Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਥੀਏਟਰ ਵਿੱਚ ਫਿਲਮਾਂ ਨਾਲੋਂ ਜ਼ਿਆਦਾ ਸੰਤੁਸ਼ਟੀ : ਰੋਹਿਤ ਰਾਏ

November 04, 2020 08:15 AM

ਲਾਕਡਾਊਨ ਦੌਰਾਨ ਵੀ ਅਭਿਨੇਤਾ ਰੋਹਿਤ ਰਾਏ ਕੰਮ ਕਰਦੇ ਰਹੇ ਸਨ। ਪੰਜ ਕਹਾਣੀਆਂ ਨਾਲ ਬਣਿਆ ਸ਼ੋਅ ‘ਲਾਕਡਾਊਨ ਰਿਸ਼ਤੇ’ ਪਿੱਛੇ ਜਿਹੇ ਐੱਮ ਐਕਸ ਪਲੇਅਰ 'ਤੇ ਰਿਲੀਜ਼ ਹੋਇਆ ਹੈ। ਰੋਹਿਤ ਨੇ ਸੰਜੇ ਗੁਪਤਾ ਦੀ ਫਿਲਮ ‘ਮੁੰਬਈ ਸਾਗਾ’ ਦੀ ਸ਼ੂਟਿੰਗ ਅਤੇ ਡਬਿੰਗ ਵੀ ਖਤਮ ਕਰ ਲਈ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਰੋਹਿਤ ਰਾਏ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕ੍ਰਿਏਟਿਵ ਇਨਸਾਨ ਖਾਲੀ ਨਹੀਂ ਬੈਠ ਸਕਦਾ। ਕੀ ਏਸੇ ਲਈ ਲਾਕਡਾਊਨ ਵਿੱਚ ਵੀ ਤੁਸੀਂ ਸ਼ੂਟਿੰਗ ਕਰ ਰਹੇ ਸੀ?
- ਕ੍ਰਿਏਟਿਵ ਇਨਸਾਨ ਦੀ ਰਚਨਾਤਮਕਤਾ ਕਿਸੇ ਨਾ ਕਿਸੇ ਰੂਪ ਵਿੱਚ ਬਾਹਰ ਆਉਂਦੀ ਹੀ ਹੈ। ਮੈਂ ਵਕਤ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਹੈ। ‘ਲਾਕਡਾਊਨ ਰਿਸ਼ਤੇ’ ਲਾਕਡਾਊਨ ਦੇ ਦੌਰਾਨ ਮੇਰਾ ਪਹਿਲਾ ਪ੍ਰੋਜੈਕਟ ਸੀ। ਅਸੀਂ ਸਭ ਨੇ ਆਪੋ-ਆਪਣੇ ਘਰਾਂ ਤੋਂ ਸ਼ੂਟ ਕੀਤਾ ਸੀ। ਮੈਂ ਅਤੇ ਮੇਰੀ ਪਤਨੀ ਮਾਨਸੀ ਨੇ ਇਸ ਦੌਰਾਨ ਲਾਕਡ ਇਨ ਲਵ ਪ੍ਰੋਜੈਕਟ ਸ਼ੂਟ ਕੀਤਾ, ਜਿਸ ਵਿੱਚ ਪੰਜ ਸ਼ਾਰਟ ਕਹਾਣੀਆਂ ਸਨ। ਬਾਹਰ ਨਹੀਂ ਜਾਣਾ ਸੀ, ਦਿਮਾਗ ਤੇਜ਼ੀ ਨਾਲ ਚੱਲ ਰਿਹਾ ਸੀ।
* ਘਰ 'ਤੇ ਐਕਟਿੰਗ ਦੇ ਨਿਰਦੇਸ਼ ਕਿਸ ਤੋਂ ਮਿਲ ਰਹੇ ਸਨ?
- ਮੇਰੀ ਪਤਨੀ ਮਾਨਸੀ ਤੋਂ ਬਹੁਤ ਡਾਂਟ ਪਈ। ਫੋਨ ਵਾਲਾ ਕੈਮਰਾ ਉਸ ਨੇ ਸੰਭਾਲ ਰੱਖਿਆ ਸੀ। ਮਾਨਸੀ ਖੁਦ ਥੀਏਟਰ ਐਕਟਰ ਹੈ। ਕਈ ਵਾਰ ਜਦ ਪਤਨੀ ਨਿਰਦੇਸ਼ ਦਿੰਦੀ ਹੈ ਤਾਂ ਡਾਂਟ ਵੀ ਸੁਣਨੀ ਪੈਂਦੀ ਹੈ।
* ‘ਸ਼ੂਟ ਐਟ ਲੋਖੰਡਾਵਾਲਾ’ ਅਤੇ ‘ਕਾਬਿਲ’ ਵਰਗੀਆਂ ਫਿਲਮਾਂ ਦੇ ਬਾਅਦ ਦੋ ਸਾਲ ਤੱਕ ਤੁਸੀਂ ਫਿਲਮਾਂ ਨਹੀਂ ਕੀਤੀਆਂ?
- ਪਤਾ ਨਹੀਂ ਵੱਡੀਆਂ ਫਿਲਮਾਂ ਕਰਨ ਦੇ ਬਾਅਦ ਵੀ ਮੈਨੂੰ ਫਿਲਮਾਂ ਆਸਾਨੀ ਨਾਲ ਨਹੀਂ ਮਿਲਦੀਆਂ। ‘ਸ਼ੂਟਆਊਟ ਐਟ ਲੋਖੰਡਵਾਲਾ' ਵਿੱਚ ਹਰ ਕਿਸੇ ਨੇ ਕਿਹਾ ਸੀ ਕਿ ਮਾਇਆ ਡੋਲਸ ਦੇ ਕਿਰਦਾਰ ਨਾਲ ਮੇਰਾ ਫੱਟੂ ਦਾ ਕਿਰਦਾਰ ਯਾਦ ਰਹਿ ਗਿਆ। ‘ਕਾਬਿਲ’ ਵਿੱਚ ਮੇਰਾ ਨੈਗੇਟਿਵ ਕਿਰਦਾਰ ਲੋਕਾਂ ਨੂੰ ਪਸੰਦ ਆਇਆ। ਕਈ ਵਾਰ ਮੈਂ ਦੁਖੀ ਹੋ ਜਾਂਦਾ ਹਾਂ। ਕੋਸ਼ਿਸ਼ ਜਾਰੀ ਹੈ। ਫਿਲਮ ‘ਮੁੰਬਈ ਸਾਗਾ’ ਦੀ ਡਬਿੰਗ ਮੈਂ ਖਤਮ ਕਰ ਚੁੱਕਾ ਹਾਂ। ਉਸ ਵਿੱਚ ਵੀ ਮੇਰਾ ਕਿਰਦਾਰ ਹੋਰ ਕਿਰਦਾਰਾਂ ਨਾਲੋਂ ਅਲੱਗ ਹੁੰਦਾ।
* ਤੁਸੀਂ ਕੁਝ ਦਿਨ ਪਹਿਲਾਂ ਦੋ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਸਨ ਜਿਸ ਵਿੱਚੋਂ ਇੱਕ 25 ਸਾਲ ਪੁਰਾਣੀ ਤਸਵੀਰ ਹੈ। ਦੂਸਰੀ ਤਾਜ਼ਾ ਹੈ, ਜਿਸ ਵਿੱਚ ਤੁਸੀਂ ਸਫੈਦੀ (ਵਾਈਟਨਰ) ਵਾਲਾ 'ਤੇ ਲਗਾ ਕੇ ਬਜ਼ੁਰਗ ਬਣੇ ਹੋਏ ਹੋ। ਦੋਵਾਂ ਤਸਵੀਰਾਂ ਦੀ ਕੀ ਕਹਾਣੀ ਹੈ?
-ਜੋ 25 ਸਾਲ ਪੁਰਾਣੀ ਤਸਵੀਰ ਹੈ, ਉਸ ਨੇ ਮੈਨੂੰ ਲਾਂਚ ਕੀਤਾ ਸੀ। ਰਮੇਸ਼ ਸਿੱਪੀ ਜੀ ਦੀ ਬੇਟੀ ਸ਼ੀਨਾ ਸਿੱਪੀ ਨੇ ਮੇਰਾ ਪਹਿਲਾ ਪੋਰਟਫੋਲੀਓ ਬਣਾਇਆ ਸੀ। ਮੈਂ ਅਹਿਮਦਾਬਾਦ ਤੋਂ ਆਇਆ ਸੀ, ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਕੈਮਰੇ 'ਤੇ ਕਿੱਥੇ ਦੇਖਣਾ ਹੈ। ਉਸ ਤਸਵੀਰ ਦੇ ਕਾਰਨ ਮੈਨੂੰ ‘ਸਵਾਭੀਮਾਨ’ ਸੀਰੀਅਲ ਮਿਲਿਆ ਸੀ। ਬਜ਼ੁਰਗ ਵਾਲਾ ਕਿਰਦਾਰ ਮੇਰੇ ਨਾਟਕ ‘ਅਨਫੈਥਫੁਲੀ ਯੋਰਸ’ ਦਾ ਹੈ, ਜੋ ਮੈਂ ਅਤੇ ਮੋਨਾ ਸਿੰਘ ਦਸ ਸਾਲਾਂ ਤੋਂ ਕਰ ਰਹੇ ਹਾਂ। ਥੀਏਟਰ ਵਿੱਚ ਜੋ ਸੰਤੁਸ਼ਟੀ ਹੈ, ਉਹ ਟੀ ਵੀ, ਵੈੱਬ ਅਤੇ ਫਿਲਮਾਂ ਵਿੱਚ ਨਹੀਂ ਹੈ।
* ਲਾਕਡਾਊਨ ਵਿੱਚ ਤੁਹਾਡੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਕੀ ਰਹੀਆਂ?
- ਬੱਸ, ਇਹੀ ਕਿ ਅਸੀਂ ਪੂਰੀ ਦੁਨੀਆ ਤੋਂ ਕੱਟੇ ਗਏ। ਮੈਂ 25 ਸਾਲ ਤੋਂ ਇਸ ਇੰਡਸਟਰੀ ਵਿੱਚ ਬਿਨਾਂ ਸ਼ਾਹਰੁਖ ਖਾਨ ਬਣੇ ਟਿਕਿਆ ਹਾਂ, ਉਸ ਘੇਰੇ ਵਿੱਚ ਮੈਂ ਬਹੁਤ ਖੁਸ਼ ਹਾਂ। ਮੇਰੇ ਲਈ ਚੁਣੌਤੀ ਸਿਰਫ ਕੋਵਿਡ ਤੋਂ ਖੁਦ ਤੇ ਆਪਣੇ ਪਰਵਾਰ ਨੂੰ ਬਚਾਉਣ ਦੀ ਸੀ। ਮੇਰੇ ਮਾਤਾ ਜੀ 77 ਸਾਲ ਦੇ ਹਨ, ਬੇਟੀ ਹੈ। ਮੈਂ ਦੋ ਮਹੀਨੇ ਦੁਬਈ ਵਿੱਚ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਕੇ ਵੀ ਆਇਆ ਸੀ। ਇੱਕ ਡਰ ਹਮੇਸ਼ਾ ਬਣਿਆ ਰਹਿੰਦਾ ਹੈ।
* ਕੰਮ ਮਿਲੇਗਾ ਜਾਂ ਨਹੀਂ, ਇਸ ਨੂੰ ਲੈ ਕੇ ਕਦੇ ਕੋਈ ਡਰ ਮਨ ਵਿੱਚ ਰਿਹਾ?
- ਹਾਂ, ਭੁਲਾ ਦਿੱਤੇ ਜਾਣ ਦਾ ਡਰ ਸਭ ਤੋਂ ਜ਼ਿਆਦਾ ਕਲਾਕਾਰਾਂ ਵਿੱਚ ਹੁੰਦਾ ਹੈ। ਪਰਵਾਰ ਦੇ ਖਰਚ ਜਿੰਨੇ ਕੱਲ੍ਹ ਸਨ, ਓਨੇ ਅੱਜ ਵੀ ਹਨ। ਸਾਡੇ ਖੇਤਰ ਵਿੱਚ ਇਹ ਡਰ ਜ਼ਿਆਦਾ ਹੈ, ਕਿਉਂਕਿ ਸਾਡੀ ਲਾਈਫ ਸਟਾਈਲ ਘੱਟ ਨਹੀਂ ਹੋ ਸਕਦੀ। ਇਸ ਨਾਲ ਦਰਸ਼ਕਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਸਾਡੇ ਵਿੱਚ ਇਹ ਡਰ ਬਣਿਆ ਰਹਿੰਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ