਿੱਚ ਇੰਨੀ ਦੇਰ ਕਿਉਂ ਕੀਤੀ?
- ਜ਼ਿੰਦਗੀ ਵਿੱਚ ਸਭ ਕੁਝ ਸਹੀ ਵਕਤ 'ਤੇ ਹੁੰਦਾ ਹੈ। ਮੈਂ ਬਹੁਤ ਪਾਜ਼ੀਟਿਵ ਲੜਕੀ ਹਾਂ। ਜਦ ਐਕਟਿੰਗ ਵਿੱਚ ਕਦਮ ਰੱਖਿਆ ਤਾਂ ਇਹੀ ਗੱਲ ਮਨ ਵਿੱਚ ਸੀ ਕਿ ਹਰ ਪ੍ਰੋਜੈਕਟ ਵਿੱਚ ਸਾਬਤ ਕਰਨਾ ਹੈ ਕਿ ਚੰਗਾ ਕੰਮ ਕਰ ਸਕਦੀ ਹਾਂ। ਮੇਰਾ ਫਿਲਮੀ ਪਿਛੋਕੜ ਨਹੀਂ, ਇਸ ਲਈ ਫਿਲਮਾਂ ਵਿੱਚ ਮੌਕੇ ਹਾਸਲ ਕਰਨ ਵਿੱਚ ਮੁਸ਼ਕਲਾਂ ਆਈਆਂ। ਮੈਂ ਮਿਹਨਤ ਦੇ ਬਲ 'ਤੇ ਵਧੀ ਹਾਂ। ਮੰਜ਼ਿਲ ਤੱਕ ਪਹੁੰਚਣ ਦੀ ਪ੍ਰਕਿਰਿਆ ਕਿੰਨੀ ਮੁਸ਼ਕਲ ਕਿਉਂ ਨਾ ਹੋਵੇ, ਕੰਮ ਕਰਦੇ ਰਹਿਣਾ ਚਾਹੀਦਾ ਹੈ।
* ਦੋਵਾਂ ਹੀ ਫਿਲਮਾਂ ਵਿੱਚ ਤੁਹਾਡੇ ਕਿਰਦਾਰ ਸੰਜੀਦਾ ਹਨ...
- ਮੇਰੇ ਕਿਰਦਾਰ ਸੰਜੀਦਾ ਹਨ, ਪਰ ਕਾਫੀ ਕੁਝ ਨਵਾਂ ਕਰਨ ਨੂੰ ਸੀ। ‘ਤੈਸ਼’ ਦੇ ਲਈ ਕਾਲ ਆਇਆ ਤਾਂ ਮੈਂ ਅੰਮ੍ਰਿਤਸਰ ਵਿੱਚ ਕਿਸੇ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੀ ਸੀ। ਫਿਲਮ ਡਾਇਰੈਕਟਰ ਬਿਜਾਏ ਨਾਂਬੀਆਰ ਨੇ ਮੁੰਬਈ ਆ ਕੇ ਆਡੀਸ਼ਨ ਦੇਣ ਲਈ ਕਿਹਾ। ਮੈਂ ਆਡੀਸ਼ਨ ਦਿੱਤਾ ਅਤੇ ਮੈਨੂੰ ਚੁਣ ਲਿਆ ਗਿਆ। ਦੋਵਾਂ ਫਿਲਮਾਂ ਨੇ ਮੈਨੂੰ ਐਕਟਿੰਗ ਵਿੱਚ ਅੱਗੇ ਵਧਣ ਦਾ ਮੌਕਾ ਦਿੱਤਾ।
* ਫਿਲਮ ‘ਕਾਲੀ ਖੂਹੀ’ ਕਰਨ ਦੇ ਪਿੱਛੇ ਕੀ ਕਾਰਨ ਰਿਹਾ?
- ਇਹ ਅਜਿਹੇ ਪਰਵਾਰ ਦੀ ਕਹਾਣੀ ਹੈ, ਜਿਸ ਨਾਲ ਕਈ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਹਨ। ਪੂਰਾ ਪਰਵਾਰ ਉਨ੍ਹਾਂ ਨਾਲ ਲੜਨ ਦੀ ਕੋਸ਼ਿਸ਼ ਕਰਦਾ ਹੈ। ਇਸ ਫਿਲਮ ਨਾਲ ਇੱਕ ਸਮਾਜਕ ਸੰਦੇਸ਼ ਵੀ ਜੁੜਿਆ ਹੈ। ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਹੋਈ ਹੈ। ਜਿਸ ਘਰ ਵਿੱਚ ਅਸੀਂ ਸ਼ੂਟਿੰਗ ਕਰ ਰਹੇ ਸੀ, ਉਥੇ ਇੱਕ ਵਾਈਬਸ ਬਹੁਤ ਹੀ ਪਾਜ਼ੀਟਿਵ ਸੀ। ਕਾਫੀ ਕੁਝ ਸਿੱਖਣ ਨੂੰ ਮਿਲਿਆ। ਉਥੇ ਲੋਕ ਛੋਟੀਆਂ-ਛੋਟੀਆਂ ਗੱਲਾਂ 'ਤੇ ਖੁਸ਼ ਰਹਿੰਦੇ ਹਨ।
* ਸ਼ਬਾਨਾ ਆਜ਼ਮੀ ਦੇ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
- ਸ਼ਬਾਨਾ ਆਜ਼ਮੀ ਨਾਲ ਕੰਮ ਕਰਨਾ ਐਕਟਿੰਗ ਸਕੂਲ ਦੀ ਤਰ੍ਹਾਂ ਸੀ। ਮੈਂ ਉਨ੍ਹਾਂ ਦੇ ਸਾਹਮਣੇ ਨਰਵਸ ਸੀ। ਅਜਿਹਾ ਹੋਣਾ ਸੁਭਾਵਿਕ ਸੀ, ਪਰ ਮੈਂ ਚੰਗਾ ਕਰਨ ਦੀ ਕੋਸ਼ਿਸ਼ ਕੀਤੀ। ਥੋੜ੍ਹੀ ਨਰਵਸਨੈਸ ਜ਼ਰੂਰੀ ਹੈ, ਵਰਨਾ ਤੁਸੀਂ ਓਵਰ ਕਾਨਫੀਡੈਂਸ ਦੇ ਸ਼ਿਕਾਰ ਹੋ ਜਾਂਦੇ ਹੋ।
* ਹਾਰਰ ਫਿਲਮਾਂ ਦੇਖਣਾ ਕਿੰਨਾ ਪਸੰਦ ਹੈ? ਅਸਲ ਜ਼ਿੰਦਗੀ ਵਿੱਚ ਕਿਸ ਗੱਲ ਤੋਂ ਡਰ ਲੱਗਦਾ ਹੈ?
- ਮੈਂ ਹਾਰਰ ਫਿਲਮਾਂ ਬਹੁਤ ਦੇਖਦੀ ਹਾਂ। ਰਾਮ ਗੋਪਾਲ ਵਰਮਾ ਦੀਆਂ ਹਾਰਰ ਫਿਲਮਾਂ ਦੀ ਫੈਨ ਰਹੀ ਹਾਂ। ‘ਕਾਲੀ ਖੂਹੀ' ਵਿੱਚ ਅਸੀਂ ਪ੍ਰਫਾਰਮੈਂਸ ਬਹੁਤ ਆਮ ਰੱਖੀ ਹੈ। ਬੇਵਜ੍ਹਾ ਦੀਆਂ ਅਜੀਬ ਸ਼ਕਲਾਂ ਨਹੀਂ ਬਣਾਈਆਂ। ਕੋਈ ਡਰਾਉਣਾ ਸਾਊਂਡ ਨਹੀਂ ਹੈ, ਉਸ ਦੇ ਬਾਵਜੂਦ ਡਰ ਲੱਗਦਾ ਹੈ। ਰਹੀ ਗੱਲ ਅਸਲ ਜ਼ਿੰਦਗੀ ਵਿੱਚ ਡਰ ਦੀ ਤਾਂ, ਡਰ ਤਾਂ ਨਹੀਂ ਲੱਗਦਾ, ਪਰ ਝੂਠ ਬੋਲਣ ਵਾਲਿਆਂ 'ਤੇ ਗੁੱਸਾ ਜ਼ਰੂਰ ਆਉਂਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ